Bollywood

ਸੋਨਾਕਸ਼ੀ ਸਿਨਹਾ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ – ਸੋਨਾਕਸ਼ੀ ਸਿਨਹਾ ਕਾਨੂੰਨੀ ਮੁਸੀਬਤ ‘ਚ ਹੈ। 2019 ‘ਚ ਧੋਖਾਧੜੀ ਦੇ ਮਾਮਲੇ ‘ਚ ਉਨ੍ਹਾਂ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਸੋਨਾਕਸ਼ੀ ਸਿਨਹਾ ‘ਤੇ ਇਕ ਇਵੈਂਟ ‘ਚ ਸ਼ਾਮਲ ਨਾ ਹੋਣ ਦਾ ਦੋਸ਼ ਹੈ। ਇਸ ਇਵੈਂਟ ‘ਚ ਸ਼ਾਮਲ ਹੋਣ ਲਈ ਉਸ ਨੇ 37 ਲੱਖ ਰੁਪਏ ਲਏ ਸਨ। ਜਿਸ ਕਾਰਨ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਅਦਾਲਤ ਨੇ ਉਸ ਨੂੰ ਅਗਲੇ ਮਹੀਨੇ ਇਸ ਮਾਮਲੇ ‘ਚ ਪੇਸ਼ ਹੋਣ ਲਈ ਕਿਹਾ ਹੈ। ਸੋਨਾਕਸ਼ੀ ਸਿਨਹਾ ‘ਤੇ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਰਚਣ ਤੇ ਵਿਸ਼ਵਾਸ ਤੋੜਨ ਦੇ ਦੋਸ਼ ਲੱਗੇ ਹਨ। ਉਨ੍ਹਾਂ ‘ਤੇ ਪ੍ਰਮੋਦ ਸ਼ਰਮਾ ਨਾਂ ਦੇ ਇਕ ਸਮਾਗਮ ਦੇ ਆਯੋਜਕ ਨੇ ਦੋਸ਼ ਲਗਾਇਆ ਹੈ। .

ਦਰਅਸਲ ਸੋਨਾਕਸ਼ੀ ਸਿਨਹਾ ਨੇ ਦਿੱਲੀ ‘ਚ ਇਕ ਈਵੈਂਟ ‘ਚ ਹਿੱਸਾ ਲੈਣਾ ਸੀ, ਇਸ ਦੇ ਲਈ ਉਸ ਨੇ 37 ਲੱਖ ਰੁਪਏ ਮੰਗੇ ਸਨ।ਪ੍ਰਮੋਦ ਸ਼ਰਮਾ ਮੁਤਾਬਕ ਉਸ ਨੇ ਦਿੱਲੀ ‘ਚ ਇਕ ਈਵੈਂਟ ਦਾ ਆਯੋਜਨ ਕੀਤਾ ਸੀ। ਇਸ ਤੋਂ ਬਾਅਦ ਈਵੈਂਟ ਦੇ ਆਯੋਜਕ ਨੇ ਉਸ ਤੋਂ ਆਪਣੇ ਪੈਸੇ ਵਾਪਸ ਮੰਗੇ। ਸੋਨਾਕਸ਼ੀ ਦੇ ਮੈਨੇਜਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

ਸੋਨਾਕਸ਼ੀ ਸਿਨਹਾ ਨਾਲ ਕਈ ਵਾਰ ਸੰਪਰਕ ਕਰਨ ਤੋਂ ਬਾਅਦ ਈਵੈਂਟ ਦੇ ਆਯੋਜਕ ਨੇ ਉਸ ਦੇ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਸੋਨਾਕਸ਼ੀ ਸਿਨਹਾ ਨੇ ਪੁਲਸ ਸਟੇਸ਼ਨ ‘ਚ ਇਸ ਮਾਮਲੇ ‘ਚ ਆਪਣਾ ਬਿਆਨ ਦਰਜ ਕਰਵਾਇਆ ਤੇ ਲਗਾਤਾਰ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਉਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਉਸ ਨੂੰ 25 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੋਨਾਕਸ਼ੀ ਸਿਨਹਾ ਨੇ ਅਸਲ ਵਿੱਚ ਸਮਾਗਮ ਦੇ ਸਮੇਂ ਵਿੱਚ ਬਦਲਾਅ ਦੀ ਮੰਗ ਕੀਤੀ ਸੀ। ਹਾਲਾਂਕਿ ਪ੍ਰਬੰਧਕਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸਨ।

Related posts

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin

ਮਹਿਲਾ ਕਮਿਸ਼ਨ ਵਲੋਂ ਹਨੀ ਸਿੰਘ ਤੇ ਕਰਨ ਔਜਲਾ ਖਿਲਾਫ਼ ਕਾਰਵਾਈ ਲਈ ਡੀਜੀਪੀ ਨੂੰ ਚਿੱਠੀ !

admin

71ਵਾਂ ਨੈਸ਼ਨਲ ਫਿਲਮ ਐਵਾਰਡਜ਼: ਸ਼ਾਹਰੁਖ ਖਾਨ ਤੇ ਰਾਣੀ ਮੁਖਰਜੀ ਨੂੰ ਮਿਲਿਆ ਪਹਿਲਾ ਨੈਸ਼ਨਲ ਐਵਾਰਡ !

admin