ਬਾਲੀਵੁੱਡ ਦੇ ਧੱਕੜ ਹੀਰੋ ਸੰਨੀ ਦਿਓਲ ਆਮ ਜ਼ਿੰਦਗੀ ਦੇ ਵਿੱਚ ਪਬਲੀਸਿਟੀ ਤੋਂ ਬਹੁਤ ਗੁਰੇਜ਼ ਕਰਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਜ਼ਿਆਦਾ ਸਰਗਰਮ ਨਹੀਂ ਹਨ। ਪਰ ਹੁਣ ਹਾਲ ਹੀ ‘ਚ ਸੰਨੀ ਨੇ ਪ੍ਰਸ਼ੰਸਕਾਂ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ, ਸੰਨੀ ਪਹਾੜਾਂ ਦੇ ਵਿੱਚ ਆਪਣੀ ਮਾਂ ਪ੍ਰਕਾਸ਼ ਕੌਰ ਦੇ ਨਾਲ ਬਰਫ਼ ਦੇ ਵਿੱਚ ਖੇਡਦੇ ਨਜ਼ਰ ਆ ਰਹੇ ਹਨ। ਸੰਨੀ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, “ਜਿਵੇਂ -ਜਿਵੇਂ ਅਸੀਂ ਵੱਡੇ ਹੁੰਦੇ ਜਾਵਾਂਗੇ, ਅਸੀਂ ਹਮੇਸ਼ਾ ਉਨ੍ਹਾਂ ਦੇ ਲਈ ਬੱਚੇ ਹੀ ਰਹਾਂਗੇ। ਮਾਪਿਆਂ ਦਾ ਪਿਆਰ ਹੀ ਸਭ ਤੋਂ ਕੀਮਤੀ ਅਤੇ ਸੱਚਾ ਪਿਆਰ ਹੈ, ਉਨ੍ਹਾਂ ਦੀ ਕਦਰ ਕਰੋ। ਇਹ ਪਲ, ਮੇਰੇ ਯਾਦਗਾਰੀ ਪਲਾ ਦੇ ਵਿੱਚੋਂ ਇੱਕ ਹੈ।” ਇਥੇ ਮੈਂ ਆਪਣੀ ਮਾਂ ਦੇ ਨਾਲ ਆਪਣੇ ਬਚਪਨ ਨੂੰ ਫਿਰ ਮਹਿਸੂਸ ਕੀਤਾ ਹੈ। ਇਸਦੇ ਨਾਲ ਹੀ, ਸੰਨੀ ਨੇ ਹੈਸ਼ ਟੈਗ #ਮਾਤਾ ਪਿਤਾ ਦਾ ਪਿਆਰ ਦੀ ਵਰਤੋਂ ਕੀਤੀ ਹੈ।
ਵਰਨਣਯੋਗ ਹੈ ਕਿ ਸੰਨੀ ਦਿਓਲ ਇਸ ਵੇਲੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਹੈ ਪਰ ਉਸਦਾ ਆਪਣੇ ਮਾਂ ਪ੍ਰਕਾਸ਼ ਕੌਰ ਅਤੇ ਪਿਤਾ ਧਰਮਿੰਦਰ ਦੇ ਨਾਲ ਬਹੁਤ ਹੀ ਗੂੜਾ ਰਿਸ਼ਤਾ ਹੈ। ਸੰਨੀ ਦਿਓਲ ਪਿਛਲੇ ਮਹੀਨੇ ਏਅਰਪੋਰਟ ‘ਤੇ ਦੇਖਿਆ ਗਿਆ ਸੀ ਅਤੇ ਉਹ ਆਪਣੀ ਮਾਂ ਦਾ ਦੁਪੱਟਾ ਠੀਕ ਕਰਦਾ ਨਜ਼ਰ ਆਇਆ ਸੀ ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈ ਸੀ।