ਸੋਚ ਵਿਚਾਰ ਪਰਬੰਧ ਨੂੰ ਕਹਿੰਦੇ ਹਨ।ਜੋ ਵਿਚਾਰ ਕਰਣ ਦੀ ਪ੍ਰਕਿਰਿਆ ਦਾ ਨਤੀਜਾ ਹੁੰਦਾ ਹੈ ਅਤੇ ਅਨੁਭਵ ਕਰਣ ਵਾਲੀ ਵੱਖਰੀ ਅੰਦਰੂਨੀ ਇਨਸਾਨ ਵਿਚਲੀ ਉਹ ਸ਼ਕਤੀ ਹੈ ਜਿਸ ਨਾਲ ਉਹ ਸੋਚਦਾ ਵਿਚਰਦਾ ਹੈ ਅਤੇ ਮਹਿਸੂਸ ਕਰਦਾ ਹੈ।ਕਈ ਲੋਕ ਸੋਚਦੇ ਹਨ ਮਨ ਹੀ ਸੋਚ ਹੈ।ਜੋ ਗਲਤ ਹੈ।ਸੋਚ ਤਾਂ ਮਨੁੱਖੀ ਮਨ ਦਾ ਵਿਕਸਤ ਉਤਪਾਦ ਹੁੰਦੀ ਹੈ।ਮਨੁੱਖੀ ਕਾਰ ਵਿਹਾਰ ਚ ਸੱਚ ਦੀ ਭੂਮਿਕਾ ਇੰਨੀ ਮਹੱਤਵਪੂਰਨ ਹੈ ਕੇ ਅਨੇਕਾਂ ਵਿਗਆਨ ਸਮਝਣ ਸਮਝਾਉਣ ‘ਚ ਲੱਗੇ ਹਨ।ਚੰਗੀਆਂ ਗੱਲਾਂ ਤੇ ਸੋਚ ਵਿਚਾਰ ਕਰਨ ਨਾਲ ਸੁਭਾਅ ਨਿੱਖਰਦਾ ਹੈ।ਅਸੀਂ ਆਪਣੇ ਜਜ਼ਬਾਤਾਂ ਤੇ ਕੰਟਰੌਲ ਕਰਨਾ ਸਿੱਖਦੇ ਹਾ।ਬੰਦੇ ਨੂੰ ਸਹੀ ਕੰਮ ਕਰਨ ਦੀ ਤਾਕਤ ਮਿਲਦੀ ਹੈ।ਇਸ ਤਰਾਂ ਕਰਨ ਨਾਲ ਬੰਦਾ ਸਹੀ ਸੋਚ ਸਮਝ ਕੇ ਬੋਲਦਾ ਹੈ।ਸਾਡਾ ਚਾਲ ਚੱਲਨ ਸੁਧਰਦਾ ਹੈ।ਸੋਚ ਵਿਚਾਰ ਕਰਨ ਨਾਲ ਮੰਨ ਨੂੰ ਖ਼ੁਸ਼ੀ ਮਿਲਦੀ ਹੈ।ਜੋ ਲੋਕ ਊਚ ਨੀਚ ਜਾਤ ਭਾਂਤ ਦੀ ਕੁੰਡਲ਼ੀ ਵਿੱਚ ਫਸੇ ਸੀ ਉਨਾ ਨੂੰ ਕਰੋਨਾ ਨੇ ਇੱਕੋ ਹੀ ਲਾਈਨ ਵਿੱਚ ਖੜਾ ਕਰ ਕੇ ਉਨਾ ਦੀਆਂ ਅੱਖਾ ਖੋਹਲ ਉਨ੍ਹਾਂ ਦੀ ਸੋਚ ਵਿੱਚ ਕਰਾਂਤੀਕਾਰੀ ਤਬਦੀਲੀ ਲਿਆਂਦੀ ਹੈ।ਲੋਕਾ ਨੇ ਆਪਣੀ ਸੋਚ ਬਦਲ ਕਰੋਨਾ ਨੂੰ ਚਣੋਤੀ ਦੇ ਸੰਭਾਵਨਾ ਵਿੱਚ ਬਦਲਾਅ ਲਿਆਕੇ ਬਗੈਰ ਕਿਸੇ ਡਰ ਭੈਅ ਤੇ ਆਤਮ ਵਿਸ਼ਵਾਸ ਤੇ ਹੌਸਲੇ ਨਾਲ ਕਰੋਨਾ ਨੂੰ ਮਾਤ ਦਿੱਤੀ ਹੈ।ਜੋ ਲੋਕ ਚਾਈਨਾ ਫੂਡ ਖਾਂਦੇ ਸੀ।ਉਹ ਘਰ ਦੇ ਵਿੱਚ ਹਰੀਆਂ ਸਬਜ਼ੀਆਂ ਲਗਾ ਪੋਸ਼ਟਿਕ ਵਸਤੂਆ ਬਣਾ ਖਾਹ ਰਹੇ ਹਨ ਜਿਸ ਨਾਲ ਕਰੋਨਾ ਨੂੰ ਮਾਤ ਦੇਣ ਲਈ ਉਨਾ ਦੀ ਇਮੁਨਟੀ ਵੀ ਵਧੀ ਹੈ।ਉਨਾ ਨੂੰ ਆਪਣੀ ਸੋਚ ਬਦਲ ਹੁਣ ਕਰੋਨਾ ਨੂੰ ਮਾਤ ਪਾਉਣ ਲਈ ਸਮਾਜਿਕ ਦੂਰੀ ਦੀ ਪਾਲਨਾ ਨੂੰ ਆਪਣਾ ਜ਼ਿੰਦਗੀ ਦਾ ਹਿੱਸਾ ਬਨਾਉਣਾ ਪਵੇਗਾ।ਫਿਰ ਹੀ ਕਰੋਨਾ ਤੇ ਫਤਹਿ ਪਾਈ ਜਾ ਸਕਦੀ ਹੈ।ਕਰੋਨਾ ਨੇ ਨੋਜਵਾਨਾ ਦੀ ਸੋਚ ਬਦਲ ਉਨ੍ਹਾਂ ਨੂੰ ਸਾਈਕਲ ਚਲਾਉਣ ਦਾ ਨਵਾਂ ਸ਼ੌਕ ਪੈਦਾ ਕੀਤਾ ਹੈ।ਜਿਸ ਨਾਲ ਸਿਹਤ ਪੱਖੋਂ ਰਿਸ਼ਟ ਪੁਸ਼ਟ ਹੋ ਰਹੇ ਹਨ।ਹਰੀਆਂ ਸਬਜ਼ੀਆਂ ਤੇ ਸਾਈਕਲ ਦੀ ਸਵਾਰੀ ਨੇ ਉਨ੍ਹਾਂ ਨੂੰ ਕਰੋਨਾ ਦਾ ਮੁਕਾਬਲਾ ਕਰਨ ਦੇ ਸਮੱਰਥ ਬਣਾ ਦਿੱਤਾ ਹੈ।ਉਹ ਔਨ ਲਾਈਨ ਪੜਾਈ ਕਰ ਰਹੇ ਹਨ।ਕਰੋਨਾ ਨੇ ਮਨੁੱਖੀ ਜੀਵ ਨੂੰ ਜੋ ਹਵਾ ਪਾਣੀ ਨੂੰ ਗੰਦਲ਼ਾਂ ਕਰ ਪਰਦੂਸ਼ਤ ਕਰ ਰਿਹਾ ਮੌਤ ਦਾ ਵਰੰਟ ਬਣ ਲੋਕਾ ਨੂੰ ਘਰਾਂ ਚ ਵਾੜ ਆਵਾਜਾਈ ਬੰਦ ਕਰ ਸਾਫ ਸੁਥਰਾ ਚੋਗਿਰਦਾ ਪੈਦਾ ਕਰ ਜੋ ਪਹਾੜ ਕਦੀ ਦਿਸਦੇ ਨਹੀਂ ਦਿਖਾ ਦਿੱਤੇ ਹਨ।ਉਨਾਂ ਦੀ ਸੋਚ ਬਦਲ ਵਣਮਹਾਂਉਤਸਵ ਤੇ ਜੋ ਲੋਕ ਪਰਦੂਸ਼ਨ ਫਲਾਉਣ ਤੋਂ ਬਾਜ ਨਹੀਂ ਆ ਰਹੇ ਸਨ ਰੁੱਖਾ ਨੂੰ ਵੱਢੀ ਜਾ ਰਹੇ ਸੀ ਰੁੱਖ ਲਗਾ ਰਹੇ ਹਨ।ਇਹ ਲੋਕਾ ਦੀ ਬਦਲੀ ਹੋਈ ਸੋਚ ਦਾ ਸਹੀ ਕਮਾਲ ਹੈ।ਜੇ ਮਨੁੱਖ ਇਸੇ ਤਰਾਂ ਆਪਣੀ ਸੋਚ ਬਦਲ ਲਵੇਗਾ ਤਾਂ ਉਸ ਦਾ ਇਸ ਦੁੱਨੀਆ ਦੇ ਵਿੱਚ ਆਉਣ ਦਾ ਮਕਸਦ ਪੂਰਾ ਹੋ ਜਾਵੇਗਾ।ਆਉ ਅਸੀ ਸੱਚੀਆ ਤੇ ਸਾਫ ਸੁਥਰੀਆਂ ਸਹੀ ਤੇ ਪਿਆਰ ਪੈਦਾ ਕਰਨ ਵਾਲੀਆ ਚੰਗੀਆਂ ਸ਼ੁੱਧ ਸ਼ੋਭਾ ਦੇ ਲਾਇਕ ਗੱਲਾਂ ਤੇ ਸੋਚ ਵਿਚਾਰ ਕਰੀਏ।ਜਦੋਂ ਅਸੀਂ ਸਲੀਕੇ ਨਾਲ ਗੱਲ ਕਰਾਂਗੇ ਤਦ ਹੀ ਦੂਸਰਿਆਂ ਨਾਲ ਪਿਆਰ ਦੇ ਰਿਸ਼ਤੇ ਕਾਇਮ ਰੱਖ ਸਕਦੇ ਹਾਂ।
– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