Articles Technology

ਭਾਰਤੀ ਐਪ ‘ਮਿਤਰੋ’ ਵਲੋਂ ਚੀਨੀ ‘ਟਿਕਟੌਕ’ ਨੂੰ ਜ਼ੋਰਦਾਰ ਟੱਕਰ

ਵੀਡੀਓ ਸ਼ੇਅਰਿੰਗ ਪਲੈਟਫਾਰਮ ਉਪਰ ਚੀਨੀ ਐਪ ਟਿਕਟੌਕ ਦੀ ਤੇਜ਼ ਦੌੜ ਨੂੰ ਭਾਰਤ ਦੇ ਇੱਕ ਨਵੇਂ ਵੀਡੀਓ ਸ਼ੇਅਰਿੰਗ ਐਪ ‘ਮਿਤਰੋ’ ਨੇ ਹੌਲੀ ਕਰ ਦਿੱਤਾ ਹੈ। ਇੰਡੀਆ ਸ਼ਾਰਟ ਵੀਡੀਓ ਸ਼ੇਅਰਿੰਗ ਐਪ ਮਿਤਰੋ ਨੂੰ ਲਾਂਚਿੰਗ ਦੇ ਇਕ ਮਹੀਨੇ ‘ਚ 50 ਲੱਖ ਤੋਂ ਜ਼ਿਆਦਾ ਡਾਊਨਲੋਡ ਮਿਲੇ ਹਨ ਤੇ ਐਪ ਰਿਲੀਜ਼ ਦੇ ਇਕ ਮਹੀਨੇ ‘ਚ ਦੂਸਰਾ ਸਭ ਤੋਂ ਜ਼ਿਆਦਾ ਡਾਊਨਲੋਡ ਕੀਤਾ ਜਾਣ ਵਾਲਾ ਐਪ ਬਣ ਗਿਆ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਮਿਤਰੋ ਐਪ ਡਿਮਾਂਡ ਦੀ ‘ਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ।

ਭਾਰਤ ਦੇ ਆਈ ਆਈ ਟੀ ਰੁੜਕੀ ਦੇ ਵਿਦਿਆਰਥੀ ਸ਼ਿਵਾਨਕ ਅਗਰਵਾਲ ਨੇ ਮਿੱਤਰੋ ਐਪ ਨੂੰ ਵਿਕਸਿਤ ਕੀਤਾ ਹੈ। ਮਿੱਤਰੋ ਸ਼ਬਦ ਦਾ ਇਸਤੇਮਾਲ ਭਾਰਤ ‘ਚ ਦੋਸਤਾਂ ਦੌਰਾਨ ਆਮ ਬੋਲ-ਚਾਲ ‘ਚ ਹੁੰਦਾ ਹੈ। ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਭਾਸ਼ਣਾਂ ‘ਚ ਮਿੱਤਰੋ ਸ਼ਬਦ ਦਾ ਵਾਰ-ਵਾਰ ਇਸਤੇਮਾਲ ਕੀਤਾ ਜਾਂਦਾ ਹੈ। ਮਿੱਤਰੋ ਬਿਲਕੁਲ ਚੀਨੀ ਐਪ ਟਿਕਟੌਕ ਵਾਂਗ ਹੈ। ਇਹ ਯੂਜ਼ਰ ਨੂੰ ਆਸਾਨ ਇੰਟਰਫੇਸ ਮੁਹੱਈਆ ਕਰਾਉਂਦਾ ਹੈ ਤੇ ਇੱਥੇ ਯੂਜ਼ਰਜ਼ ਵੀਡੀਓ ਨੂੰ ਐਡਿਟ, ਸ਼ੇਅਰ ਤੇ ਕਰਿਏਟ ਕਰ ਸਕਦੇ ਹਨ। ਮਿਤਰੋ ਐਪ ਦੀ ਦਮਦਾਰ ਐਂਟਰੀ ਨਾਲ ਚੀਨੀ ਐਪ ਟਿਕਟੌਕ ਨੂੰ ਸਖ਼ਤ ਟੱਕਰ ਮਿਲ ਰਹੀ ਹੈ। ਚੀਨ ਤੋਂ ਬਾਹਰ ਭਾਰਤ ਹੀ ਟਿਕਟੌਕ ਲਈ ਵੱਡੀ ਮਾਰਕੀਟ ਹੈ। ਟਿਕਟੌਕ ਐਪ ਭਾਰਤੀਆਂ ‘ਚ ਕਾਫ਼ੀ ਫੇਮਸ ਹੈ ਪਰ ਆਪਣੇ ਕਈ ਸਾਰੇ ਵਿਵਾਦਿਤ ਕੰਟੈਂਟ ਦੀ ਵਜ੍ਹਾ ਨਾਲ ਇਸ ਨੂੰ ਅਲੋਚਨਾ ਝੱਲਣੀ ਪਈ ਹੈ।

ਟਿਕਟੌਕ

ਦੋ ਚਾਇਨੀਜ਼ ਕੰਪਨੀਆਂ ਮਿਊਜ਼ੀਕਲੀ ਤੇ ਬਾਈਟਡਾਂਸ ‘ਚ ਸਾਲ 2017 ‘ਚ ਸਮਝੌਤਾ ਹੋਇਆ ਹੈ ਤੇ ਉਹਨਾਂ ਦੇ ਮਿਲਣ ਤੋਂ ਬਾਅਦ ਟਿਕਟੌਕ ਸਾਹਮਣੇ ਆਇਆ। ਇਹ ਇਕ ਇਸ ਤਰ੍ਹਾਂ ਦਾ ਐਪ ਹੈ ਜੋ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਖੂਬ ਫੇਮਸ ਹੈ ਪਰ ਇਸ ਸਮੇਂ ਭਾਰਤ ‘ਚ ਇਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਵੀਡੀਓ ਪਲੇਟਫਾਰਮ ‘ਤੇ ਹੈਰਾਨੀਜਨਕ ਵੀਡੀਓ ਨੂੰ ਲੈ ਕੇ ਮਹਿਲਾ ਆਯੋਗ ਨੇ ਨੋਟਿਸ ਵੀ ਲਿਆ ਹੈ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਟਿਕਟਾਕ ਵਿਵਾਦਾਂ ‘ਚ ਆਇਆ ਹੋਵੇ। ਪਹਿਲਾਂ ਵੀ ਭਾਰਤ ਸਣੇ ਦੁਨੀਆ ਦੇ ਕਈ ਦੇਸ਼ ਇਸ ‘ਤੇ ਬੈਨ ਲਾ ਚੁੱਕੇ ਹਨ।

ਮੌਜੂਦਾ ਵਿਵਾਦ
ਟਿਕਟਾਕ ਨੂੰ ਲੈ ਕੇ ਮੌਜੂਦਾ ਵਿਵਾਦ ਫੈਜਲ ਸਦੀਕੀ ਨਾਂ ਦੇ ਇਕ ਯੂਜ਼ਰਜ਼ ਦੇ ਵੀਡੀਓ ਤੋਂ ਸ਼ੁਰੂ ਹੋਇਆ। ਫੈਜਲ ਦੇ ਇਕ ਵੀਡੀਓ ‘ਤੇ ਐਸਿਡ ਅਟੈਕ ਨੂੰ ਉਛਾਲਣ ਦਾ ਦੋਸ਼ ਲੱਗਾ ਹੈ। ਇਸ ਤੋਂ ਇਲਾਵਾ ਇਸ ਮੁੱਦੇ ‘ਤੇ ਰਾਸ਼ਟਰੀ ਮਹਿਲਾ ਆਯੋਗ ਨੇ ਨੋਟਿਸ ਲਿਆ ਤੇ ਪੁਲਿਸ ਨੂੰ ਐਕਸ਼ਨ ਲੈਣ ਲਈ ਕਿਹਾ। ਇਸ ਤੋਂ ਇਲਾਵਾ ਕਈ ਇਸ ਤਰ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਨ੍ਹਾਂ ‘ਚ ਸੋਸ਼ਣ ਹਿੰਸਾ ਤੇ ਜਾਨਵਰਾਂ ‘ਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲੱਗ ਰਿਹਾ ਹੈ।

ਮਦਰਾਸ ਹਾਈਕੋਰਟ ਨੇ ਲਾਇਆ ਸੀ ਬੈਨ

ਅਪ੍ਰੈਲ 2019 ‘ਚ ਟਿਕਟਾਕ ਦੇ ਕੰਟੈਂਟ ‘ਤੇ ਸਵਾਲ ਚੁੱਕੇ ਸਨ। ਅਸ਼ਲੀਲ ਸਮੱਗਰੀ ਤੇ ਜ਼ੋਨ ਹਿੰਸਾ ਦੇ ਕੰਟੈਂਟ ‘ਤੇ ਮਦਰਾਸ ਹਾਈਕੋਰਟ ਨੇ ਸੁਣਵਾਈ ਕੀਤੀ। ਇਸ ਮਗਰੋਂ ਮਦਰਾਸ ਹਾਈਕੋਰਟ ਨੇ ਇੰਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਟਿਕਟਾਕ ‘ਤੇ ਬੈਨ ਲਾ ਦਿੱਤਾ ਸੀ। ਹਾਲਾਂਕਿ ਬਾਅਦ ‘ਚ ਬਾਈਟਡਾਂਸ ਨੇ ਕੋਰਟ ‘ਚ ਲੋਕਾਂ ਦੇ ਨੌਕਰੀਆਂ ਦਾ ਹਵਾਲਾ ਦਿੱਤਾ। ਇਸ ਮਗਰੋਂ ਮਦਰਾਸ ਹਾਈਕੋਰਟ ਦੀ ਮਦੂਰੈ ਬੈਂਚ ਨੇ ਇਸ ਸ਼ਰਤ ਨਾਲ ਐਪ ਤੋਂ ਬੈਨ ਨੂੰ ਹਟਾ ਲਿਆ ਕਿ ਇਸ ਮੰਚ ‘ਤੇ ਬੱਚਿਆਂ ਤੇ ਔਰਤਾਂ ਨਾਲ ਜੁੜੀਆਂ ਅਸ਼ਲੀਲ ਵੀਡੀਓ ਨਹੀਂ ਹੋਣੀਆਂ ਚਾਹੀਦੀਆਂ।

ਅਮਰੀਕਾ ਨੇ ਲਾਇਆ ਸੀ ਜੁਰਮਾਨਾ

ਅਮਰੀਕਾ ਵੀ ਬਾਲ ਜ਼ੋਨ ਹਿੰਸਾ ਦੇ ਮਾਮਲੇ ‘ਚ ਟਿਕਟਾਕ ‘ਤੇ ਜੁਰਮਾਨਾ ਲਾ ਚੁੱਕਾ ਹੈ। ਅਮਰੀਕਾ ‘ਚ ਟਿਕਟਾਕ ‘ਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਅਕਾਊਂਟਸ ਨੂੰ ਲੈ ਕੇ ਮਾਮਲਾ ਚੁੱਕਿਆ ਗਿਆ ਸੀ। ਇਸ ਨਾਲ ਹੀ ਪ੍ਰਾਈਵੇਸੀ ਤੇ ਬੱਚਿਆਂ ਦੀ ਬੁਲਿੰਗ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਫਰਵਰੀ 2019 ‘ਚ ਦੋਸ਼ ਸਾਬਤ ਹੋਣ ਮਗਰੋਂ ਫੈਡਰਲ ਟ੍ਰੇਡ ਕਮਿਸ਼ਨ ਨੇ ਟਿਕਟਾਕ ‘ਤੇ 5æ7 ਬਿਲੀਅਨ ਡਾਲਰ ਦਾ ਜੁਰਮਾਨਾ ਲਾਇਆ ਸੀ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin