ਮੁੰਬਈ – ਹੁਣ ਤੱਕ ਬਾਲੀਵੁੱਡ ‘ਚ ਕਈ ਦਿੱਗਜ ਸਿਤਾਰਿਆਂ ਦੀ ਬਾਇਓਪਿਕ ਬਣ ਚੁੱਕੀ ਹੈ। ਜਿੱਥੇ ਦੱਖਣ ਦੀ ਮਸ਼ਹੂਰ ਅਦਾਕਾਰਾ ਸਿਲਕ ਸਮਿਤਾ ਦੀ ਜ਼ਿੰਦਗੀ ‘ਤੇ ‘ਡਰਟੀ ਪਿਕਚਰ’ ਬਣੀ ਸੀ, ਉਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਪਰਦੇ ‘ਤੇ ਕੈਪਟਨ ਧੋਨੀ ਦਾ ਕਿਰਦਾਰ ਬਹੁਤ ਖੂਬਸੂਰਤੀ ਨਾਲ ਨਿਭਾਇਆ ਸੀ। ਹੁਣ ਅਨੁਰਾਗ ਬਾਸੂ ਵੀ ਮਸ਼ਹੂਰ ਗਾਇਕ ਅਤੇ ਅਦਾਕਾਰ ਕਿਸ਼ੋਰ ਕੁਮਾਰ ਦੀ ਬਾਇਓਪਿਕ ਬਣਾਉਣ ਜਾ ਰਹੇ ਹਨ। ਉੱਥੇ ਆਉਣ ਵਾਲੇ ਅਦਾਕਾਰਾਂ ਦੇ ਨਾਂ ਵੀ ਸਾਹਮਣੇ ਆਏ ਹਨ। ‘ਸਰਫਰੋਸ਼’, ‘ਕਯਾਮਤ ਸੇ ਕਯਾਮਤ ਤਕ’ ਅਤੇ ‘ਗੁਲਾਮ’ ਵਰਗੀਆਂ ਆਪਣੀਆਂ ਸ਼ੁਰੂਆਤੀ ਫ਼ਿਲਮਾਂ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਆਮਿਰ ਖ਼ਾਨ ਹੁਣ ਕਿਸ਼ੋਰ ਕੁਮਾਰ ਦਾ ਕਿਰਦਾਰ ਨਿਭਾਉਂਦੇ ਦੇਖਿਆ ਜਾ ਸਕਦਾ ਹੈ।ਆਮਿਰ ਦੀ ਇਹ ਪਹਿਲੀ ਫ਼ਿਲਮ ਨਹੀਂ ਹੈ, ਜਿਸ ‘ਚ ਉਹ ਕਿਸੇ ਦੀ ਬਾਇਓਪਿਕ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਨਿਤੇਸ਼ ਤਿਵਾਰੀ ਦੀ ਫ਼ਿਲਮ ‘ਦੰਗਲ’ ‘ਚ ਮਹਾਵੀਰ ਸਿੰਘ ਫੋਗਾਟ ਦਾ ਅਸਲੀ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ। ਉਨ੍ਹਾਂ ਦੀ ਫ਼ਿਲਮ ਨੇ ਦੁਨੀਆ ਭਰ ‘ਚ ਕੁੱਲ 1900 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਖ਼ਬਰ ਮੁਤਾਬਕ, ਉਹ ਸਕ੍ਰੀਨ ‘ਤੇ ਜਲਦ ਹੀ 70-80 ਦੋ ਮਸ਼ਹੂਰ ਗਾਇਕ ਤੇ ਐਕਟਰ ਕਿਸ਼ੋਰ ਕੁਮਾਰ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ।
previous post