Articles

46 ਸਾਲਾਂ ਮਗਰੋਂ ਦਿੱਲੀ ਤੋਂ ਲੰਡਨ ਲਈ ਸ਼ੁਰੂ ਹੋ ਰਹੀ ਬੱਸ ਸੇਵਾ !

ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਲਗਜ਼ਰੀ ਬੱਸ ਵਿਚ ਜਲਦ ਹੀ ਤੁਸੀਂ ਦਿੱਲੀ ਤੋਂ ਲੰਡਨ ਤੱਕ ਦਾ ਸਫਰ ਕਰ ਸਕੋਗੇ। ਭਾਰਤ-ਮਿਆਂਮਾਰ ਸਰਹੱਦ ‘ਤੇ ਆਵਾਜਾਈ ਸਾਧਾਰਨ ਹੋਣ ਨਾਲ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ। ਉਮੀਦ ਹੈ ਕਿ ਇਸ ਸਾਲ ਸਤੰਬਰ ਵਿਚ ਪਹਿਲੀ ਬੱਸ ਆਪਣੀ ਪਹਿਲੀ ਮੰਜ਼ਿਲ ਲਈ ਰਵਾਨਾ ਹੋ ਜਾਵੇਗੀ। ਇਸ ਦੇ ਸੰਭਵ ਹੋਣ ਨਾਲ 46 ਸਾਲ ਬਾਅਦ ਇਹ ਦੂਜਾ ਮੌਕਾ ਹੋਵੇਗਾ, ਜਦੋਂ ਲੋਕਾਂ ਨੂੰ ਦਿੱਲੀ ਤੋਂ ਲੰਡਨ ਲਈ ਬੱਸ ਸੇਵਾ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ।

ਇਸ ਦੇ ਲਗਭਗ 15 ਲੱਖ ਦੇ ਪੈਕੇਜ ਵਿਚ ਸਫਰ ਦਾ ਟਿਕਟ, ਵੀਜ਼ਾ ਤੇ ਵੱਖ-ਵੱਖ ਦੇਸ਼ਾਂ ਵਿਚ ਠਹਿਰਣ ਦੀ ਸਹੂਲਤ ਸਣੇ ਸਾਰੀਆਂ ਸੇਵਾਵਾਂ ਸ਼ਾਮਲ ਹਨ। ਇੱਕ ਬ੍ਰਿਟਿਸ਼ ਕੰਪਨੀ ਨੇ 1957 ਵਿਚ ਵਾਇਆ ਦਿੱਲੀ ਲੰਡਨ-ਕੋਲਕਾਤਾ ਵਿਚ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਸੀ। ਕੁਝ ਸਾਲ ਬਾਅਦ ਬੱਸ ਦੇ ਦੁਰਘਟਨਾਗ੍ਰਸਤ ਹੋਣ ‘ਤੇ ਇੱਕ ਬ੍ਰਿਟਿਸ਼ ਯਾਤਰੀ ਨੇ ਡਬਲ ਡੇਕਰ ਬੱਸ ਬਣਾ ਕੇ ਦੁਬਾਰਾ ਸਿਡਨੀ-ਭਾਰਤ-ਲੰਡਨ ਵਿਚ ਬੱਸ ਸੇਵਾ ਸ਼ੁਰੂ ਕੀਤੀ ਜੋ 1976 ਤੱਕ ਚੱਲਦੀ ਰਹੀ। ਉਸ ਸਮੇਂ ਈਰਾਨ ਦੇ ਅੰਦਰੂਨੀ ਹਾਲਾਤ ਅਤੇ ਭਾਰਤ-ਪਾਕਿਸਤਾਨ ਵਿਚ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਬੰਦ ਕਰ ਦਿੱਤਾ ਗਿਆ।

ਇੱਕ ਵਾਰ ਫਿਰ ਭਾਰਤ ਦੀ ਇੱਕ ਨਿੱਜੀ ਕੰਪਨੀ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਜਿਸ ਵਜ੍ਹਾ ਨਾਲ ਪੁਰਾਣੀ ਬੱਸ ਸੇਵਾ ਬੰਦ ਹੋਈ ਸੀ, ਉਸ ਤੋਂ ਬਚਣ ਲਈ ਬੱਸ ਦਾ ਪੁਰਾਣਾ ਰੂਟ ਬਦਲ ਦਿੱਤਾ ਗਿਆ ਹੈ। ਪਾਕਿਸਤਾਨ ਤੇ ਅਫਗਾਨਿਸਤਾਨ ਦੀ ਜਗ੍ਹਾ ਹੁਣ ਮਿਆਂਮਾਰ, ਥਾਈਲੈਂਡ, ਚੀਨ, ਕਿਰਗੀਸਤਾਨ ਹੁੰਦੇਹੋਏ ਫਰਾਂਸ ਤੱਕ ਲੈ ਜਾਵੇਗ। ਇੰਗਲਿਸ਼ ਚੈਨਲ ਪਾਰ ਕਰਨ ਲਈ ਕਰੂਜ਼ ਦਾ ਸਹਾਰਾ ਲਿਆ ਜਾਵੇਗਾ। ਐਡਵੈਂਚਰਸ ਓਵਰਲੈਂਡ ਵੱਲੋਂ ‘ਬੱਸ ਟੂ ਲੰਦਨ’ ਦੀ ਪਹਿਲ ਤਹਿਤ 70 ਦਿਨਾਂ ਵਿਚ ਲਗਭਗ 20 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 18 ਦੇਸ਼ਾਂ ਦਾ ਵੀ ਸਫਰ ਕਰ ਸਕਦੇ ਹਨ।

ਕੰਪਨੀ ਨੇ 2017 ਤੋਂ 2019 ਵਿਚ ਛੋਟੇ ਤੇ ਲਗਜ਼ਰੀ ਵਾਹਨਾਂ ਨਾਲ ਰੂਟ ਦਾ ਟ੍ਰਾਇਲ ਵੀ ਕੀਤਾ ਹੈ। ਉਹ ਸਫਰ ਰਹੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਲਗਭਗ ਦੋ ਸਾਲ ਤੋਂ ਤਰੱਕੀ ਨਹੀਂ ਹੋ ਸਕੀ। ਹਾਲਾਤ ਸਾਧਾਰਨ ਹੋਣ ‘ਤੇ ਜਲਦ ਹੀ ਬੱਸ ਸੇਵਾ ਦੀ ਸ਼ੁਰੂਆਤ ਦੀ ਯੋਜਨਾ ਹੈ। ਫਰਾਂਸ ਤੇ ਲੰਦਨ ਵਿਚ ਫੇਰੀ ਸੇਵਾ ਜ਼ਰੀਏ ਬੱਸ ਨੂੰ ਫਰਾਂਸ ਦੇ ਕੈਲੇ ਤੋਂ ਯੂਕੇ ਦੇ ਡੋਵਰ ਤਕ ਲੈ ਜਾਇਆ ਜਾਵੇਗਾ।ਇਸ ਨੂੰ ਪਾਰ ਕਰਨ ਵਿਚ ਲਗਭਗ 2 ਘੰਟੇ ਦਾ ਸਮਾਂ ਲੱਗੇਗਾ। ਇਸ ਤੋਂ ਬਾਅਦ ਬੱਸ ਵਿਚ ਸਵਾਰ ਯਾਤਰੀ ਲੰਦਨ ਲਈ ਰਵਾਨਾ ਹੋਣਗੇ।

ਪੁਰਾਣੀ ਬੱਸ ਦੀ ਤਰ੍ਹਾਂ ਨਵੀਂ ਬੱਸ ਵਿਚ ਵੀ 20 ਸੀਟਾਂ ਹੋਣਗੀਆਂ। ਹਰ ਯਾਤਰੀ ਲਈ ਵੱਖਰਾ ਕੈਬਿਨ ਹੋਵੇਗਾ। ਇਸ ਵਿਚ ਖਾਣ-ਪੀਣ ਤੋਂ ਲੈ ਕੇ ਸੌਣ ਤੱਕ ਦੀ ਸਹੂਲਤ ਹੋਵੇਗੀ। ਇਸ ਬੱਸ ਵਿਚ ਸਫਰ ਕਰਨ ਵਾਲਿਆਂ ਲਈ ਵੀਜ਼ਾ ਸਣੇ ਸਾਰੇ ਜ਼ਰੂਰੀ ਦਸਤਾਵੇਜ਼ਾਂ ਨਾਲ ਯਾਤਰਾ ਦਾ ਮੌਕਾ ਮਿਲੇਗਾ।

ਦਿੱਲੀ ਤੋਂ ਵਾਇਆ ਕੋਲਕਾਤਾ ਬੱਸ ਮਿਆਂਮਾਰ ਪਹੁੰਚੇਗੀ। ਇਸ ਤੋਂ ਬਾਅਦ ਥਾਈਲੈਂਡ, ਲਾਓਸ, ਚੀਨ, ਕਿਗਰਿਸਤਾਨ, ਉਜ਼ੇਬਿਕਸਤਾਨ, ਕਜ਼ਾਕਿਸਤਾਨ, ਰੂਸ, ਤਲਵੀਆ, ਲਿਥੂਆਨੀਆ, ਪੋਲੈਂਡ, ਚੈੱਕ ਗਣਰਾਜ, ਜਰਮਨੀ, ਨੀਦਰਲੈਂਡ, ਬੈਲਜ਼ੀਅਮ, ਫਰਾਂਸ ਤੋਂ ਬਾਅਦ ਲੰਦਨ ਪਹੁੰਚੇਗੀ। ਇਸ ਤੋਂ ਪਹਿਲਾਂ 15 ਅਪ੍ਰੈਲ 1957 ਨੂੰ ਲੰਦਨ ਤੋਂ 20 ਯਾਤਰੀਆਂ ਨਾਲ ਕੋਲਕਾਤਾ ਲਈ ਬੱਸ ਰਵਾਨਾ ਹੋ ਕੇ 5 ਜੂਨ ਨੂੰ ਕੋਲਕਾਤਾ ਪੁੱਜੀ। ਇਹ ਬੱਸ 2 ਅਗਸਤ 1957 ਨੂੰ ਲੰਦਨ ਪਰਤੀ। ਭਾਰਤ ਪਹੁੰਚਣ ਤੋਂ ਪਹਿਲਾਂ ਫਰਾਂਸ, ਇਟਲੀ, ਯੂਗੋਸਲਾਵੀਆ, ਬੁਲਗਾਰੀਆ, ਤੁਰਕੀ, ਇਰਾਨ ਤੇ ਪਾਕਿਸਤਾਨ ਤੋਂ ਹੋ ਕੇ ਲੰਘੀ। ਕੁਝ ਸਮੇਂ ਬਾਅਦ ਬੱਸ ਦੁਰਘਟਨਾਗ੍ਰਸਤ ਹੋ ਗਈ। ਬਾਅਦ ਵਿਚ ਇਸ ਨੂੰ ਇੱਕ ਬ੍ਰਿਟਿਸ਼ ਯਾਤਰੀ ਐਂਡੀ ਸਟੀਵਰਟ ਨੇ ਖਰੀਦ ਲਈ। ਇਸ ਨੂੰ ਡਬਲ ਡੈਕਰ ਦਾ ਰੂਪ ਦਿੱਤਾ। 8 ਅਕਤੂਬਰ 1968 ਨੂੰ ਸਿਡਨੀ ਤੋਂ ਲੰਡਨ ਤੱਕ ਭਾਰਤ ਦੇ ਰਸਤੇ ਇਸ ਤੋਂ ਯਾਤਰਾ ਕੀਤੀ। ਬੱਸ ਨੂੰ ਲੰਡਨ ਪਹੁੰਚਣ ਵਿਚ ਲਗਭਗ 132 ਦਿਨ ਲੱਗੇ ਸਨ।

ਆਵਾਜਾਈ ਖੇਤਰ ਦੇ ਮਾਹਿਰ ਪੀਕੇ ਸਰਕਾਰ ਮੁਤਾਬਕ ਪਹਿਲਾਂ ਕੋਲਕਾਤਾ ਤੋਂ ਲੰਡਨ ਲਈ ਬੱਸ ਸੇਵਾ ਸੀ। ਦੁਬਾਰਾ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ। ਇਸ ਨਾਲ ਯਾਤਰੀਆਂ ਨੂੰ ਲੰਡਨ ਸਣੇ ਕਈ ਹੋਰ ਦੇਸ਼ਾਂ ਦੀ ਸੈਰ ਦਾ ਮੌਕਾ ਮਿਲੇਗਾ। ਅਸੀਂ ਪੁਰਾਣੇ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੇ ਹਾਂ। ਕੋਵਿਡ ਦੀਆਂ ਪਾਬੰਦੀਆਂ ਕਾਰਨ ਹੁਣ ਮਿਆਂਮਾਰ ਤੇ ਚੀਨ ਦੀਆਂ ਸਰਹੱਦਾਂ ‘ਤੇ ਆਵਾਜਾਈ ਸਾਧਾਰਨ ਨਹੀਂ ਹੈ। ਇਸ ਦੇ ਖੁੱਲ੍ਹਣ ਦਾ ਇੰਤਜ਼ਾਰ ਹੈ। ਜੇਕਰ ਅਗਸਤ ਤੱਕ ਸਰਹੱਦ ‘ਤੇ ਆਵਾਜਾਈ ਸਾਧਾਰਨ ਹੁੰਦੀ ਹੈ ਤਾਂ ਸਤੰਬਰ ਤੱਕ ਬੱਸ ਸੇਵਾ ਸ਼ੁਰੂ ਹੋ ਜਾਵੇਗੀ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin