ਕਵਿਤਾ
ਮਾਂ ਦਾ ਪਿਆਰ
ਨਿੱਕਾ ਸਾਂ
ਬਹੁਤ ਖੁਸ਼ ਰਹਿੰਦਾ ਸਾਂ
ਚੂੰਕਿ ਮਾਂ ਮੇਰਾ
ਬਹੁਤ ਖਿਆਲ ਰੱਖਦੀ ਸੀ
ਮਾਂ ਮੈਨੂੰ ਰੱਜਵਾਂ ਪਿਆਰ ਕਰਦੀ ਸੀ
ਮੈਨੂੰ ਇਕ ਪਲ ਵੀ
ਅੱਖੋ ਉਹਲੇ ਨਹੀ ਸੀ ਕਰਦੀ
ਦਰਅਸਲ ਮੈ ਖੁਦ ਵੀ
ਦੂਰ ਨਹੀ ਸਾਂ ਜਾਂਦਾ
ਮਾਂ ਦੇ ਅੰਗ ਸੰਗ ਰਹਿੰਦਾ
ਕਿਉਕਿ ਮਾਂ ਹੀ ਮੇਰਾ ਸੰਸਾਰ ਸੀ
ਮੈਨੂੰ ਮਾਂ ਨਾਲ ਬਹੁਤ ਪਿਆਰ ਸੀ।
ਮਾਂ ਨੂੰ ਮੇਰੇ ਨਾਲ ਬਹੁਤ ਪਿਆਰ ਸੀ।
ਵੱਡਾ ਹੋਇਆ
ਤਾਂ ਦੇਖਿਆ
ਮਾਂ ਦਾ ਇਕ ਵੱਖਰਾ ਰੂਪ
ਹੁਣ ਵੀ ਉਹਲੇ ਨਹੀ ਹੋਣ ਦਿੰਦੀ
ਹਰ ਘੜੀ ਮੇਰਾ ਸਾਥ ਹੈ ਭਾਲਦੀ
ਰਚਾ ਦਿੱਤਾ ਉਸ
ਮੇਰੀ ਮਰਜ਼ੀ ਦੇ ਖਿਲਾਫ
ਮੇਰਾ ਵਿਆਹ
ਐਸਾ ਵਿਆਹ
ਹੋ ਗਿਆ ਸਭ ਕੁਝ
ਜਿਵੇ ਸੁਆਹੑਸੁਆਹ
ਹੁਣ ਮੈਨੂੰ ਰੱਖਦੀ
ਮੇਰੀ ਪਤਨੀ ਤੋ ਦੂਰ
ਹੌਲੇ ਜਿਹੇ ਵਕਤ ਨੇ ਲਈ ਅੰਗੜਾਈ
ਮੈਨੂੰ ਆਪਣੀ ਪਤਨੀ ਵੀ
ਜਾਪਣ ਲੱਗੀ ਪਰਾਈੑਪਰਾਈ।
ਹੁਣ ਮੈ ਉਮਰ ਦੇ
ਜਿਸ ਪੜਾਅ ‘ਤੇ ਖੜ੍ਹਾ ਹਾਂ
ਸੋਚਦਾ ਹਾਂ ਜਾਂ ਨਹੀ ਵੀ ਸੋਚਦਾ
ਕੁਝ ਫਰਕ ਨਹੀ ਪੈ੍ਵਦਾ
ਚੂੰਕਿ ਪਤਨੀ ਜਾਂ
ਆਪਣੀ ਹੀ ਆਗਿਆ ਤੋ ਵਗੈਰ
ਮੈ ਆਪਣੀ ਬੁੱਢੀ
ਤੇ ਵਿਧਵਾ ਮਾਂ ਨੂੰ
ਆਪਣੇ ਘਰ ਨਹੀ ਰੱਖ ਸਕਦਾ
ਪ੍ਰੰਤੂ ਮਾਂ ਹਾਲੇ ਵੀ
ਆਪਣੇ ਦਿਲ ਦੇ ਉਜੜੇ ਆਲ੍ਹਣੇ ਵਿਚ
ਮੈਨੂੰ ਸਾਂਭ ਸਾਂਭ ਰੱਖਦੀ ਹੈ
ਮਾਂ ਮੈਨੂੰ ਬਹੁਤ ਪਿਆਰ ਕਰਦੀ ਹੈ
ਮਾਂ ਮੈਨੂੰ ਕਿੰਨਾ ਪਿਆਰ ਕਰਦੀ ਹੈਖ਼
———————00000———————
ਕਵਿਤਾ
ਮਾਂ ਤੇ ਮੋਮਬੱਤੀ
ਮੋਮਬੱਤੀ ਪਿਘਲਦੀ ਹੈੑੑੑ
ਮਾਂ ਵੀ ਪਿਘਲਦੀ ਹੈੑੑੑ
ਪ੍ਰੰਤੂ ਦੋਹਾਂ ਵਿਚ ਵੱਡਾ ਅੰੰਤਰੑੑ
ਮਾਂ ਪਿਘਲਕੇ ਵੀ
ਸਾਬਤ ਸਬੂਤੀ ਰਹਿੰਦੀ
ਜਦੋ ਕਿ ਮੋਮਬੱਤੀੑੑ
ਪਿਘਲਕੇ ਢਲ ਜਾਂਦੀ
ਜ਼ੱਰਾ ਮਾਤਰ ਰਹਿ ਜਾਂਦੀ ਉਸਦੀ ਹੋ੍ਵਦ
ਲੇਕਿਨ ਮਾਂੑੑ
ਢਲਦੀ ਉਮਰ #ਚ ਵੀ ਨਾ ਢਲੇ
ਚੂੰਕਿ ਉਹ ਕਦੇ ਨਾ ਖੁਰਦੀ
ਮਾਂ ਕਦੇ ਨਾ ਮਰਦੀੑੑ
ਮਾਂ ਹਮੇਸ਼ ਚੇਤਿਆਂ ਵਿਚ ਤਾਜ਼ਾ ਰਹਿੰਦੀ
ਮਾਂ ਤੇ ਮੋਮਬੱਤੀ ਵਿਚ ਬੱਸ ਇਹੋ ਫਰਕ
ਪਹਿਲੀ ਬਾਹਰ ਨੂੰ ਚਾਨਣ ਵੰਡਦੀ
ਦੂਸਰੀ ਅੰਦਰ ਨੂੰ ਰੱਖੇ ਰੌਸ਼ਨੑੑੑ।
———————00000———————