ਮੁੰਬਈ – ਮਰਾਠੀ ਅਦਾਕਾਰਾ ਉਰਮਿਲਾ ਕੋਠਾਰੇ ਮੁੰਬਈ ’ਚ ਇੱਕ ਮੰਦਭਾਗੀ ਘਟਨਾ ’ਚ ਕਾਰ ਹਾਦਸੇ ’ਚ ਜ਼ਖ਼ਮੀ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਸ਼ੁੱਕਰਵਾਰ ਨੂੰ ਵਾਪਰੀ ਹੈ, ਜਦੋਂ ਮੁੱਖ ਤੌਰ ‘ਤੇ ਮਰਾਠੀ ਫ਼ਿਲਮ ਇੰਡਸਟਰੀ ‘ਚ ਕੰਮ ਕਰਨ ਵਾਲੀ ਅਦਾਕਾਰਾ ਆਪਣੀ ਸ਼ੂਟਿੰਗ ਖ਼ਤਮ ਕਰ ਕੇ ਵਾਪਸ ਆ ਰਹੀ ਸੀ। ਵਾਪਸ ਆਉਂਦੇ ਸਮੇਂ ਉਨ੍ਹਾਂ ਦੀ ਕਾਰ ਨੇ ਮੈਟਰੋ ਦੀ ਉਸਾਰੀ ਵਾਲੀ ਥਾਂ ‘ਤੇ ਕੰਮ ਕਰ ਰਹੇ ਦੋ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ।
ਪੁਲਿਸ ਮੁਤਾਬਕ ਅਦਾਕਾਰਾ ਕਾਰ ਦੇ ਪਿੱਛੇ ਬੈਠੀ ਸੀ ਅਤੇ ਡਰਾਈਵਰ ਗੱਡੀ ਚਲਾ ਰਿਹਾ ਸੀ। ਮੈਡੀਕਲ ਜਾਂਚ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਡਰਾਈਵਰ ਨੇ ਸ਼ਰਾਬ ਨਹੀਂ ਪੀਤੀ ਸੀ। ਫਿਲਹਾਲ ਪੁਲਿਸ ਟੀਮ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਘਟਨਾ ਮੁੰਬਈ ਦੇ ਕਾਂਦੀਵਲੀ ਇਲਾਕੇ ਦੀ ਹੈ ਅਤੇ ਸਮਤਾ ਨਗਰ ਥਾਣੇ ‘ਚ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਅਤੇ ਡਰਾਈਵਰ ਦੋਵੇਂ ਸੁਰੱਖਿਅਤ ਹਨ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਕਿਉਂਕਿ ਕਾਰ ਵਿਚ ਲਗਾਇਆ ਏਅਰਬੈਗ ਸਹੀ ਸਮੇਂ ‘ਤੇ ਖੁੱਲ ਗਿਆ ਸੀ।
ਦੱਸ ਦਈਏ ਕਿ ਅਭਿਨੇਤਰੀ ਮਰਾਠੀ ਫਿਲਮਾਂ ਜਿਵੇਂ ਕਿ ਦੁਨੀਆਦਾਰੀ ਅਤੇ ਮਾਲਾ ਆਈ ਵਿਆਚਿਲ ਅਤੇ ਹਿੰਦੀ ਟੀਵੀ ਸ਼ੋਅ ਜਿਵੇਂ ਕਿ ਮੇਰਾ ਸਸੁਰਾਲ ਅਤੇ ਮਾਇਕੇ ’ਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ। ਉਸਨੇ 2014 ’ਚ ਵੈਲਕਮ ਓਬਾਮਾ ਨਾਲ ਤੇਲਗੂ ਸਿਨੇਮਾ ਦੀ ਸ਼ੁਰੂਆਤ ਕੀਤਾ ਸੀ। ਇਹਨਾਂ ਤੋਂ ਇਲਾਵਾ, ਉਸਨੇ 2018 ਵਿੱਚ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਬ੍ਰੀਥ ਨਾਲ ਆਪਣਾ OTT ਡੈਬਿਊ ਕੀਤਾ ਸੀ।।