ਵਿਕਟੋਰੀਆ ਦੀਆਂ 30 ਤੋਂ ਵੱਧ ਮਸਜਿਦਾਂ ਅਤੇ ਇਸਲਾਮਿਕ ਕੇਂਦਰ ਨਫ਼ਰਤ ਨੂੰ ਖ਼ਤਮ ਕਰਨ ਅਤੇ ਆਪਸੀ ਸਮਝ ਵਧਾਉਣ ਲਈ ਆਪਣੇ ਦਰਵਾਜ਼ੇ ਆਮ ਲੋਕਾਂ ਦੇ ਲਈ ਖੋਲ੍ਹ ਰਹੇ ਹਨ। ਇਹ ਪ੍ਰੋਗ੍ਰਾਮ ‘2026 ਮਸਜਿਦ ਓਪਨ ਡੇ’ ਦੇ ਤਹਿਤ 7 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ, ਜਿਸਨੂੰ ਵਿਕਟੋਰੀਆ ਦੀ ਸਰਕਾਰ ਦਾ ਸਮਰਥਨ ਹਾਸਿਲ ਹੈ।
ਬਹੁ-ਸੰਸਕ੍ਰਿਤਿਕ ਮਾਮਲਿਆਂ ਦੇ ਮੰਤਰੀ ਇੰਗ੍ਰਿਡ ਸਟਿੱਟ ਨੇ ਕਿਹਾ ਹੈ ਕਿ, “ਕੁੱਝ ਹਫ਼ਤੇ ਪਹਿਲਾਂ ਇੱਕ ਇਮਾਮ ‘ਤੇ ਹਮਲਾ ਹੋਇਆ ਸੀ। ਇਸ ਹਫ਼ਤੇ ਮਸਜਿਦਾਂ ਆਪਣੇ ਦਰਵਾਜ਼ੇ ਖੋਲ੍ਹ ਕੇ ਨਫ਼ਰਤ ਦੇ ਖ਼ਿਲਾਫ਼ ਪਿਆਰ ਅਤੇ ਸਮਝ ਦਾ ਸੁਨੇਹਾ ਦੇ ਰਹੀਆਂ ਹਨ। ‘ਮਸਜਿਦ ਓਪਨ ਡੇ’ ਵਿਕਟੋਰੀਆ ਦੇ ਹਰ ਨਿਵਾਸੀ ਲਈ ਮੌਕਾ ਹੈ ਕਿ ਉਹ ਮਸਜਿਦ ਵਿੱਚ ਜਾ ਕੇ ਭਾਈਚਾਰੇ ਨਾਲ ਮਿਲਣ ਅਤੇ ਇਸਲਾਮ ਬਾਰੇ ਹੋਰ ਜਾਣਕਾਰੀ ਲੈ ਸਕਣ।”
ਬਹੁ-ਸੰਸਕ੍ਰਿਤਿਕ ਮਾਮਲਿਆਂ ਦੇ ਮੰਤਰੀ ਇੰਗ੍ਰਿਡ ਸਟਿੱਟ ਨੇ ਵਿਕਟੋਰੀਆ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ, “ਉਹ ਸ਼ਨੀਵਾਰ, 7 ਫਰਵਰੀ ਨੂੰ ਆਪਣੀ ਨੇੜਲੀ ਮਸਜਿਦ ਦਾ ਦੌਰਾ ਕਰਨ ਅਤੇ ਮੁਸਲਿਮ ਭਾਈਚਾਰੇ ਬਾਰੇ ਜਾਣਕਾਰੀ ਲੈਣ। ‘2026 ਮਸਜਿਦ ਓਪਨ ਡੇ’ ਦੌਰਾਨ ਲੋਕਾਂ ਲਈ ਕਈ ਸਰਗਰਮੀਆਂ ਹੋਣਗੀਆਂ, ਜਿਵੇਂ ਕਿ ਮਸਜਿਦ ਦਾ ਦੌਰਾ, ਨਮਾਜ਼ ਦੇ ਦਰਸ਼ਨ, ਹਿਜਾਬ ਬਾਰੇ ਜਾਣਕਾਰੀ ਅਤੇ ਮਹਿੰਦੀ ਕਲਾ।”
ਇਸ ਸਮੇਂ ਜਦੋਂ ਮੁਸਲਿਮ ਭਾਈਚਾਰਾ ਇਸਲਾਮੋਫੋਬੀਆ (ਮੁਸਲਿਮ ਵਿਰੋਧੀ ਨਫ਼ਰਤ) ਦਾ ਸਾਹਮਣਾ ਕਰ ਰਿਹਾ ਹੈ, ਇਹ ਦਿਨ ਲੋਕਾਂ ਨੂੰ ਇੱਕ-ਦੂਜੇ ਨੂੰ ਸਮਝਣ ਅਤੇ ਜੁੜਨ ਦਾ ਮੌਕਾ ਦਿੰਦਾ ਹੈ। ਮਸਜਿਦਾਂ ਸਿਰਫ਼ ਇਬਾਦਤ ਦੀ ਜਗ੍ਹਾ ਹੀ ਨਹੀਂ, ਸਗੋਂ ਸਮਾਜਕ ਮਿਲਾਪ ਅਤੇ ਸੋਚ-ਵਿਚਾਰ ਦੇ ਕੇਂਦਰ ਵੀ ਹਨ। ‘2026 ਮਸਜਿਦ ਓਪਨ ਡੇ’ ਦੇ ਵਿੱਚ ਇਸ ਸਾਲ ਮੈਲਬੌਰਨ ਅਤੇ ਖੇਤਰੀ ਵਿਕਟੋਰੀਆ ਦੀਆਂ ਕਈ ਮਸਜਿਦਾਂ ਸ਼ਾਮਲ ਹੋ ਰਹੀਆਂ ਹਨ, ਜਿਹਨਾਂ ਵਿੱਚ ਆਈਸੀਐਮਜੀ ਬਰੰਜ਼ਵਿਕ ਮਸਜਿਦ, ਹੋਰਸ਼ਮ ਮਸਜਿਦ ਅਤੇ ਜੀਲੌਂਗ ਦੀ ਇਸਲਾਮਿਕ ਸੋਸਾਇਟੀ ਵੀ ਸ਼ਾਮਿਲ ਹੈ।
ਵਿਕਟੋਰੀਆ ਸਰਕਾਰ ਨੇ 2027 ਤੱਕ ਇਸ ਪ੍ਰੋਗ੍ਰਾਮ ਦੇ ਲਈ 4 ਲੱਖ ਡਾਲਰ ਦੀ ਰਕਮ ਰੱਖੀ ਹੈ, ਜੋ ਇਸਲਾਮਿਕ ਕੌਂਸਲ ਆਫ਼ ਵਿਕਟੋਰੀਆ ਨਾਲ ਮਿਲ ਕੇ ਵਰਤੀ ਜਾਵੇਗੀ। ਸਰਕਾਰ ਨਫ਼ਰਤ, ਭੇਦਭਾਵ ਅਤੇ ਨਸਲਵਾਦ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਨਾਉਣ, ਇਸਲਾਮੋਫੋਬੀਆ ਦੇ ਖ਼ਿਲਾਫ਼ ਅੰਤਰਰਾਸ਼ਟਰੀ ਦਿਨ ਮਨਾਉਣ ਅਤੇ ਪੀੜਤਾਂ ਦੀ ਮੱਦਦ ਦੇ ਲਈ ਇੱਕ ਗਾਈਡ ਤਿਆਰ ਕਰਨ ਵਰਗੇ ਕਦਮ ਵੀ ਚੁੱਕ ਰਹੀ ਹੈ।
ਮਸਜਿਦਾਂ ਦੀ ਪੂਰੀ ਸੂਚੀ ਦੇਖਣ ਲਈ ਲੋਕ vic.gov.au/victorian-mosque-
