UPSC ਹਰ ਸਾਲ ਸਿਵਲ ਸਰਵਿਸਜ਼ ਦੀ ਪ੍ਰੀਖਿਆ ਕਰਵਾਉਂਦਾ ਹੈ। ਇਸ ਰਾਹੀਂ ਸਰਕਾਰ ਦੇ ਵੱਖ-ਵੱਖ ਡਿਪਾਰਟਮੈਂਟ ਲਈ ਗਰੁੱਪ A ਦੇ ਅਫਸਰ ਚੁਣੇ ਜਾਂਦੇ ਹਨ। ਭਾਰਤੀ ਪ੍ਰਸ਼ਾਸ਼ਾਨੀ ਸੇਵਾ IAS ਵੀ ਓਹਨਾ ਵਿਚੋਂ ਇੱਕ ਹੈ। ਹੋਰ ਸੇਵਾਵਾਂ ਇਸ ਪ੍ਰਕਾਰ ਹਨ:-
- IPS, IRS ਵਗੈਰਾ
- UPSC ਦੇ ਮੁਕਾਬਲੇ ਸਟੇਟ ਪੱਧਰ ‘ਤੇ ਸਟੇਟ ਸਰਵਿਸ ਕਮਿਸ਼ਨ ਹੁੰਦਾ ਹੈ।
ਹਰ ਸਾਲ ਤਕਰੀਬਨ 3-4 ਲੱਖ ਕੈਂਡੀਡੇਟਸ ਪ੍ਰਾਰੰਭਿਕ ਪ੍ਰੀਖਿਆ ਦਿੰਦੇ ਹਨ। ਜਿਹਨਾਂ ਵਿਚੋਂ ਤਕਰੀਬਨ 13-15000 ਪਾਸ ਹੋ ਕੇ ਮੈਨਸ ਦੀ ਪ੍ਰੀਖਿਆ ਦਿੰਦੇ ਹਨ। ਜਿਸ ਵਿਚੋਂ ਤਕਰੀਬਨ 2500-3000 ਦੇ ਕਰੀਬ ਕੈਂਡੀਡੇਟਸ ਪਾਸ ਹੋ ਕੇ ਇੰਟਰਵਿਊ ਦਿੰਦੇ ਹਨ। ਜਿਸ ਵਿਚੋਂ ਅਖੀਰ ਵਿਚ ਤਕਰੀਬਨ 800-1000 ਕੈਂਡੀਡੇਟ ਸਲੈਕਟ ਹੁੰਦੇ ਹਨ।
ਸਿਖਿਅਤ ਯੋਗਤਾ: ਕਿਸੇ ਵੀ ਵਿਸ਼ੇ ਚ ਡਿਗਰੀ (ਬੈਚਲਰ) ਹੋਣੀ ਚਾਹੀਦੀ ਹੈ।
ਪ੍ਰੀਖਿਆ ਦੇਣ ਲਈ ਘਟੋ ਘਟ ਉਮਰ: 21 ਸਾਲ
ਜਨਰਲ ਸ਼੍ਰੇਣੀ ਲਈ ਵੱਧ ਤੋਂ ਵੱਧ ਉਮਰ ਹੱਦ: 32 ਸਾਲ, ਕੁਲ ਚਾਂਸ= 6
ਓਬੀਸੀ ਲਈ ਉਮਰ ਹੱਦ 35 ਸਾਲ, ਕੁਲ ਚਾਂਸ= 9
ਅਨੁਸੂਚਿਤ ਜਾਤੀ ਅਤੇ ਜਾਨ ਜਾਤੀਆਂ ਲਈ
ਉਮਰ ਹੱਦ 37 ਸਾਲ, 37 ਸਾਲ ਤਕ ਕੋਈ ਚਾਂਸ ਦੀ ਹੱਦ ਨਹੀਂ
ਦਿਵਯਾਂਗ ਜਨਾ ਲਈ ਉਮਰ ਹੱਦ 42 ਸਾਲ, ਜਨਰਲ ਜਾਂ ਓਬੀਸੀ ਲਈ 9 ਚਾਂਸ, ਅਨੁਸ਼ੂਚਿਤ ਜਾਤੀਆਂ ਅਤੇ ਜਾਨ ਜਾਤੀਆਂ ਲਈ ਚਾਂਸ ਦੀ ਕੋਈ ਹੱਦ ਨਹੀਂ।
