Articles Pollywood

‘ਰੰਗ ਬਰੰਗੀ’ ਤੇ ‘ਵਾਰਦਾਤ’ ਕਰ ਰਹੀ ਹੈ – ਪੂਨਮ ਕਾਜਲ

ਲੇਖਕ: ਅੰਮ੍ਰਿਤ ਪਵਾਰ

ਕੋਈ ਸ਼ੱਕ ਨਹੀਂ ਕਿ ਪ੍ਰਤਿਭਾਵਾਨ ਹਰਿਆਣੇ ਤੇ ਪੰਜਾਬ ਦੀ ਚੋਟੀ ਦੀ ਕਲਾਕਾਰ ਮਾਡਲ ਪੂਨਮ ਕਾਜਲ ਅਭਿਨੈ ਵਿੱਚ ਆ ਚੁੱਕੀ ਹੈ । ਲਘੂ ਫਿਲਮ ‘ਮਟਰੂ’ ਵਿਚ ਪੂਨਮ ਦੇ ਕੰਮ ਦੀ ਸ਼ੋਸਲ ਮੀਠੀਆ ਤੇ ਖੂਬ ਸਾਰੀ ਸਲਾਘਾ ਹੋਈ ਸੀ । ‘ਕਾਵਾਂ’ ਤੇ ‘ਦਿਲ’ ‘ਰੰਗ ਬਰੰਗੀ’ ‘ਵਾਰਦਾਤ’ ਕਰ ਰਹੀ ਹੈ – ਪੂਨਮ ਕਾਜਲ ‘ਚ ਪੂਨਮ ਦੀ ਦਿੱਖ ਤ ਹਾਵ-ਭਾਵ ਪਾਲੀਵੁੱਡ ਨੇ ਸਰਾਹੇ ਸਨ । ਸੁਨੱਖੀ ਸੋਹਣੀ ਤੇ ਚੁਸਤ ਨਜ਼ਰ ਆਉਣ ਵਾਲੀ ਪੂਨਮ ਕਾਜਲ ਦੀ ਵੱਡੀ ਖਾਸ ਪ੍ਰਾਪਤੀ ‘ਲਾਕਡਾਊਨ’ ਦੌਰਾਨ ਇਹ ਹੋਈ ਕਿ ‘ਜੁਗਨੀ ਹੱਥ ਕਿਸੇ ਨਹੀਂ ਆਉਣੀ’ ਵਾਲੇ ਪ੍ਰੀਤ ਸਿੱਧੂ ਨੇ ਬਲਿਊ ਡਾਇਮੰਡ ਫਿਲਮਜ਼ ਦੀ ਪੰਜਾਬੀ ਵੈਬ-ਸੀਰੀਜ਼ ‘ਰੰਗ ਬਰੰਗੀ’ ਲਈ ਪੂਨਮ ਨੂੰ ਮੁੱਖ ‘ਚਮਕ ਦਮਕ’ ਵਾਲੀ ਸ਼ਾਨਦਾਰ ਖਲਨਾਇਕੀ ਰੰਗ ਦੀ ਭੂਮਿਕਾ ਲਈ ਲਿਆ । ਪੂਨਮ ਦੱਸਦੀ ਹੈ ਕਿ ਉਸਦੇ ਕਿਰਦਾਰ ‘ਚ ‘ਚਮਕ-ਦਮਕ’ ਹੈ ਤੇ ਪੀ.ਜੀ ‘ਕਲਚਰ’ ਦੀ ਗੱਲ ਹੈ । ਮਹਾਂਨਗਰਾਂ ਵਿਚ ਫੈਲਦੇ ਡਰੋਗਜ਼ ਆਧੁਨਕ ਪੁਣੇ ਦੇ ਨਾਂਅ ਤੇ ਗੈਰ-ਸੱਭਿਅਕ ਬੋਲੀ ਤੇ ਪਹਿਰਾਵੇ ਦੀ ਗੱਲ ਤੇ ਦਿੱਖ ਹੈ । ‘ਰੰਗ ਬਰੰਗੀ’ ਪੰਜਾਬ ਦੀ ਪਹਿਲੀ ਅਜਿਹੀ ਵੈਬ-ਸੀਰੀ ਹੈ ਜੋ ‘ਹਾਟ ਸਟਾਰ’ ‘ਐਮਾਜੋਨ’ ‘ਨੈਟਫਲਿਕਸ’ ਦੇ ਪੱਧਰ ਤੇ ਖਰੀ ਤਕਨੀਕ, ਕਹਾਣੀ ਤੇ ਕੰਟੈਂਟ ਪੱਖੋਂ ਉਤਰਦੀ ਹੈ । ਪੂਨਮ ਕਾਜਲ ਦੇ ਨਾਲ ਸੰਦੀਪ ਸਿੰਘ, ਸੋਨਮ ਕੌਰ, ਗੁਰਵਿੰਦਰ ਕੰਬੋਜ, ਮੈਂਡੀ ਭੁੱਲਰ, ਅਮਨ, ਮੈਂਡੀ ਕੌਰ, ਅਮਿਤ, ਪ੍ਰੀਤ ਸਿੱਧੂ, ਗੁਰੀ ਸਿੰਘ, ਅਲੀ ਮੁੱਖ ਸਿਤਰੇ ਹਨ । ਇਸ ‘ਰੰਗ ਬਰੰਗੀ’ ਦੇ ਸੈਟ ਤੇ ਇਕ ਬਲ ਢਿੱਲੋਂ ਭੂਸ਼ਨ ਮਦਾਨ ਤੇ ਦਲੇਰ ਮਹਿਤਾ ਨੇ ਉਸਨੂੰ ਤੇ ਉਸਦੇ ਕੰਮ ਨੂੰ ਦੇਖ ਤਿੰਨ ਪੰਜਾਬ ਫਿਲਮਾਂ ਲਈ ਸੱਦਾ ਦੇ ਕਿ ਪੂਨਮ ਕਾਜਲ ਦੇ ਰਾਹ ਪੰਜਾਬੀ ਫਿਲਮਾਂ ਲਈ ਅਸਾਨ ਕਰ ਦਿੱਤੇ ਹਨ । ਤੇ ਹਾਂ ਇਸ ਦੌਰਾਨ ‘ਅੰਗਰੇਜ਼’ ਨਿੱਕਾ ਜੈਲਦਾਰ’ ਫਿਲਮਾਂ ਵਾਲੇ ਸਿਮਰਜੀਤ ਸਿੰਘ ਨਾਲ ਪਿਟਾਰਾ ਟੀ.ਵੀ, ਮਹਾਂ ਪੰਜਾਬੀ ਤੇ ਐਮ.ਐਚ.ਵੰਨ ਲਈ ਵੀ ਪੂਨਮ ਕਾਜਲ ਕੰਮ ਕਰ ਰਹੀ ਹੈ ।

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin