Health & Fitness

ਆਯੁਰਵੈਦਿਕ ਜੜੀ-ਬੂਟੀ ਦਾ ਕੋਵਿਡ-19 ਲਈ ਕਲੀਨਿਕਲ ਟਰਾਇਲ ਸ਼ੁਰੂ

ਭਾਰਤ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਵਿਗਿਆਨ ਅਤੇ ਓੁਦਯੋਗਿਕ ਖੋਜ਼ ਪ੍ਰੀਸ਼ਦ (ਸੀਐਸਆਈਆਰ) ਦੁਆਰਾ ਵਿੀਗਆਨ ਅਤੇ ਟੈਕਨਾਲੋਜ਼ੀ ਮੰਤਰਾਲੇ ਦਰਮਿਆਨ ਸਾਂਝੀ ਪਹਿਲਕਦਮੀ ਵੱਜ਼ੋਂ ਸ਼ਰੀਰ ਅੰਦਰ ਇਮਿਓੁਨਿਟੀ ਪਾਵਰ ਵਧਾਓੁਣ ਲਈ ਆਯੁਸ਼-64, ਅਸ਼ਵਗੰਧਾ, ਯਸ਼ਤੀਮਧੂ, ਗੂਡੂਚੀ ਅਤੇ ਪਿੱਪਲੀ ਆਦਿ ਦਵਾਈਆਂ ਦਾ ਕਲੀਨਿਕਲ ਟਰਾਇਲ ਸ਼ੁਰੂ ਕਰ ਦਿੱਤਾ ਹੈ। ਇਹ ਦਵਾਈਆਂ ਸਿਹਤ ਕਰਮਚਾਰੀਆਂ ਅਤੇ ਹਾਈ-ਰਿਸਕ ਵਾਲੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਅਤੇ ਓਹ ਲੋਕਾਂ ਨੂੰ, ਜੋ ਕੋਵਿਡ-19 ਵਿੱਚ ਸੰਕਰਮਿਤ ਹਨ।ਆਯੁਰਵੇਦ ਵਿੱਚ ਅਸ਼ਵਗੰਧਾ, ਯਸ਼ਟੀਮਧੂ, ਗੁਡੂਚੀ ਅਤੇ ਪਿੱਪਲੀ ਦਾ ਦੇਸੀ ਤੇ ਐਲੋਪੈਥੀ ਫਾਰਮਾ ਕੰਪਨੀਆਂ ਸਾਲਾਂ ਤੌਂ ਵਰਤੌਂ ਕਰ ਰਹੀ ਹੈ।

ਅਸ਼ਵਗੰਧਾ: ਭਾਰਤੀ ਜਿਨਸੈਂਗ ਨਾਮ ਨਾਲ ਮਸ਼ਹੂਰ ਅਸ਼ਵਗੰਧਾ ਨੂੰ ਠੰਢੇ ਮੌਸਮ ਦੀ ਚੈਰੀ ਵੀ ਕਿਹਾ ਜਾਂਦਾ ਹੈ।ਆਯੁਰਵੈਦਿਕ ਦੇਸੀ ਦਵਾਈਆਂ ਵਿੱਚ ਤਿੰਨ ਹਜ਼ਾਰ ਸਾਲਾਂ ਤੌਂ ਵੱਧ ਸਮੇ ਤੋਂ ਵਰਤੀ ਜਾ ਰਹੀ ਹੈ। ਪੌਦੇ ਦੇ ਐਬਸਟਰੈਕਟ ਵਿਚ ਬਹੁਤ ਸਾਰੇ ਬਾਓਐਕਟਿਵ ਮਿਸ਼ਰਣ ਐਂਟੀਆਕਸੀਡੈਂਟ, ਐਂਟੀ-ਇਨਫਲੇਮੇਟਰੀ ਤੱਤ ਬਹੁਤ ਸਾਰੀਆਂ ਬਿਮਾਰੀਆਂ ਗਠੀਆ, ਮਾਨਸਿਕ ਤੇ ਦਿਲ ਦੇ ਰੋਗ, ਨਪੁੰਸਕਤਾ, ਬਾਡੀ-ਬੈਲੇਂਸ, ਤਾਕਤ ਅਤੇ ਇਮੁਨੀਟੀ-ਪਾਵਰ ਵਿਚ ਵਾਧਾ ਕਰਦੇ ਹਨ।

ਗੁਡੂਚੀ: ਨੂੰ ਆਯੁਰਵੇਦ ਵਿੱਚ ਗਿਲੋੋ, ਅੰਗ੍ਰੇਜ਼ੀ ਵਿੱਚ ਟੀਨੋਸਪੋਰਾ ਕੋਰਡੀਫੋਲੀਆ ਕਿਹਾ ਜਾਂਦਾ ਹੈ। ਗੁਡੂਚੀ ਪੌਦੇ ਵਿੱਚ ਰਸਾਇਣਕ ਤੱਤ ਐਂਟੀਆਕਸੀਡੈਂਟ, ਐਂਟੀਮਾਈਕ੍ਰੋਬਾਇਲ, ਐਂਟੀਬੈਕਟੀਰੀਅਲ, ਐਂਟੀਫੰਗਲ, ਐਂਟੀ-ਡਾਇਬੀਟੀਜ਼, ਐਂਟੀਸਟ੍ਰੈਸ, ਐਂਟੀਟੌਕਸਿਕ ਆਦਿ ਅਸਰ ਦੇਖਿਆ ਜਾਂਦਾ ਹੈ। ਗੁਡੂਚੀ ਦੀ ਵਰਤੌਂ ਆਯੁਰਵੈਦਿਕ ਦਵਾਈਆਂ ਵਿੱਚ ਸਾਲਾਂ ਤੋਂ ਕੀਤੀ ਜਾ ਰਹੀ ਹੈ।

