Articles Pollywood

ਸਮਾਜਿਕ ਸਰੋਕਾਰਾਂ ਨਾਲ ਜੁੜੀ ਕਾਮੇਡੀ ਭਰਪੂਰ ਪੰਜਾਬੀ ਫ਼ਿਲਮ ‘ਉਲਟ-ਪੁਲਟ’

ਲੇਖਕ: ਸੁਰਜੀਤ ਜੱਸਲ

ਲਾਕ ਡਾਊਨ ਤੋਂ ਰਾਹਤ ਮਿਲਦਿਆਂ ਹੀ ਸਿਨੋਮੈਟਿਕ ਸਰਗਰਮੀਆਂ ਇੱਕ ਵਾਰ ਫ਼ਿਰ ਸੁਰੂ ਹੋ ਗਈਆਂ ਹਨ। ਪੰਜਾਬੀ ਸਿਨੇਮੇ ਦੀ ਪ੍ਰਫੁੱਲਤੀ ਲਈ ਅਨੇਕਾਂ ਫ਼ਿਲਮਾਂ ਦੀ ਸੂਟਿੰਗ ਸੁਰੂ ਹੋ ਚੁੱਕੀ ਹੈ। ਪੰਜਾਬੀ ਫ਼ਿਲਮ ‘ਟਾਈਟੈਨਿਕ’ ਨਾਲ ਚਰਚਾ ਵਿੱਚ ਆਏ ਨੌਜਵਾਨ ਨਿਰਦੇਸ਼ਕ ਰਵੀ ਪੁੰਜ ਵੀ ਹੁਣ ਆਪਣੀ ਨਵੀਂ ਫ਼ਿਲਮ ‘ਉਲਟ-ਪੁਲਟ’ ਨਾਲ ਮੁੜ ਸਰਗਰਮ ਹੋਇਆ ਹੈ।
ਕੈਪਟੈੱਬ ਇੰਟਰਟੇਨਮੈਂਟ ਦੇ ਬੈਨਰ ਹੇਠ ਪੰਜਾਬੀ ਫ਼ਿਲਮ ਉਲਟ –ਪੁਲਟ  ਦੀ ਸੂਟਿੰਗ ਬਰਨਾਲਾ ਨੇੜਲੇ ਪਿੰਡ ਜੋਧਪੁਰ ਵਿਖੇ ਹੋਈ। ਫ਼ਿਲਮ ਦੇ ਹੀਰੋ ਰੰਮੀ ਮਿੱਤਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਫ਼ਿਲਮ ਵਿੱਚ ਉਹ ਮੇਨ ਲੀਡ ‘ਤੇ ਕੰਮ ਕਰ ਰਿਹਾ ਹੈ। ਇਹ ਇੱਕ ਨਵੇਂ ਵਿਸ਼ੇ ਦੀ ਪ੍ਰੇਮ ਕਹਾਣੀ ਹੈ ਜੋ ਜਾਤਾਂ-ਪਾਤਾਂ ਅਤੇ ਧਰਮਾਂ ਤੋਂ ਉੱਪਰ ਉਠ ਕੇ ਇੰਨਸਾਨੀਅਤ ਦਾ ਸੰਦੇਸ਼ ਦਿੰਦੀ ਇੱਕ ਮਨੋਰੰਜਨ ਭਰਪੂਰ ਪਰਿਵਾਰਕ ਡਰਾਮਾ ਹੈ। ਇਸ ਫ਼ਿਲਮ ਵਿੱਚ ਕਾਮੇਡੀ, ਸੰਗੀਤਕ, ਰੁਮਾਂਟਿਕ ਅਤੇ ਇਮੋਸ਼ਨਲ ਸਮੇਤ ਜ਼ਿੰਦਗੀ ਦਾ ਹਰੇਕ ਰੰਗ ਨਜ਼ਰ ਆਵੇਗਾ।
ਜ਼ਿਕਰਯੋਗ ਹੈ ਕਿ ਇਹ ਰੰਮੀ ਮਿੱਤਲ ਗਾਇਕ ਅਤੇ ਅਦਾਕਾਰ ਹਨ।  ਬਤੌਰ ਹੀਰੋ ਇਹ ਉਨ੍ਹਾਂ ਦੀ ਤੀਸਰੀ ਫ਼ਿਲਮ ਹੈ ਇਸ ਤੋਂ ਪਹਿਲਾਂ ਉਹ ‘ਇੰਡੀਅਟ ਬੁਆਏ’ ਅਤੇ ‘ ਜੱਟ ਜੁਗਾੜੀ ਹੁੰਦੇ ਨੇ’ ਫ਼ਿਲਮਾਂ  ਕਰ ਚੁੱਕੇ ਹਨ। ਇਸ ਨਵੀਂ ਫ਼ਿਲਮ ‘ਉਲਟ-ਪੁਲਟ’ ਦੀ ਕਹਾਣੀ, ਡਾਇਲਾਗ ਅਤੇ ਸਕਰੀਨ ਪਲੇਅ ਸਰਬਜੀਤ ਸਿੰਘ ਸੰਧੂ ਨੇ ਲਿਖਿਆ ਹੈ। ਫ਼ਿਲਮ ਵਿੱਚ ਰੰਮੀ ਮਿੱਤਲ, ਸੁਰਮੀਤ, ਸੰਜੇ ਮਾਈਕਲ, ਗੁਰਮੀਤ ਕੌਰ, ਵਾਲੀਆ ਡੌਲ,ਦਿਵਾਂਸੀ, ਹੌਬੀ ਧਾਲੀਵਾਲ, ਕਾਮੇਡੀਅਨ ਖਿਆਲੀ, ਮੈਡਮ ਜਸਪਾਲ ਮੁੱਚ ਕਿਰਦਾਰਾਂ ਵਿੱਚ ਕੰਮ ਕਰ ਰਹੇ ਹਨ। ਬੱਬਰ ਗਿੱਲ ਫ਼ਿਲਮ ਦਾ ਮੇਨ ਵਿਲੇਨ ਹੈ ਜਦਕਿ ਜਗਤਾਰ ਬੈਨੀਪਾਲ, ਹਰਦੀਸ਼ ਕੌਰ ਬੈਂਸ, ਸਵਰਨ ਧਾਲੀਵਾਲ, ਸਿੰਮੀ ਅਰੋੜਾ, ਸੁੱਖੀ ਰੰਧਾਵਾ, ਚਰਨਜੀਤ ਸੰਧੂ, ਲਾਡੋ ਥਿੰਦ, ਸੰਨੀ ਢਿੱਲੋਂ, ਜੱਸਾ ਠੀਕਰੀਵਾਲ,ਰਘੁਬੀਰ ਚੰਦ, ਹੈਰੀ ਪੁੰਜ ਆਦਿ ਕਲਾਕਾਰ ਵੀ ਫ਼ਿਲਮ ਕੰਮ ਕਰ ਰਹੇ ਹਨ।
ਫ਼ਿਲਮ ਵਿੱਚ ਉਘੇ ਕਾਮੇਡੀਅਨ ਖਿਆਲੀ ਦਾ ਬਹੁਤ ਹੀ ਅਹਿਮ ਕਿਰਦਾਰ ਹੈ। ਨਿਰਦੇਸ਼ਕ ਰਵੀ ਪੁੰਜ ਨੇ ਇਸ ਫ਼ਿਲਮ ਰਾਹੀਂ ਨਾਮੀਂ ਕਲਾਕਾਰਾਂ ਦੇ ਨਾਲ-ਨਾਲ ਪੰਜਾਬੀ ਰੰਗਮੰਚ ਨਾਲ ਚਿਰਾਂ ਤੋਂ ਜੁੜੇ ਕਲਾਕਾਰਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਦਿੱਤਾ ਹੈ। ਹਰਕੇ ਕਲਾਕਾਰ ਨੇ ਆਪਣੇ ਕਿਰਦਾਰ ‘ਚ ਬਾਖੂਬੀ ਜਾਨ ਪਾਈ ਹੈ। ਫ਼ਿਲਮ ਦੇ ਗੀਤਾਂ ਨੂੰ ਮਾਸਟਰ ਸਲੀਮ, ਮੰਨਤ ਨੂਰ, ਗੁਰਲੇਜ਼ ਅਖ਼ਤਰ, ਰੰਮੀ ਮਿੱਤਲ ਅਤੇ ਸੁਰਮੀਤ ਆਪਣੀਆਂ ਸੁਰੀਲੀਆਂ ਆਵਾਜਾਂ ਵਿੱਚ ਗਾਇਆ ਹੈ। ਸੰਗੀਤ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਫ਼ਿਲਮ ਦਾ ਨਿਰਦੇਸ਼ਕ ਰਵੀ ਪੁੰਜ ਹੈ ਤੇ ਐਸ਼ੋਸੀਏਟ ਡਾਇਰੈਕਟਰ ਕਰਮਪ੍ਰੀਤ ਸਮਰਾ ਹੈ।
ਫ਼ਿਲਮ ਦੇ ਪ੍ਰਚਾਰ ਸਕੱਤਰ ਸੰਜੇ ਮਾਈਕਲ ਨੇ ਦੱਸਿਆ ਕਿ ਫ਼ਿਲਮ ‘ਉਲਟ ਪੁਲਟ’ ਦੀ ਸੂਟਿੰਗ ਬਰਨਾਲਾ ਤੋਂ ਇਲਾਵਾ ਬਠਿੰਡਾ, ਚੰਡੀਗੜ੍ਹ ਦੀਆਂ ਵੱਖ ਵੱਖ ਲੁਕੇਸ਼ਨਾਂ ‘ਤੇ ਵੀ ਫ਼ਿਲਮਾਈ ਜਾਵੇਗੀ। ਇਹ ਫ਼ਿਲਮ ਅੱਜ ਦੇ ਨੌਜਵਾਨਾਂ ਅਤੇ ਸਮਾਜਿਕ ਵਰਗ ਨਾਲ ਜੁੜੀ ਫ਼ਿਲਮ ਹੈ ਜੋ ਮਨੋਰੰਜਨ ਦੇ ਨਾਲ ਨਾਲ ਚੰਗੇ ਸੰਦੇਸ਼ ਵੀ ਦੇਵੇਗੀ। ਇਸ ਫ਼ਿਲਮ ਨੂੰ ਨਵੇਂ ਸਾਲ 2021 ਦੇ ਫ਼ਰਵਰੀ -ਮਾਰਚ ਵਿੱਚ ਰਿਲੀਜ਼ ਕੀਤਾ ਜਾਵੇਗਾ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin