Health & Fitness Articles

ਡਾਇਬਟੀਜ਼ ਰੋਗੀਆਂ ਦਾ ਵੱਧ ਰਿਹਾ ਹੈ ਅੰਕੜਾ

ਵਿਸ਼ਵ ਡਾਇਬਟੀਜ਼ ਦਿਵਸ 14 ਨਵੰਬਰ, 2020 ਦੇ ਮੌਕੇ ‘ਤੇ ਲਾਈਫ ਸਟਾਇਲ ਨਾਲ ਜੁੜੀ ਆਮ ਬਿਮਾਰੀ ਸ਼ੂਗਰ ਰੋਗੀਆਂ ਦੇ ਵੱਧ ਰਹੇ ਆਂਕੜੇ ‘ਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਅੱਜ ਦੇ ਦਿਨ ਦਾ ਥੀਮ ਹੈ ਨਰਸਾਂ ਦੁਆਰਾ ਸ਼ੂਗਰ ਰੋਗੀ-ਪਰਿਵਾਰ ਦੀ ਭਾਵਨਾਤਮਕ, ਦੇਖਭਾਲ ਅਤੇ ਜਾਗਰੁਕਤਾ ਪੈਦਾ ਕਰਨ ਵਿਚ ਮਦਦ ਕਰਨਾ ਹੈ। ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸ਼ੂਗਰ ਰੋਗੀਆਂ ਨੂੰ ਬਿਮਾਰੀ ਦੇ ਨਾਲ ਜੀਉਣ ਲਈ ਐਜੂਕੇਟ ਕਰਦੀਆਂ ਹਨ।

ਵਿਸ਼ਵ ਭਰ ਵਿਚ 16 ਤੋਂ 79 ਤੱਕ ਦੀ ਉਮਰ ਦੇ ਲੋਕ ਸ਼ੂਗਰ ਰੋਗ ਨਾਲ ਜ਼ਿੰਦਗੀ ਬਿਤਾ ਰਹੇ ਹਨ, ਜੋ 2045 ਤੱਕ ਕਰੀਬਨ 700 ਮਿਲੀਅਨ ਦਾ ਆਂਕੜਾ ਹੋ ਜਾਣ ਦੀ ਸੰਭਾਵਨਾ ਹੈ। ਲਗਭਗ 79% ਬਾਲਗ ਰੋਗੀ ਘੱਟ ‘ਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਰਹਿ ਰਹੇ ਹਨ। 65 ਤੋਂ ਵੱਧ ਉਮਰ ਦੇ ਲੋਕਾਂ ਵਿਚ 5ਵਿਚੋਂ 1 ਨੂੰ ਬਿਮਾਰੀ ਹੈ। ਬੱਚੇ ਅਤੇ ਨੌਜਵਾਨ 1.1 ਮਿਲੀਅਨ ਤੋਂ ਵੱਧ ਟਾਈਪ-1 ਡਾਇਬਟੀਜ਼ ਨਾਲ ਜੀ ਰਹੇ ਹਨ। ਕਰੀਬਨ 20 ਮਿਲੀਅਨ ਤੋਂ ਵੱਧ ਗਰਭ ਅਵਸਥਾ ਦੌਰਾਨ ਸ਼ੂਗਰ ਪ੍ਰਭਾਵਿਤ ਹੁੰਦੇ ਹਨ। ਅੱਜ ਬਦਲ ਰਹੇ ਲਾਈਫ ਸਟਾਇਲ ਨੇ 374 ਮਿਲੀਅਨ ਲੋਕਾਂ ਵਿਚ ਟਾਈਪ-੨ ਡਾਇਬਟੀਜ਼ ਦਾ ਖਤਰਾ ਵਧਾ ਦਿੱਤਾ ਹੈ।

ਟਾਈਪ-੧ ਡਾਇਬਟੀਜ਼ ਵਿਚ ਵਿਚ ਪੀੜਿਤ ਇਨਸੁਲਿਨ ‘ਤੇ ਨਿਰਭਰ ਹੁੰਦਾ ਹੈ, ਜੋ ਇੱਕ ਲੰਬੇ ਸਮੇਂ ਦੀ ਹਾਲਤ ਵਿਚ ਪਾਚਕ ਘੱਟ ਜਾਂ ਕੋਈ ਇਨਸੁਲਿਨ ਪੈਦਾ ਕਰਦੇ। ਇਨਸੁਲਿਨ ਇਕ ਐਨਾਬੋਲਿਕ ਹਾਰਮੋਨ ਹੈ ਜੋ ਟਾਇਰੋਸਾਈਨ ਕਿਨੇਸ ਰੀਸੈਪਟਰ ਰਸਤੇ ਰਾਹੀਂ ਗਲੁਕੋਜ਼ ਦੀ ਮਾਤਰਾ, ਗਲਾਈਕੋਗੇਨੇਸਿਸ, ਲਿਪੋਜੀਨੇਸਿਸ ਅਤੇ ਪਿੰਜਰ ਮਾਸਪੇਸ਼ੀ ‘ਤੇ ਚਰਬੀ ਦੇ ਟਿਸ਼ੂ ਦੇ ਪ੍ਰੋਟੀਨ ਸੰਸਲੇਸ਼ਣ ਨੂੰ ਉਤਸ਼ਾਹਤ ਕਰਦਾ ਹੈ। ਲਗਾਤਾਰ ਖੋਜ ਦੇ ਬਾਵਜੂਦ ਟਾਈਪ-1 ਸ਼ੂਗਰ ਦਾ ਨਿਸ਼ਚਿਤ ਇਲਾਜ ਨਹੀਂ ਹੈ। ਇਲਾਜ ਪੇਚੀਦਗੀਆਂ ਨੂੰ ਰੋਕਣ ਲਈ ਇਨਸੁਲਿਨ, ਖੁਰਾਕ ਅਤੇ ਜੀਵਨ ਸ਼ੈਲੀ ਦੇ ਨਾਲ ਬਲੱਡ ਸ਼ੂਗਰ ਦੇ ਲੈਵਲ ਨੂੰ ਮੈਨੇਜ ਕਰਨ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।

ਟਾਈਪ-1 ਡਾਇਬਟੀਜ਼ ਦੇ ਲੱਛਣ ਅਚਾਨਕ ਪੈਦਾ ਹੋ ਸਕਦੇ ਹਨ ਜਿਵੇਂ: ਪਿਆਸ ਦਾ ਵੱਧ ਜਾਣਾ, ਬਾਰ-ਬਾਰ ਪਿਸ਼ਾਬ ਆਉਣਾ, ਭੁੱਖ ਵਿਚ ਵਾਧਾ, ਵਜਨ ਘਟਣਾ, ਸਰੀਰ ‘ਤੇ ਮਾਨਸਿਕ ਥਕਾਵਟ ਰਹਿਣਾ, ਮੂਡ ਬਦਲਣਾ, ਵਿਅਕਤੀ ਚਿੜਚੜੇਪਨ ਦਾ ਸ਼ਿਕਾਰ ਹੋਣ ਦਾ ਨਾਲ ਧੰਦਲਾ ਦਿਸਣਾ ਸ਼ੁਰੂ ਹੋ ਜਾਂਦਾ ਹੈ। ਸੀਨੀਅਰਜ਼ ਵਿਚ ਬਿਸਤਰੇ ‘ਤੇ ਵੀ ਪਿਸ਼ਾਬ ਨਿਕਲ ਜਾਂਦਾ ਹੈ। ਟਾਈਪ-1 ਸ਼ੂਗਰ ਦੇ ਸਹੀ ਕਾਰਨ ‘ਤੇ ਖੋਜ ਚਲ ਰਹੀ ਹੈ। ਸੰਭਾਵਿਤ ਕਾਰਨਾਂ ਵਿਚ ਕਮਜੋਰ ਇਮੀਉਨ ਸਿਸਟਮ, ਜੈਨੇਟਿਕਸ ਦੇ ਨਾਲ, ਵਾਤਾਵਰਣ ਅਤੇ  ਵਾਇਰਸਾਂ ਨੂੰ ਮੰਨਿਆ ਜਾ ਰਿਹਾ ਹੈ।

ਟਾਈਪ-2 ਸ਼ੂਗਰ ਦੇ ਲੱਛਣਾਂ ਹੌਲੀ-ਹੌਲੀ ਵਿਕਸਿਤ ਹੁੰਦੇ ਹਨ। ਜਿਵੇਂ- ਜ਼ਖਮ ਦੇਰ ਨਾਲ ਠੀਕ ਹੋਣਾ, ਵਾਰ-ਵਾਰ ਇਨਫੈਕਸ਼ ਦਾ ਹੋਣਾ, ਧੁੰਦਲੀ ਨਜ਼ਰ, ਪਿਆਸ ਵੱਧ ਜਾਣਾ, ਵਾਰ-ਵਾਰ ਪਿਸ਼ਾਬ ਆਉਣਾ, ਭੁੱਖ ਵਿਚ ਵਾਧਾ, ਵਜ਼ਨ ਦਾ ਘਟਣਾ, ਸਰੀਰ ਥੱਕਿਆ ਰਹਿਣਾ, ਵਗੈਰਾ ਵਿਅਕਤੀ ਵਿਚ ਦੇਖਣ ਨ ਸ਼ੂਗਰ ਦੇ ਵਿਕਾਸ ਵੇਲੇ ਸਰੀਰ ਇਨਸੁਲਿਨ ਪ੍ਰਤੀਰੋਧਕ ਬਣ ਜਾਂਦਾ ਹੈ ਜਾਂ ਜਦੋਂ ਪੈਨਕ੍ਰੀਅਸ ਇੰਸੁਲਿਨ ਪੈਦਾ ਕਰਨ ਵਿਚ ਅਸਮਰਥ ਹੁੰਦਾ। ਇਸਦੇ ਅਸਲ ਕਾਰਨ ਦੀ ਖੋਜ ਜਾਰੀ ਹੈ। ਟਾਈਪ-2 ਡਾਇਬਟੀਜ਼ ਦੀ ਪ੍ਰਕਿਰਿਆ ਚੰਗੀ ਤਰਾਂ ਕੰਮ ਨਹੀਂ ਕਰਦੀ, ਸ਼ੇੱਲਾਂ ਵਿਚ ਜਾਣ ਦੀ ਬਜਾਏ ਸ਼ੂਗਰ ਖੂਨ ਦੇ ਪ੍ਰਵਾਹ ਵਿਚ ਵੱਧ ਜਾਂਣ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧਦਾ ਜਾਂਦਾ ਹੈ। ਇਮਿਉਨ ਸਿਸਟਮ ਕਮਜੋਰ ਹੋ ਜਾਂਦਾ ਹੈ। ਪੈਨਕ੍ਰੀਅਸ ਵਿਚ ਇਨਸੁਲਿਨ ਪੈਦਾ ਕਰਨ ਵਾਲੇ ਬੀਟਾ ਸੈੱਲ ਜਿਅਦਾ ਇਨਸੁਲਿਨ ਛੱਡਦੇ ਹਨ, ਲੇਕਿਨ ਅੰਤ ਵਿਚ ਇਹ ਸੈੱਲ ਕਮਜ਼ੌਰ ਹੋ ਜਾਣ ਨਾਲ ਸਰੀਰ ਦੀ ਲੌੜ ਮੁਤਾਬਿਕ ਇਨਸੁਲਿਨ ਨਹੀਂ ਬਣਾਉਂਦੇ।

ਆਪਣਾ ਧਿਆਣ ਰੱਖੋ:

ਡਾਇਬਟੀਜ਼-1 ਨੂੰ ਡਾਇਬਟੀਜ਼ ਕਲੀਨਿਕਾਂ ਅਤੇ ਫੇਮਿਲੀ ਡਾਕਟਰ ਦੀ ਸਲਾਹ ਨਾਲ ਯਾਨਿ ਹੈਲਦੀ ਲਾਈਫ ਸਟਾਇਲ, ਕੰਪਲੀਟ ਬਲੱਡ ਵਰਕ, ਹਰ 3 ਮਹੀਨੇ ਬਾਅਦ ਏ੧ਸੀ ਸ਼ੂਗਰ ਲੈਵਲ ਚੈਕ, ਡੇਲੀ ਖਾਣੇ ਤਂ ਪਹਿਲਾਂ ਅਤੇ ਭੋਜਨ ਤੋਂ ਬਾਅਦ, ਸ਼ੂਗਰ ਦੀ ਸਵੈ-ਪ੍ਰਬੰਧਨ ਸਿੱਖਿਆ, ਵਗੈਰਾ ਬਿਮਾਰੀ ਨਾਲ ਲੌਂਗ ਲਾਈਫ ਦਾ ਮੌਕਾ ਦੇ ਸਕਦਾ ਹੈ।

  • ਆਮ ਏ 1 ਸੀ ਦਾ 5.7% ਤੋਂ 6.4% ਲੈਵਲ ਪ੍ਰੀ-ਡਾਇਬਟੀਜ਼ ਅਤੇ 6.5 ਤੋਂ ਵੱਧ ਦਾ ਲੈਵਲ ਡਾਇਬਟੀਜ਼ ਦਾ ਸੰਕੇਤ ਦਿੰਦਾ ਹੈ। ਸਰੀਰ ਅੰਦਰ ਏ੧ਸੀ ਦਾ ਲੈਵਲ ਜਿੰਨਾਂ ਜ਼ਿਆਦਾ ਹੋਵੇਗਾ, ਟਾਈਪ-2 ਡਾਇਬਟੀਜ਼ ਦਾ ਖਤਰਾ ਵੀ ਵੱਧ ਹੋਵੇਗਾ।
  • ਆਪਣੇ ਸਰੀਰ ਦੇ ਵਜ਼ਨ ਨੂੰ ਕੰਟਰੋਲ ਕਰਨ ਲਈ ਡੇਲੀ ਵਰਕ-ਆਉਟ, 30 ਮਿਨਟ ਸੈਰ, ਦੌੜ, ਯੋਗਾ, ਸਟ੍ਰੈਚਿੰਗ, ਜਰੂਰ ਕਰੋ। ਕਸਰਤ ਇਨਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਵਧਾaਣ ਦੇ ਨਾਲ ਸਰੀਰ ਦੀ ਮਾਂਸਪੇਸ਼ੀਆਂ ਨੂੰ ਖੂਨ ਵਿੱਚੋਂ ਸ਼ੱਕਰ ਚੁੱਕਣ ਵਿਚ ਮਦਦ ਕਰਕੇ ਬਲੱਡ ਸ਼ੂਗਰ ਦਾ ਲੈਵਲ ਘੱਟ ਜਾਂਦਾ ਹੈ।
  • ਔਰਤਾਂ ਦੀ 35 ਇੰਚ  ਤੋਂ ਵੱਧ ਕਮਰ ਅਤੇ ਪੁਰਸ਼ਾਂ ਦੀ 40 ਇੰਚ ਤੋਂ ਵੱਧ ਦਾ ਘੇਰਾ ਡਾਬਿਟੀਜ਼ ਨੂੰ ਸੱਦਾ ਦੇ ਸਕਦਾ ਹੈ।
    ਫੈਮਿਲੀ ਸ਼ੂਗਰ ਹਿਸਟਰੀ ਵਾਲਿਆਂ ਨੂੰ ਆਪਣੀ ਜੀਵਨ ਸ਼ੈਲੀ ‘ਤੇ ਜ਼ਿਆਦਾ ਧਿਆਣ ਦੇਣ ਦੀ ਲੌੜ ਹੈ। ਸਾਉਥ-ਏਸ਼ਿਅਨਸ ਨੂੰ ਬਿਮਾਰੀ ਦਾ ਵੱਧ ਖਤਰਾ ਬਣਿਆ ਰਹਿੰਦਾ ਹੈ। ਸਰੀਰ ਦੀ ਹਿਲਡੁੱਲ ਦੀ ਵੱਧ ਲੋੜ ਰਹਿੰਦੀ ਹੈ।
  • ਜੰਕ-ਫੂਡ ਦਾ ਵੱਧ ਸੇਵਨ, ਲਗਾਤਾਰ ਬੈਠੇ ਰਹਿਣਾ, ਕਸਰਤ ਦੀ ਘਾਟ, ਵਾਰ-ਵਾਰ ਖਾਣ-ਪੀਣ ਦੀ ਆਦਤ, ਕਿਸੇ ਵੀ ਕੰਮ ਨੂੰ ਅੱਗੇ ਪਾ ਦੇਣਾ ਯਾਨਿ ਆਲਸੀਪਨ ਕਿਸੇ ਨੂੰ ਵੀ ਡਾਇਬਟੀਜ਼ ਦਾ ਸ਼ਿਕਾਰ ਬਣਾ ਸਕਦਾ ਹੈ।
  • ਕਾਰਬਜ਼ ਨੂੰ ਡਲੂਕੋਜ਼ ਵਿਚ ਵੰਡਿਆ ਜਾਂਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਵਧਾ ਦਿੰਦਾ ਹੈ। ਡੇਲੀ ਖੂਰਾਕ ਵਿਚ ਕਾਰਬਜ਼ ਦਾ ਇਸਤੇਮਾਲ ਘੱਟ ਕਰਕੇ ਸਰੀਰ ਅੰਦਰ ਬਲੱਡ ਸ਼ੂਗਰ ਨੂੰ ਕੰਟਰੋਲ ਕਰੋ। ਆਪਣੀ ਖੂਰਾਕ ਵਿਚ ਮੌਸਮੀ ਤਾਜ਼ੇ ਫੱਲ-ਸਬਜ਼ੀਆਂ, ਮੀਟ, ਮੱਛੀ, ਅੰਡੇ, ਗਲੁਟਿਨ ਫ੍ਰੀ ਪਦਾਰਥ, ਪੰਪਕਿਨ ਸੀਡਜ਼, ਬਦਾਮ ਗਿਰੀ, ਆਲਿਵ ਤੇਲ, ਵਗੈਰਾ ਸ਼ਾਮਿਲ ਕਰੋ।
  • ਸ਼ੂਗਰ ਦੇ ਰੋਗੀ ਅਤੇ ਡਾਇਬਟੀਜ਼ ਤੋਂ ਬਚਣ ਲਈ ਸਾਫਟ ਡਰਿੰਕ, ਆਈਸ ਕਰੀਮ, ਚੀਨੀ, ਰਿਫਾਂਇੰਡ ਅਨਾਜ, ਚਾਵਲ, ਪਾਸਤਾ, ਹਾਈਡ੍ਰੋਜਨੇਟਿਡ ਤੇਲ, ਬੇਕਰੀ- ਪ੍ਰੋਡਕਟਸ, ਮਿੱਠੇ ਸੀਰੀਅਲ, ਸਟਾਰਚ ਦੇ ਇਸਤੇਮਾਲ ਤੋਂ ਬਚੋ।
  • ਔਰਤਾਂ ਅੰਦਰ ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ ਪੀਰੀਅਡਸ ਨੂੰ ਅੱਗੇ-ਪਿੱਛੇ ਕਰ ਦਿੰਦਾ ਹੈ। ਜੋ ਸ਼ੂਗਰ ਦਾ ਖਤਰਾ ਵਧਾ ਸਕਦਾ ਹੈ। ਪ੍ਰੈਗਨੈਂਸੀ ਦੋਰਾਣ ਤੰਦਰੁਸਤ ਬੱਚੇ ਲਈ ਔਰਤਾਂ ਆਪਣੀ ਸਿਹਤ ਦਾ ਖਾਸ ਧਿਆਣ ਰੱਖਣ ਅਤੇ ਸਮੇਂ-ਸਮੇਂ ‘ਤੇ ਡਾਕਟਰੀ ਸਲਾਹ ਲਵੋ।
  • ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin