Literature Articles

ਕਾ੍ਂਤੀਕਾਰੀ ਲੋਕ ਕਵੀ ਸੰਤ ਰਾਮ ਉਦਾਸੀ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ 1939 ਨੂੰ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਮਾਤਾ ਧੰਨ ਕੌਰ ਅਤੇ ਪਿਤਾ ਮਿਹਰ ਸਿੰਘ ਦੇ ਘਰ ਇ ਕ ਗਰੀਬ ਦਲਿਤ ਪਰੀਵਾਰ ਵਿੱਚ ਹੋਇ ਆ । ਸੰਤ ਰਾਮ ਉਦਾਸੀ ਦੇ ਜਨਮ ਵੇਲੇ ਦਲਿਤ ਲੋਕ ਸਿਰਫ਼ ਮਜ਼ਦੂਰੀ ਕਰਕੇ ਹੀ ਗੁਜ਼ਾਰਾ ਕਰਦੇ ਸਨ। ਪੜ੍ਹਾਈ ਲਈ ਇ ਹਨਾਂ ਬਾਰੇ ਕਦੇ ਸੋਚਿਆ ਵੀ ਨਹੀ ਜਾਂਦਾ ਸੀ ਇ ਸ ਕਰਕੇ ਗਰੀਬੀ ਦੇ ਹਲਾਤਾਂ ਵਿੱਚ ਹੀ ਉਦਾਸੀ ਦਾ ਬਚਪਨ ਗੁਜ਼ਰਿਆ।
ਦੇਸ਼ ਆ ਜ਼ਾਦ ਹੋਣ ਬਾਅਦ ਸਰਕਾਰ ਵਲੋਂ ਪੜ੍ਹਾਈ ਵੱਲ ਧਿਆ ਨ ਦਿੱਤਾ ਜਾਣ ਲੱਗਾ। ਇ ਸ ਕਰਕੇ ਸੰਤ ਰਾਮ ਉਦਾਸੀ ਨੂੰ ਪੜ੍ਹਨ ਦਾ ਮੌਕਾ ਮਿਲਿਆ। ਭਾਵੇਂ ਸੰਤ ਰਾਮ ਉਦਾਸੀ ਦਾ ਪਰੀਵਾਰ ਮੰਦਹਾਲੀ ਗਰੀਬੀ ਵਿਚੋਂ ਗੁਜ਼ਰ ਰਿਹਾ ਸੀ ਪਰ ਫਿਰ ਵੀ ਸੰਤ ਰਾਮ ਉਦਾਸੀ ਨੇ ਪੜ੍ਹਾਈ ਜਾਰੀ ਰੱਖੀ।
ਮੁੱਢਲੀ ਵਿੱਦਿਆ ਆ ਪਣੇ ਪਿੰਡ ਰਾਏਸਰ ਤੋਂ ਅਤੇ ਦਸਵੀਂ ਤੇ ਜੇ. ਬੀ. ਟੀ ਪਿੰਡ ਬਖਤਗ੍ਹੜ ਤੋਂ ਪਾਸ ਕੀਤੀ। ਫਿਰ ਸਰਕਾਰੀ ਸਕੂਲ ਬੀਹਲੇ ਅਧਿਆ ਪਕ ਲੱਗ ਗਿਆ।
ਸੰਤ ਰਾਮ ਉਦਾਸੀ ਨੂੰ ਜਾਤੀ ਵਿਤਕਰਾ ਆ ਪ ਦੇ ਪਿੰਡੇ ਤੇ ਹਢਾਉਣਾਂ ਪਿਆ ਅਤੇ ਕੰਮੀਆ ਨੂੰ ਕੰਮ ਕਰਦੇ ਬੜੇ ਧਿਆ ਨ ਨਾਲ ਵੇਖਦਿਆ ਕਲਮ ਚੁੱਕਣੀ ਪਈ। ਉਦਾਸੀ ਦਾ ਪੜਦਾਦਾ ਕਾਹਲਾ ਸਿੰਘ ਬਹੁਤ ਵਧੀਆ ਗਵੱਈਆ ਸੀ ਇ ਸ ਕਰਕੇ ਉਦਾਸੀ ਨੂੰ ਹੇਕ ਲਾਉਣ ਦੀ ਦਾਤ ਅਤੇ ਦਿਲ ਕੀਲਣ ਵਾਲੀ ਆ ਵਾਜ਼ ਵਿਰਸੇ ਵਿਚ ਹੀ ਮਿਲ ਗਈ ਸੀ।
ਉਦਾਸੀ ਦਾ ਪਰੀਵਾਰ ਨਾਮਧਾਰੀ ਸੀ। ਇ ਸ ਕਰਕੇ ਇ ਸ ਦੀਆ ਂ ਪਹਿਲੀਆ ਂ ਕਵਿਤਾਵਾਂ ਨਿਰੋਲ ਧਾਰਮਿਕ ਜਾਂ ਨਾਮਧਾਰੀਆ ਂ ਨਾਲ ਸਬੰਧਤ ਹਨ। ਫਿਰ ਉਦਾਸੀ ਨੇ ਦੇਸ਼ ਭਗਤੀ ਦੇ ਗੀਤ ਲਿਖੇ।
ਸੰਤ ਰਾਮ ਉਦਾਸੀ 1960-61 ਵਿਚ ਲੋਕ ਰੰਗ ਦੇ ਸਾਹਿਤਕ ਗੀਤ ਰੇਡੀਓੁ ਸਟੇਸ਼ਨ ਤੇ ਵੀ ਗਾ ਆਇਆ ਸੀ।
1964 ਤੋਂ 1968 ਈਃ ਤੱਕ ਉਸਨੇ ਏਂਗਲਜ, ਲੈਨਿਨ, ਮਾਰਕਸ, ਗੋਰਕੀ, ਜੂਲੀਅਸ ਫਿਊਚਕ, ਲੂਸਨ, ਸੋਲੋਖੋਣ, ਤੁਰਗਨੇਵ ਅਤੇ ਤਾਲਸਤਾਏ ਆ ਦਿ ਲੇਖਕਾਂ ਦੀਆ ਂ ਕਿਤਾਬਾਂ ਦਾ ਅਧਿਐਨ ਕੀਤਾ ਅਤੇ ਉਹਨਾਂ ਨੂੰ ਵਿਗਿਆ ਨਿਕ ਢੰਗ ਨਾਲ ਘੋਖਿਆ।
ਸੰਤ ਰਾਮ ਉਦਾਸੀ ਦੀਆ ਂ ਕਵਿਤਾਵਾਂ ਨੇ ਕਿਸਾਨਾਂ ਅਤੇ ਮਜਦੂਰਾਂ ਦੇ ਹੱਕਾਂ ਲਈ ਲੜਨ ਵਾਲੇ ਲੋਕਾਂ ਵਿਚ ਨਵੀ ਰੂਹ ਭਰ ਦਿੱਤੀ। ਜਦੋ ਪੰਜਾਬ ਵਿੱਚ ਨਕਸਲਬਾੜੀ ਲਹਿਰ ਸ਼ੁਰੂ ਹੋਈ ਤਾਂ ਉਦਾਸੀ ਉਸ ਵਿੱਚ ਸ਼ਾਮਿਲ ਹੋ ਗਿਆ । ਉਸ ਵਿਚ ਇ ਨਕਲਾਬੀ ਗੀਤ ਗਾਉਣ ਲੱਗ ਪਿਆ । ਇ ਸ ਦੇ ਗੀਤਾਂ ਨੂੰ ਲੋਕ ਸੁਣ ਕੇ ਜਾਗਰਿਤ ਹੋ ਰਹੇ ਸਨ।
13 ਅਗਸਤ 1971 ਨੂੰ ਸਾਹਿਤ ਸਭਾ ਨਕੋਦਰ ਵਲੋਂ ਪੰਜਾਬ ਪੱਧਰ ਦਾ ਕਵੀ ਦਰਬਾਰ ਕਰਵਾਇ ਆ ਗਿਆ। ਉਸ ਵਿਚ ਸੰਤ ਰਾਮ ਉਦਾਸੀ ਪੰਜਾਬ ਪੱਧਰ ਦੇ ਕਵੀ ਵਜੋਂ ਉਭਰ ਕੇ ਸਾਹਮਣੇ ਆਇਆ।
ਸੰਤ ਰਾਮ ਉਦਾਸੀ ਦੀ ਜਿੰਦਗੀ ਭਾਵੇਂ ਗਰੀਬੀ ਦੇ ਦੌਰ ਵਿਚੋਂ ਗੁਜ਼ਰ ਰਹੀ ਸੀ ਪਰ ਉਦਾਸੀ ਦਿਲ ਦਾ ਅਮੀਰ ਬੰਦਾ ਸੀ ਉਸ ਦੇ ਇ ਕ ਮਿੱਤਰ ਜਸਵਿੰਦਰ ਦੇ ਦੱਸਣ ਮੁਤਾਬਕ ਇ ਕ ਵਾਰ ਸੰਤ ਰਾਮ ਉਦਾਸੀ ਨੂੰ ਖੇਤੀ-ਬਾੜੀ ਯੂਨੀਵਰਸਿਟੀ ਵਿੱਚ ਬਾਵਾ ਬਲਵੰਤ ਐਵਾਰਡ ਦਿੱਤਾ ਗਿਆ! ਹਾਲ ਵਿਚ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ! ਵਿਦਵਾਨਾਂ ਨੇ ਉਦਾਸੀ ਦੇ ਗੀਤਾਂ ਅਤੇ ਉਸਦੇ ਸੰਗ੍ਰਾਮੀ ਜੀਵਨ ਦੀ ਰੱਜਕੇ ਪ੍ਰਸੰਸਾ ਕੀਤੀ! ਉਦਾਸੀ ਇ ਸ ਪ੍ਰਸੰਸਾ ਤੋਂ ਨਿਰਲੇਪ ਸਟੇਜ ਤੇ ਬੈਠਾ ਸੀ! ਉਹਦੇ ਹੱਥ ਵਿਚ ਬੈਗ ਸੀ ਸਿਰਫ ਮੈਨੂੰ ਹੀ ਪਤਾ ਸੀ ਕਿ ਉਸ ਬੈਗ ਵਿਚ ਹੋਰ ਕੁਝ ਨਹੀਂ ਬੱਸ ਇਕ ਦਾਤੀ ਤੇ ਇਕ ਪੱਲੀ ਹੈ ਉਸਨੇ ਵਾਪਸੀ ਤੇ ਪਿੰਡ ਨੇੜਿਉਂ ਮੱਝ ਵਾਸਤੇ ਪੱਠੇ ਲੈ ਕੇ ਜਾਣਾ ਸੀ।
ਉਸ ਨੂੰ ਐਵਾਰਡ ਵਿਚ ਇੱਕੀ ਸੌ ਰੁਪਏ, ਸ਼ਾਲ, ਅਤੇ ਮੋਮੈਂਟੋ ਮਿਲਿਆ ਸੀ! ਉਦਾਸੀ ਨੇ ਪੈਸਿਆਂ ਵਾਲਾ ਲਿਫ਼ਾਫ਼ਾ ਜੇਬ ਵਿਚ ਪਾ ਲਿਆ! ਮੁੜਨ ਵੇਲੇ ਉਹਨੇ ਲਿਫਾਫੇ ਚੋਂ ਸੌ ਦਾ ਨੋਟ ਕੱਢ ਕੇ ਮੈਨੂੰ ਦੇ ਕੇ ਕਹਿੰਦਾ ਤੂੰ ਟੁੱਟੇ ਬੂਟ ਪਾਈ ਫਿਰਦੈ , ਆਹ ਫੜ੍ਹ ਨਵੇਂ ਬੂਟ ਲੈ ਲਵੀ।
