Articles

ਮਹਾਨ ਢਾਡੀ, ਕਵੀ, ਕਹਾਣੀਕਾਰ, ਨਾਵਲਕਾਰ ਤੇ ਇਤਿਹਾਸਕਾਰ: ਗਿਆਨੀ ਢਾਡੀ ਸੋਹਣ ਸਿੰਘ ਸੀਤਲ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਸਿੱਖ ਧਰਮ ਵਿਚ ਕਈ ਢਾਡੀ ਪ੍ਰਚਾਰਕਾਂ ਨੇ ਜਨਮ ਲਿਆ ਜੋ ਗੁਰੂ ਸਾਹਿਬਾਂ ਅਤੇ ਬਹਾਦਰ ਯੋਧਿਆ ਂ ਦੀ ਵਾਰਾਂ ਢਾਡੀ ਜੱਥੇ ਰਾਹੀ ਜਾਂ ਕਵੀਸ਼ਰੀ ਜੱਥੇ ਰਾਹੀ ਗਾ ਕੇ ਭੁੱਲੇ ਭਟਕੇ ਲੋਕਾਂ ਨੂੰ ਗੁਰੂ ਲੜ ਲੱਗਣ ਦਾ ਸੰਦੇਸ਼ਾ ਦੇ ਕੇ ਇ ਸ ਦੁਨੀਆ ਂ ਤੋਂ ਰੁਖਸ਼ਤ ਹੋ ਗਏ ਜਿਵੇਂ ਸੁਦਾਗਰ ਸਿੰਘ ਬੇਪ੍ਰਵਾਹ ਦੇਵਤਵਾਲ, ਗਿਆ ਨੀ ਰਾਮ ਸਿੰਘ ਝਾਬੇਵਾਲ, ਗੁਰਚਰਨ ਸਿੰਘ ਗੋਹਲਵੜ, ਗਿਆ ਨੀ ਮੂਲਾ ਸਿੰਘ ਪਾਖਰਪੁਰੀ, ਗੁਰਬਖ਼ਸ਼ ਸਿੰਘ ਅਲਬੇਲਾ, ਗਿਆ ਨੀ ਪਾਲ ਸਿੰਘ ਪੰਛੀ, ਗਿਆ ਨੀ ਗੁਰਦੇਵ ਸਿੰਘ ਯੋਗੀ, ਗਿਆ ਨੀ ਸ਼ੇਰ ਸਿੰਘ ਸੰਦਲ, ਬਲਵੰਤ ਸਿੰਘ ਪਮਾਲ ਆ ਦਿ ਇ ਹਨਾਂ ਵਿੱਚੋਂ ਇ ਕ ਹੋਏ ਹਨ ਗਿਆ ਨੀ ਢਾਡੀ ਸੋਹਣ ਸਿੰਘ ਸੀਤਲ।
ਇਹਨਾਂ ਦਾ ਜਨਮ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜਿਲ੍ਹਾ ਲਾਹੌਰ ਪਾਕਿਸਤਾਨ ਵਿਖੇ ਸ੍ਰ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਮਾਤਾ ਦਿਆ ਲ ਕੌਰ ਦੀ ਕੁਖੋਂ 7 ਅਗਸਤ 1909 ਨੂੰ ਹੋਇ ਆ ।
ਇ ਹਨਾਂ ਨੇ ਪਹਿਲਾਂ ਵਿੱਦਿਆ ਪਿੰਡ ਦੇ ਗ੍ਰੰਥੀ ਪਾਸੋ ਪ੍ਰਾਪਤ ਕੀਤੀ। ਫਿਰ ਮੁੱਢਲੀ ਵਿਦਿਆ ਪ੍ਰਾਪਤ ਕਰਨ ਲਈ ਸਕੂਲ ਵਿੱਚ ਪੜ੍ਹਨ ਲਗ ਗਏ। 1930 ਵਿਚ ਉਹਨਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਵਧੀਆ ਨੰਬਰਾਂ ਵਿਚ ਦਸਵੀਂ ਪਾਸ ਕਰ ਲਈ। 1931 ਵਿੱਚ ਇ ਹਨਾਂ ਦੇ ਪਿਤਾ ਖੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏ ਸਨ। ਪਿਤਾ ਦੇ ਵਿਛੋੜੇ ਤੋਂ ਬਾਅਦ ਪ੍ਰੀਵਾਰ ਦੇ ਨਿਰਬਾਹ ਲਈ ਕੁਝ ਸਮਾਂ ਖੇਤੀਬਾੜੀ ਵੀ ਕਰਨੀ ਪਈ।
1933 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ।
ਅਠਵੀਂ ਜਮਾਤ ਵਿੱਚ ਪੜਦਿਆ ਂ ਸੋਹਣ ਸਿੰਘ ਸੀਤਲ ਦਾ ਵਿਆ ਹ ਬੀਬੀ ਕਰਤਾਰ ਕੌਰ ਨਾਲ ਹੋ ਗਿਆ ਇ ਹਨਾਂ ਦੇ ਘਰ ਇ ਕ ਬੇਟੀ ਮਹਿੰਦਰ ਕੌਰ ਅਤੇ ਤਿੰਨ ਬੇਟੇ ਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਘਬੀਰ ਸਿੰਘ ਸੀਤਲ ਨੇ ਜਨਮ ਲਿਆ ਜੋ ਕੈਲਗਰੀ ਕਨੇਡਾ ਵਿੱਚ ਰਹਿ ਰਹੇ ਹਨ।
ਸੋਹਣ ਸਿੰਘ ਸੀਤਲ ਨੂੰ ਲਿਖਣ ਦੀ ਚੇਟਕ ਬਾਰਾਂ ਤੇਰ੍ਹਾਂ ਸਾਲ ਦੀ ਉਮਰ ਵਿਚ ਲੱਗ ਗਈ ਸੀ। ਸਭ ਤੋਂ ਪਹਿਲਾਂ ਉਹਨਾਂ ਕਵਿਤਾ ਲਿਖਣੀ ਸ਼ੁਰੂ ਕੀਤੀ। 1924
ਵਿਚ ਉਹਨਾਂ ਦੀ ਕਵਿਤਾ ਪਹਿਲੀ ਵਾਰ ਅਕਾਲੀ ਅਖ਼ਬਾਰ ਵਿਚ ਛਪੀ। 1927 ਵਿਚ ੳਹਨਾਂ ਦੀ ਕਵਿਤਾ ਕਲਕੱਤੇ ਦੇ ਕਵੀ ਪਰਚੇ ਵਿੱਚ ਛਪੀ। 1932 ਵਿਚ ਕੁਝ ਕਹਾਣੀਆ ਂ ਲਿਖੀਆ ਂ ਜੋ ਮਾਸਿਕ ਪੱਤਰਾਂ ਵਿਚ ਛਪੀਆ ਂ।
ਸੋਹਣ ਸਿੰਘ ਸੀਤਲ ਦੇ ਮਨ ਵਿੱਚ ਢਾਡੀ ਕਲਾ ਨਾਲ ਜੁੜਨ ਦਾ ਸ਼ੌਂਕ ਉਠਿਆ ਫਿਰ ਸ਼ੌਂਕ ਨੂੰ ਪਾਲਣ ਲਈ ਕਾਦੀਵਿੰਡ ਪਿੰਡ ਤੋਂ ਸਤ ਅੱਠ ਕਿਲੋਮੀਟਰ ਤੇ ਵਸੇ ਪਿੰਡ ਲਲਿਆ ਣੀ ਦੇ ਮੁਸਲਮਾਨ ਭਰਾ ਚਰਾਗ਼ਦੀਨ ਪਾਸੋਂ ਢੱਡ ਤੇ ਸਰੰਗੀ ਦੀ ਸਿਖਲਾਈ ਲਈ। 1935 ਵਿਚ ਸੀਤਲ ਨੇ ਆ ਪਣੀ ਅਗਵਾਈ ਵਿਚ ਢਾਡੀ ਜੱਥਾ ਬਣਾ ਲਿਆ ।ਸੋਹਣ ਸਿਘ ਸੀਤਲ ਸਿੱਖ ਇ ਤਿਹਾਸ ਦੀ ਬਹੁਤ ਜਾਣਕਾਰੀ ਰੱਖਦੇ ਸਨ ਇ ਸ ਕਰਕੇ ਉਹ ਢਾਡੀ ਵਾਰਾਂ ਅਤੇ ਪ੍ਰਸੰਗ ਆ ਪ ਹੀ ਲਿਖ ਕੇ ਬਹੁਤ ਗਰਮ ਜੋਸ਼ੀ ਨਾਲ ਗਾਉਂਦੇ ਆ ਪ ਹੀ ਲੈਕਚਰ ਕਰਦੇ ਇ ਸ ਕਰਕੇ ਉਹ ਥੋੜੇ ਸਮੇਂ ਵਿਚ ਹੀ ਪ੍ਰਸਿੱਧੀ ਪ੍ਰਾਪਤ ਕਰ ਗਏ ਸਨ।
1947 ਵਿਚ ਦੇਸ਼ ਦੀ ਵੰਡ ਹੋ ਗਈ। ਵੰਡ ਦਾ ਸੰਤਾਪ ਸੋਹਣ ਸਿੰਘ ਸੀਤਲ ਨੂੰ ਆ ਪਣੇ ਪਿੰਡੇ ਤੇ ਹੰਡਾਉਣਾ ਪਿਆ । ਵੰਡ ਵੇਲੇ ਉਸ ਦਾ ਜੱਦੀ ਪਿੰਡ ਕਾਦੀਵਿੰਡ ਪਾਕਿਸਤਾਨ ਵਿਚ ਰਹਿ ਗਿਆ । ਸੀਤਲ ਨੂੰ ਆ ਪਣਾ ਪਿੰਡ ਅਤੇ ਆ ਪਣੇ ਪਿੰਡ ਦੇ ਮੁਸਲਮਾਨ ਭਰਾ ਛੱਡ ਕੇ ਆ ਉਣਾ ਬਹੁਤ ਔਖਾ ਹੋ ਗਿਆ ਸੀ। ਮੁਸਲਮਾਨ ਭਰਾਵਾਂ ਨੂੰ ਵੀ ਇ ਸ ਦੇ ਆ ਉਣ ਦਾ ਵਿਰਾਗ ਛਿੜ ਗਿਆ ਸੀ। ਅਜਿਹਾ ਹੀ ਦੇਸ ਦੀ ਵੰਡ ਵੇਲੇ ਕਵੀਸ਼ਰ ਬਾਬੂ ਰਜਬ ਅਲੀ ਨਾਲ ਹੋਇ ਆ ਸੀ ਜਦ ਉਹ ਆ ਪਣਾ ਪਿੰਡ ਸਾਹੋਕੇ ਜਿਲ੍ਹਾ ਮੋਗਾ ਛੱਡ ਕੇ ਪਾਕਿਸਤਾਨ ਜਾਣ ਲੱਗਿਆ ਤਾਂ ਵਿਛੜਨ ਵੇਲੇ ਪਿੰਡ ਦੇ ਲੋਕ ਅਤੇ ਬਾਬੂ ਰਜਬ ਅਲੀ ਧਾਹਾਂ ਮਾਰ ਮਾਰ ਇ ਕ ਦੂਜੇ ਤੋਂ ਵਿਛੜ ਰਹੇ ਸਨ। ਸੀਤਲ ਨੂੰ ਵੰਡ ਪਿੱਛੋਂ 40 ਕਿੱਲੇ ਜਮੀਨ ਜੀਰੇ ਵਿਚ ਅਲਾਟ ਹੋਈ ਪਰ ਉਹ 1948 ਵਿਚ ਲੁਧਿਆ ਣੇ ਆ ਵਸੇ।
ਸੋਹਣ ਸਿੰਘ ਸੀਤਲ ਨੇ ਸਿੱਖ ਧਰਮ ਲਈ 79 ਪ੍ਰਸੰਗ ਲਿਖੇ ਪਹਿਲਾ ਪ੍ਰਸੰਗ 1935 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਦੇ ਸਬੰਧ ਵਿਚ ‘ਦਸਮੇਸ਼ ਆ ਗਮਨ’ ਲਿਖਿਆ । ਵਲੀ ਕਧੰਰੀ, ਸਾਕਾ ਗੱਡੀ ਪੰਜਾ ਸਾਹਿਬ, ਸ਼ਹੀਦੀ ਗੁਰੂ ਤੇਗ ਬਹਾਦਰ ਜੀ, ਸ਼ਹੀਦ ਭਾਈ ਤਾਰੂ ਜੀ , ਸ਼ਹੀਦ ਬਾਬਾ ਦੀਪ ਸਿੰਘ ਜੀ ਆ ਦਿ ਲਿਖੇ। ਇਹ ਸਾਰੇ ਪ੍ਰਸੰਗ ਅਠਾਰਾਂ ਪੁਸਤਕਾਂ ਵਿਚ ਰਿਲੀਜ਼ ਕੀਤੇ।
ਸੀਤਲ ਜੀ ਨੇ ਸਿੱਖ ਰਾਜ ਦੇ ਸਬੰਧ ਵਿਚ ਸਤ ਕਿਤਾਬਾਂ ਲਿਖੀਆ ਂ ਜਿਵੇ ਸਿੱਖ ਰਾਜ ਕਿਵੇ ਬਣਿਆ ,ਸਿੱਖ ਰਾਜ ਕਿਵੇ ਗਿਆ , ਦੁਖੀਏ ਮਾਂ ਪੁੱਤ, ਮਹਾਂਰਾਣੀ ਜਿੰਦਾ, ਦਲੀਪ ਸਿਘ ਆ ਦਿ।
ਸੋਹਣ ਸਿੰਘ ਸੀਤਲ ਨੇ ਬਾਈ ਨਾਵਲ ਲਿਖੇ 1933 ਵਿੱਚ ਉਹਨਾਂ ਨੇ ਪਹਿਲਾ ਨਾਵਲ ‘ਸ਼ਾਮ ਦੀ ਵਿਸਾਖੀ’ ਲਿਖਿਆ । 24 ਕਹਾਣੀਆ ਂ ਲਿਖੀਆ ਂ ਅਤੇ ਨਾਟਕ ਵੀ ਲਿਖੇ।
ਸੋਹਣ ਸਿੰਘ ਸੀਤਲ ਨੇ ਗੀਤਕਾਰੀ ਵੱਲ ਵੀ ਕਲਮ ਚਲਾਈ। ‘ਕੀਮਾ ਮਲਕੀ’ ਇ ਹਨਾਂ ਦਾ ਲਿਖਿਆ ਗੀਤ ਹੈ ਜੋ ਮਹੁੰਮਦ ਸਦੀਕ ਅਤੇ ਰਣਜੀਤ ਕੌਰ ਦੀ ਆ ਵਾਜ਼ ਵਿਚ ਰਿਕਾਰਡ ਹੋਇ ਆ । ਇ ਸ ਨੂੰ ਸਰੋਤਿਆ ਂ ਨੇ ਬਹੁਤ ਪਸੰਦ ਕੀਤਾ ਇ ਹ ਗੀਤ ਸਦਾ ਬਹਾਰ ਹੋ ਕੇ ਰਹਿ ਗਿਆ । ਹੋਰ ਵੀ ਬਹੁਤ ਸਾਰੇ ਗੀਤ ਲਿਖੇ ਜਿਵੇਂ ‘ਭਾਬੀ ਮੇਰੀ ਗੁੱਤ ਨਾ ਕਰੀ, ਮੈਨੂੰ ਡਰ ਸਪਣੀ ਦਾ ਆ ਵੇ।’
