Articles Pollywood

ਹੌਬੀ ਧਾਲੀਵਾਲ ਦਾ ਬੇਟਾ ਜੈ ਪਾਲ ਹੁਣ ਬਾਲੀਵੁੱਡ ‘ਚ

ਲੇਖਕ: ਸੁਰਜੀਤ ਜੱਸਲ

ਦਮਦਾਰ ਤੇ ਰੋਹਬਦਾਰ ਅਦਾਕਾਰੀ ਨਾਲ ਪੰਜਾਬੀ ਪਰਦੇ ‘ਤੇ ਇਕ ਖਾਸ ਪਹਿਚਾਣ ਸਥਾਪਤ ਕਰਨ ਵਾਲੇ ਹੌਬੀ ਧਾਲੀਵਾਲ ਦਰਸ਼ਕਾਂ ਦਾ ਚਹੇਤੇ ਅਦਾਕਾਰ ਹਨ। ਬਾਲੀਵੁੱਡ ਤਰਜ਼ ‘ਤੇ ਪੰਜਾਬੀ ਫ਼ਿਲਮਾਂ ਦੇ ਇਸ ਸਿਰਮੌਰ ਅਦਾਕਾਰ ਦਾ ਬੇਟਾ ਜੈ ਪਾਲ ਸਿੰਘ ਧਾਲੀਵਾਲ ਹੁਣ ਬਾਲੀਵੁੱਡ ਪਰਦੇ ‘ਤੇ ਨਜ਼ਰ ਆਵੇਗਾ। ਦਿੱਵਿਆ ਫ਼ਿਲਮਜ਼ ਇੰਟਰਟੇਨਮੈਂਟ ਬੈਨਰ ਹੇਠ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ ਨਿਰਦੇਸ਼ਤ ਹਿੰਦੀ ਫ਼ਿਲਮ ‘ਸੀਜ਼ਿਰ –ਦਾ ਕੈਚੀ’ ਵਿੱਚ ਉਸਦੀ ਅਹਿਮ ਭੂਮਿਕਾ ਹੈ। ਇਹ ਫ਼ਿਲਮ ਹਾਰਰ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਦਾ ਡਰਾਵਣੇ ਰੂਪ ਦੀ ਕਾਮੇਡੀ ਨਾਲ ਮਨੋਰੰਜਨ ਕਰੇਗੀ। ਇਸ ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਨੇ ਲਿਖੇ ਹਨ। ‘ਸੀਜ਼ਿਰ –ਦਾ ਕੈਚੀ’ ਬਾਰੇ ਗੱਲ ਕਰਦਿਆਂ ਜੈ ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ ਜੋ ਸਮਾਜ ਨੂੰ ਵਹਿਮਾਂ ਭਰਮਾਂ ਪ੍ਰਤੀ ਜਾਗਰੂਕ ਕਰਦੀ ਇਕ ਪਰਿਵਾਰਕ ਕਹਾਣੀ ਅਧਾਰਤ ਹੈ। ਇੱਕ ਹੋਰ ਗੱਲ ਕਿ ਸੁਰਾ ਦੇ ਸਿਕੰਦਰ ਮਰਹੂਮ ਫ਼ਨਕਾਰ‘ ਸਰਦੂਲ ਸਿਕੰਦਰ ਦੇ ਬੇਟੇ ਵੀ ਇਸ ਫ਼ਿਲਮ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਫ਼ਿਲਮ ਦੇ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਹਨ।
ਹੌਬੀ ਧਾਲੀਵਾਲ ਦਾ ਕਹਿਣਾ ਹੈ ਕਿ ਬੇਟਾ ਜੈ ਪਾਲ ਸਿੰਘ ਧਾਲੀਵਾਲ ਕਲਾ ਦੇ ਖੇਤਰ ਵਿੱਚ ਪੂਰੀ ਤਿਆਰੀ ਨਾਲ ਆ ਰਿਹਾ ਹੈ। ਅਦਾਕਾਰੀ ਨਾਲ ਉਸਦਾ ਸੁਰੂ ਤੋਂ ਹੀ ਮੋਹ ਰਿਹਾ ਹੈ। ਉਸਨੇ ਬਹੁਤ ਮੇਹਨਤ ਅਤੇ ਲਗਨ ਨਾਲ ਅਦਾਕਾਰੀ ਦਾ ਰਾਹ ਚੁਣਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਉਸਦਾ ਹੌਸਲਾ ਵਧਾਉਣਗੇ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin