Bollywood

ਸੈਫ ਦੀ ਲਾਡਲੀ ਧੀ ਸਾਰਾ ਅਲੀ ਖ਼ਾਨ 1 ਫ਼ਿਲਮ ਲਈ ਕਿੰਨੇ ਪੈਸੇ ਲੈਂਦੀ ਹੈ

ਮੁੰਬਈ – ਬਾਲੀਵੁੱਡ ਦੀ ‘ਚੱਕਾਚਕ ਗਰਲ’ ਸਾਰਾ ਅਲੀ ਖ਼ਾਨ ਅੱਜ 12 ਅਗਸਤ ਨੂੰ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸੈਲੇਬਸ ਅਦਾਕਾਰਾ ਨੂੰ ਜਨਮਦਿਨ ਦੀਆਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਭੇਜ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਸਾਰਾ ਦੇ ਰਿਟਰਨ ਗਿਫ਼ਟ ਦਾ ਵੀ ਇੰਤਜ਼ਾਰ ਕਰ ਰਹੇ ਹਨ। ਅੱਜ ਸਾਰਾ ਆਪਣੀ ਨਵੀਂ ਫ਼ਿਲਮ ‘ਮੈਟਰੋ ਇਨ ਦਿਨੋ’ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਰਿਟਰਨ ਤੋਹਫ਼ਾ ਦੇ ਸਕਦੀ ਹੈ। ਸਾਰਾ ਆਲਾ ਖਾਨ ਚਾਲੂ ਸਾਲ ‘ਚ ਫ਼ਿਲਮ ‘ਏ ਵਤਨ ਮੇਰੇ ਵਤਨ’ ‘ਚ ਨਜ਼ਰ ਆਈ ਸੀ। ਹੁਣ ‘ਮੈਟਰੋ ਇਨ ਦਿਨੋ’ ਤੋਂ ਇਲਾਵਾ ਸਾਰਾ ਕੋਲ ‘ਸਕਾਈ ਫੋਰਸ’ ਅਤੇ ‘ਈਗਲ’ ਹਨ। ਇਸ ਦੇ ਨਾਲ ਹੀ ਸਾਰਾ ਦੇ ਜਨਮਦਿਨ ‘ਤੇ ਅਸੀਂ ਅਦਾਕਾਰਾ ਬਾਰੇ ਖ਼ਾਸ ਗੱਲਾਂ ਜਾਣਾਂਗੇ ਅਤੇ ਇਹ ਵੀ ਦੱਸਾਂਗੇ ਕਿ ਸਾਰਾ ਹੋਰ ਸਟਾਰ ਕੁੜੀਆਂ ਤੋਂ ਕਿਵੇਂ ਵੱਖਰੀ ਹੈ। ਸਾਰਾ ਦਾ ਜਨਮ 12 ਅਗਸਤ 1995 ਨੂੰ ਪਟੌਦੀ ਪਰਿਵਾਰ ‘ਚ ਹੋਇਆ ਸੀ। ਸਾਰਾ ਦੇ ਪਿਤਾ ਦਾ ਨਾਂ ਸੈਫ ਅਲੀ ਖ਼ਾਨ ਅਤੇ ਮਾਂ ਦਾ ਨਾਂ ਅੰਮ੍ਰਿਤਾ ਸਿੰਘ ਹੈ। ਸੈਫ ਅਤੇ ਅੰਮ੍ਰਿਤਾ ਦੇ ਤਲਾਕ ਤੋਂ ਬਾਅਦ ਸਾਰਾ ਮਾਂ ਅੰਮ੍ਰਿਤਾ ਨਾਲ ਰਹਿੰਦੀ ਹੈ। ਸਾਰਾ ਦੀ ਖਾਸ ਗੱਲ ਇਹ ਹੈ ਕਿ ਉਹ ਹਰ ਮੰਦਰ, ਗੁਰਦੁਆਰੇ ਅਤੇ ਮਸਜਿਦ ‘ਚ ਸਿਰ ਝੁਕਾਉਂਦੀ ਹੈ। ਕਰੀਨਾ ਕਪੂਰ ਖ਼ਾਨ ਉਸ ਦੀ ਮਤਰੇਈ ਮਾਂ ਹੈ। ਇਬਰਾਹਿਮ ਅਲੀ ਖ਼ਾਨ, ਤੈਮੂਰ ਅਲੀ ਖ਼ਾਨ ਅਤੇ ਜਹਾਂਗੀਰ ਅਲੀ ਖ਼ਾਨ ਅਦਾਕਾਰਾ ਦੇ ਛੋਟੇ ਭਰਾ ਹਨ। ਉਸਨੇ ਸਾਲ 2018 ‘ਚ ਫ਼ਿਲਮ ‘ਕੇਦਾਰਨਾਥ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਸਟਾਰਰ ਇਸ ਫ਼ਿਲਮ ਨੇ ਜਿੱਥੇ ਜ਼ਿਆਦਾ ਪ੍ਰਸਿੱਧੀ ਹਾਸਲ ਕੀਤੀ, ਉੱਥੇ ਹੀ ਸਾਰਾ ਦੀ ਕਿਸਮਤ ਵੀ ਚਮਕੀ। ਸਾਰਾ ਨੇ ਬਾਲੀਵੁੱਡ ‘ਚ 6 ਸਾਲ ਪੂਰੇ ਕਰ ਲਏ ਹਨ। ਇਨ੍ਹਾਂ 6 ਸਾਲਾਂ ‘ਚ ਅਦਾਕਾਰਾ ਨੇ 5 ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਸਾਰਾ ਦੀਆਂ ਹਿੱਟ ਫ਼ਿਲਮਾਂ ‘ਚ ਕੇਦਾਰਨਾਥ, ਸਿੰਬਾ, ਜ਼ਰਾ ਹਟਕੇ ਜ਼ਰਾ ਬਚਕੇ, ਮਰਡਰ ਮੁਬਾਰਕ ਅਤੇ ਏ ਵਤਨ ਮੇਰੇ ਵਤਨ ਸ਼ਾਮਲ ਹਨ। ਫ਼ਿਲਮਾਂ ਤੋਂ ਇਲਾਵਾ ਸਾਰਾ ਅਲੀ ਖ਼ਾਨ ਇਸ਼ਤਿਹਾਰ ਵੀ ਕਰਦੀ ਹੈ। ਇਸ ਤੋਂ ਅਦਾਕਾਰਾ ਚੰਗੀ ਕਮਾਈ ਕਰਦੀ ਹੈ। ਖ਼ਬਰਾਂ ਦੀ ਮੰਨੀਏ ਤਾਂ ਸਾਰਾ ਇੱਕ ਫ਼ਿਲਮ ਲਈ 5 ਤੋਂ 6 ਕਰੋੜ ਰੁਪਏ ਲੈਂਦੀ ਹੈ। ਸਾਰਾ ਨੇ ਆਪਣੇ ਪੈਸਿਆਂ ਨਾਲ ਮੁੰਬਈ ‘ਚ ਇੱਕ ਘਰ ਖਰੀਦਿਆ ਹੈ, ਜਿਸ ਦੀ ਕੀਮਤ ਡੇਢ ਕਰੋੜ ਰੁਪਏ ਹੈ। ਸਾਰਾ ਕੋਲ ਇੱਕ ਮਰਸੀਡੀਜ਼ ਬੈਂਜ਼ ਜੀ ਕਲਾਸ 350d ਲਗਜ਼ਰੀ ਕਾਰ ਹੈ। ਖ਼ਬਰਾਂ ਮੁਤਾਬਕ ਸਾਰਾ ਦੀ ਕੁੱਲ ਜਾਇਦਾਦ ਲਗਭਗ 41 ਕਰੋੜ ਰੁਪਏ ਹੈ। ਸਾਰਾ ਦੀ ਖਾਸੀਅਤ ਇਹ ਹੈ ਕਿ ਉਹ ਸੁਹਾਨਾ ਖ਼ਾਨ, ਅਨੰਨਿਆ ਪਾਂਡੇ, ਸ਼ਨਾਇਆ ਕਪੂਰ, ਖੁਸ਼ੀ ਕਪੂਰ, ਨਿਆਸਾ ਦੇਵਗਨ, ਜਾਹਨਵੀ ਕਪੂਰ ਵਰਗੇ ਹੋਰ ਸਟਾਰਕਿਡਜ਼ ਤੋਂ ਬਹੁਤ ਵੱਖਰੀ ਅਤੇ ਹੱਸਮੁੱਖ ਹੈ। ਗਲੈਮਰਸ ਹੋਣ ਦੇ ਨਾਲ-ਨਾਲ ਸਾਰਾ ਆਪਣੀ ਜ਼ਿੰਦਗੀ ਵੀ ਇੱਕ ਆਮ ਵਿਅਕਤੀ ਦੀ ਤਰ੍ਹਾਂ ਜਿਉਂਦੀ ਹੈ। ਸਾਰਾ ਨੂੰ ਵਿਦੇਸ਼ਾਂ ਨਾਲੋਂ ਦੇਸ਼ ਦੇ ਅੰਦਰ ਘੁੰਮਣਾ ਜ਼ਿਆਦਾ ਪਸੰਦ ਹੈ। ਕਦੇ ਸਾਰਾ ਕਸ਼ਮੀਰ ਦੀਆਂ ਘਾਟੀਆਂ ‘ਚ ਘੁੰਮਦੀ ਨਜ਼ਰ ਆਉਂਦੀ ਹੈ ਅਤੇ ਕਦੇ ਉਹ ਆਪਣੀ ਮਾਂ ਨਾਲ ਸਥਾਨਕ ਬਾਜ਼ਾਰ ‘ਚ ਖਰੀਦਦਾਰੀ ਕਰਨ ਨਿਕਲਦੀ ਹੈ। ਸਾਰਾ ਬਾਹਰ ਜਾਣ ਲਈ ਸੂਟ ਸਲਵਾਰ ਵਰਗੇ ਹੋਰ ਦੇਸੀ ਪਹਿਰਾਵੇ ਪਹਿਨਦੀ ਹੈ। ਸਾਰਾ ਦਾ ਇਹ ਵੀ ਗੁਣ ਹੈ ਕਿ ਉਹ ਕਵਿਤਾ ਵੀ ਲਿਖਦੀ ਹੈ। ਸਾਰਾ ਆਪਣੀਆਂ ਤਸਵੀਰਾਂ ਨੂੰ ਕਾਵਿਕ ਕੈਪਸ਼ਨ ਦਿੰਦੀ ਹੈ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਬਾਲੀਵੁੱਡ ਦੀ ਮਸ਼ਹੂਰ ਹੀਰੋਇਨ ਰਾਣੀ ਮੁਖਰਜੀ ਦੀ ਅਸਲ ਬੇਟੀ . . . !

admin

ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਪਤਨੀ ਸੁਨੀਤਾ ਅਹੂਜਾ ਵਿਚਕਾਰ ਰਿਸ਼ਤਿਆਂ ਦੀ ਸੱਚਾਈ !

admin