ਯਸ਼ਤੀਮਧੂ: ਸ਼ਕਤੀਸ਼ਾਲੀ ਐਂਟੀਵਾਈਰਲ, ਐਂਟੀਮਾਕ੍ਰੋਬਾਇਲ ਅਤੇ ਐਂਟੀਫੰਗਲ ਦੇ ਤੌਰ ਤੇ ਆਯੁਰਵੇਦ ਇਸਤੇਮਾਲ ਕੀਤਾ ਜਾ ਰਿਹਾ ਹੈ। ਯਸ਼ਟੀਮਧੂ ਰੂਟ ਐਬਸਟਰੈਕਟ ਵਿੱਚ ਮਾਲੀਕੀਓੂਲਸ (ਅਣੂਆਂ ਦੀ ਪਛਾਣ ਕੀਤੀ ਗਈ ਹੈ, ਓੁਨਾਂ ਵਿੱਚੋਂ 20 ਟ੍ਰਾਈਟਰਪਨੋਇਡਜ਼ ਅਤੇ ਲਗਭਗ 300 ਫਲੈਵੋਨੋਇਡ ਹਨ। ਟਾਈ੍ਰਟਰਪਨੋਇਡਜ਼ ਕਮਾਲ ਦੀ ਬਣਤਰ ਅਤੇ ਬਾਇਓਐਕਟਿਵ ਵਿਭਿੰਨਤਾ ਵਾਲੇ ਕੁਦਰਤੀ ਗਲਾਈਕੋਸਾਈਡ ਦੇ ਖਾਸ ਅਸਰ ਕਾਰਣ ਐਂਟੀਕੈਂਸਰ ਵੀ ਹਨ।

ਪਿੱਪਲੀ: ਲੋਂਗ-ਪੀਪਰ, ਪਿੱਪਲੀ ਨਾਂ ਤੌਂ ਮਸ਼ਹੂਰ ਇਸ ਫਲ ਅੰਦਰ ਐਕਟਿਵ ਤੱਤ ਪਾਈਪਰੀਨ ਅੰਤੜੀ ਅੰਦਰ ਮੌਜ਼ੂਦ ਤਰਲ ਪਦਾਰਥ ਦਾ ਸਹੀ ਸੰਚਾਰ ਕਰਦਾ ਹੈ।ਪਿੱਪਲੀ ਫੱਲ ਦਾ ਕੱਚਾ ਐਬਸਰੈਕਟ ਸਾਹ-ਪ੍ਰਣਾਲੀ ਦੀ ਕ੍ਰਿਆ ਨੂੰ ਦਰੁਸਤ ਕਰਦਾ ਹੈ। ਸਦੀਆਂ ਤੋਂ ਪਾਈਪਰੀਨ ਤੱਤ ਆਯੁਰਵੈਦਿਕ ਤੇ ਐਲੋਪੈਥੀ ਕੰਪਨੀਆਂ ਦਵਾਈਆਂ ਵਿਚ ਵਰਤੌਂ ਕਰ ਰਹੀਆਂ ਹਨ।ਪਿਪਲੀ ਐਂਟੀਫੰਗਲ, ਐਂਟੀ ਆਕਸੀਡੈਂਟ,ਐਂਟੀਬੈਕਟੀਰੀਅਲ, ਹੋਣ ਦੇ ਨਾਲ ਪ੍ਰਜਨਨ ਪ੍ਰਣਾਲੀ ਅਤੇ ਇਮੀਓੁਨ ਸਿਸਟਮ ਨੂੰ ਮਜਬੂਤ ਕਰਦੀ ਹੈ।ਆਸ ਹੈ ਕਿ ਆਯੁਸ਼ ਦੀ ਸਾਂਝੀ ਕੋਸ਼ਿਸ਼ ਕਾਮਯਾਬ ਹੋਵੇਗੀ।

ਲੇਖਕ: ਅਨਿਲ ਧੀਰ, ਅਲਟਰਨੇਟਿਵ ਥੈਰਾਪਿਸਟ

Related posts

ਡਾਕਟਰ ਚਾਹੁੰਦੇ ਹਨ ਕਿ ਤੁਸੀਂ ਮੁਫ਼ਤ ਬੋਅਲ ਸਕ੍ਰੀਨਿੰਗ ਟੈਸਟ ਕਰੋ !

admin

ਜਦੋਂ ਮੇਰੇ ਸਰੀਰ ਦੇ ਅੰਗਾਂ ਨੇ ਇੱਕ-ਇੱਕ ਕਰਕੇ ਹੜਤਾਲ ਕਰਨ ਦੀ ਧਮਕੀ ਦਿੱਤੀ !

admin

ਭਾਰਤ ‘ਚ ਤੇਜ਼ੀ ਨਾਲ ਵਧ ਰਹੇ ਹਨ heart failure ਦੇ ਮਾਮਲੇ, 30 ਤੋਂ 45 ਸਾਲ ਦੇ ਲੋਕ ਜ਼ਿਆਦਾ ਪ੍ਭਾਵਤ

editor