Bollywood Articles

ਹੁਣ ਫ਼ਿਲਮਾਂ ਦੀ ਸ਼ੂਟਿੰਗ ਇਸ ਤਰ੍ਹਾਂ ਹੋਵੇਗੀ !

ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਵਰਕਰਜ਼ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਕ ਖ਼ਤ ਭੇਜ ਕੇ ਦੱਸਿਆ ਹੈ ਕਿ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ। ਨਾਲ ਹੀ ਸੰਗਠਨ ਨੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸੂਚੀ ਵੀ ਪੱਤਰ ਦੇ ਨਾਲ ਭੇਜੀ ਹੈ, ਜਿਸਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

  • ਸ਼ੂਟਿੰਗ ਦੌਰਾਨ ਸੈੱਟ ‘ਤੇ ਆਉਣ ਵਾਲੇ ਸਾਰੇ ਵਰਕਰਜ਼ ਤੇ ਕਰੂਅ ਮੈਂਬਰਾਂ ਦੀ ਲੋੜੀਂਦੀ ਜਾਂਚ ਲਾਜ਼ਮੀ ਹੈ।
  • ਕਰੂਅ ਦੇ ਸਾਰੇ ਮੈਂਬਰਾਂ ਨੂੰ ਸਟੂਡੀਓ ਜਾਂ ਇਕ ਹੋਟਲ ‘ਚ ਰਹਿਣਾ ਪਵੇਗਾ ਤੇ ਸ਼ੂਟਿੰਗ ਖ਼ਤਮ ਹੋਣ ਤੱਕ ਬਾਹਰੀ ਲੋਕਾਂ ਦੇ ਨਾਲ ਸੰਪਰਕ ਨਾ ਕਰਨਾ ਤੇ ਨਾ ਹੀ ਬਾਹਰ ਜਾਣ।
  • ਕਰੂਅ ਮੈਂਬਰਾਂ ਨੂੰ ਮਾਸਕ, ਦਸਤਾਨੇ ਆਦਿ ਦੇਣੇ ਪੈਣਗੇ ਤੇ ਸਫਾਈ ਦੀ ਖ਼ਾਸ ਵਿਵਸਥਾ ਕਰਨੀ ਪਵੇਗੀ।
  • ਕਰੂਅ ਦੇ ਸਾਰੇ ਮੈਂਬਰਾਂ ਨੂੰ ਮਾਸਕ, ਸ਼ੀਲਡ, ਹੈਂਡ ਸੈਨੇਟਾਈਜ਼ਰ ਆਦਿ ਦਿੱਤੇ ਜਾਣੇ ਚਾਹੀਦੇ ਹਨ।
  • ਸੈੱਟ ‘ਤੇ ਮੌਜੂਦ ਸਾਰੇ ਕਰੂਅ ਮੈਂਬਰਾਂ ਨੂੰ ਹੈਲਥੀ ਤੇ ਸਾਫ਼ ਖਾਣਾ ਉਪਲਬਧ ਕਰਵਾਉਣਾ ਚਾਹੀਦਾ ਹੈ।
  • ਇਨਡੋਰ ਸ਼ੂਟਿੰਗ ‘ਚ ਘੱਟ ਤੋਂ ਘੱਟ ਕਰੂਅ ਮੈਂਬਰਾਂ ਨੂੰ ਆਗਿਆ ਦਿੱਤੀ ਜਾਵੇਗੀ।
  • ਪੋਸਟ ਪ੍ਰੋਡਕਸ਼ਨ ਦੇ ਕੰਮ ਲਈ ਘੱਟ ਤੋਂ ਘੱਟ ਵਰਕ ਫੋਰਸ ਹੋਵੇਗੀ।
  • ਫਿਜ਼ੀਕਲ ਡਿਸਟੈਂਸ ਰੱਖਣਾ ਪਵੇਗਾ।
  • ਪ੍ਰੋਡਕਸ਼ਨ ਲਈ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਸੈਨੀਟਾਈਜ਼ ਕੀਤਾ ਜਾਣਾ ਚਾਹੀਦਾ ਹੈ।
  • ਯੂਨਿਟ ਦੇ ਸਾਰੇ ਮੈਂਬਰਾਂ ਨੂੰ ਕੋਵਿਡ-19 ਟੈਸਟ ਦੇ ਬਾਅਦ ਹੀ ਕੰਮ ਸ਼ੂਰੂ ਕਰਵਾਉਣਾ ਚਾਹੀਦਾ ਹੈ।
  • 4 ਮਹੀਨੇ ਤੱਕ 60 ਸਾਲ ਜਾਂ ਇਸ ਤੋਂ ਜ਼ਿਆਦਾ ਉਪਰ ਦੇ ਲੋਕਾਂ ਤੇ ਗਰਭਵਤੀ ਔਰਤਾਂ ਨੂੰ ਸੈੱਟ ‘ਤੇ ਨਹੀਂ ਆਉਣ ਦਿੱਤਾ ਜਾਵੇਗਾ।
  • ਹਰ ਸੈੱਟ ‘ਤੇ ਐਬੂਲੈਂਸ ਤੇ ਡਾਕਟਰ ਜ਼ਰੂਰ ਹੋਵੇਗਾ।
  • ਸੈੱਟ ‘ਤੇ ਕਿਸੇ ਦਾ ਕੋਈ ਵੀ ਰਿਸ਼ਤੇਦਾਰ ਜਾਂ ਫਿਰ ਦੋਸਤ ਨਹੀਂ ਆਵੇਗਾ।
  • 8 ਘੰਟਿਆਂ ਦੀ ਸ਼ਿਫਟ ਦੇ ਆਧਾਰ ‘ਤੇ ਦਿਨ ‘ਚ ਦੋ ਸ਼ਿਫਟਾਂ ਵੰਡੀਆਂ ਜਾਣਗੀਆਂ।
  • ਜੇ ਕੋਈ ਵੀ ਵਿਅਕਤੀ ਸੈੱਟ ‘ਤੇ ਜਾਂ ਸ਼ੂਟਿੰਗ ਲਈ ਯਾਤਰਾ ਕਰਨ ਦੇ ਬਾਅਦ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਨਿੱਜੀ ਹਸਪਤਾਲ ‘ਚ ਇਲਾਜ ਕੀਤਾ ਜਾਵੇਗਾ।

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin