Poetry Geet Gazal

ਹਰਜਿੰਦਰ ਗੁਲਪੁਰ

ਯੋਗੀਆ 
ਅੱਡੀਆਂ ਨੂੰ ਚੁੱਕ ਚੁੱਕ ਫਾਹੇ ਨਹੀਂ ਲਈਦੇ,
ਪੱਕੇ ਦੇਖ ਕੱਚੇ ਕੋਈ ਢਾਉਂਦਾ ਨਹੀਂ ਯੋਗੀਆ।
ਰੀਸ ਨਹੀਂ ਕਰੀਦੀ ‘ਮਰੀਕਾ’ ਬੜੀ ਦੂਰ ਹੈ,
ਮਿੱਟੀ ਵਾਲੇ ਮੋਰ ਕੋਈ ਬਣਾਂਦਾ ਨਹੀਂ ਯੋਗੀਆ।
ਦੂਜਿਆਂ ਘਰਾਂ ਤੋਂ ਕੋਈ ਉੱਡਦੇ ਜਹਾਜ ਦੇਖ,
ਆਪਣੇ ਘਰਾਂ ਨੂੰ ਅੱਗ ਲਾਉਂਦਾ ਨਹੀਂ ਯੋਗੀਆਂ।
ਧਰਤੀ ਦੇ ਦੂਜੇ ਪਾਸੇ ਕੱਢਦੈਂ ਤੂੰ ਗੇੜੀਆਂ,
ਆਪਣੇ ਸ਼ਰੀਕੇ ਤੂੰ ਬੁਲਾਉਂਦਾ ਨਹੀਂ ਯੋਗੀਆ ।
ਰਥਾਂ ਉੱਤੇ ਚੜ੍ਹੇ  ਜਿਹੜੇ ਹਾਸ਼ੀਏ ਤੇ ਧੱਕ ਦਿੱਤੇ,
ਮਿਲ ਪੈਣ ਹੱਥ ਵੀ ਮਿਲਾਉਂਦਾ ਨਹੀਂ ਯੋਗੀਆ।
ਭਗਤਾਂ ਦੇ ਘਰਾਂ ਦੀਆਂ ਰੱਕੜ ਜ਼ਮੀਨਾਂ ਨੂੰ,
ਕਦੇ ਕਦੇ ਆਣਕੇ ਵੀ ਵਾਹੁੰਦਾ ਨਹੀਂ ਯੋਗੀਆ।
ਸੋਨੇ ਦੇ ਮਰੀਚ ਪਿੱਛੇ ਲੋਕ ਤਾਂ ਤੂੰ ਲਾ ਦਿੱਤੇ,
ਕਿਸੇ ਦੇ ਵੀ ਸਾਹਮਣੇ ਜੋ ਆਉਂਦਾ ਨਹੀਂ ਯੋਗੀਆ।
“ਮੋਦੀਖਾਨੇ” ਵਿੱਚ ਤੇਰੇ ਕੈਦ ਜੋ ਹਕੀਕਤਾਂ ਨੇ,
ਬੋਲਕੇ ਤੂੰ ਸਾਮ੍ਹਣੇ ਲਿਆਉਂਦਾ ਨਹੀਂ ਯੋਗੀਆ।
ਭੋਲੇ ਭਾਲੇ ਲੋਕਾਂ ਹੱਥ ਦੇਕੇ ਖਾਲੀ ਥਾਲੀਆਂ,
ਉਨ੍ਹਾਂ ਵਿੱਚ ਲੰਗਰ ਤੂੰ ਪਾਉਂਦਾ ਨਹੀਂ ਯੋਗੀਆ।
———————00000———————

Related posts

ਸੁਖਪਾਲ ਸਿੰਘ ਗਿੱਲ, ਅਬਿਆਣਾਂ ਕਲਾਂ

admin

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin