ਫੇਸਬੁੱਕ ਨੇ ਫਰਜ਼ੀ ਪੋਸਟਾਂ ਨਾਲ ਨਜਿੱਠਣ ਲਈ ਹਾਲ ਹੀ ‘ਚ ਆਪਣੇ ਨਵੇਂ ਟੂਲਸ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਫੇਸਬੁੱਕ ‘ਤੇ ਕੁਝ ਅਜਿਹੀਆਂ ਫੇਕ ਨਿਊਜ਼ ਵਾਇਰਲ ਹੋ ਰਹੀਆਂ ਹਨ ਜਿਸ ਨਾਲ ਕਈ ਵਾਰ ਯੂਜ਼ਰਸ ਭਰਮ ‘ਚ ਪੈ ਜਾਂਦੇ ਹਨ। ਕਈ ਸਾਲਾਂ ਤੋਂ ਅਮਰੀਕੀ ਸੋਸ਼ਲ ਨੈੱਟਵਰਕਿੰਗ ਕੰਪਨੀ ਨੂੰ ਫੇਕ ਨਿਊਜ਼ ਅਤੇ ਭਰਮ ‘ਚ ਪਾਉਣ ਵਾਲੀਆਂ ਪੋਸਟਾਂ ਦੇ ਖਿਲਾਫ ਤੇਜ਼ੀ ਨਾਲ ਕੰਮ ਕਰਨ ਲਈ ਕਿਹਾ ਗਿਆ ਸੀ ਪਰ ਬਰਲਿਨ ਨੇ ਹੁਣ ਸਪਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਅੰਤਮ ਫੈਸਲੇ ਦੇ ਭਰੋਸੇ ਬੈਠਾ ਨਹੀਂ ਰਹੇਗਾ।
ਹੁਣ ਜਰਮਨੀ ਨੇ ਇਕ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ ਜਿਸ ਤਹਿਤ ਉਹ ਦੁਨੀਆ ਦੀ ਮਸ਼ਹੂਰ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ‘ਤੇ ਹਰ ਫਰਜ਼ੀ ਪੋਸਟ ਲਈ ਪੰਜ ਲੱਖ ਯੂਰੋ ਦਾ ਜ਼ੁਰਮਾਨਾ ਲਗਾਏਗਾ। ਫੇਸਬੁੱਕ ‘ਤੇ ਇਹ ਜ਼ੁਰਮਾਨਾ ਪਾਈ ਗਈ ਫੇਕ ਪੋਸਟ ਨੂੰ 24 ਘੰਟਿਆਂ ਦੇ ਅੰਦਰ ਨਾ ਹਟਾਉਣ ਦੀ ਹਾਲਤ ‘ਚ ਲਗਾਇਆ ਜਾਵੇਗਾ। ਇਸ ਕਾਨੂੰਨ ਦੇ ਤਹਿਤ ਸਾਰੀਆਂ ਇੰਟਰਨੈੱਟ ਕੰਪਨੀਆਂ ਨੂੰ ਜਰਮਨੀ ‘ਚ ਇਕ ਕਾਂਟਰੈੱਕਟ ‘ਤੇ ਦਸਤਖਤ ਕਰਨਾ ਹੋਵੇਗਾ, ਜਿਸ ਤਹਿਤ ਉਨ੍ਹਾਂ ਨੂੰ ਫੇਕ ਨਿਊਜ਼ ਅਤੇ ਭਰਮ ‘ਚ ਪਾਉਣ ਵਾਲੀਆਂ ਅਫਵਾਹਾਂ ਦੇ ਖਿਲਾਫ ਕਾਰਵਾਈ ਕਰਨੀ ਹੋਵੇਗੀ।
ਜਰਮਨੀ ਦੀ ਸੱਤਾਧਾਰੀ ਸੋਸ਼ਲ ਡੈਮੋਕਰੇਟਸ (ਐੱਸ.ਪੀ.ਡੀ.) ਪਾਰਟੀ ਦੇ ਨੇਤਾ ਥਾਮਸ ਆਪਰਮੈਨ ਦੇ ਹਵਾਲੇ ਤੋਂ ਸਮਾਚਾਰ ਪੱਤਰ ਨੇ ਲਿਖਿਆ ਹੈ ਕਿ ਫੇਸਬੁੱਕ ਨੇ ਸ਼ਿਕਾਇਤ ਮਿਲਣ ‘ਤੇ ਉੱਚਿਤ ਕਾਰਵਾਈ ਕਰਨ ਦੇ ਮੌਕੇ ਦਾ ਉਪਯੋਗ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਫੇਸਬੁੱਕ, ਐੱਸ.ਪੀ.ਡੀ. ਅਤੇ ਸੱਤਾਧਾਰੀ ਦਲਦੀਆਂ ਗਠਜੋੜ ਸਹਿਯੋਗੀ ਪਾਰਟੀਆਂ ਵਿਚਾਲੇ ਸੰਪਰਕ ਬਿਠਾਉਣ ਦੀਆਂ ਲੰਬੀਆਂ ਕੋਸ਼ਿਸ਼ਾਂ ‘ਚ ਅਸਫਲ ਹੋਣ ਤੋਂ ਬਾਅਦ ਚਾਂਸਲਰ ਐਜੇਂਲਾ ਮਾਰਕੇਲ ਦੀ ਕ੍ਰਿਸਟੀਅਨ ਡੈਮੋਕ੍ਰੇਟਿਕ ਯੂਨੀਅਨ (ਸੀ.ਡੀ.ਯੂ) ਨੇ ਨਵੇਂ ਸਾਲ ‘ਤੇ ਨਵਾਂ ਕਾਨੂੰਨ ਪਾਸ ਕੀਤੇ ਜਾਣ ‘ਤੇ ਸਹਿਮਤੀ ਦੇ ਦਿੱਤੀ ਹੈ।