ਧਾਰਮਿਕ ਖਿਆ ਲਾਂ ਵਾਲਿਆ ਂ ਨੇ ਸੀਤਲ ਦੀ ਗੀਤਕਾਰੀ ਦਾ ਵਿਰੋਧ ਕੀਤਾ। ਸੀਤਲ ਨੂੰ ਸਮਝਾਇ ਆ ਢਾਡੀ ਵਾਰਾਂ ਗਾਉਣ ਅਤੇ ਪ੍ਰਸੰਗ ਲਿਖਣ ਵਾਲੇ ਨੂੰ ਅਜਿਹੀ ਗੀਤਕਾਰੀ ਸ਼ੋਭਦੀ ਨਹੀਂ। ਸੀਤਲ ਨੇ ਗੀਤ ਲਿਖਣੇ ਛੱਡ ਦਿੱਤੇ।
ਸੀਤਲ ਜੀ ਦੇ ਲਿਖੇ ਨਾਵਲ ਸਕੂਲ ਅਤੇ ਕਾਲਜ ਦੇ ਸਲੇਬਸਾਂ ਵਿਚ ਲਗਦੇ ਹਨ। ਇ ਹਨਾਂ ਦੇ ਨਾਵਲ ਅਤੇ ਲਿਖਤਾਂ ਤੇ ਖੋਜ ਕਰਕੇ ਵਿਦਿਆ ਰਥੀ ਪੀ,ਐਚ ਡੀ ਦੀ ਡਿਗਰੀ ਹਾਸਲ ਕਰ ਰਹੇ ਹਨ। ਸੀਤਲ ਜੀ ਨੇ ਆ ਪਣੀ ਕਲਾ ਕਰਕੇ ਬਹੁਤ ਹੀ ਵਿਦੇਸ਼ੀ ਟੂਰ ਲਾਏ ਜਿਵੇ ਕਨੇਡਾ, ਥਾਈਲੈਂਡ, ਸਿੰਘਾਪੁਰ, ਮਲੇਸ਼ੀਆ , ਇ ੰਗਲੈਂਡ ਆ ਦਿ।
ਸੀਤਲ ਜੀ ਨੂੰ ਜਿੰਦਗੀ ਵਿਚ ਬਹੁਤ ਸਾਰੇ ਮਾਣ ਸਨਮਾਨ ਮਿਲੇ ਜਿਵੇਂ ਭਾਸ਼ਾ ਵਿਭਾਗ ਪੰਜਾਬ ਵਲੋਂ ਨਾਵਲ ਕਾਲੇ ਪ੍ਰਛਾਵੇ ਲਈ ਪੁਰਸਕਾਰ (1962), ਭਾਰਤੀ ਸਾਹਿਤ ਦਿੱਲੀ ਅਵਾਰਡ (1974), ਸ਼੍ਰੋਮਣੀ ਗੁਰਦੁਆ ਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਵਲੋਂ ਢਾਡੀ ਪੁਰਸਕਾਰ (1979), ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ (1993) ਹੋਰ ਵੀ ਬਹੁਤ ਸਾਰੇ ਮਾਨ ਸਨਮਾਨਾਂ ਨਾਲ ਨਿਵਾਜਿਆ ਗਿਆ ।
1991 ਵਿਚ ਪਿੰਡ ਮੁੱਲਾਂਪੁਰ (ਦਾਖਾ) ਦੇ ਗੁਰਦੁਆ ਰਾ ਸ਼ਹੀਦ ਗੰਜ ਮੁਸ਼ਕਿਆ ਣਾ ਸਾਹਿਬ ਵਿਖੇ ਦੁਨੀਆ ਂ ਤੋਂ ਰੁਖ਼ਸਤ ਹੋ ਚੁੱਕੇ ਢਾਡੀਆ ਂ ਦੀ ਯਾਦ ਵਿਚ ਇ ਕ ਢਾਡੀ ਦਰਬਾਰ ਕਰਵਾਇ ਆ ਗਿਆ । ਮੁੱਲਾਂ ਪੁਰ ਦੇ ਰਹਿਣ ਵਾਲੇ ਮਹਾਨ ਢਾਡੀ, ਪ੍ਰਚਾਰਕ ਸੁਖਨਿੰਰਜਨ ਸਿੰਘ ਸੁਮੰਨ ਜੱਥੇਬੰਦੀ ਸਮੇਤ ਸੋਹਣ ਸਿੰਘ ਸੀਤਲ ਨੂੰ ਉਹਨਾਂ ਦੇ ਮਾਡਲ ਗ੍ਰਾਮ ਵਿਚਲੇ ਘਰ ਸੀਤਲ ਭਵਨ ਵਿਖੇ ਵਿਸ਼ੇਸ਼ ਸੱਦਾ ਪੱਤਰ ਦੇਣ ਚਲੇ ਗਏ। ਸੁਮੰਨ ਜੀ ਨੇ ਦੱਸਿਆ ,” ਸੀਤਲ ਜੀ ਬਹੁਤ ਨਿੱਘੇ ਸੁਭਾਹ ਦੇ ਇ ਨਸਾਨ ਸਨ। ਉਹਨਾਂ ਸਾਡਾ ਗਿਆ ਦਾ ਬਹੁਤ ਮਾਣ ਸਤਿਕਾਰ ਕੀਤਾ। ਸੀਤਲ ਜੀ ਕੁਰਸੀ ਤੇ ਬੈਠੇ ਸਨ ਮੂਹਰੇ ਇ ਕ ਛੋਟਾ ਜਿਹਾ ਟੇਬਲ ਰੱਖਿਆ ਹੋਇ ਆ ਸੀ ਕੋਲ ਇ ਕ ਅਰਾਮ ਕਰਨ ਲਈ ਮੰਜੀ ਪਈ ਸੀ ਉਸ ਟਾਇ ਮ ਉਹਨਾਂ ਦੀ ਉਮਰ 83 ਸਾਲ ਸੀ ਉਹ ਕੁਝ ਲਿਖ ਰਹੇ ਸਨ। ਸੀਤਲ ਜੀ ਨੇ ਸਾਰੀ ਉਮਰ ਕਲਮ ਨਹੀਂ ਛੱਡੀ ਉਹ ਜਾਂਦੇ ਹੋਏ ਦੋ ਨਾਵਲ ਅਧੂਰੇ ਛੱਡ ਗਏ ਸਨ।
1998 ਵਿੱਚ 89 ਸਾਲ ਦੀ ਉਮਰ ਵਿਚ ਲੁਧਿਆ ਣਾ ਵਿਖੇ ਭਾਵੇਂ ਸਾਡੇ ਕੋਲੋਂ ਸਰੀਰਕ ਤੌਰ ਤੇ ਵਿੱਛੜ ਗਏ ਹਨ ਪਰ ਢਾਡੀ ਕਲਾ ਕਰਕੇ ਢਾਡੀ ਜੱਥਿਆ ਂ ਅਤੇ ਕਵੀਸ਼ਰਾਂ ਦੇ ਮਾਰਗ ਦਾਰਸ਼ਕ ਬਣ ਕੇ ਸੇਧ ਦੇ ਰਹੇ ਹਨ। ਉਹ ਸਟੇਜਾਂ ਉਪਰ ਇ ਹਨਾਂ ਦਾ ਨਾਮ ਬੜੇ ਪਿਆ ਰ ਸਤਿਕਾਰ ਨਾਲ ਲੈਂਦੇ ਹਨ। ਸਾਹਿਤਕਾਰਾਂ ਅਤੇ ਇ ਤਿਹਾਸਾਕਾਰਾਂ ਵਿਚ ਵੀ ਇ ਹਨਾਂ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ।

Related posts

ਮੁੱਖ-ਮੰਤਰੀ ਤੋਂ ਮਿਲ਼ੇ ਸੋਨ-ਸੁਨਹਿਰੀ ਸਨਮਾਨ ਦੀ ਸਾਖੀ ?

admin

ਧਰਮ ਨਿਰਪੱਖ ਸਿਵਲ ਕੋਡ: ਅਸਮਾਨਤਾ ਅਤੇ ਬੇਇਨਸਾਫ਼ੀ ਦਾ ਇਲਾਜ ?

admin

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin