6 ਜੁਲਾਈ 2020 ਨੁੰ ਨੈਸ਼ਨਲ ਇਨਜਰੀ (ਸੱਟ) ਬਚਾਅ ਦਿਵਸ ਮਨਾਇਆ ਗਿਆ ਹੈ। ਰੋਕਥਾਮ ਵਾਲੀ ਸੱਟ ਨਾਲ ਕਿਸੇ ਬਿਮਾਰੀ ਨਾਲੋਂ ਜਿਆਦਾ ਬੱਚੇ ਮੌਤ ਦਾ ਸ਼ਿਕਾਰ ਹੋ ਰਹੇ ਹਨ। 10 ਤੌਂ 19 ਸਾਲ ਦੀ ਓੁਮਰ ਵਿਚ ਬੱਚਿਆਂ ਨੂੰ ਖੇਡਣ ਦੌਰਾਣ ਸਿਰ ਦੀਆਂ ਸੱਟਾਂ ਲੱਗਦੀਆਂ ਹਨ। ਨੌਜਵਾਨ ਡਰਾਈਵਰ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦਿਨ ਲੋਕਾਂ ਨੂੰ ਰੋਕਥਾਮ ਵਾਲੀਆਂ ਸੱਟਾਂ ਦੇ ਕਾਰਨ ਹੋਣ ਵਾਲੇ ਮਾੜੇ ਅਸਰ ਬਾਰੇ ਜਾਗਰੁਕ ਕੀਤਾ ਜਾਂਦਾ ਹੈ। ਅਚਾਨਕ ਲੱਗ ਜਾਣ ਵਾਲੀਆਂ ਸੱਟਾਂ ਘਰ, ਆਫਿਸ, ਬੇਅਰਹਾਉਸ ‘ਚ ਕੰਮ ਦੋਰਾਣ,ਸੈਰ ਕਰਦੇ ਹੋਏ, ਪਾਰਕ ਵਿਚ, ਡਰਾਈਵਿੰਗ ਦੌਰਾਣ, ਤਿਲਕਣ ਨਾਲ, ਖੇਡਾਂ ਖੇਡਦੇ ਹੋਏ, ਕਸਰਤ ਦੌਰਾਣ ਵਗੈਰਾ ਤੋਂ ਖੁਦ ਨੂੰ ਬਚਾਇਆ ਜਾ ਸਕਦਾ ਹੈ ਧਿਆਨ ਰੱਖ ਕੇ:
• ਜੇ ਘਰ ਵਿਚ ਛੋਟੇ ਬੱਚੇ ਹਨ ਤਾਂ ਘਰੇਲੂ ਕਲੀਨਰ ਜਿਵੇਂ ਲਾਂਡਰੀ- ਡਿਟਰਜੈਂਟ, ਬਲੀਚ, ਦਵਾਈਆਂ ਉਂਨਾਂ ਦੀ ਪਹੁੰਚ ਤੋਂ ਦੂਰ ਰੱਖੋ।ਬੱਚਿਆਂ ਨੂੰ ਉਮਰ ਦੇ ਮੁਤਾਬਿਕ ਸੇਫ ਖਿਡੌਣੇ ਦਿਓ ਤਾਕਿ ਅਣਚਾਹੀ ਸੱਟ, ਦਮ ਘੁਟਨ ਦੀ ਘਟਨਾ ਤੋਂ ਬਚਾਆਿ ਜਾ ਸਕੇ।
• ਕਸਰਤ ਦੌਰਾਣ ਸੱਟ ਕਿਸੇ ਨੂੰ ਵੀ ਲੱਗ ਸਕਦੀ ਹੈ। ਤਜ਼ਰਬਾ ਘੱਟ ਹੋਣ ਵੇਲੇ ਵਰਕਆਓਟ ਦੀ ਸ਼ਰੂਆਤ ਟ੍ਰੇਨਰ ਦੀ ਨਿਗਰਾਨੀ ਹੇਠ ਕਰੋ ਤਾਕਿ ਸੱਟ ਤੋਂ ਬਚਾਅ ਹੋ ਸਕੇ। ਹਰ ਵਰਕਆਉਟ ਦੀ ਸ਼ੁਰੂਆਤ ਵਾਰਪ-ਅਪ ਤੋਂ ਹੁੰਦੀ ਹੈ। ਕਿaਂਕਿ ਵਾਰਮ-ਅਪ ਹੌਲੀ-ਹੌਲੀ ਦਿਲ ਦੀ ਧੜਕਨ ਵਧਾ ਕੇ ਸਰੀਰ ਦੈ ਜੋੜਾਂ ਤੇ ਮਾਸਪੇਸ਼ੀਆਂ ਦੀ ਕ੍ਰਿਆ ਟੀਕ ਕਰਦਾ ਹੈ। 45 ਸਾਲ ਤੋਂ ਵੱਧ ਉਮਰ ਵਾਲੇ ਬਿਮਾਰੀ ਦੀ ਹਾਲਤ ਵਿਚ ਮਾਹਿਰ ਦੀ ਸਲਾਹ ਨਾਲ ਵਰਕਆਉਟ ਕਰਨ।ਲੋੜ ਤੋਂ ਵੱਧ ਵਰਕਆਉਟ ਜੋੜਾਂ ਦੀ ਬਿਮਾਰੀ ਦੇ ਸਕਦਾ ਹੈ।
• ਵਜ਼ਨ ਘਟਾਉਣ ਲਈ ਕੋਈ ਵੀ ਗਤੀਵਿਧੀ ਜਾਂ ਕਸਰਤ ਦਾ ਪੱਧਰ ਹੌਲੀ ਹੌਲੀ ਵਧਾਓ। ਲੌੜ ਤੋਂ ਵੱਧ ਗਤੀਵਿਧੀ ਸਰੀਰ ਨੂੰ ਥਕਾਵਟ ਤੇ ਕਮਜੌਰੀ ਦੇ ਸਕਦੀ ਹੈ।ਕਮਜੌਰੀ ਦੀ ਹਾਲਤ ਵਿਚ ਸੱਟ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਆਪਣੀਆਂ ਸੀਮਾਵਾਂ ਨੂੰ ਜਾਣਕੇ ਹੀ ਅੱਗੇ ਵਧੋ।
• ਰੌਜ਼ ਦੀਆਂ ਅਣਚਾਹੀ ਸੱਟਾਂ ਤੋਂ ਬਚਾਅ ਲਈ ਬੱਚਿਆਂ ਨੂੰ ਹੈਲਮੇਟ, ਸਾਈਕਲ, ਸਕੂਟਰ, ਸਕੇਟ ਬੋਰਡ ਦੇਣ ਤੋਂ ਪਹਿਲਾਂ ਸੁਰੱਖਿਆ ਦੇ ਲਿਹਾਜ ਨਾਲ ਪੂਰੀ ਟ੍ਰੇਨਿੰਗ ਜਰੂਰ ਦਿਓ।ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਉਮਰ ਮੁਤਾਬਿਕ ਸੀਟ ਬੈਲਟ ਅਤੇ ਕਾਰ ਸੀਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
• ਬੁਜ਼ੁਰਗ ਜ਼ਿਆਦਾਤਰ ਸ਼ਾਵਰ ਲੈਣ ਵੇਲੇ, ਤਿਲਕਮੇ ਫਲੋਰ ਅਤੇ ਪੌੜੀਆਂ ਉਤਰਦੇ- ਚੜਦੇ ਹੋਏ ਅਣਚਾਹੀ ਸੱਟਾਂ ਦੇ ਸ਼ਿਕਾਰ ਹੋ ਜਾਂਦੇ ਹਨ। ਨਤੀਜੇ ਵੱਜੋਂ ਹਿੱਪ ਦਾ ਟੁੱਟ ਜਾਣਾ ਅਤੇ ਸਿਰ ਤੇ ਦਿਮਾਗ ਦੀਆਂ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ।ਬਜੁਰਗਾਂ ਨੂੰ ਘਰ ਅੰਦਰ ਸੱਟਾਂ ਤੋਂ ਬਚਾਉਣ ਲਈ ਟਾਇਲੇਟ ਸੀਟ ਦੇ ਨੇੜੇ ਅਤੇ ਸ਼ਾਵਰ ਲੈਣ ਵੇਲੇ ਪ੍ਰੋਪਰ ਰੇਲਿੰਗ ਸੁਪੋਰਟ ਲੱਗੀ ਹੋਣੀ ਚਾਹੀਦੀ ਹੈ।ਸੇਫਟੀ ਲਈ ਤਿਲਕਣ ਵਾਲੀ ਟਾਈਲਜ਼ ਨਾ ਲਗਵਾਓ।
• ਗਰਭਵਤੀ ਔਰਤਾਂ ਨੂੰ ਤੰਦਰੁਸਤ ਬੱਚੇ ਦੇ ਜਨਮ ਲਈ ਖੁਦ ਨੂੰ ਅਣਚਾਹੀ ਸੱਟਾਂ ਤੋਂ ਬਚਾਅ ਲਈ ਘਰ ਅੰਦਰ ਤੇ ਬਾਹਰ ਉਠਨ-ਬੈਠਨ, ਚਲਨ-ਫਿਰਨ ਅਤੇ ਡਰਾਈਵਿੰਗ ਦੌਰਾਣ ਆਪਣਾ ਖਾਸ ਖਿਆਲ ਰੱਖਣ।
• ਇਨਸਾਨ ਸਰੀਰ ਦੇ ਨਾਲ-ਨਾਲ ਲਗਾਤਾਰ ਕਲੇਸ਼ ਕਰਕੇ ਸਟ੍ਰੈਸ ਰਹਿਣਾ, ਲੋੜ ਤੋਂ ਵੱਧ ਗੁੱਸਾ, ਅੰਦਰੂਨੀ ਕਮਜ਼ੋਰੀ ਤੇ ਨਪੁੰਸਕਤਾ, ਕੋਈ ਸਦਮਾ, ਉਦਾਸੀ, ਫੋਬੀਆ,ਵਗੈਰਾ ਇੱਕ ਕਿਸਮ ਦੀ ਮਨੋਵਿਗਿਆਨਕ ਸੱਟ ਹੀ ਹੈ। ਮਾਨਸਿਕ ਸੱਟ ਦੇ ਮਾੜੇ ਅਸਰ ਨੂੰ ਘੱਟ ਜਾਂ ਖਤਮ ਕਰਨ ਵਿਚ ਪਰਿਵਾਰ ਦੇ ਮੈਂਬਰਾਂ, ਦੋਸਤ, ਸਹਿਕਰਮੀ ਅਤੇ ਪ੍ਰੋਫੇਸ਼ਨਲ ਮਦਦ ਕਰਦੇ ਹਨ।
ਨੋਟ: ਕੋਈ ਵੀ ਆਮ ਸਰੀਰਕ ਸੱਟ ਲੱਗਣ ਦੀ ਹਾਲਤ ਵਿਚ ਲਾਪ੍ਰਵਾਹੀ ਨਾ ਕਰਕੇ ਤੁਰੰਤ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਲਵੋ।
ਲੇਖਕ: ਅਨਿਲ ਧੀਰ, ਕਾਲਮਨਿਸਟ, ਥੇਰਾਪਿਸਟ