Articles

ਸੰਗੀਤਕ ਖੇਤਰ ‘ਚ ਨਵੀਂਆਂ ਪੁਲਾਂਘਾਂ ਪੁੱਟ ਰਿਹਾ ਗਾਇਕ ਮੰਨਾ ਫਗਵਾੜਾ

ਲੇਖਕ:: ਹਰਜਿੰਦਰ ਸਿੰਘ ਜਵੰਧਾ

ਪੰਜਾਬੀ ਬੰਦੇ ਵਿੱਚੋਂ ਨਾ ਕਦੀ ਪੰਜਾਬੀ ਨਿਕਲ ਸਕਦੀ ਹੈ ਨਾ ਹੀ ਪੰਜਾਬ।ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੀ ਕਿਉਂ ਨਾ ਵਸਦਾ ਹੋਵੇ। ਮਨਪ੍ਰੀਤ ਸਿੰਘ ਉਰਫ ਮੰਨਾ ਫਗਵਾੜਾ ਵੀ ਇਸੇ ਤੱਥ ਨੂੰ ਸੱਚ ਕਰਦਾ ਹੋਇਆ ਕਲਾਕਾਰ ਹੈ।ਮੰਨਾ ਫਗਵਾੜਾ ਨੂੰ ਪੰਜਾਬ ਵਿੱਚੋਂ ਯੂਰੋਪ ਦੇ ਇੱਕ ਖੂਬਸੂਰਤ ਦੇਸ਼ ਇਟਲੀ ਗਏ ਹੋਏ 15 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਫਿਰ ਵੀ ਉਸਦਾ ਪੰਜਾਬ ਅਤੇ ਪੰਜਾਬੀ ਪ੍ਰਤੀ ਮੋਹ ਕਦੀ ਭੰਗ ਨਹੀਂ ਹੋਇਆ। ਓਥੇ ਰਹਿ ਕੇ ਵੀ ਉਸਨੇ ਆਪਣੀ ਪੰਜਾਬੀ ਵਿਰਸੇ ਪ੍ਰਤੀ ਸ਼ਮੂਲੀਅਤ ਜਾਰੀ ਰੱਖੀ ਹੈਙ ਭਾਵੇਂ ਉਹ ਖੇਡਾਂ ਕਰਾ ਕੇ ਹੋਵੇ ਜਾਂ ਸਭਿਆਚਾਰਿਕ ਮੇਲੇ ਕਰਵਾ ਕੇ। ਮੰਨਾ ਫਗਵਾੜਾ ਨੇ ਹਮੇਸ਼ਾ ਇਟਲੀ ਵਿੱਚ ਪੰਜਾਬੀ ਵਿਰਸੇ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਿੱਚ ਯੋਗਦਾਨ ਪਾਇਆ ਹੈ।ਕੁਝ ਮਹੀਨੇ ਪਹਿਲਾਂ ਭਾਰਤ ਦੇਸ਼ ਵਿੱਚ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਜਿਸਦਾ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ। ਮੰਨਾ ਫਗਵਾੜਾ ਨੇ ਭਾਰਤ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹੋਣ ਦੇ ਬਾਵਜੂਦ ਇਸ ਕਿਸਾਨੀ ਅੰਦੋਲਨ ਵਿੱਚ ਹਿੱਸਾ ਪਾਇਆ ਹੈ ਆਪਣਾ ਗੀਤ “ਅੱਕੇ ਹੋਏ ਜੱਟ” ਕੱਢ ਕੇ। ਇਸ ਗੀਤ ਵਿੱਚ ਸਿੱਧੀ ਸਰਕਾਰ ਨੂੰ ਵੰਗਾਰ ਹੈ ਕਿ ਦਿੱਲੀ ਦੀ ਹਰ ਸਰਕਾਰ ਨੇ ਮਜ਼ਲੂਮਾਂ ਉੱਤੇ ਕਹਿਰ ਹੀ ਢਾਇਆ ਹੈ ਅਤੇ ਇੱਕ ਵਾਰ ਫੇਰ ਉਸਦਾ ਮੁਕਾਬਲਾ ਬਹਾਦਰ ਯੋਧਿਆਂ ਨਾਲ ਹੈਙ ਭਾਰਤੀ ਕਿਸਾਨ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਓਹਨਾ ਉੱਤੇ ਜ਼ੁਲਮ ਢਾ ਰਹੀ ਹੈ। ਇਸੇ ਜ਼ੁਲਮ ਨੂੰ ਨੱਥ ਪਾਉਣ ਲਈ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਇੱਕ ਜੁੱਟ ਹੋਏ ਹਨ ਅਤੇ ਹਰ ਖੇਤਰ ਦੇ ਲੋਕ ਇਸ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੇ ਹਨ। ਮੰਨਾ ਫਗਵਾੜਾ ਨੇ ਆਪਣੇ ਇਸ ਗੀਤ “ਅੱਕੇ ਹੋਏ ਜੱਟ” ਨਾਲ ਆਪਣੀ ਹਾਜ਼ਰੀ ਦਰਜ ਕਰਾਈ ਹੈ। ਉਸਦੇ ਇਸ ਜੋਸ਼ੀਲੇ ਗੀਤ ਨੂੰ ਚਰਚਿਤ ਗੀਤਕਾਰ ਲਵਲੀ ਨੂਰ ਨੇ ਲਿਖਿਆ ਹੈ। ਗੀਤ ਵਿੱਚ ਕਿਸਾਨੀ ਅੰਦੋਲਨ ਨਾਲ ਜੁੜੀਆਂ ਕੁਝ ਚਰਚਿਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਵੇਂ ਕੰਗਨਾ ਰਣੌਤ ਨੂੰ ਵਕਤ ਆਉਣ ਤੇ ਭਾਜੀ ਮੋੜੀ ਜਾਣੀ ਹੈ।ਅੰਦੋਲਨ ਦੌਰਾਨ ਕਿਸਾਨਾਂ ਦੀ ਤਿਆਰੀਆਂ ਅਤੇ ਸਰਕਾਰਾਂ ਦੇ ਫੈਸਲੇ ਦੀ ਉਡੀਕ।ਮੰਨਾ ਫਗਵਾੜਾ ਦੇ ਇਸਤੋਂ ਪਹਿਲਾਂ ਵੀ ਜੋ ਗੀਤ ਆਏ ਹਨ ਉਹ ਸਾਫ ਸੁਥਰੇ, ਯਾਰੀ ਦੋਸਤੀ ਅਤੇ ਸੱਭਿਆਚਾਰ ਨੂੰ ਪ੍ਰਭਾਸ਼ਿਤ ਕਰਦੇ ਹਨਙ ਜਿਓੰਦੇ ਰਹਿਣ ਇਹੋ ਜਿਹੇ ਪੰਜਾਬੀ ਜੋ ਵਿਦੇਸ਼ਾਂ ਵਿੱਚ ਵੀ ਰਹਿ ਕੇ ਪੰਜਾਬੀਅਤ ਨਹੀਂ ਭੁੱਲੇ ਅਤੇ ਦੇਸ਼ ਦਾ ਨਾਂ ਉੱਚਾ ਕਰਦੇ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin