Articles Australia & New Zealand

‘ਹੈਲਪ ਟੂ ਬਾਏ ਸਕੀਮ’: ਪਹਿਲਾ ਘਰ ਖ੍ਰੀਦਣ ਲਈ ਆਸਟ੍ਰੇਲੀਅਨ ਸਰਕਾਰ ਵਿੱਤੀ ਮੱਦਦ ਕਰੇਗੀ !

ਆਸਟ੍ਰੇਲੀਅਨ ਸਰਕਾਰ ਦੀ ‘ਹੈਲਪ ਟੂ ਬਾਏ ਸਕੀਮ’ ਪਹਿਲਾ ਘਰ ਬਨਾਉਣ ਲਈ ਜਦੋ-ਜਹਿਦ ਕਰ ਰਹੇ ਆਸਟ੍ਰੇਲੀਅਨ ਲੋਕਾਂ ਨੂੰ ਰਾਹਤ ਪਹੁੰਚਾਵੇਗੀ।

ਆਸਟ੍ਰੇਲੀਆ ਦੇ ਵਿੱਚ ਪਹਿਲਾ ਘਰ ਖ੍ਰੀਦਣਾ ਬਹੁਤ ਹੀ ਮੁਸ਼ਕਲ ਹੈ ਅਤੇ ਆਸਟ੍ਰੇਲੀਅਨ ਸਰਕਾਰ ਦੀ ‘ਹੈਲਪ ਟੂ ਬਾਏ ਸਕੀਮ’ ਪਹਿਲਾ ਘਰ ਬਨਾਉਣ ਲਈ ਜਦੋ-ਜਹਿਦ ਕਰ ਰਹੇ ਆਸਟ੍ਰੇਲੀਅਨ ਲੋਕਾਂ ਨੂੰ ਰਾਹਤ ਪਹੁੰਚਾਵੇਗੀ। ‘ਹੈਲਪ ਟੂ ਬਾਏ ਸਕੀਮ’ ਆਪਣੀ ਕਿਸਮ ਦੀ ਇੱਕ ਨਵੀਂ ਪਹਿਲ ਹੈ ਜੋ ਵਧੇਰੇ ਆਸਟ੍ਰੇਲੀਅਨਾਂ ਨੂੰ ਪਹਿਲਾ ਘਰ ਖਰੀਦਣ ਵਿੱਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਇਹ ਸ਼ੇਅਰਡ ਇਕੁਇਟੀ ਸਕੀਮ 40,000 ਆਸਟ੍ਰੇਲੀਅਨ ਪ੍ਰੀਵਾਰਾਂ ਨੂੰ ਆਸਟ੍ਰੇਲੀਅਨ ਸਰਕਾਰ ਦੇ ਯੋਗਦਾਨ ਨਾਲ ਇੱਕ ਨਵਾਂ ਜਾਂ ਮੌਜੂਦਾ (ਪਹਿਲਾਂ ਤੋਂ ਬਣਿਆ ਹੋਇਆ) ਘਰ ਖ੍ਰੀਦਣ ਵਿੱਚ ਮਦਦ ਕਰੇਗੀ। ਇਸ ਸਕੀਮ ਨਾਲ ਯੋਗ ਆਸਟ੍ਰੇਲੀਅਨ ਬਹੁਤ ਹੀ ਘੱਟ ਜਮ੍ਹਾਂ ਰਕਮ ਅਤੇ ਮੌਰਗੇਜ ਨਾਲ ਘਰ ਖ੍ਰੀਦਣ ਦੇ ਯੋਗ ਹੋਣਗੇ।

ਜੇਕਰ ਤੁਸੀਂ ਆਪਣੀ ਪੂਰੀ ਵਾਹ ਲਾ ਲਈ ਹੈ ਪਰ ਫਿਰ ਵੀ ਆਪਣਾ ਘਰ ਖਰੀਦਣ ਤੋਂ ਵਾਂਝੇ ਹੋ ਤਾਂ ‘ਹੈਲਪ ਟੂ ਬਾਏ ਸਕੀਮ’ ਦੇ ਨਾਲ ਤੁਸੀਂ ਆਪਣਾ ਪਹਿਲਾ ਘਰ ਖ੍ਰੀਦਣ ਦੇ ਯੋਗ ਹੋ ਸਕਦੇ ਹੋ। ‘ਹੈਲਪ ਟੂ ਬਾਏ ਸਕੀਮ’ ਇੱਕ ਸਾਂਝੀ ਇਕੁਇਟੀ ਸਕੀਮ ਹੈ ਜਿਸ ਦੇ ਤਹਿਤ ਆਸਟ੍ਰੇਲੀਅਨ ਸਰਕਾਰ ਤੁਹਾਡਾ ਪਹਿਲਾ ਘਰ ਖ੍ਰੀਦਣ ਦੇ ਵਿੱਚ ਬਣਦਾ ਵਿੱਤੀ ਯੋਗਦਾਨ ਪਾਉਂਦੀ ਹੈ। ‘ਹੈਲਪ ਟੂ ਬਾਏ ਸਕੀਮ’ ਦੇ ਤਹਿਤ ਤੁਹਾਨੂੰ ਘੱਟੋ-ਘੱਟ 2% ਜਮ੍ਹਾਂ ਰਕਮ ਜਮ੍ਹਾਂ ਕਰਨੀ ਪਵੇਗੀ। ਆਸਟ੍ਰੇਲੀਅਨ ਸਰਕਾਰ ਖਰੀਦ ਕੀਮਤ ਦਾ 30% ਮੌਜੂਦਾ ਘਰ ਦੇ ਲਈ ਜਾਂ ਨਵੇਂ ਘਰ ਦੇ ਲਈ 40% ਤੱਕ ਦਾ ਯੋਗਦਾਨ ਪਾਵੇਗੀ। ਤੁਹਾਨੂੰ ਭਾਗੀਦਾਰ ਰਿਣਦਾਤਾ ਤੋਂ ਘਰ ਲਈ ਕਰਜ਼ਾ ਪ੍ਰਾਪਤ ਕਰਨਾ ਪਵੇਗਾ। ਜਦੋਂ ਤੁਸੀਂ ‘ਹੈਲਪ ਟੂ ਬਾਏ ਸਕੀਮ’ ਰਾਹੀਂ ਘਰ ਖਰੀਦਦੇ ਹੋ ਤਾਂ ਤੁਸੀਂ ਘਰ ਦੇ ਮਾਲਕ ਤਾਂ ਹੋਵੋਗੇ ਪਰ ਇਸਦੀ ਕੀਮਤ ਦਾ ਕੁੱਝ ਹਿੱਸਾ ਆਸਟ੍ਰੇਲੀਅਨ ਸਰਕਾਰ ਨਾਲ ਸਾਂਝਾ ਕਰੋਗੇ। ਕਿਉਂਕਿ ਸਰਕਾਰ ਨੇ ਘਰ ਦੀ ਖਰੀਦ ਵਿੱਚ ਬਣਦਾ ਵਿੱਤੀ ਯੋਗਦਾਨ ਪਾਇਆ ਹੈ। ਇਸ ਲਈ ਸਰਕਾਰ ਤੁਹਾਡੇ ਦੁਆਰਾ ਘਰ ਵੇਚਣ ਜਾਂ ਸਰਕਾਰ ਦੇ ਇਕੁਇਟੀ ਸ਼ੇਅਰ ਖਰੀਦਣ ‘ਤੇ ਹੋਣ ਵਾਲੇ ਕਿਸੇ ਵੀ ਲਾਭ ਜਾਂ ਨੁਕਸਾਨ ਨੂੰ ਅਨੁਪਾਤਕ ਤੌਰ ‘ਤੇ ਸਾਂਝਾ ਵੀ ਕਰੇਗੀ। ਇਹ ਸਕੀਮ ਤੁਹਾਡੇ ਦੁਆਰਾ ਉਧਾਰ ਲਏ ਜਾਣ ਅਤੇ ਤੁਹਾਡੀਆਂ ਜ਼ਰੂਰਤਾਂ ਦੇ ਅਨੁਕੂਲ ਘਰ ਦੀ ਕੀਮਤ ਦੇ ਵਿਚਕਾਰ ਵਾਲੇ ਪਾੜੇ ਨੂੰ ਪੂਰਾ ਕਰੇਗੀ। ਇਸ ਨਾਲ ਤੁਹਾਡੀ ਜਮ੍ਹਾਂ ਰਾਸ਼ੀ ਨੂੰ ਹੋਰ ਵਧਾਉਣ ਵਿੱਚ ਤੁਹਾਡੀ ਮਦਦ ਹੋਵੇਗੀ ਜਿਸ ਨਾਲ ਤੁਸੀਂ ਜਲਦੀ ਘਰ ਖ੍ਰੀਦ ਸਕੋਗੇ। ਜੇਕਰ ‘ਹੈਲਪ ਟੂ ਬਾਏ ਸਕੀਮ’ ਅਧੀਨ ਤੁਸੀਂ 800,000 ਡਾਲਰ ਦਾ ਘਰ ਖ੍ਰੀਦਦੇ ਹੋ ਤਾਂ ਤੁਹਾਨੂੰ 16,000 ਡਾਲਰ ਡੀਪੋਜਿ਼ਟ ਦੇਣਾ ਹੋਵੇਗਾ ਅਤੇ ਭਾਗੀਦਾਰ ਬੈਂਕ ਤੋਂ 544,000 ਡਾਲਰ ਦਾ ਲੋਨ ਜਾਂ ਕਰਜ਼ਾ ਲੈਣਾ ਹੋਵੇਗਾ ਅਤੇ ਸਰਕਾਰ ਵੱਲੋਂ ਇਸ ਵਿੱਚ 240,000 ਡਾਲਰ ਦਾ ਯੋਗਦਾਨ ਪਾਇਆ ਜਾਵੇਗਾ। ਇਸ ਤਰਾਂ੍ਹ ਤੁਹਾਡੇ ਦੁਆਰਾ ਘਰ ਲਈ ਗਏ ਲੋਨ ਨੂੰ 30 ਸਾਲਾਂ ਵਿੱਚ ਮਾਸਿਕ ਮੂਲਧਨ ਅਤੇ ਵਿਆਜ ਭੁਗਤਾਨਾਂ ਰਾਹੀਂ ਆਪਣੇ ਬੈਂਕ ਨੂੰ ਵਾਪਸ ਕਰਨਾ ਹੋਵੇਗਾ।

ਆਸਟ੍ਰੇਲੀਅਨ ਸਰਕਾਰ ਦੀ ‘ਹੈਲਪ ਟੂ ਬਾਇ ਸਕੀਮ’ ਦਾ ਲਾਭ ਲੈਣ ਦੇ ਲਈ ਆਪਣਾ ਪਹਿਲਾ ਘਰ ਖ੍ਰੀਦਣ ਵਾਲਿਆਂ ਨੂੰ ਕੁੱਝ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਹੋਵੇਗਾ। ਇਹਨਾਂ ਮਾਪਦੰਡਾਂ ਦੇ ਵਿੱਚ ਹੇਠਲੀਆਂ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ:

• ਘੱਟੋ-ਘੱਟ ਉਮਰ – ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ
• ਘਰ ਦੀ ਖਰੀਦ ਕੀਮਤ ਦਾ ਘੱਟੋ-ਘੱਟ 2% ਡੀਪੋਜਿ਼ਟ ਹੋਣਾ ਚਾਹੀਦਾ ਹੈ।
• ਆਸਟ੍ਰੇਲੀਅਨ ਨਾਗਰਿਕ ਹੋਣਾ ਚਾਹੀਦਾ ਹੈ।
• ਤੁਸੀਂ ਇਕੱਲੇ ਜਾਂ ਕਿਸੇ ਹੋਰ ਵਿਅਕਤੀ ਨਾਲ ਸਕੀਮ ਲਈ ਅਰਜ਼ੀ ਦੇ ਸਕਦੇ ਹੋ, ਬਸ਼ਰਤੇ ਤੁਸੀਂ ਦੋਵੇਂ ਯੋਗਤਾ ਮਾਪਦੰਡ ਪੂਰੇ ਕਰਦੇ ਹੋ ਤਾਂ।
• ਸਾਲਾਨਾ ਟੈਕਸਯੋਗ ਆਮਦਨ ਵਿਅਕਤੀਗਤ ਬਿਨੈਕਾਰਾਂ ਲਈ 100,000 ਡਾਲਰ ਜਾਂ ਘੱਟ ਹੋਣੀ ਚਾਹੀਦੀ ਹੈ, ਜਾਂ ਸਿੰਗਲ ਮਾਪਿਆਂ ਅਤੇ ਸਾਂਝੇ ਬਿਨੈਕਾਰਾਂ ਲਈ 160,000 ਡਾਲਰ, ਜਿਵੇਂ ਕਿ ਆਸਟ੍ਰੇਲੀਅਨ ਟੈਕਸ ਆਫਿ਼ਸ ਨੇ ਪਿਛਲੇ ਵਿੱਤੀ ਸਾਲ ਲਈ ਨੋਟਿਸ ਆਫ਼ ਅਸੈਸਮੈਂਟ ਵਿੱਚ ਦਰਸਾਇਆ ਹੈ।
• ਇਸ ਸਕੀਮ ਦਾ ਹਿੱਸਾ ਹੁੰਦੇ ਹੋਏ ਘਰ ਵਿੱਚ ਆਪਣੇ ਮੁੱਖ ਨਿਵਾਸ ਵਜੋਂ ਰਹਿਣਾ ਚਾਹੀਦਾ ਹੈ (ਇਨਵੈਸਟਮੈਂਟ ਪ੍ਰਾਪਰਟੀਆਂ ਯੋਗ ਨਹੀਂ ਹਨ)।
• ਵਰਤਮਾਨ ਵਿੱਚ ਆਸਟ੍ਰੇਲੀਆ ਜਾਂ ਵਿਦੇਸ਼ਾਂ ਵਿੱਚ ਕੋਈ ਜਾਇਦਾਦ ਨਹੀਂ ਰੱਖ ਸਕਦੇ। ਸਿੰਗਲ ਮਾਪਿਆਂ ਲਈ ਅਪਵਾਦ ਹਨ ਜੋ ਸਾਂਝੇ ਤੌਰ ‘ਤੇ ਕਿਸੇ ਹੋਰ ਨਾਲ ਜਾਇਦਾਦ ਦੇ ਮਾਲਕ ਹਨ ਅਤੇ ਦੂਜੇ ਵਿਅਕਤੀ ਦਾ ਹਿੱਸਾ ਖਰੀਦਣਾ ਚਾਹੁੰਦੇ ਹਨ ਜਾਂ ਆਪਣੀ ਮੌਜੂਦਾ ਮਾਲਕੀ ਵੇਚਣ ਦਾ ਇਰਾਦਾ ਰੱਖਦੇ ਹਨ।
• ਤੁਸੀਂ ਆਸਟ੍ਰੇਲੀਅਨ ਸਰਕਾਰ ਦੀਆਂ ਹੋਰ ਸਕੀਮਾਂ ਤੋਂ ਸਹਾਇਤਾ ਪ੍ਰਾਪਤ ਨਹੀਂ ਕਰ ਸਕਦੇ, ਜਿਸ ਵਿੱਚ ਖਰੀਦਦਾਰੀ ਦਾ ਸਮਰਥਨ ਕਰਨ ਲਈ ਰਾਜਾਂ ਜਾਂ ਪ੍ਰਦੇਸ਼ਾਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਾਂਝੀਆਂ ਇਕੁਇਟੀ ਸਕੀਮਾਂ, ਕਰਜ਼ੇ, ਜਾਂ ਗਾਰੰਟੀਆਂ ਸ਼ਾਮਲ ਹਨ। ਹਾਲਾਂਕਿ, ਤੁਸੀਂ ਅਜੇ ਵੀ ਸਟੈਂਪ ਡਿਊਟੀ ਛੋਟਾਂ, ਗ੍ਰਾਂਟਾਂ ਅਤੇ ਹੋਰ ਛੋਟਾਂ ਦਾ ਲਾਭ ਲੈ ਸਕਦੇ ਹੋ।

ਨਵਾਂ ਘਰ ਖਰੀਦਣ ਵਿੱਚ ਮਦਦ ਦੇ ਲਈ ਅਰਜ਼ੀਆਂ ਇਸ ਸਾਲ ਦੇ ਅੰਤ ਵਿੱਚ ਖੁੱਲ੍ਹਣ ਦੀ ਉਮੀਦ ਹੈ। ਹਾਊਸਿੰਗ ਆਸਟ੍ਰੇਲੀਆ ਇਸ ਸਕੀਮ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਸਮੇਂ ਸਿਰ ਜਾਣਕਾਰੀ ਦੇਵੇਗਾ। ਆਸਟ੍ਰੇਲੀਅਨ ਸਰਕਾਰ ਨੇ 1 ਅਕਤੂਬਰ 2025 ਤੋਂ ਲਾਗੂ ਇਸ ਸਕੀਮ ਦਾ ਹੋਰ ਵਿਸਥਾਰ ਕੀਤਾ ਹੈ ਤਾਂ ਜੋ ਸਾਰੇ ਪਹਿਲੇ ਘਰ ਖਰੀਦਦਾਰਾਂ ਨੂੰ ਘੱਟੋ-ਘੱਟ ਜਮ੍ਹਾਂ ਰਕਮ ਦੇ ਨਾਲ ਘਰ ਖਰੀਦਣ ਦੀ ਆਗਿਆ ਦਿੱਤੀ ਜਾ ਸਕੇ। ਸਰਕਾਰ ਦਾ ਮਕਸਦ ਯੋਗ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਅਤੇ ਜਿਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ ਘਰ ਨਹੀਂ ਖਰੀਦਿਆ ਹੈ, ਨੂੰ 5 ਪ੍ਰਤੀਸ਼ਤ ਜਮ੍ਹਾਂ ਰਕਮ ਨਾਲ ਜਲਦੀ ਘਰ ਖਰੀਦਣ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ। ਯੋਗ ਸਿੰਗਲ ਮਾਪਿਆਂ ਜਾਂ ਘੱਟੋ-ਘੱਟ ਇੱਕ ਨਿਰਭਰ ਮਾਪਿਆਂ ਨੂੰ 2 ਪ੍ਰਤੀਸ਼ਤ ਜਮ੍ਹਾਂ ਰਕਮ ਨਾਲ ਘਰ ਖਰੀਦਣ ਲਈ ਸਹਾਇਤਾ ਪ੍ਰਦਾਨ ਕਰਨਾ। ਇਸ ਸਟ੍ਰੀਮ ਵਿੱਚ ਭਾਗੀਦਾਰ ਪਹਿਲਾਂ ਹੀ ਜਾਇਦਾਦ ਦੇ ਮਾਲਕ ਹੋ ਸਕਦੇ ਹਨ ਜਾਂ ਵੇਚ ਸਕਦੇ ਹਨ, ਅਤੇ ਉਹਨਾਂ ਨੂੰ ਪਹਿਲੀ ਵਾਰ ਘਰ ਖਰੀਦਣ ਵਾਲੇ ਹੋਣ ਦੀ ਜ਼ਰੂਰਤ ਨਹੀਂ ਹੈ।

ਇਥੇ ਇਹ ਦੱਸਣਾ ਜਰੂਰੀ ਹੈ ਕਿ ਆਸਟ੍ਰੇਲੀਆ ਦੇ ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ਰਾਜਾਂ ਨੇ ਅਜੇ ਤੱਕ ‘ਹੈਲਪ ਟੂ ਬਾਇ ਸਕੀਮ’ ਵਿੱਚ ਹਿੱਸਾ ਲੈਣ ਲਈ ਕਾਨੂੰਨ ਪਾਸ ਨਹੀਂ ਕੀਤਾ ਹੈ। ਜਦੋਂ ਇਹਨਾਂ ਆਸਟ੍ਰੇਲੀਅਨ ਰਾਜਾਂ ਨੇ ਹੈਲਪ ਟੂ ਬਾਇ ਸਕੀਮ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਇਹਨਾਂ ਰਾਜਾਂ ਦੇ ਵਿੱਚ ਰਹਿਣ ਵਾਲੇ ਆਸਟ੍ਰੇਲੀਅਨ ਲੋਕ ਵੀ ਹੈਲਪ ਟੂ ਬਾਇ ਸਕੀਮ ਦਾ ਲਾਭ ਉਠਾ ਸਕਣਗੇ।

ਆਸਟ੍ਰੇਲੀਆ ਦੇ ਵਿੱਚ ਪਹਿਲਾ ਘਰ ਖ੍ਰੀਦਣਾ ਬਹੁਤ ਹੀ ਮੁਸ਼ਕਲ ਹੈ ਅਤੇ ਆਸਟ੍ਰੇਲੀਅਨ ਸਰਕਾਰ ਦੀ ‘ਹੈਲਪ ਟੂ ਬਾਏ ਸਕੀਮ’ ਪਹਿਲਾ ਘਰ ਬਨਾਉਣ ਲਈ ਜਦੋ-ਜਹਿਦ ਕਰ ਰਹੇ ਆਸਟ੍ਰੇਲੀਅਨ ਲੋਕਾਂ ਨੂੰ ਰਾਹਤ ਪਹੁੰਚਾਵੇਗੀ। ‘ਹੈਲਪ ਟੂ ਬਾਏ ਸਕੀਮ’ ਆਪਣੀ ਕਿਸਮ ਦੀ ਇੱਕ ਨਵੀਂ ਪਹਿਲ ਹੈ ਜੋ ਵਧੇਰੇ ਆਸਟ੍ਰੇਲੀਅਨਾਂ ਨੂੰ ਪਹਿਲਾ ਘਰ ਖਰੀਦਣ ਵਿੱਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ।

Related posts

ਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !

admin

ਹਰਵਿੰਦਰ ਕੌਰ ਸੰਧੂ : ਪੰਜਾਬ ਦੇ ਫਿਰੋਜ਼ਪੁਰ ਤੋਂ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਤੱਕ ਦਾ ਸਫ਼ਰ !

admin

ਅੱਜ ਰਾਤ ਨੂੰ ਆਸਟ੍ਰੇਲੀਆ ‘ਚ ‘ਡੇਅ ਲਾਈਟ ਸੇਵਿੰਗ’ ਸ਼ੁਰੂ ਹੋਣ ਨਾਲ ਲੋਕ 1 ਘੰਟਾ ਘੱਟ ਸੌਂ ਪਾਉਣਗੇ !

admin