1967 ਈਃ ਵਿੱਚ ਜਦ ਨਕਸਲਵਾੜੀ ਲਹਿਰ ਸ਼ੁਰੂ ਹੋਈ ਤਾਂ ਸੰਤ ਰਾਮ ਉਦਾਸੀ ਉਸ ਲਹਿਰ ਤੋਂ ਪ੍ਭਾਵਿਤ ਹੋ ਗਿਆ । ਸੰਤ ਰਾਮ ਉਦਾਸੀ ਨੇ ਕਵਿਤਾਵਾਂ ਲਿਖ ਕੇ ਸਟੇਜ ਤੇ ਗਾਉਣੀਆ ਂ ਸ਼ੁਰੂ ਕਰ ਦਿੱਤੀਆ ਂ। ਸੰਤ ਰਾਮ ਉਦਾਸੀ ਦੀਆ ਂ ਕਵਿਤਾਵਾਂ ਹਕੂਮਤ ਨੂੰ ਵੰਗਾਰਨ ਵਾਲੀਆ ਂ ਸਨ ਜਿਹੜੀਆ ਂ ਸਰਕਾਰ ਨੂੰ ਹਜ਼ਮ ਨਹੀ ਆ ਰਹੀਆ ਂ ਸਨ ਇ ਸ ਕਰਕੇ ਪੁਲੀਸ ਨੇ ਉਦਾਸੀ ਨੂੰ ਪਹਿਲਾਂ 1969-70 ਵਿੱਚ ਫਿਰ 11-1-1971 ਨੂੰ ਬਹਾਦਰ ਸਿੰਘ ਵਾਲਾ ਦਾ ਸਪੈਸ਼ਲ ਸਟਾਫ ਚੁੱਕ ਕੇ ਲੱਢਾ ਕੋਠੀ (ਸੰਗਰੂਰ) ਲੈ ਗਏ ਉਥੇ ਉਦਾਸੀ ਤੇ ਸਰੀਰਕ ਤਸ਼ੱਦਦ ਢਾਇ ਆ ਗਿਆ । ਕਈ ਦਿਨਾਂ ਦੀ ਕੁੱਟਮਾਰ ਤੋਂ ਬਾਅਦ ਸਰੀਰ ਵਿਚ ਇ ਨੀੰ ਕਮਜ਼ੋਰੀ ਪੈ ਗਈ ਉਦਾਸੀ ਤੋਂ ਖੜ੍ਹਾ ਨਹੀ ਹੋ ਹੁੰਦਾ ਸੀ ਇ ਸ ਤੋਂ ਬਾਅਦ ਉਦਾਸੀ ਨੂੰ ਹੱਡ ਪੈਰ ਦੁੱਖਣ ਦਾ ਰੋਗ ਲੱਗ ਗਿਆ।
1975 ਵਿਚ ਐਮਰਜੈਂਸੀ ਲੱਗ ਗਈ ਫਿਰ ਵੀ ਜ਼ਾਲਮ ਸਰਕਾਰ ਨੇ ਉਦਾਸੀ ਦਾ ਖਹਿੜਾ ਨਾ ਛੱਡਿਆ । ਘਰ ਤੋਂ ਚੱਕ ਲੈਂਦੀ ਤਸਦੱਦ ਕਰਦੀ ਇ ਸ ਕਰਕੇ ਉਦਾਸੀ ਮਾਨਸਿਕ ਤੌਰ ਤੇ ਕਮਜ਼ੋਰ ਹੋ ਗਿਆ ।
ਉਦਾਸੀ ਦਾ ਪਰੀਵਾਰ ਵੀ ਭਾਰੀ ਸੀ ਇ ਕੱਲੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ।
ਇ ਸ ਫ਼ਿਕਰ ਨੇ ਵੀ ਉਦਾਸੀ ਦੇ ਮਾਨਸਿਕ ਤਣਾਅ ਵਿਚ ਵਾਧਾ ਕਰ ਦਿੱਤਾ ਸੀ।
1979 ਈਃ ਵਿਚ ਸੰਤ ਰਾਮ ਉਦਾਸੀ ਇ ੰਡੀਅਨ ਪੀਪਲਜ਼ ਐਸੋਸੀਏਸ਼ਨ ਇ ਨ ਨਾਰਥ ਅਮਰੀਕਾ (ਇ ਪਾਨਾ)ਦੇ ਸੱਦੇ ਤੇ ਕੈਨੇਡਾ ਗਿਆ । ਇ ਸ ਫੇਰੀ ਦੌਰਾਨ ਉਦਾਸੀ ਨੇ ਕੈਨੇਡਾ ਦੇ ਸੂਬੇ ਬਿ੍ਟਸ਼ ਕੋਲੰਬੀਆ ਦੇ ਵੱਖ ਵੱਖ ਸਹਿਰਾਂ ਵਿਚ ਆ ਪਣੇ ਪੋ੍ਗਰਾਮ ਕੀਤੇ। ਇ ਪਾਨਾ ਨੇ ਸੰਤ ਰਾਮ ਉਦਾਸੀ ਦੇ ਗੀਤਾਂ ਦਾ ਇ ਕ ਰਿਕਾਰਡ ਤਿਆ ਰ ਕਰਵਾਇ ਆ ਅਤੇ ਉਸ ਦਾ ਨਾਮ ਰੱਖਿਆ ਗਿਆ ‘ਸੰਤ ਰਾਮ ਉਦਾਸੀ ਦੇ ਗੀਤ। ‘
ਉਦਾਸੀ ਨੇ ਮਜਦੂਰਾਂ ਅਤੇ ਕਾਮਿਆ ਂ ਦੇ ਦੁੱਖ ਨੂੰ ਅਣਗਿਣਤ ਕਵਿਤਾਵਾਂ ਵਿਚ ਖੁੱਲ ਕੇ ਬਿਆ ਨ ਕੀਤਾ ਹੈ। ਸੰਤ ਰਾਮ ਉਦਾਸੀ ਕੰਮੀਆ ਦੇ ਵਿਹੜੇ ਦੀ ਗੱਲ ਕਰਦਾ ਹੋਇ ਆ ਸੂਰਜ ਨੂੰ ਕਹਿੰਦਾ ਹੈ ਤੂੰ ਕੰਮੀਆ ਂ ਦੇ ਵਿਹੜੇ ਸਦਾ ਮੱਘਦਾ ਹੋਇ ਆ ਸੰਘਰਸ਼ ਅਤੇ ਇ ਨਕਲਾਬ ਦਾ ਸਨੇਹਾਂ ਦਿੰਦਾ ਰਹੀ ਇ ਹ ਉਦਾਸੀ ਦੀ ਹਰਮਨ ਪਿਆ ਰੀ ਰਚਨਾਂ ਸੀ। ਇ ਸ ਰਚਨਾਂ ਨੂੰ ਉਹ ਉਚੀ ਹੇਕ ਲਾ ਕੇ ਸਟੇਜ ਤੇ ਗਾਉਂਦਾ ਹੁੰਦਾ ਸੀ…
.. ਜਿਥੇ ਤੰਗ ਨਾ ਸਮਝਣ ਤੰਗੀਆ ਂ ਨੂੰ…
ਜਿਥੇ ਮਿਲਣ ਅੰਗੂਠੇ
ਸੰਗੀਆ ਂ ਨੂੰ..
ਜਿਥੇ ਵਾਲ ਤਰਸਦੇ ਕੰਘੀਆ ਂ ਨੂੰ…
ਅੱਖਾਂ ਸੁੰਨੀਆ ਂ ਤੇ ਦੰਦ ਤਰੇੜੇ…
ਤੂੰ ਮੱਘਦਾ ਰਹੀ ਵੇ ਸੂਰਜਾ
ਕੰਮੀਆ ਂ ਦੇ ਵਿਹੜੇ..
ਉਦਾਸੀ ਨੇ ਰੱਬ ਤੇ ਗਿਲਾ ਕਰਦਿਆ ਕਿਰਤੀਆ ਂ ਅਤੇ ਰਾਜਿਆ ਂ ਦੇ ਫ਼ਰਕ ਨੂੰ ਬਿਆ ਨ ਕਰਦਿਆ ਂ ਲਿਖਿਆ ..
.. ਰੋਣ ਵਾਲਿਓ ! ਲੋਥ ਮੇਰੀ ਤੇ ਬੰਨੋ ਕੁਝ ਤਲਵਾਰਾਂ…
ਜਿਸ ਦੇ ਵਰ ਤੋਂ ਰਾਜੇ ਜੰਮਦੇ..
ਉਸ ਰੱਬ ਨੂੰ ਲਲਕਾਰਾਂ…
ਦਾਜ ਦੀ ਵਲੀ ਚੜਨ ਵਾਲੀਆ ਂ ਧੀਆ ਂ ਦਾ ਦੁੱਖ ਵੀ
ਉਦਾਸੀ ਨੇ ਬਹੁਤ ਵਧੀਆ ਤਰੀਕੇ ਨਾਲ ਬਿਆ ਨ ਕੀਤਾ ਹੈ..
.. ਇ ਕ ਤਲਵਾਰ ਮੇਰੀ ਡੋਲੀ
ਵਿਚ ਰੱਖ ਦਿਓੁ…
ਹੋਰ ਵੀਰੇ ਦਿਓੁ ਨਾਂ ਵੇ ਦਾਜ..
ਇ ਕ ਗੀਤ ਵਿਚ ਚੂੜੀਆ ਂ ਵੇਚਣ ਵਾਲੇ ਵਣਜਾਰੇ ਨੂੰ ਕਿਹਾ ਇ ਥੇ ਚੂੜੀਆ ਂ ਦਾ ਹੋਕਾ ਨਾਂ ਦੇਵੀ ਸਾਰੇ ਹੀ ਦੁੱਖੀ ਹਨ…
… ਸਾਡੀ ਬੀਹੀ ਵਿਚ ਚੂੜੀਆ ਂ ਦਾ ਹੋਕਾਂ…
ਦੇਈ ਨਾਂ ਵੀਰਾਂ ਵਣਜਾਰਿਆ ….
ਸਾਡੇ ਪਿੰਡ ‘ਚ ਸਾਉਣ ‘ਚ ਸੋਕਾ..
ਵੇ ਵੀਰਾ ਵਣਜਾਰਿਆ …
ਸੰਤ ਰਾਮ ਉਦਾਸੀ ਸਮੇ ਦੇ ਨਾਲ ਨਾਲ ਗਲਤ ਵਰਤਾਰਾ ਕਰਨ ਵਾਲਿਆ ਂ ਨੂੰ ਫਟਕਾਰਾਂ ਪਾ ਦਿੰਦਾ ਸੀ ਇ ਸ ਤਰਾਂ ਹੀ ਲੋਕਾਂ ਨੂੰ ਲੀਡਰਾਂ ਤੋਂ ਬਚਣ ਲਈ ਆ ਖਦਾ ਹੈ..
..ਲੋਕੋ ਬਾਜ ਆ ਜਾਵੋ ਝੂਠੇ ਲੀਡਰਾਂ ਤੋਂ..
ਇ ਹਨਾਂ ਦੇਸ ਨੂੰ ਬਿਲੇ ਲਗਾ ਛੱਡਣਾ..
ਇ ਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨੀ..
ਇ ਹਨਾਂ ਥੋਂਨੂੰ ਵੀ ਵੇਚ ਕੇ ਖਾ ਜਾਣਾ..
ਸੰਤ ਰਾਮ ਉਦਾਸੀ ਦੀਆ ਂ ਲਹੂ ਭਿਜੇ ਬੋਲ , ਚੌਂਹ ਨੁੱਕਰੀਆ ਂ ਸੀਖਾਂ, ਸੈਨਤਾਂ, ਤਿੰਨ ਕਾਵਿ-ਸੰਗ੍ਰਹਿ ਉਹ ਆ ਪ ਛਪਵਾ ਗਿਆ ਸੀ। ਅਤੇ ਲਿਖਾਰੀ ਸਭਾ ਬਰਨਾਲਾ ਨੇ ‘ਕੰਮੀਆ ਦਾ ਵਿਹੜਾ’ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਟਰੱਸਟ ਨੇ ‘ਦਿੱਲੀਏ ਦਿਆ ਲਾ ਵੇਖ’ ਉਸ ਦੀ ਪਹਿਲੀ ਬਰਸੀ ਤੇ ਉਸ ਦੇ ਪਿੰਡ ਰਾਏਸਰ ਵਿਖੇ ਦੋ ਕਿਤਾਬਾਂ ਰਿਲੀਜ਼ ਕੀਤੀਆ ਂ।
3 ਨਵੰਬਰ 1986 ਨੂੰ ਹਜ਼ੂਰ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆ ਂ ਦੀ ਯਾਦ ਵਿਚ ਕਵੀ ਦਰਬਾਰ ਰੱਖਿਆ ਗਿਆ ਸੀ ਉਸ ਵਿੱਚ ਉਦਾਸੀ ਨੂੰ ਵੀ ਬੁਲਾਇ ਆ ਗਿਆ । ਵਾਪਸੀ ਤੇ ਜਦ ਉਦਾਸੀ ਆ ਉਣ ਲੱਗਾ ਤਾਂ ਇ ਸ ਦਾ ਇ ਕ ਹੋਰ ਲੇਖਕ ਨਾਲ ਮੇਲ ਹੋ ਗਿਆ ਲੇਖਕ ਰੇਲ ਗੱਡੀ ਵਿਚ ਸੀਟ ਤੇ ਬੈਠ ਗਿਆ ਪਰ ਸੰਤ ਰਾਮ ਉਦਾਸੀ ਥੋੜੇ ਚਿਰ ਬਾਅਦ ਉਪਰਲੀ ਸੀਟ ਤੇ ਸੌਂ ਗਿਆ ਮਨਵਾੜ ਆ ਕੇ ਜਦ ਲੇਖਕ ਨੇ ਉਦਾਸੀ ਨੂੰ ਉਠਾਇ ਆ ਤਾਂ 6 ਨਵੰਬਰ 1986 ਨੂੰ 47 ਸਾਲ ਦੀ ਉਮਰ ਵਿਚ ਉਦਾਸੀ ਇ ਸ ਦੁਨੀਆ ਂ ਤੋਂ ਜਾ ਚੁੱਕਿਆ ਸੀ। ਲੇਖਕ ਨੇ ਪੁਲੀਸ ਨੂੰ ਉਦਾਸੀ ਦੀ ਜਾਣ ਪਹਿਚਾਣ ਕਰਵਾਈ। ਫਿਰ ਉਦਾਸੀ ਦੇ ਸਰੀਰ ਨੂੰ ਮਨਵਾੜ ਦੇ ਸਿਖਾਂ ਨੇ ਸੰਭਾਲ ਲਿਆ । ਲੇਖਕ ਉਦਾਸੀ ਦੇ ਘਰ ਸਨੇਹਾਂ ਦੇਣ ਲਈ ਉਥੋਂ ਆ ਗਿਆ ਪਿਛੋ ਮਨਵਾੜ ਦੇ ਸਿੱਖਾਂ ਨੇ ਉਦਾਸੀ ਦਾ ਸਸਕਾਰ ਕਰ ਦਿੱਤਾ। ਘਰ ਤਿੰਨ ਦਿਨਾਂ ਬਾਅਦ ਖ਼ਬਰ ਮਿਲਣ ਤੇ ਉਦਾਸੀ ਦੇ ਦੋ ਰਿਸ਼ਤੇਦਾਰ ਮਨਵਾੜ ਪਹੁੰਚ ਗਏ ਉਥੇ ਗੋਦਾਵਰੀ ਨਦੀ ਵਿਚ ਫੁੱਲ ਪਾਕੇ ਆ ਉਂਦੇ ਹੋਏ ਸੰਤ ਰਾਮ ਉਦਾਸੀ ਦੀ ਨਿਸ਼ਾਨੀ ਬੈਗ ਲੈ ਆ ਏ।
ਉਦਾਸੀ ਆ ਪਣੀ ‘ਵਸੀਅਤ’ ਕਵਿਤਾ ਰਾਹੀ ਸਰੀਰ ਦੀ ਵਸੀਅਤ ਇ ਸ ਤਰਾਂ ਲਿਖ ਗਿਆ ਸੀ..
..ਮੇਰੀ ਮੌਤ ਤੇ ਨਾਂ ਰੋਇ ਓ
ਮੇਰੀ ਸੋਚ ਨੂੰ ਬਚਾਇ ਓੁ..
ਮੇਰੇ ਲਹੂ ਦਾ ਕੇਸਰ ਰੇਤੇ ‘ਚ
ਨਾਂ ਰਲਾਇ ਓ..
ਮੇਰੀ ਵੀ ਜਿੰਦਗੀ ਕੀ ? ਬਸ ਬੂਰ ਸਰਕੜੇ ਦਾ..
ਹੋਣਾ ਨਹੀ ਚਾਹੁੰਦਾ ਸੜ ਕੇ ਸੁਆ ਹ ਇ ਕੇਰਾਂ..
ਜਦ ਜਦ ਢਲੇਗਾ ਸੂਰਜ
ਕਣ ਕਣ ਮੇਰਾ ਜਲਾਇ ਓ….

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin