ਪੈੜਾਂ ਦੀ ਸ਼ਨਾਖ਼ਤ (ਕਹਾਣੀ ਸੰਗ੍ਰਿਹ)
ਕਹਾਣੀਕਾਰ ਸੁਖਮਿੰਦਰ ਸੇਖੋਂ
ਪੰਨੇ 103
ਮੁੱਲ 120
ਪ੍ਰਕਾਸ਼ਕ ਸਹਿਜ ਪ੍ਰਕਾਸ਼ਨ ਸਮਾਣਾ (ਪੰਜਾਬ)
ਸੁਖਮਿੰਦਰ ਸੇਖੋਂ ਚੌਥੀ ਪੀੜ੍ਹੀ ਦੇ ਪਹਿਲੇ ਪੂਰ ਸਮਰੱਥ ਕਹਾਣੀਕਾਰ ਹੈ। ‘ਪੈੜਾਂ ਦੀ ਸ਼ਨਾਖ਼ਤ’ ਉਸਦੀ 7ਵੀ੍ ਕਹਾਣੀਆਂ ਦੀ ਕਿਤਾਬ ਹੈ।ਕਹਾਣੀ ਤੋ ਇਲਾਵਾ ਨਾਟਕ,ਨਾਵਲ ਮਿਲਾਕੇ ਉਸਦੀਆਂ ਦਰਜਨ ਤੋ ਵਧੇਰੇ ਮੌਲਿਕ ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ। ਇਸ ਸੰਗ੍ਰਿਹ ਦੀਆਂ ਸਾਰੀਆਂ ਕਹਾਣੀਆਂ ਪੜ੍ਹਦਿਆਂ ਉਸਦੇ ਸਾਹਿਤਕ ਸਫ਼ਰ ਦੇ ਮੱਦੇਨਜ਼ਰ ਕੁਝ ਗੱਲਾਂ ਸਹਿਜ ਰੂਪ ਵਿਚ ਹੀ ਸਾਹਮਣੇ ਆਉ੍ਵਦੀਆਂ ਹਨ ਕਿ ਉਸਨੂੰ ਵਿਸਿ਼ਆਂ ਦੀ ਚੋਣ ਕਰਨ ਤੇ ਨਿਭਾਉਣ ਦੀ ਕਲਾ ਆਉ੍ਵਦੀ ਹੈ।ਲੰਬੀ ਕਹਾਣੀ ਪ੍ਰਕਾਸ਼ ਨਾਇਕ ਜਿ਼ੰੰਦਾ ਹੈ ਇਸ ਦੀ ਉਘੜਵੀ ਮਿਸਾਲ ਹੈ।ਗੁੰਡਿਆਂ,ਬਦਮਾਸ਼ਾਂ ਦੀ ਦਹਿਸ਼ਤ ਦਾ ਬਹੁਤ ਹੀ ਮਨੋਵਿਗਿਆਨਕ ਚਿਤਰਣ ਹੋਇਆ ਹੈ।ਕਹਾਣੀਆਂ ਦੱਬੀ ਅੱਗ ਤੇ ਚੱਲ ਮੇਰੀ ਧੀਏ ਨਾਰੀੑਸੰਵੇਦਨਾ ਨਾਲ ਸਬੰਧਤ ਹਨ।ਹਨੇਰਾ ਢੋ੍ਵਦਿਆਂ ਗਰੀਬੀ ਦੀ ਦਲਦਲ ਵਿਚ ਖੁਭੇ ਮਨੁੱਖ ਦੀ ਮਾਰਮਿਕ ਪੇਸ਼ਕਾਰੀ ਹੈ।ਮਖੌਟੇ ਤੇ ਕੁਰਸੀਆਂ ਦੀ ਸ਼ਨਾਖਤ ਕਹਾਣੀਆਂ ਵਿਚ ਬਾਬੂਗਿਰੀ ਤੇ ਨੌਕਰਸ਼ਾਹੀ ਦੇ ਪਾਜ ਉਧੇੜੇ ਗਏ ਹਨ।
ਲਗਭਗ ਸਾਰੀਆਂ ਕਹਾਣੀਆਂ ਸੇਖੋ੍ਵ ਦੀ ਕਲਾਤਮਕ ਪੇਸ਼ਕਾਰੀ ਦਾ ਕਮਾਲ ਹਨ।ਏਥੇ ਕਹਾਣੀ ਤੁਸੀ ਕੋਈ ਸਵਾਲ ਨਹੀ ਕਰੋਗੇ ਨੂੰ ਵਿਸ਼ੇਸ਼ ਰੁਪ ਵਿਚ ਵਿਚਾਰਿਆ ਜਾ ਸਕਦਾ ਹੈ।ਝੁੱਗੀਆਂ ਝੋਪੜੀਆਂ ਨੂੰ ਸਰਕਾਰਾਂ ਤੇ ਸਾਡਾ ਸਮਾਜ ਕਿਵੇ ਨਜ਼ਰ ਅੰਦਾਜ਼ ਕਰ ਜਾਂਦਾ ਹੈ,ਉਸ ਨੂੰ ਕਥਾਕਾਰ ਨੇ ਨਾਟਕੀਯ ਅੰਦਾਜ ਵਿਚ ਚਿਤਰਿਆ ਹੈ।ਤਾੜੀ ਪ੍ਰੇਮ ਕੀ ਵੀ ਇਕ ਵੱਖਰੇ ਪ੍ਰਕਾਰ ਦੀ ਕਥਾੑਰਚਨਾ ਹੈ,ਜਿਸ ਵਿਚ ਦੂਸਰੀਆਂ ਕਹਾਣੀਆਂ ਦੀ ਨਿਸਬਤ ਸ਼ੈਲੀ ਦਾ ਵਖਰੇਵਾਂ ਤਾਂ ਸਾਫ ਨਜ਼ਰ ਆਉ੍ਵਦਾ ਹੀ ਹੈ,ਇਸ ਦਾ ਵਿਸ਼ਾ ਵੀ ਨਿਵੇਕਲਾ ਹੈ।ਕਹਾਣੀ ਅੰਦਰਲਾ ਆਦਮੀ ਮਨੁੱਖ ਦੇ ਅੰਦਰਲੀ ਟੁੱਟ ਭੱਜ ਦੀ ਮਨੋਵਿਗਿਆਨਕੑਯਥਾਰਥਕ ਪੇਸ਼ਕਾਰੀ ਹੈ।ਇਕ ਬਾਪ ਦੀ ਹੈਸੀਅਤ ਆਧੁਨਿਕਤਾ ਦੇ ਸਨਮੁੱਖ ਰਿਸ਼ਤਿਆਂ ਦੇ ਨਿਘਾਰ ਦਾ ਸੱਚ ਪੇਸ਼ ਕਰਦੀ ਹੋਈ ਪਾਠਕ ਅੱਗੇ ਕਈ ਸਵਾਲ ਖੜ੍ਹੇ ਕਰ ਜਾਂਦੀ ਹੈ।ਸਾਰੀਆਂ ਕਹਾਣੀਆਂ ਹੀ ਮਾਣਨਯੋਗ ਤੇ ਗੌਲਣਯੋਗ ਹਨ।ਬੇਸਕ ਸੇਖੋ੍ਵ ਇਕ ਪੁਰਾਣਾ ਕਹਾਣੀਕਾਰ ਹੈ,ਪਰ ਅੱਜ ਦੇ ਸੰਦਰਭ ਵਿੱਚ ਉਸਦੀਆਂ ਇਹ ਕਹਾਣੀਆਂ ਆਧੁਨਿਕ ਕਹਾਣੀ ਨਾਲ ਖਹਿਕੇ ਲੰਘਦੀਆਂ ਹਨ,ਇਹੋ ਉਸਦੀਆਂ ਕਹਾਣੀਆਂ ਦੀ ਪ੍ਰਾਪਤੀ ਮੰਨਿਆ ਜਾਵੇਗਾ।
-ਰੀਵੀਊ: ਡਾ ਜਸਬੀਰ ਸਿੰਘ