ਬੱਚੇ, ਨੌਜਵਾਨ, ਸੀਨੀਅਰਜ਼ ਯਾਨਿ ਹਰ ਉਮਰ ਵਿਚ ਸਿਰ ਦਰਦ ਵਿਸ਼ਵ ਪੱਧਰ ‘ਤੇ ਆਮ ਸਮੱਸਿਆ ਬਣਦੀ ਜਾ ਰਹੀ ਹੈ। ਡਬਲਯੂ ਐਚ ਓ ਦੀ ਰਿਪੋਰਟ ਮੁਤਾਬਿਕ ਵਿਸ਼ਵ ਭਰ ਵਿਚ ਲਗਭਗ 60% ਲੋਕਾਂ ਨੂੰ 18-65 ਦੀ ਉਮਰ ਵਿਚ 1 ਸਾਲ ਅੰਦਰ ਸਿਰ ਦਰਦ ਤੋਂ ਪ੍ਰੇਸ਼ਾਨ ਦੇਖਿਆ ਗਿਆ ਹੈ। 30% ਤੋਂ ਵੱਧ ਆਬਾਦੀ ਨੇ ਮਾਈਗ੍ਰੇਨ ਕਾਰਨ ਸਿਰ ਦਰਦ ਮਹਿਸੂਸ ਕੀਤਾ ਹੈ। ਮਾਈਗ੍ਰੇਨ ਪੀੜਿਤਾਂ ਨੇ ਹਰ ਤੀਜੇ ਦਿਨ ਦਰਦ ਦੀ ਸ਼ਿਕਾਇਤ ਕੀਤੀ ਹੈ।
ਡਬਲਯੂ ਐਚ ਓ ਨੇ 2004 ਵਿਚ ਗੈਰ-ਸਰਕਾਰੀ ਸੰਗਠਨ ਲਿਫਟਿੰਗ ਦਿ ਬਰਡਨ ਦੇ ਨਾਲ ਸਿਰ ਦਰਦ ਦੇ ਵਿਰੁੱਧ ਗਲੋਬਲ ਮੁਹਿਮ ਸ਼ੁਰੂ ਕੀਤੀ ਸੀ। ਇਸਦਾ ਮਕਸਦ ਸਿਰ ਦਰਦ ਦੇ ਰੋਗਾਂ ਪ੍ਰਤੀ ਜਾਗਰੁਕਤਾ ਦੇ ਨਾਲ ਵਿਸ਼ ਭਰ ਵਿਚ ਦੇਖਭਾਲ ਦੀ ਗੁਣਵਤਾ ਵਿੱਚ ਸੁਧਾਰ ਕਰਨਾ ਸੀ। ਸਾਲ 2011 ਵਿਚ ਡਬਲਯੂ ਐਚ ਓ ਨੇ ਸਿਰ ਦਰਦ ਦੇ ਰੌਗਾਂ ਨੂੰ ਘਟਾਉਣ ਲਈ ਐਟਲਸ ਵੀ ਪ੍ਰਕਾਸ਼ਿਤ ਕੀਤੇ ਸਨ।
ਹਰ ਦਿਨ ਸਟ੍ਰੈਸ, ਘੱਟ ਆਮਦਨੀ ਜਿਆਦਾ ਖਰਚਾ ਵੱਧ ਰਹੀ ਸਿਰ ਦਰਦ ਦੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਸਰੀਰ ‘ਤੇ ਮਨ ਦੇ ਆਮ ਰੋਗਾਂ ਤੋਂ ਲੈ ਕੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਨੂੰ ਸਿਰ ਦਰਦ ਦਾ ਕਾਰਨ ਮੰਨਿਆ ਗਿਆ ਹੈ। ਕਈ ਕਿਸਮ ਦੇ ਸਿਰ ਦਰਦ ਵਿਚ ਮਾਈਗ੍ਰੇਨ, ਤਣਾਅ ਘੱਟ ਕਰਨ ਵਾਲੀ ਦਵਾਈਆਂ ਦੀ ਜ਼ਿਆਦਾ ਵਰਤੋਂ ਨਾਲ ਵੀ ਸ਼ੁਰੂ ਹੋ ਜਾਂਦਾ ਹੈ। ਮਾਈਗ੍ਰੇਨ ਦੇ ਸ਼ਿਕਾਰ ਘੱਟ ਉਮਰ ‘ਤੇ 35-40 ਸਾਲ ਦੇ ਲੋਕ ਆ ਰਹੇ ਹਨ।ਹਾਰਮੋਨਜ਼ ਦਾ ਬਿਗੜਿਆ ਬੈਲੇਂਸ ਸਿਰ ਅਤੇ ਖੂਨ ਦੀਆਂ ਨਾੜੀਆਂ ਦੁਆਲੇ ਦਰਦ ਸ਼ੁਰੂ ਕਰ ਦਿੰਦਾ ਹੈ। ਮਾਈਗ੍ਰੇਨ ਦਾ ਅਟੈਕ ਬਾਰ-ਬਾਰ ਹੁੰਦਾ ਹੈ। ਮਾਈਗ੍ਰੇਨ ਦੀ ਹਾਲਤ ਵਿਚ ਵਿਅਕਤੀ ਪੇਟ ਅੰਦਰ ਗੜਬੜ, ਉਲਟੀਆਂ ਦੇ ਨਾਲ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ।
ਤਣਾਅ ਯਾਨਿ ਟੀਟੀਐਚ ਪ੍ਰਾਇਮਰੀ ਕਿਸਮ ਦਾ ਸਿਰ ਦਰਦ ਹੈ। ਤਕਰੀਬਨ 70% ਵਿਅਕਤੀ ਐਪੀਸੋਡਿਕ ਟੀਟੀਐਚ ਦੀ ਹਾਲਤ ਵਿਚ 15 ਦਿਨ ਤੋਂ ਪਹਿਲਾਂ ਹੀ ਦਰਦ ਦੇ ਸ਼ਿਕਾਰ ਹੋ ਜਾਂਦੇ ਹਨ। ਇਸਦਾ ਅਸਰ ਨੌਜਵਾਨਾਂ ਵਿਚ ਜਿਆਦਾ ਦੇਖਿਆ ਜਾ ਰਿਹਾ ਹੈ। ਤਣਾਅ ਸੰਬੰਧੀ ਦਰਦ ਗਰਦਨ ਦੀ ਮਾਂਸਪੇਸ਼ੀਆਂ ਕਾਰਨ ਹੋ ਸਕਦਾ ਹੈ। ਇਸ ਹਾਲਤ ਵਿਚ ਸਿਰ ਦੇ ਦੁਆਲ਼ੇ ਇੱਕ ਬੈਂਡ ਵਾਂਗ ਕਈ ਵਾਰ ਗਰਦਨ ਵਿਚ ਦਰਦ ਮਹਿਸੂਸ ਹੁੰਦੀ ਹੈ।ਕਲਸਟਰ ਦੀ ਹਾਲਤ ਵਿਚ ਗੰਭੀਰ ਸਿਰ ਦਰਦ ਦੌਰਾਣ ਇੱਕ ਅੱਖ ਵਿਚ ਜਾਂ ਇਸਦੇ ਦੁਆਲੇ, ਅੱਖਾਂ ਵਿੱਚੋਂ ਅੱਥਰੂ, ਲਾਲੀ, ਨੱਕ ਚਲਣ ਦੇ ਨਾਲ ਪਲਕ ਬਲਾਕ ਹੋ ਸਕਦੀ ਹੈ। ਦਵਾਈ ਦੀ ਜਿਆਦਾ ਇਸਤੇਮਾਲ ਨਾਲ ਐਮਓਐਚ ਸੈਕੰਡਰੀ ਸਿਰ ਦਰਦ, ਜੋ ਮਰਦਾਂ ਨਾਲੋਂ ਔਰਤਾਂ ਜਿਆਦਾ ਘੇਰੇ ਵਿਚ ਆਉਂਦੀਆਂ ਹਨ। ਸਾਮਾਜਿਕ, ਪਰਿਵਾਰਕ ਅਤੇ ਆਰਥਿਕ ਮਾਨਸਿਕ ਪ੍ਰੈਸ਼ਰ ਛੋਟੀ ਉਮਰ ਤੋਂ ਲੈ ਕੇ 50 ਸਾਲਾਂ ਦੀ ਉਮਰ ਤੱਕ ਜਿਆਦਾ ਸਿਰ ਦਰਦ ਦੀ ਸ਼ਿਕਾਇਤ ਦੇਖੀ ਜਾ ਰਹੀ ਹੈ।
