Technology

2030 ਤੱਕ ਚੰਦਰਮਾ ਉਤੇ ਪਿੰਡ ਵੀ ਬਣ ਸਕਦੈ

ਲੰਡਨ – ਵਿਗਿਆਨੀਆਂ ਨੇ ਕਿਹਾ ਹੈ ਕਿ ਪੁਲਾੜ ਯਾਤਰੀਆਂ ਤੇ ਰੋਬੋਟਿਕ ਪ੍ਰਣਾਲੀਆਂ ਦੇ ਸਹਿਯੋਗ ਨਾਲ ਚੰਦਰਮਾ ਉਤੇ ਪਿੰਡ ਵਸਾਉਣ ਦੀ ਯੋਜਨਾ ਸਾਲ 2030 ਤੱਕ ਹਕੀਕਤ ਬਣ ਸਕਦੀ ਹੈ।
ਨੀਦਰਲੈਂਡ ਵਿੱਚ ਯੂਰਪੀ ਪੁਲਾੜ ਏਜੰਸੀ ਦੀ ਮੀਟਿੰਗ ‘ਮੂਨ 2020-2030 ਸਾਂਝੇ ਮਨੁੱਖ ਅਤੇ ਰੋਬੋਟਿਕ ਖੋਜ ਦਾ ਨਵਾਂ ਯੁਗ’ ਵਿੱਚ ਵਿਗਿਆਨੀਆਂ, ਇੰਜੀਨੀਅਰਾਂ ਤੇ ਉਦਯੋਗ ਮਾਹਰਾਂ ਨੇ ਕਿਹਾ ਕਿ ਚੰਦਰ ਪਿੰਡ ਮੰਗਲ ਅਤੇ ਹੋਰ ਗ੍ਰਹਿਆਂ ਦੇ ਭਾਵੀ ਮਨੁੱਖ ਮੁਹਿੰਮਾਂ ਦੇ ਲਈ ਇੱਕ ਸੰਭਾਵਿਤ ਪ੍ਰੇਰਨਾ ਸਰੋਤ ਬਣ ਸਕਦਾ ਹੈ। ਅਮਰੀਕਾ ਦੀ ਨੋਟ੍ਰੇ ਡੇਮ ਯੂਨੀਵਰਸਿਟੀ ਦੇ ਕਲਾਈਵ ਨੀਲ ਨੇ ਕਿਹਾ ਕਿ ਇਸ ਟੀਚੇ ਨੂੰ ਹਕੀਕਤ ਵਿੱਚ ਬਦਲਣ ਲਈ ਵਿਗਿਆਨੀਆਂ ਨੂੰ ਪਹਿਲਾਂ ਇਹ ਜ਼ਰੂਰ ਤੈਅ ਕਰਨਾ ਚਾਹੀਦਾ ਹੈ ਕਿ ਕੀ ਚੰਦਰਮਾ ‘ਤੇ ਸਾਧਨ ਸਾਡੀ ਸੋਚ ਦੇ ਅਨੁਸਾਰ ਮਹੱਤਵ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਚੰਦਰਮਾ ਦੇ ਸਾਧਨਾਂ ਬਾਰੇ ਗੱਲ ਕਰਨਾ ਜਾਰੀ ਰੱਖਾਂਗੇ, ਪਰ ਸਾਨੂੰ ਹੁਣ ਇਹ ਸਾਬਤ ਕਰਨ ਦੀ ਜ਼ਰੂਰਤ ਹੈ ਕਿ ਕੀ ਉਨ੍ਹਾਂ ਦਾ ਇਸਤੇਮਾਲ ਹੋ ਸਕਦਾ ਹੈ। ਨੀਲ ਨੇ ਕਿਹਾ ਕਿ ਪਹਿਲਾਂ ਉਥੇ ਹਾਸਲ ਸਾਧਨਾਂ ਦੇ ਆਕਾਰ, ਸੰਰਚਨਾ, ਸਰੂਪ ਤੇ ਇਕਰੂਪਤਾ ਨੂੰ ਸਾਂਝੇ ਤੌਰ ‘ਤੇ ਪ੍ਰਵਾਨ ਕਰਨ ਦੀ ਜ਼ਰੂਰਤ ਹੈ। ਅਗਲੇ ਕਦਮ ਵਜੋਂ ਇਨ੍ਹਾਂ ਦੀ ਖੁਦਾਈ ਦੀ ਤਕਨੀਕ ਤੇ ਖੋਜ ਦੇ ਬਾਅਦ ਉਤਪਾਦ ਨੂੰ ਉਪਯੋਗੀ ਵਸਤੂ ਦੇ ਰੂਪ ਵਿੱਚ ਦਿਖਾਉਣਾ ਹੋਵੇਗਾ।

Related posts

ਬੁੱਧੀਮਾਨ ਬੈਕਟੀਰੀਆ ਗਣਿਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ !

admin

ਸਦਾ ਜਵਾਨ ਰਹਿਣ ਦੀ ਲਾਲਸਾ ਵਿੱਚ ਲੁੱਟ ਹੋ ਰਹੇ ਲੋਕ  !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin