Bollywood

1900 ਕਰੋੜ ’ਚ ਤਿਆਰ ਹੋਈ ਫ਼ਿਲਮ Avatar 2

ਨਿਊਯਾਰਕ – ਜੇਮਸ ਕੈਮਰੂਨ ਦੇ ਡਾਇਰੈਕਸ਼ਨ ਵਿਚ ਬਣੀ ਫ਼ਿਲਮ ‘ਅਵਤਾਰ’ ਦੇ ਦੂਜੇ ਪਾਰਟ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਹੈ। ਅਵਤਾਰ 2 ਦੇ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ। ਮੀਡੀਆ ਰਿਪੋਰਟਸ ਅਨੁਸਾਰ ਮੋਸਟ ਅਵੇਟੇਡ ਮੂਵੀ ਦੇ ਦੂਜੇ ਭਾਗ ਨੂੰ ਪੂਰੀ ਤਰ੍ਹਾਂ ਪਾਣੀ ਦੇ ਅੰਦਰ ਸ਼ੂਟ ਕੀਤਾ ਗਿਆ ਹੈ। ਐਨੀਮੇਸ਼ਨ, ਬੀਐੱਫਐੱਕਸ ਅਤੇ ਐਕਸ਼ਨ ਨਾਲ ਭਰੀ ਅਵਤਾਰ-2 ਨੂੰ 1900 ਕਰੋੜ ਰੁਪਏ ਦੇ ਬਜਟ ਵਿਚ ਬਣਾਇਆ ਗਿਆ ਹੈ। ਜਿਸ ਦੇ ਬਾਅਦ ਇਹ ਸਭ ਤੋਂ ਮਹਿੰਗੀ ਫ੍ਰੈਂਚਾਈਜ਼ੀ ਬਣ ਗਈ ਹੈ।

ਦੱਸ ਦੇਈਏ ਅਵਤਾਰ-2 ਦੀ ਰਿਲੀਜ਼ ਡੇਟ ਅੱਠ ਵਾਰ ਪੋਸਟਪੋਨ ਹੋ ਚੁੱਕੀ ਹੈ। ਹੁਣ ਇਹ ਮੂਵੀ 16 ਦਸੰਬਰ 2022 ਨੂੰ ਰਿਲੀਜ਼ ਹੋਵੇਗੀ। ਉੱਥੇ ਇਸਦੇ ਪੰਜ ਪਾਰਟ ਦੀ ਰਿਲੀਜ਼ ਤਾਰੀਖ ਸਾਹਮਣੇ ਆ ਗਈ ਹੈ। ਅਵਤਾਰ-2 20 ਦਸੰਬਰ 2024, ਅਵਤਾਰ-4 18 ਦਸੰਬਰ 2026 ਤੇ ਅਵਤਾਰ-5 ਦਸੰਬਰ 2028 ਨੂੰ ਰਿਲੀਜ਼ ਹੋਵੇਗੀ। ਇਨ੍ਹਾਂ ਮੂਵੀਜ਼ ਦੀ ਰਿਲੀਜ਼ ਤੋਂ ਪਹਿਲਾਂ ਇਨ੍ਹਾਂ ਦੇ ਟਾਈਟਲ ਵੀ ਬਦਲਣਗੇ। ਹੁਣੇ ਜਿਹੇ ਜੇਮਸ ਕੈਮਰੂਨ ਨੇ ਫ਼ਿਲਮ ਦੀ ਕੁਝ ਬਿਹਾਇੰਡ ਦ ਸੀਨ ਤਸਵੀਰਾਂ ਸ਼ੇਅਰ ਕੀਤੀਆਂ ਸਨ।

Related posts

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਬੇਟੀ ਨਾਲ !

admin

ਮਲਾਇਕਾ ਅਰੋੜਾ ਅਜੀਓ ਲਕਸ ਵੀਕੈਂਡ ਨਾਈਟ ਦੌਰਾਨ !

admin