ਚੰਡੀਗੜ੍ – ਲੜਕੇ ਹੋਣ ਜਾਂ ਲੜਕੀਆਂ ਅੱਜਕ੍ਹਲ ਹਰ ਕੋਈ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਦਾ ਹੈ। ਧੂੜ-ਮਿੱਟੀ ਦੇ ਕਾਰਨ ਚਿਹਰੇ ਦਾ ਰੰਗ ਫਿੱਕਾ ਹੋਣ ਲੱਗਦਾ ਹੈ। ਚਿਹਰੇ ‘ਤੇ ਛੋਟੇ-ਛੋਟੇ ਦਾਗ ਧੱਬੇ ਹੋਣ ਲੱਗਦੇ ਹਨ। ਚਿਹਰੇ ਦੀ ਪਿਗਮੈਂਟੇਸ਼ਨ ਨੂੰ ਦੁਰ ਕਰਨ ਦੇ ਲਈ ਤੁਸੀਂ ਘਰੇਲੂ ਉੁਪਾਅ ਵੀ ਵਰਤ ਸਕਦੇ ਹੋ। ਆਓ ਜਾਣਦੇ ਹਾ ਕੁਝ ਚਿਹਰੇ ਦੇ ਮਾਕਸ, ਜਿਨ੍ਹਾਂ ਦੀ ਵਰਤੋਂ ਕਰਕੇ ਹਫਤੇ ‘ਚ ਹੀ ਚਿਹਰੇ ਦੀ ਪਿਗਨੈਂਟੇਸ਼ਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਨਿੰਬੂ ਰਸ ਅਤੇ ਹਲਦੀ
1 ਚਮਚ ਨਿੰਬੂ ਦੇ ਰਸ ‘ਚ ਚੁਟਕੀ ਭਰ ਹਲਦੀ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਚਿਹਰੇ ਅਤੇ ਗਰਦਨ ‘ਤੇ ਲਗਾਓ । ਸੁੱਕਣ ‘ਤੇ ਚਿਹਰਾ ਧੋ ਲਓ। ਇਸ ਨਾਲ ਚਿਹਰੇ ਦੀ ਰੰਗਤ ਵੱਧਦੀ ਹੈ।
2. ਨਿੰਬੂ ਦਾ ਰਸ,ਗੁਲਾਬ ਜਲ ਅਤੇ ਸੰਤਰੇ ਦਾ ਰਸ
ਇਕ ਕੌਲੀ ‘ਚ 1 ਚਮਚ ਨਿੰਬੂ ਦਾ ਰਸ,ਗੁਲਾਬ ਜਲ ਅਤੇ ਸੰਤਰੇ ਦਾ ਰਸ ਮਿਲਾਓ ਅਤੇ ਚਿਹਰੇ ‘ਤੇ ਲਗਾ ਲਓ। ਸੁੱਕਣ ‘ਤੇ ਕੋਸੇ ਪਾਣੀ ਨਾਲ ਧੋ ਲਓ। ਬਾਅਦ ‘ਚ ਠੰਡੇ ਪਾਣੀ ਨਾਲ ਧੋ ਲਓ ਤਾਂ ਜੋ ਮੁਸਾਮ ਬੰਦ ਹੋ ਜਾਣ।
3. ਦੁੱਧ ਕਰੀਮ, ਬੇਸਣ ਅਤੇ ਨਿੰਬੂ ਦੀ ਰਸ
1ਚਮਚ ਬੇਸਣ ‘ਚ ਦੁੱਧ ਦੀ ਮਲਾਈ ਅਤੇ ਨਿੰਬੂ ਦਾ ਰਸ ਮਿਲਾਕੇ ਪੇਸਟ ਬਣਾ ਲਓ । ਇਸ ਨੂੰ ਚਿਹਰੇ ‘ਤੇ ਲਗਾਓ,15 ਮਿੰਟ ਬਾਅਦ ਚਿਹਰਾ ਧੋ ਲਓ। ਇਸ ਨੂੰ ਲਗਾਉਣ ਨਾਲ ਡੈਡ ਸਕਿਨ ਹੱਟ ਜਾਵੇਗੀ ਅਤੇ ਸਾਫ ਚਮੜੀ ਬਾਹਰ ਆਵੇਗੀ।
previous post