ਸਹੀ ਜਾਣਕਾਰੀ ਲਈ ਹਰ ਸਾਲ ਦਾ ਨੋਟੀਫਿਕੇਸ਼ਨ ਜ਼ਰੂਰ ਪੜ੍ਹੋ।
ਪ੍ਰਾਰੰਭਿਕ ਪ੍ਰੀਖਿਆ
ਇਸ ਵਿਚ ਦੋ ਪੇਪਰ ਹੁੰਦੇ ਹਨ:-
ਪੇਪਰ 1: ਜਨਰਲ ਸਟੱਡੀਜ਼
ਪੇਪਰ 2: CSAT , ਇਸ ਵਿਚੋਂ ਸਿਰਫ ਪਾਸ ਹੋਣ ਲਈ 33% ਨੰਬਰ ਹੀ ਚਾਹੀਦੇ ਹਨ. ਇਸ ਦੇ ਨੰਬਰ ਜੁੜ ਦੇ ਨਹੀਂ ਹਨ।
ਦੋਵੈਂ ਪੇਪਰ ਓਬਜੈਕਟਿਵ ਹੁੰਦੇ ਹਨ। 0.33% ਨੇਗਟਿਵ ਮਾਰਕਿੰਗ ਵੀ ਹੁੰਦੀ ਹੈ।
ਮੇਨ ਤੇ ਇੰਟਰਵਿਊ:-
ਮੇਨ ਸਬਜੈਕਟਿਵ ਹੁੰਦਾ ਹੈ। ਇਸ ਵਿਚ ਹੇਠ ਲਿਖੇ ਪੇਪਰ ਹੁੰਦੇ ਹਨ:-
- ਪੇਪਰ-1
300 ਨੰਬਰਾਂ ਦਾ ਅੰਗਰੇਜ਼ੀ ਭਾਸ਼ਾ ਦਾ ਪੇਪਰ। ਇਸਦੇ ਨੰਬਰ ਜੁੜਦੇ ਨਹੀਂ। ਬਸ ਪਾਸ ਹੋਣ ਲਈ 25% ਨੰਬਰ ਚਾਹੀਦੇ ਹਨ।
- ਪੇਪਰ-2
300 ਨੰਬਰਾਂ ਦਾ ਇੱਕ ਭਾਰਤੀ ਭਾਸ਼ਾ (ਪੰਜਾਬੀ, ਹਿੰਦੀ, ਬੰਗਾਲੀ ਆਦਿ) ਦਾ ਪੇਪਰ। ਇਸਦੇ ਨੰਬਰ ਜੁੜ ਦੇ ਨਹੀਂ ਬਸ ਪਾਸ ਹੋਣ ਲਈ 25% ਨੰਬਰ ਚਾਹੀਦੇ ਹਨ।
300-300 ਨੰਬਰਾਂ ਦੇ ਜਨਰਲ ਸਟੱਡੀਜ਼ ਦੇ ਚਾਰ ਪੇਪਰ।
300 ਨੰਬਰਾਂ ਦੇ ਇੱਕ ਵੈਕਲਪਿਕ ਵਿਸ਼ੇ (ਹਿਸ੍ਟ੍ਰੀ ਜਾਂ ਜਓਗ੍ਰਾਫੀ ਜਾਂ ਏਕੋਨੋਮਿਕ੍ਸ ਆਦਿ ) ਦੇ ਦੋ ਪੇਪਰ।
250 ਨੰਬਰਾਂ ਦਾ ਇੱਕ ਲੇਖ/essay ਦਾ ਪੇਪਰ
ਇਸ ਤਰਾਂ ਲਿਖਤ ਪੇਪਰਾਂ ਦੇ ਕੁਲ 1750 ਨੰਬਰ ਬਣਦੇ ਹਨ।
275 ਨੰਬਰਾਂ ਦੀ ਇੰਟਰਵਿਊ
ਕੁਲ 2025 ਨੰਬਰਾਂ ਦੇ ਆਧਾਰ ‘ਤੇ ਮੈਰਿਟ ਬਣਦੀ ਹੈ।
ਹੁਣ ਗੱਲ ਕਰਦੇ ਹਾਂ ਤਿਆਰੀ ਕਿਵੇਂ ਕਰੀਏ।
ਪ੍ਰਾਰੰਭਿਕ ਪ੍ਰੀਖਿਆ ਲਈ:
ਹਿਸ੍ਟ੍ਰੀ
ਤਾਮਿਲ ਨਾਡੂ ਬੋਰਡ ਦੀ ਕਲਾਸ 11ਵੀ ਦੀ ਕਿਤਾਬ, chronicle IAS ਹਿਸ੍ਟ੍ਰੀ ਨੋਟਸ, ਹਿਸ੍ਟ੍ਰੀ NCERT class 6th-8th, 11tg-12th ਦੀਆਂ ਕਿਤਾਬਾਂ, ਸਪੈਕਟ੍ਰਮ ਪੁਬਲਿਸ਼ਰਸ ਦੀ ਮਾਡਰਨ ਹਿਸ੍ਟ੍ਰੀ।
ਜਿਓਗ੍ਰਾਫੀ
www.mrunal.org/geography ਦੇ ਵੀਡੀਓ ਲੈਕਚਰ, NCERT class 6th-12th ਤਕ, ਪ੍ਰੈਕਟੀਕਲ ਗਿਓਗ੍ਰਾਫੀ ਨੂੰ ਛੱਡਕੇ।
ਇੰਡਿਯਨ ਪੋਲਿਟੀ
ਐਮ ਲਕਸ਼ਮੀਕਾਂਤ ਦੀ ਕਿਤਾਬ।
ਏਕੋਨੋਮੀ
ਸੰਜੀਵ ਵਰਮਾ ਦੀ ਕਿਤਾਬ ਇੰਡਿਯਨ ਏਕੋਨੋਮੀ, ਮਰੁਨਾਲ ਦੇ ਏਕੋਨੋਮੀ ਦੇ ਲੈਕਚਰ (ਘਟੋ-ਘਟ ਪਹਿਲੇ 8-10), ਬੈਕਿੰਗ ਸੈਕਸ਼ਨ ਬਹੁਤ ਜ਼ਰੂਰੀ ਹੈ।
ਵਾਤਾਵਰਨ
ਸ਼ੰਕਰ IAS ਦੀ ਕਿਤਾਬ
ਜਨਰਲ ਸਾਈਂਸ
NCERT ਕਲਾਸ 6th-10th
ਕਰੰਟ ਅਫੈਯਰ੍ਸ
ਹਰ ਰੋਜ ਖ਼ਬਰਾਂ ਸੁਨਣ ਦੀ ਆਦਤ ਪਾਓ। RTV ਜਾਂ DDNEWS ਜਾਂ ALL India ਰੇਡੀਓ ਨੂੰ ਤਰਜੀਹ ਦੇਵੋ।
Vision IAS ਜਾਂ Insightsonindia ਦੇ ਮਹੀਨਾਵਾਰ ਕਰੰਟ ਅਫੈਯਰ੍ਸ ਨੂੰ ਪੜ੍ਹੋ ਤੇ ਨੋਟਸ ਬਣਾਓ।
ਪੇਪਰ ਤੋਂ ਸਾਲ ਪਹਿਲਾਂ ਦਾ current affairs ਜ਼ਰੂਰ ਪੜ੍ਹੋ।
Visionias ਜਾਂ insightsonindia ਦੀ ਟੈਸਟ ਸੀਰੀਜ਼ ਹੱਲ ਕਰੋ।
ਪਿਛਲੇ ਸਾਲਾਂ ਦੇ ਪੇਪਰ ਜ਼ਰੂਰ ਦੇਖੋ।
ਡਿਸਕਸ਼ਨ/ਗਰੁੱਪ ਸਟੱਡੀ ਨਾਲ ਬਹੁਤ ਫਾਇਦਾ ਮਿਲਦਾ ਹੈ।
ਪੇਪਰ -2
ਪਿਛਲੇ ਸਾਲਾਂ ਦੇ ਪੇਪਰ ਹੱਲ ਕਰੋ। RS ਅੱਗਰਵਾਲ ਦੀ Quantitative Aptitude ਬੁਕ ਰੈਫਰ ਕਰੋ।
ਮੇਨ ਪ੍ਰੀਖਿਆ ਦੀ ਤਿਆਰੀ
ਜਨਰਲ ਸਟੱਡੀ
ਹਿਸ੍ਟ੍ਰੀ
Mrunal.org ਦੇ ਵਰਲਡ ਹਿਸ੍ਟ੍ਰੀ ਦੇ article/ਵੀਡੀਓ, Indian Politics Since Independence Ncert, ਤਾਮਿਲ ਨਾਡੂ ਬੋਰਡ ਦੀ ਕਲਾਸ 11ਵੀ ਦੀ ਕਿਤਾਬ, ਹਿਸ੍ਟ੍ਰੀ NCERT class 6th-8th, 11th-12th ਦੀਆਂ ਕਿਤਾਬਾਂ, ਸਪੈਕਟ੍ਰਮ ਪੁਬਲਿਸ਼ਰਸ ਦੀ ਮਾਡਰਨ ਹਿਸ੍ਟ੍ਰੀ। chronicle’s mains history solved papers ਵਿਚੋਂ ਚੋਣਵੇ ਪ੍ਰਸ਼ਨ।
ਜਿਓਗ੍ਰਾਫੀ
mrunal.org/geography ਦੇ ਵੀਡੀਓ ਲੈਕਚਰ, NCERT class 6th-12th ਤਕ, ਪ੍ਰੈਕਟੀਕਲ ਗਿਓਗ੍ਰਾਫੀ ਨੂੰ ਛੱਡਕੇ।
From chronicle mains solved papers ਵਿਚੋਂ ਚੋਣਵੇ ਪ੍ਰਸ਼ਨ।
ਸੋਸਿਓਲੋਜੀ
Visionias ਨੋਟਸ ਜਾਂ ਕਲਾਸ 11th-12th NCERT ਜਾਂ chronicle mains sociology solved ਪੇਪਰ ਵਿਚੋਂ ਚੋਣਵੇ ਪ੍ਰਸ਼ਨ।
ਜਨਰਲ ਸਟੱਡੀ ਪੇਪਰ 2 ਅਤੇ 3 ਲਈ
Vision ਇੱਸ ਨੋਟਸ + insightsonindia ਦੇ daily editorials ਜਾਂ visionias/insightsonindia ਦੇ ਕਰੰਟ ਅਫੈਯਰ੍ਸ।
ਜਨਰਲ ਸਟੱਡੀ ਪੇਪਰ 4 ਲਈ
ਸੁੱਬਾਰਾਓ ਐਂਡ ਚੌਧਉਰੀ ਦੀ ਕਿਤਾਬ+ 70-80 ਕੇਸ ਸਟੱਡੀਜ਼।
Essay/ਲੇਖ ਲਈ
Insightsonindia or visionias ਦੇ ਟਿਪਸ ਪੜ੍ਹੋ।
ਉੱਤਰ ਲਿਖਣ ਦਾ ਅਭਿਆਸ ਕਰਨ ਨਾਲ ਆਤਮ ਵਿਸ਼ਵਾਸ ਵੀ ਵੱਧ ਦਾ ਹੈ ਅਤੇ ਟੌਪਿਕ ਯਾਦ ਵੀ ਰਹਿੰਦੇ ਹਨ।
-ਪ੍ਰਗਟ ਸਿੰਘ, ਟਾਂਡਾ ਉੜਮੁੜ, ਹੋਸ਼ਿਆਰਪੂਰ