Bollywood

ਹਰ ਕਲਾਕਾਰ ਦੀਆਂ ਆਪਣੀਆਂ ਤਰਜੀਹਾਂ ਹੁੰਦੀਆਂ: ਆਲੀਆ

ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਆਪਣੀ ਭੈਣ ਸ਼ਾਹੀਨ ਭੱਟ ਨਾਲ ਮੁੰਬਈ ਵਿੱਚ ਚੱਲ ਰਹੇ ਨਵਰਾਤਰੀ ਤਿਉਹਾਰ ਦੌਰਾਨ ਉੱਤਰੀ ਬੰਬਈ ਸਰਬੋਜਨੀਨ ਦੁਰਗਾ ਪੂਜਾ ਪੰਡਾਲ ਵਿੱਚ ਇੱਕ ਤਸਵੀਰ ਲਈ ਪੋਜ਼ ਦਿੰਦੀ ਹੋਈ। (ਫੋਟੋ: ਏ ਐਨ ਆਈ)

ਮੁੰਬਈ – ਲੰਮਾਂ ਦੇ ਸੈੱਟ ’ਤੇ ਪੁੱਜਣ ਤੋਂ ਪਹਿਲਾਂ ਆਪਣੀ ਭੂਮਿਕਾ ਦੀ ਤਿਆਰੀ ਲਈ ਹਰ ਕਲਾਕਾਰ ਦੀਆਂ ਆਪਣੀਆਂ ਤਰਜੀਹਾਂ ਹੁੰਦੀਆਂ ਹਨ। ਕੁਝ ਕਲਾਕਾਰ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝ ਕੇ, ਆਪਣੇ ਸੰਵਾਦ ਯਾਦ ਕਰਕੇ ਅਤੇ ਕਾਫੀ ਅਧਿਐਨ ਨਾਲ ਸੈੱਟ ’ਤੇ ਜਾਣਾ ਪਸੰਦ ਕਰਦੇ ਹਨ। ਉੱਥੇ ਕੁਝ ਕਲਾਕਾਰ ਕਹਾਣੀਆਂ ਦੀਆਂ ਪ੍ਰਸਥਿਤੀਆਂ, ਸੈੱਟ ਦੇ ਮਾਹੌਲ ਅਤੇ ਸਾਹਮਣੇ ਵਾਲੇ ਕਲਾਕਾਰ ਦੀ ਸਰਗਰਮੀ ਮੁਤਾਬਕ ਤੁਰੰਤ ਪ੍ਰਤੀਕਿਰਿਆ ਦੇਣ ‘ਚ ਵਿਸ਼ਵਾਸ ਕਰਦੇ ਹਨ। ਕੁਝ ਖ਼ਾਸ ਮੰਗ ਵਾਲੀਆਂ ਫ਼ਿਲਮਾਂ ਨੂੰ ਛੱਡ ਦਿਓ ਤਾਂ ਆਲੀਆ ਭੱਟ ਨੂੰ ਵੀ ਪਹਿਲਾਂ ਤੋਂ ਤਿਆਰੀ ਕਰਨਾ ਪਸੰਦ ਨਹੀਂ ਹੈ ਅਤੇ ਕਿਸ ਲਈ ਨਹੀਂ, ਉਹ ਫ਼ਿਲਮ ’ਤੇ ਨਿਰਭਰ ਕਰਦਾ ਹੈ। ਕੁਝ ਫ਼ਿਲਮਾਂ ‘ਚ ਨਵੀਂ ਬੋਲਚਾਲ ਦੀ ਸ਼ੈੱਲੀ ਸਿੱਖਣ, ਕੋਈ ਨਵਾਂ ਡਾਂਸ ਫਾਰਮ ਸਿੱਖਣ ਵਰਗੀਆਂ ਕਾਫੀ ਤਿਆਰੀਆਂ ਦੀ ਲੋੜ ਹੁੰਦੀ ਹੈ। ਜੇਕਰ ਫ਼ਿਲਮ ‘ਚ ਅਜਿਹੀਆਂ ਜ਼ਰੂਰਤਾਂ ਹੋਣ ਤਾਂ ਸ਼ੂਟਿੰਗ ਤੋਂ ਪਹਿਲਾਂ ਤਿਆਰੀ ਦੀ ਬਹੁਤ ਲੋੜ ਹੁੰਦੀ ਹੈ ਪਰ ਮੇਰੀਆਂ ਤਰਜੀਹਾਂ ਬਿਨਾਂ ਕਿਸੇ ਖ਼ਾਸ ਤਿਆਰੀ ਦੇ ਹੀ ਸੈੱਟ ’ਤੇ ਜਾ ਕੇ ਤੁਰੰਤ ਪਰਫਾਰਮ ਕਰਨ ਦੀਆਂ ਹੁੰਦੀਆਂ ਹਨ। ਆਲੀਆ ਆਪਣੀ ਆਗਾਮੀ ਫ਼ਿਲਮ ‘ਜਿਗਰਾ’ ਨੂੰ ਲੈ ਕੇ ਕਹਿੰਦੀ ਹੈ ਕਿ ਇਸ ਲਈ ਮੈਂ ਸੈੱਟ ’ਤੇ ਜਾਣ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ। ਇੱਥੋਂ ਤੱਕ ਕਿ ਮੇਰੇ ਨਿਰਦੇਸ਼ਕ ਵਾਸਨ ਬਾਲਾ ਵੀ ਚਾਹੁੰਦੇ ਸਨ ਕਿ ਮੈਂ ਬਿਨਾਂ ਕਿਸੇ ਤਿਆਰੀ ਦੇ ਸੈੱਟ ’ਤੇ ਜਾਵਾਂ। ਇਸ ‘ਚ ਬਸ ਆਪਣੀ ਭੂਮਿਕਾ ਦੇ ਸੁਭਾਅ ਨੂੰ ਸਮਝਣਾ ਸੀ ਅਤੇ ਅੱਗੇ ਵੱਧ ਜਾਣਾ ਸੀ। ਉਨ੍ਹਾਂ ਮੇਰੀ ਭੂਮਿਕਾ ਸੱਤਿਆ ਬਾਰੇ ਦੱਸਦੇ ਹੋਏ ਸਿਰਫ਼ ਇੰਨਾ ਹੀ ਕਿਹਾ ਸੀ ਕਿ ਪੂਰੀ ਫ਼ਿਲਮ ‘ਚ ਉਸ ਦਾ ਪਾਰਾ 99.9 ਡਿਗਰੀ ਹੁੰਦਾ ਹੈ। ਮੈਨੂੰ ਵੀ ਰਿਹਰਸਲ ਕਰਨੀ ਨਹੀਂ ਪਸੰਦ ਹੈ। ਜੇਕਰ ਕੋਈ ਮੈਨੂੰ ਕਹਿੰਦਾ ਹੈ ਤਾਂ ਕਰ ਲੈਂਦੀ ਹਾਂ ਵਰਨਾ ਨਹੀਂ।

Related posts

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

admin

ਮਹਿਲਾ ਕਮਿਸ਼ਨ ਵਲੋਂ ਹਨੀ ਸਿੰਘ ਤੇ ਕਰਨ ਔਜਲਾ ਖਿਲਾਫ਼ ਕਾਰਵਾਈ ਲਈ ਡੀਜੀਪੀ ਨੂੰ ਚਿੱਠੀ !

admin

71ਵਾਂ ਨੈਸ਼ਨਲ ਫਿਲਮ ਐਵਾਰਡਜ਼: ਸ਼ਾਹਰੁਖ ਖਾਨ ਤੇ ਰਾਣੀ ਮੁਖਰਜੀ ਨੂੰ ਮਿਲਿਆ ਪਹਿਲਾ ਨੈਸ਼ਨਲ ਐਵਾਰਡ !

admin