ਅਭਿਨੇਤਰੀ ਸੰਨੀ ਲਿਓਨੀ ਨੇ ਦੇਸ਼ ਭਰ ਦੇ ਚਾਹਵਾਨ ਮਾਡਲਾਂ ਨੂੰ ਪ੍ਰੇਰਤਿ ਕਰਨ ਅਤੇ ਮਾਰਗਦਰਸ਼ਨ ਕਰਨ ਦਾ ਵਾਅਦਾ ਕਰਦੇ ਹੋਏ ਇੱਕ ਨਵੀਂ ਭੂਮਿਕਾ ਵਿੱਚ ਕਦਮ ਰੱਖਿਆ ਹੈ। ਉਹ ਆਉਣ ਵਾਲੇ ਰਿਐਲਿਟੀ ਸ਼ੋਅ ‘ਗਲੈਮ ਫੇਮ’ ’ਤੇ ਜੱਜ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਇੱਕ ਵਿਲੱਖਣ ਮੰਚ ਹੈ ਜਿਸ ਦਾ ਉਦੇਸ਼ ਦੇਸ਼ ਵਿੱਚ ਉੱਭਰਦੇ ਮਾਡਲਾਂ ਦੇ ਸੁਪਨਿਆਂ ਨੂੰ ਰੌਸ਼ਨ ਕਰਨਾ ਹੈ। ਸੰਨੀ ਲਿਓਨੀ ਨੇ ਜੱਜ ਬਣਨ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦਿਆਂ ਕਿਹਾ, ‘‘ਇੱਕ ਮਾਡਲ ਦੇ ਤੌਰ ’ਤੇ ਮੇਰੇ ਤਜਰਬੇ ਦੇ ਆਧਾਰ ’ਤੇ ਮੈਂ ਇਸ ਉਦਯੋਗ ਜ਼ਰੀਏ ਆਉਣ ਵਾਲੀਆਂ ਮਾਡਲਾਂ ਦੀ ਅਗਲੀ ਪੀੜ੍ਹੀ ਦਾ ਜਸ਼ਨ ਮਨਾਉਣ ਲਈ ਉਤਸ਼ਾਹਤਿ ਹਾਂ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਬਹੁਤ ਉਤਸ਼ਾਹਤਿ ਹਾਂ। ਮੈਂ ਪਹਿਲੀ ਵਾਰ ਇੰਨੇ ਵੱਡੇ ਸ਼ੋਅ ਦੀ ਜੱਜ ਬਣੀ ਹਾਂ। ਮੇਰਾ ਮੰਨਣਾ ਹੈ ਕਿ ਇੱਕ ਮਾਡਲ ਨੂੰ ਮੌਜੂਦਾ ਰੁਝਾਨਾਂ ਅਤੇ ਅੱਗੇ ਆਉਣ ਵਾਲੀਆਂ ਬੇਅੰਤ ਸੰਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ।ਸ਼ੋਅ ਵਿੱਚ ਸੰਨੀ ਲਿਓਨੀ, ਅਦਾਕਾਰ ਨੀਲ ਨÇਤਿਨ ਮੁਕੇਸ਼ ਅਤੇ ਈਸ਼ਾ ਗੁਪਤਾ ਨਾਲ ਜੱਜਾਂ ਦੇ ਪੈਨਲ ਦਾ ਹਿੱਸਾ ਹੋਵੇਗੀ। ਇਸ ਤੋਂ ਇਲਾਵਾ ਰੋਹਤਿ ਖੰਡੇਲਵਾਲ, ਸੰਤੋਸ਼ੀ ਸ਼ੈੱਟੀ, ਦਿਨੇਸ਼ ਸ਼ੈੱਟੀ ਅਤੇ ਮਸ਼ਹੂਰ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਵਰਗੇ ਅਹਿਮ ਨਾਂ ਉੱਭਰ ਰਹੇ ਮਾਡਲਾਂ ਦੇ ਸਲਾਹਕਾਰ ਬਣ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੀ ਭੂਮਿਕਾ ਨਿਭਾਉਣਗੇ।ਵ੍ਹਾਈਟਐਵਰ ਪ੍ਰੋਡਕਸ਼ਨ ਅਤੇ ਕ੍ਰਿਸ਼ਨਾ ਕੁੰਜ ਪ੍ਰੋਡਕਸ਼ਨ ਦੁਆਰਾ ਸਹਿ-ਨਿਰਮਤ ਇਹ ਸ਼ੋਅ ਜਲਦੀ ਹੀ ਜੀਓ ਸਿਨਮਾ ’ਤੇ ਸਟਰੀਮ ਹੋਵੇਗਾ। ਇਹ ਸ਼ੋਅ ਮਾਡਲਿੰਗ ਉਦਯੋਗ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ, ਜਿਸ ਵਿੱਚ ਚਾਹਵਾਨ ਮਾਡਲਾਂ ਨੂੰ ਮਾਹਿਰਾਂ ਤੋਂ ਸਿੱਖਣ ਅਤੇ ਆਪਣਾ ਰਸਤਾ ਬਣਾਉਣ ਦਾ ਮੌਕਾ ਦਿੱਤਾ ਗਿਆ ਹੈ।
