Articles

ਸੋਨੇ ਦੀਆਂ ਪਹਾੜੀਆਂ ਦੇ ਵਿੱਚ ਸੋਨੇ ਦੇ ਖਜ਼ਾਨੇ ਦਾ ਰਹੱਸ

ਬਿਹਾਰ ਦੇ ਵਿੱਚ ਜਿਸ ਸੋਨ ਪਹਾੜੀ ਤੇ ਸੋਨਾ ਹੋਣ ਦੀ ਅਫਵਾਹ ਉੱਡੀ ਹੈਉਸ ਦੇ ਅਤੀਤ ਚ ਝਾਤੀ ਮਾਰਨਾ ਵੀ ਜ਼ਰੂਰੀ ਹੈ। ਸੋਨਭੱਦਰ ਜ਼ਿਲ੍ਹੇ ਚ ਸੌ ਮਣ ਸੋਨਾਕੋਨਾ ਕੋਨਾ‘ ਦੀ ਕਹਾਵਤ ਬਹੁਤ ਮਸ਼ੂਹਰ ਹੈ। ਇਸ ਕਹਾਵਤ ਦਾ ਸਿੱਧਾ ਸਬੰਧ ਸੋਨ ਪਹਾੜੀ ਤੇ ਅਗੋਰੀ ਕਿਲ੍ਹੇ ਨਾਲ ਹੈ। ਅਗੋਰੀ ਪਿੰਡ ਦੇ ਜੰਗਲ ਚ ਆਦੀਵਾਸੀ ਰਾਜੇ ਬਲਸ਼ਾਹ ਦਾ ਅਗੋਰੀ ਕਿਲ੍ਹਾ‘ ਅੱਜ ਵੀ ਖ਼ਸਤਾ ਹਾਲਤ ਚ ਮੌਜ਼ੂਦ ਹੈ।

ਇੱਥੋਂ ਦੇ ਆਦੀਵਾਸੀਆਂ ਮੁਤਾਬਕ 711 ਈਸਵੀ ਚ ਇੱਥੇ ਰਾਜਾ ਬੱਲਸ਼ਾਹ ਦਾ ਰਾਜ ਸੀ ਜਿਸ ਤੇ ਚੰਦੇਲ ਸ਼ਾਸਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਚ ਖ਼ੁਦ ਨੂੰ ਹਾਰਦਿਆਂ ਦੇਖ ਰਾਜਾ ਬੱਲਸ਼ਾਹ ਆਪਣੇ ਸੈਨਿਕਾਂ ਸਮੇਤ ਖ਼ਜ਼ਾਨੇ ਚੋਂ ਸੌ ਮਣ (4000 ਕਿਲੋਗ੍ਰਾਮਸੋਨਾ ਲੈ ਕੇ ਗੁਪਤ ਰਸਤੇ ਰਾਹੀਂ ਨਿਕਲ ਗਿਆ। ਉਹ ਕਿਲ੍ਹੇ ਤੋਂ ਕਿਲੋਮੀਟਰ ਰੇਣੂ ਨਦੀ ਨਾਲ ਲੱਗਦੇ ਪਨਾਰੀ ਦੇ ਜੰਗਲਾਂ ਚ ਲੁੱਕ ਗਿਆ। ਇੱਥੇ ਉਸ ਨੇ ਪਹਾੜੀ ਦੇ ਕੋਨੇ ਕੋਨੇ ਚ ਇਹ ਸੋਨਾ ਲੁਕਾ ਦਿੱਤਾ ਤੇ ਖੁਦ ਵੀ ਲੁੱਕ ਗਿਆ।

ਆਦੀਵਾਸੀ ਰਾਜੇ ਵੱਲੋਂ ਇੱਥੇ ਸੋਨਾ ਲੁਕਾਉਣ ਕਾਰਨ ਹੀ ਇਸ ਪਹਾੜੀ ਦਾ ਨਾਂ  ਸੋਨ ਪਹਾੜੀ ਪੈ ਗਿਆ ਤੇ ਉਦੋਂ ਤੋਂ ਹੀ ਸੌ ਮਣ ਸੋਨਾਕੋਨਾ ਕੋਨਾ‘ ਵਾਲੀ ਕਹਾਵਤ ਵੀ ਮਸ਼ਹੂਰ ਹੋਈ। ਆਦੀਵਾਸੀ ਸਮਾਜ ਨਾਲ ਸਬੰਧ ਰੱਖਣ ਵਾਲਿਆਂ ਮੁਤਾਬਕ ਜਦੋਂ ਚੰਦੇਲ ਸ਼ਾਸਕ ਨੂੰ ਰਾਜਾ ਬੱਲਸ਼ਾਹ ਦੀ ਖ਼ਜ਼ਾਨੇ ਸਮੇਤ ਇਸ ਪਹਾੜੀ ਚ ਲੁੱਕੇ ਹੋਣ ਦੀ ਸੂਚਨਾ ਮਿਲੀ ਤਾਂ ਉਸ ਨੇ ਹਮਲਾ ਕਰ ਦਿੱਤਾ ਪਰ ਉਦੋਂ ਤੱਕ ਗੁਫਾ ਚ ਲੁੱਕੇ ਰਾਜੇ ਨੂੰ ਜੰਗਲੀ ਜਾਨਵਰ ਖਾ ਚੁੱਕੇ ਸੀ ਪਰ ਉਸ ਦੀ ਪਤਨੀ ਜੁਰਹੀ ਨੂੰ ਚੰਦੇਲ ਸ਼ਾਸਕ ਨੇ ਗ੍ਰਿਫਤਾਰ ਕਰ ਲਿਆ ਤੇ ਜੁਗੈਲ ਪਿੰਡ ਦੇ ਜੰਗਲ ਚ ਲਿਜਾਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਜੁਗੈਲ ਜੰਗਲ ਚ ਅੱਜ ਵੀ ਜੁਰਹੀ ਦੇ ਨਾਂ ਤੇ ਜੁਰਹੀ ਮੰਦਰ‘ ਮੌਜੂਦ ਹੈ। ਲੋਕਾਂ ਮੁਤਾਬਕ ਓਸ ਵੇਲੇ ਹੀ ਖਰਵਾਰ ਜਾਤ ਦੇ ਇੱਕ ਵਿਅਕਤੀ ਨੂੰ ਰਾਜੇ ਬੱਲਸ਼ਾਹ ਦਾ ਯੁੱਧ ਕਵਚ ਤੇ ਤਲਵਾਰ ਗੁਫ਼ਾ ਚੋਂ ਮਿਲੇ ਸਨਬਾਅਦ ਚ ਤਲਵਾਰ ਤਾਂ ਕਿਸੇ ਨੂੰ ਵੇਚ ਦਿੱਤੀ ਗਈ ਪਰ ਓਹ ਕਵਚ ਹਾਲੇ ਵੀ ਮੌਜ਼ੂਦ ਹੈ। ਮੰਨਿਆ ਜਾ ਰਿਹਾ ਹੈ ਕਿ ਲੁਕਾ ਕੇ ਰੱਖਿਆ ਖ਼ਜ਼ਾਨਾ ਹਾਲੇ ਵੀ ਓਸੇ ਪਹਾੜੀ ਚ ਹੈ।

ਆਦੀਵਾਸੀ ਰਾਜੇ ਬੱਲਸ਼ਾਹ ਦਾ ਓਸ ਕਿਲ੍ਹੇ ਤੇ ਹੁਣ ਚੰਦੇਲਵੰਸ਼ੀ ਰਾਜੇ ਦੇ ਖ਼ਾਨਦਾਨ ਨਾਲ ਸੰਬੰਧ ਰੱਖਦੇ ਰਾਜਾ ਆਭੂਸ਼ਨ ਬ੍ਰਹਮ ਸ਼ਾਹ ਦਾ ਕਬਜ਼ਾ ਹੈ ਜੋ ਸੋਨਭੱਦਰ ਜਿਲ੍ਹੇ ਦੇ ਰਾਜਪੁਰ ਚ ਰਹਿੰਦੇ ਹਨ। ਉਨ੍ਹਾਂ ਮੁਤਾਬਕ ਖ਼ਜ਼ਾਨੇ ਦੇ ਲਾਲਚ ਚ ਚਰਵਾਹਿਆਂ ਨੇ ਅਗੋਰੀ ਕਿਲ੍ਹੇ ਨੂੰ ਖ਼ੁਰਦਬੁਰਦ ਕਰ ਦਿੱਤਾ ਹੈ ਤੇ ਪੁਰਾਤੱਤਵ ਵਿਭਾਗ ਨੇ ਵੀ ਕਿਲ੍ਹੇ ਨੂੰ ਸੰਭਾਲਨ ਦੀ ਕੋਈ ਜ਼ਰੂਰਤ ਨਹੀਂ ਸਮਝੀ।

 

 

 

Related posts

ਖੇਡ-ਸੰਸਥਾ ਵਲੋਂ ਖੋ-ਖੋ ਨੂੰ 16 ਹੋਰ ਪ੍ਰਮੁੱਖ ਖੇਡਾਂ ਦੇ ਬਰਾਬਰ ਮਾਨਤਾ ਮਿਲੀ !

admin

ਹਰਿਆਣਾ ਵਿੱਚ ਅਧਿਆਪਕਾਂ ਦੀ ਤਬਾਦਲਾ ਨੀਤੀ ਸਰਕਾਰ ਦੇ ਏਜੰਡੇ ‘ਤੇ ਸਭ ਤੋਂ ਹੇਠਾਂ ਕਿਉਂ !

admin

ਭਾਰਤੀ ਰਾਜਨੇਤਾਵਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਪੜ੍ਹਦੇ ?

admin