ਸਿਰ ਦਰਦ ਦੇ ਰੋਗੀ ਆਪਣੇ ਲਾਈਫਸਟਾਇਲ ਵਿਚ ਬਦਲਾਅ ਕਰਕੇ ਅਤੇ ਅੱਗੇ ਲਿਖੇ ਤਰੀਕੇ ਦੁਆਰਾ ਬੇਹਤਰ ਜ਼ਿੰਦਗੀ ਜੀਅ ਸਕਦੇ ਹਨ :
- ਮਾਈਗ੍ਰੇਨ ਨੂੰ ਟਰਿੱਗਰ ਕਰਨ ਵਾਲੇ ਨਾਈਟ੍ਰੇਟਸ ਵਾਲੇ ਪਦਾਰਥ ਡੇਲੀ ਮੀਟ, ਬੇਕਨ, ਹਾਟ-ਡਾਗ ‘ਚ ਇਸਤੇਮਾਲ ਹੋਣ ਵਾਲੇ ਸਾਸੇਜ, ਅਤੇ ਕੈਫੀਨ ਸਿਰ ਦਰਦ ਤੋਂ ਪਰੇਸ਼ਾਨ ਵਿਅਕਤੀ ਨੂੰ ਆਪਣੀ ਖੁਰਾਕ ਵਿੱਚ ਮੋਨੋਸੋਡੀਅਮ ਵਾਲੇ ਭੋਜਨ, ਤੇਲ-ਮਿਰਚ-ਮਸਾਲੇ ਵਾਲਾ ਅਚਾਰ, ਗਲੂਟਾਮੇਟ (ਐਮਐਸਜੀ), ਪ੍ਰੋਸੈਸਡ ਪਦਾਰਥ, ਫੈਟਾ, ਸੀਡਰ, ਪਰਮੇਸਨ ‘ਤੇ ਸਵਿਸ(ਟਾਇਰਾਮਾਈਨ), ਮੱਖਣ, ਖੱਟੀ ਕ੍ਰੀਮ, ਦਹੀਂ, ਜੰਕ ਫੂਡ, ਆਈਸਕ੍ਰੀਮ, ਅਲਕੋਹਲ, ਵਗੈਰਾ ਤੋਂ ਪਰਹੇਜ਼ ਦੀ ਲੌੜ ਹੁੰਦੀ ਹੈ।
- ਸਿਰ ਦਰਦ ਵੇਲੇ ਕਾਟਨ ਬਾਲ (ਰੂਈ) ਲੈ ਕੇ ਲੈਵੈਂਡਰ ਇਸੈਂਸ਼ੀਅਲ ਤੇਲ ਦੀ 2-3 ਬੂੰਦਾਂ ਪਾ ਕੇ 10-15 ਮਿੰਟ ਇਨਹੇਲ ਯਾਨਿ ਸਾਹ ਲੈਣ ਨਾਲ ਰੋਗੀ ਨੂੰ ਆਰਾਮ ਮਿਲਦਾ ਹੈ।
- ਪਿਪਰਮੇਂਟ ਇਸੈਂਸ਼ੀਅਲ ਤੇਲ ਦੀਆਂ ਕੁੱਝ ਬੂੰਦਾਂ ਮੱਥੇ ਅਤੇ ਗਰਦਨ ਦੇ ਪਿੱਛੇ ਲਗਾ ਰਾਹਤ ਮਹਿਸੂਸ ਕਰੋ।
- ਸਿਰ ਦਰਦ ਤੋਂ ਪ੍ਰੇਸ਼ਾਨ ਲੋਕ ਜਿੰਜਰ-ਛੋਟੀ ਇਲਾਚੀ ਵਾਲੀ ਅਤੇ ਗ੍ਰੀਨ-ਟੀ, ਬਿਨਾ ਦੁੱਧ, ਚੀਨੀ ਤਾਜ਼ੇ ਨਿੰਬੂ ਰੱਸ ਵਾਲੀ ਚਾਹ ਰੋਜਾਨਾਂ 2-3 ਬਾਰ ਪੀ ਕੇ ਮਾਨਸਿਕ ਥਕਾਵਟ ਤੋਂ ਆਰਾਮ ਮਿਲਦਾ ਹੈ।
- ਸਰੀਰ ਅੰਦਰ ਮੈਗਨੀਸ਼ੀਅਮ ਦੀ ਕਮੀ ‘ਤੇ ਔਰਤਾਂ ਨੂੰ ਮਾਹਵਾਰੀ ਦੌਰਾਣ ਹੋਣ ਵਾਲੇ ਸਿਰ ਦਰਦ ਅਤੇ ਮਾਈਗ੍ਰੇਨ ਦੇ ਅਟੈਕ ਵੇਲੇ ਓਟਮੀਲ, ਨਾਸ਼ਤੇ ਵਾਲਾ ਸੀਰੀਅਲ, ਸੈਸਮੇ ਸੀਡਜ਼, ਮੂੰਗਫਲੀ, ਬ੍ਰਾਜ਼ੀਲ ਨੱਟਸ, ਬਾਦਾਮ ਵਗੈਰਾ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
- ਹੀਟ-ਸਟ੍ਰੋਕ ਵਾਲੇ ਸਿਰ ਦਰਦ ਵਿਚ ਠੰਡਾ ਸ਼ਾਵਰ ਲੈਣ ਦੇ ਨਾਲ ਮੱਥੇ ‘ਤੇ ਆਈਸ ਦੀ ਪੱਟੀ ਜਾਂ ਟਕੋਰ ਕਰਨ ਆਰਾਮ ਮਿਲਦਾ ਹੈ।
ਹਾਜ਼ਮਾ ਟੀਕ ਰੱਖਣ ਲਈ ਗਰਮ ਪਾਣੀ ਜਿਆਦਾ ਪੀਓ ਅਤੇ ਕਬਜ਼ ਦੀ ਹਾਲਤ ਵਿਚ 1ਕੱਪ ਗਰਮ ਦੁੱਧ ਵਿਚ ਅੱਧੇ ਤੋਂ ੧ ਚਮਚ ਕੈਸਟਰ ਆਇਲ ਜਾਂ ਈਸਬਗੋਲ ਦੀ ਵਰਤੋਂ ਕਰ ਕੇ ਰਾਹਤ ਮਹਿਸੂਸ ਕਰੋ। - ਡੀਹਾਈਡ੍ਰੇਸ਼ਨ ਵੀ ਸਿਰ ਦਰਦ ਦਾ ਕਾਰਨ ਬਣਦਾ ਹੈ। ਰੋਜਾਨਾਂ 10-12 ਗਿਲਾਸ ਪਾਣੀ ਪੀਓ।
- ਬਲੱਡ-ਪ੍ਰੈਸ਼ਰ ਦੀ ਪ੍ਰੈਸਕਰਾਈਬਡ ਦਵਾਈ ਵਿਚ ਨਾਗਾ(ਮਿਸ) ਪੈਣ ਨਾਲ ਵੀ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਰੋਗੀ ਖਾਸ ਧਿਆਣ ਰੱਖਣ।
- ਵੀਕਐਂਡ ‘ਤੇ ਸੈਸਮੇ (ਤਿੱਲ) ਆਇਲ ਨਾਲ ਸਿਰ ਦੀ ਚੰਗੀ ਤਰਾਂ ਮਾਲਿਸ਼ ਕਰਨ ਨਾਲ ਦੇ ਸਟ੍ਰੈਸ ਕਾਰਨ ਜੋਣ ਵਾਲੇ ਸਿਰ ਦਰਦ ਵਿਚ ਰਾਹਤ ਮਿਲਦੀ ਹੈ।
- ਕੰਪਉਟਰ ‘ਤੇ ਕੰਮ ਕਰਨ ਵਾਲੇ ਬਾਡੀ ਪੋਸਚਰ ਦਾ ਪੂਰਾ ਖਿਆਲ ਰੱਖਣ। ਹਰ 2 ਘੰਟੇ ਬਾਅਦ ਅੱਖਾਂ ‘ਤੇ ਗਰਦਨ ਨੂੰ 10 ਮਿੰਟ ਆਰਾਮ ਦੇਣ ਨਾਲ ਸਿਰ ਦਰਦ ਤੋਂ ਬਚਾਅ ਕੀਤਾ ਜਾ ਸਕਦਾ ਹੈ। ਕੰਪਉਟਰ ਦੀ ਸਕਰੀਨ ਅਤੇ ਅੱਖਾਂ ਦਰਮਿਆਨ ਪ੍ਰਾਪਰ ਫਾਸਲਾ ਰੱਖਿਆ ਜਾਵੇ।
- ਸਿਰ ਦਰਦ ਤੋਂ ਬਚਾਅ ਅਤੇ ਚੰਗੀ ਨੀਂਦ ਲੈਣ ਲਈ ਸਹੀ ਪਿੱਲੋ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਓਰਥੋ ਅਤੇ ਘੱਟ ਹਾਈਟ ਵਾਲਾ ਪਿੱਲੋ ਗਰਦਨ ਦੀ ਮਾਂਸਪੇਸ਼ੀਆਂ ਦੀ ਸਟਿਫਨੈਸ ਤੋਂ ਬਚਾaਂਦਾ ਹੈ।
- ਸਿਰ ਦਰਦ ਤੋਂ ਬਚਣ ਲਈ ਘੱਟ ਨੀਂਦ ਲੈਣ ਵਾਲੇ ਸਟੂਡੈਂਟਸ, ਗਰਭਵਤੀ ਔਰਤਾਂ ਅਤੇ ਸੀਨੀਅਰਜ਼ ਨੂੰ 8-10 ਘੰਟੇ ਦੀ ਨੀਂਦ ਜਰੂਰ ਲੈਣੀ ਚਾਹੀਦੀ ਹੈ।
- ਗਰਮ ਸ਼ਾਵਰ ਲਓ। ਸ਼ਾਵਰ ਦੀ ਨਰਮ-ਗਰਮ ਹਵਾ ਯਾਨਿ ਭਾਫ ਸਾਈਨਸ-ਨੱਕ ਦੇ ਅੰਸ਼ਾਂ ਨੂੰ ਕਲੀਨ ਕਰਕੇ ਸਿਰ ਦਰਦ ਵਿਚ ਆਰਾਮ ਦਿੰਦੀ ਹੈ।
ਨੌਟ: ਸਿਰ ਦਰਦ ਦੇ ਆਮ ਲੱਛਣ ਜਿਵੇਂ ਲਗਾਤਾਰ ਕੁੱਝ ਦਿਨ ਤੇਜ਼ ਦਰਦ ਰਹਿਣਾ, ਘਬਰਾਹਟ, ਚੱਕਰ ਆਉਣੇ, ਉਲਟੀਆਂ, ਫੋਟੋਫੋਬੀਆ, ਸਿਰ ‘ਤੇ ਭਾਰ ਮਸੂਸ ਹੋਣਾ, ਬਲੱਡ-ਪ੍ਰੈਸ਼ਰ ਦਾ ਜ਼ਿਆਦਾ ਰਹਿਣਾ ਦੇ ਨਾਲ ਸਟ੍ਰੋਕ ਦੇ ਖਤਰੇ ਤੋਂ ਬਚਣ ਲਈ ਬਿਨਾ ਦੇਰ ਕੀਤੇ ਆਪਣੇ ਫੈਮਿਲੀ ਡਾਕਟਰ ਨਾਲ ਸੰਪਰਕ ਕਰੋ।
ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