Articles

ਜ਼ਿੰਦਗੀ ‘ਚ ਮਹੱਤਵਪੂਰਨ ਹੈ ਭਾਸ਼ਣ ਦੇਣ ਦੀ ਕਲਾ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਹਰੇਕ ਵਿਅਕਤੀ ਚਾਹੁੰਦਾ ਹੈ ਕਿ ਜਦੋਂ ਉਹ ਬੋਲੇ ਤਾਂ ਲੋਕ ਉਸਨੂੰ ਉਤਸੁਕਤਾ ਨਾਲ ਸੁਣਨ।ਹਰੇਕ ਵਿਅਕਤੀ ਸਟੇਜ਼ ‘ਤੇ ਜਾ ਕੇ ਮਾਈਕ ਵਿਚ ਬੋਲਣਾ ਚਾਹੁੰਦਾ ਹੈ।ਪਰ ਉਸਦੇ ਅੰਦਰ ਬੈਠਾ ਡਰ ਉਸਨੂੰ ਗੂੰਗਾ ਬਣਾਈ ਰੱਖਦਾ ਹੈ।ਭਾਸ਼ਣ ਦੇਣਾ ਇਕ ਕਲਾ ਹੈ।ਅਭਿਆਸ ਕਰਕੇ ਇਸ ਕਲਾ ਵਿੱਚ ਨਿਪੁੰਨ ਹੋਇਆ ਜਾ ਸਕਦਾ ਹੈ।

ਭਾਸ਼ਣ ਦੇਣ ਦੀ ਕਲਾ ਵਿੱਚ ਨਿਖ਼ਾਰ ਲਿਆਉਣ ਲਈ ਪ੍ਰੈਕਟਿਸ ਦੀ ਲੋੜ ਹੁੰਦੀ ਹੈ।ਜ਼ਰੂਰੀ ਨਹੀਂ ਕਿ ਹਰੇਕ ਵਿਅਕਤੀ ਇੱਕ ਚੰਗਾ ਬੁਲਾਰਾ ਹੋਵੇ।ਭੀੜ ਨੂੰ ਦੇਖ਼ਕੇ ਕਈ ਵਾਰ ਚੰਗੇ ਚੰਗਿਆਂ ਦੇ ਹੋਸ਼ ਉਡ ਜਾਂਦੇ ਹਨ। ਇੰਗਲੈਂਡ ਵਿੱਚ ਇਕ ਵਾਰ ਕੋਬਡੇਨ ਨਾਂ ਦੇ ਵਿਅਕਤੀ ਨੇ ਲੋਕਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇੱਕ ਸ਼ਬਦ ਵੀ ਨਾ ਬੋਲ ਸਕਿਆ।ਉਸਦੀ ਜੀਭ ਨੂੰ ਜਿਵੇਂ ਤਾਲਾ ਹੀ ਲੱਗ ਗਿਆ ਹੋਵੇ।ਕਿਸੇ ਦਾ ਮਖੌਲ ਉਡਾਉਣਾ ਤਾਂ ਮਨੁੱਖ ਦੀ ਜਮਾਂਦਰੂ ਪ੍ਰਵਿਰਤੀ ਹੈ।ਇਸ ਲਈ ਲੋਕਾਂ ਉਸਨੂੰ ਟਿੱਚਰਾਂ ਕਰਨੀਆਂ ਸੁਰੂ ਕਰ ਦਿੱਤੀਆਂ ਲੋਕ ਉਨੀ ਦੇ ਭਾਸ਼ਣ ਦਾ ਸ਼ੁਰੂਆਤੀ ਭਾਗ ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੀ ਨਿੱਜ਼ੀ ਜ਼ਿੰਦਗੀ ਵਿੱਚੋਂ ਵਿਸ਼ੇ ਨਾਲ ਸਬੰਧਤ ਕੋਈ ਘਟਨਾ, ਕੋਈ ਸ਼ੇਅਰ, ਤੁਕਾਂ, ਅਖਾਣ, ਦੇ ਕਿਸੇ ਸ਼ਬਦ ਦੀ ਵਰਤੋਂ ਕਰੋ ਕਿਉਂਕਿ ਪਹਿਲੀਆਂ ਦਸ ਕੁ ਲਾਈਨਾਂ ਸੁਣ ਕੇ ਲੋਕ ਅੰਦਾਜ਼ਾ ਲਗਾਉਣ ਲੱਗਦੇ ਹਨ ਕਿ ਬਾਕੀ ਦਾ ਭਾਸ਼ਣ ਕਿਸ ਤਰਾ੍ਹਂ ਦਾ ਹੋਵੇਗਾ। ਸਰੋਤਿਆਂ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਕ੍ਰਮਬੱਧ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।ਕਈ ਵਾਰ ਵਿਚਾਰ ਬਹੁਤ ਦਮਦਾਰ ਹੁੰਦੇ ਹਨ ਪਰ ਬੇਤਰਤੀਬੇ ਢੰਗ ਨਾਲ ਪੇਸ਼ ਕਰਨ ਕਾਰਨ ਸਰੋਤਿਆਂ ‘ਤੇ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ।ਕਈ ਵਾਰ ਤੁਸੀ ਸੱਚੀ ਭਾਵਨਾ ਨਾਲ ਦੂਜਿਆ ਦਾ ਭਲਾ ਕਰਨ ਦੀ ਗੱਲ ਕਰਦੇ ਹੋ ਪਰ ਆਤਮ ਵਿਸ਼ਵਾਸ਼ ਦੀ ਘਾਟ ਹੋਣ ਕਾਰਨ  ਲੋਕ ਤੁਹਾਡੀਆਂ ਗੱਲਾਂ ਦਾ ਮਤਲਬ ਉਲਟ ਹੀ ਸਮਝਦੇ ਹਨ।ਅਜਿਹੇ ਬੁਲਾਰਿਆਂ ਨੂੰ ਉਨਾ ਸਤਿਕਾਰ ਨਹੀਂ ਮਿਲਦਾ ਜਿੰਨੇ ਦੇ ਉਹ ਹੱਕਦਾਰ ਹੁੰਦੇ ਹਨ।ਇਕ ਗੱਲ ਤਾਂ ਸਪੱਸ਼ਟ ਹੈ ਕਿ ਉਸ ਸਮੇਂ ਹੀ ਬੁਲਾਰੇ ਦੀ ਗੱਲ ਜਾਂ ਵਿਚਾਰ ਲੋਕਾਂ ਦੇ ਦਿਲ ਨੂੰ ਛੂੰਹਦੇ ਹਨ ਜਦੋਂ ਉਹ ਵਿਚਾਰ ਪੂਰੇ ਆਤਮ ਵਿਸ਼ਵਾਸ਼ ਨਾਲ ਪ੍ਰਗਟ ਕੀਤੇ ਜਾਣ। ਜੇਕਰ ਸੋਚ ਅਤੇ ਵਿਚਾਰਾਂ ਨੂੰ ਆਵਾਜ਼ ਦੇਣ ਸਮੇਂ ਘਬਰਾਹਟ ਮਹਿਸੂਸ ਹੁੰਦੀ ਹੈ ਤਾਂ ਲੰਮੇ ਸਾਹ ਲੈ ਕੇ ਘਬਰਾਹਟ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਜੋ ਗੱਲ ਦ੍ਰਿੜ ਇਰਾਦੇ ਨਾਲ ਕਹੀ ਜਾਵੇ ਉਸ ਦਾ ਅਸਰ ਚਿਰ ਸਥਾਈ ਹੁੰਦਾ ਹੈ।ਭਾਸ਼ਣ ਕਰਦੇ ਸਮੇਂ ਇਕ ਗ਼ੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਤੁਹਾਡੇ ਵੱਲੋਂ ਬੋਲੇ ਹਰੇਕ ਸ਼ਬਦ ਦਾ ਉਚਾਰਣ ਸਹੀ ਅਤੇ ਸਾਫ਼ ਹੋਵੇ।
ਭਾਵ ਜੇ ਦੋ ਮਿੰਟ ਲਈ ਬੋਲਣਾ ਹੈ ਤਾਂ ਹਰ ਇੱਕ ਸ਼ਬਦ ਅਰਥ ਭਰਪੂਰ ਹੋਣਾ ਚਾਹੀਦਾ ਹੈ।ਜੇ ਅਵਾ-ਤਵਾ ਹੀ ਬੋਲਣਾ ਹੈ ਤਾਂ ਚਾਹੇ ਸਾਰਾ ਦਿਨ ਮਗਜ਼ ਮਾਰੀ ਜਾਉ ਉਸਦਾ ਕੋਈ ਫ਼ਾਇਦਾ ਨਹੀਂ।ਕਿਸੇ ਵੀ ਵਿਸ਼ੇ ‘ਤੇ ਭਾਸ਼ਣ ਕਰਦੇ ਸਮੇਂ ਸ਼ਬਦਾਂ ਦੀ ਚੋਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।।ਜੰਗ ਦੇ ਮੈਦਾਨ ਵਿੱਚ ਉੱਚੀ-ਉੱਚੀ ਬੋਲ ਕੇ ਲਾਏ ਨਾਹਰੇ ਜਵਾਨਾਂ ਵਿੱਚ ਅੰਤਾਂ ਦਾ ਜੋਸ਼ ਭਰ ਦਿੰਦੇ ਹਨ।ਇਸੇ ਤਰ੍ਹਾਂ ਇੱਕ ਸਫ਼ਲ ਬੁਲਾਰਾ ਆਪਣੇ ਵਿਚਾਰਾਂ ਨਾਲ ਸਰੋਤਿਆਂ ਵਿੱਚ ਨਵੀਂ ਰੂਹ ਫੂਕ ਕੇ ਉਤਸ਼ਾਹ ਨਾਲ ਉਨ੍ਹਾਂ ਦੇ ਖ਼ੂਨ ਦਾ ਦੌਰਾ ਤੇਜ਼ ਕਰਨ ਦੇ ਸਮਰੱਥ ਹੁੰਦਾ ਹੈ।ਬੋਲਣਾ ਹੈ ਇਸ ਕਰਕੇ ਹੀ ਨਾ ਬੋਲੋ।ਇਸ ਦਾ ਬਹੁਤ ਮਾੜਾ ਪ੍ਰਭਾਵ ਪੈ ਸਕਦਾ।ਸਟੇਜ ਤੋਂ ਜੋ ਵੀ ਬੋਲਣਾ ਹੈ ਉਤਸ਼ਾਹ ਨਾਲ ਬੋਲੋ। ਕਿਸੇ ਵੀ ਮੰਚ ਤੋਂ ਸੰਬੋਧਨ ਕਰਦੇ ਸਮੇਂ ਜ਼ਰੂਰੀ ਹੈ ਕਿ ਤੁਹਾਡੇ ਚਿਹਰੇ ਦੇ ਹਾਵ-ਭਾਵ ਤੁਹਾਡੇ ਵੱਲੋਂ ਪ੍ਰਗਟ ਕੀਤੇ ਜਾ ਰਹੇ ਵਿਚਾਰ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ।ਸਟੇਜ਼ ਦੇ ਕਲਾਕਾਰ ਵਾਂਗ ਕਲਾਤਮਕ ਤਰੀਕੇ ਨਾਲ ਆਵਾਜ਼ ਵਿੱਚ ਉਤਰਾਅ-ਚੜ੍ਹਾਅ ਲਿਆ ਕੇ ਸਰੋਤਿਆਂ ਦਾ ਧਿਆਨ ਖਿੱਚਿਆ ਜਾ ਸਕਦਾ ਹੈ।
ਜੇ ਤੁਸੀਂ ਕਿਸੇ ਵੱਡੇ ਹਾਲ ਵਿੱਚ ਭਾਸ਼ਣ ਦੇ ਰਹੇ ਹੋਂ ਤਾਂ ਆਪਣੀ ਨਿਗਾਹ ਕਦੇ ਆਖ਼ਰੀ ਕਤਾਰ ਵਿੱਚ ਬੈਠੇ ਲੋਕਾਂ ‘ਤੇ ਕਦੇ ਵਿਚਕਾਰ ਤੇ ਕਦੇ ਮੂਹਰਲੀ ਕਤਾਰ ਵਿੱਚ ਬੈਠੇ ਲੋਕਾਂ ‘ਤੇ ਘੁਮਾਓ।ਕਿਸੇ ਇੱਕ ਵਿਅਕਤੀ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ‘ਤੇ ਤੁਹਾਡਾ ਧਿਆਨ ਭੰਗ ਹੋ ਸਕਦਾ ਹੈ।ਇਸ ਤੋਂ ਉਲਟ ਜੇ ਤੁਸੀਂ ਸਿਰਫ ਕੰਧਾਂ ਵੱਲ ਨਿਗਾ੍ਹਂ ਮਾਰ ਕੇ ਹੀ ਬੋਲੀ ਜਾ ਰਹੇ ਹੋ ਤਾਂ ਲੋਕ ਤੁਹਾਡੀਆਂ ਗੱਲਾਂ ਤੋਂ ਜਲਦੀ ਹੀ ਬੋਰ ਹੋ ਜਾਣਗੇ। ਸਰੋਤਿਆਂ ਦੇ ਪੱਧਰ ਦੀ ਸ਼ਬਦਾਵਲੀ ਵਰਤੋ ਤਾਂ ਕਿ ਉਹ ਤੁਹਾਡੀ ਗੱਲ ਸੌਖਿਆ ਹੀ ਸਮਝ ਜਾਣ।ਜਦੋਂ ਕੋਈ ਗੁਣਵਾਨ ਬੁਲਾਰਾ ਸਰੋਤਿਆਂ ਦੇ ਬੌਧਿਕ ਪੱਧਰ ਤੋਂ ਉੱਚੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਤਾਂ ਉਹ ਮੱਝਾਂ ਮੂਹਰੇ ਬੀਨ ਹੀ ਬਜਾ ਰਿਹਾ ਹੁੰਦਾ ਹੈ।ਜਿਵੇਂ ਬਾਸੇ ਸਮੋਸੇ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੇ ਉਸੇ ਤਰਾਂ ਬਾਸੀ ਜਾਣਕਾਰੀ ਤੇ ਵਿਚਾਰ ਵੀ ਲੋਕਾਂ ਨੂੰ ਪਸੰਦ ਨਹੀਂ ਆਉਂਦੇ।ਇਸ ਲਈ ਚੰਗੇ ਬੁਲਾਰੇ ਲਈ ਆਪਣੀ ਜਾਣਕਾਰੀ ਨੂੰ ਤਰੋਤਾਜ਼ਾ ਰੱਖਣ ਲਈ ਅਖ਼ਬਾਰ, ਰਸਾਲੇ, ਕਿਤਾਬਾ, ਆਦਿ ਪੜ੍ਹਨਾ ਬਹੁਤ ਜ਼ਰੂਰੀ ਹੈ।ਜੇਕਰ ਕੋਈ ਸਰੋਤਾ ਵਿਸ਼ੇ ਨਾਲ ਸਬੰਧਿਤ ਸਵਾਲ ਪੁੱਛਦਾ ਹੈ ਤਾਂ ਠਰੰਮੇ ਨਾਲ ਬੋਲਦੇ ਹੋਏ ਤਰਕ ਨਾਲ ਸੰਤੁਸ਼ਟੀਜਨਕ ਜਵਾਬ ਦੇਣਾ ਚਾਹੀਦਾ ਹੈ। ਆਪਣੇ ਅਤੇ ਦੂਜਿਆਂ ਦੇ ਸਮੇਂ ਦਾ ਧਿਆਨ ਰੱਖਦੇ ਹੋਏ ਆਪਣਾ ਭਾਸ਼ਣ ਮੁੱਖ ਵਿਸ਼ੇ ‘ਤੇ ਕੇਂਦਿਰਤ ਰੱਖੋ।ਭਾਸ਼ਣ ਜ਼ਿਆਦਾ ਲੰਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਘੰਟੇ ਮਗਰੋਂ ਮਨੁੱਖ ਦੇ ਦਿਮਾਗ਼ ਵਿੱਚੋਂ ਕੁੱਝ ਰਸਾਇਣ ਨਿਕਲਣ ਕਾਰਨ ਧਿਆਨ ਖੰਡਿਤ ਹੋਣ ਲੱਗਦਾ ਹੈ।ਇਸ ਲਈ ਕਾਲਜ਼ ਅਤੇ ਯੂਨੀਵਰਸਿਟੀਆਂ ਵਿੱਚ ਪੀਰੀਅਡ ਦਾ ਸਮਾਂ ਘੰਟੇ ਤੋਂ ਜ਼ਿਆਦਾ ਨਹੀਂ ਹੁੰਦਾ।
ਭਾਸ਼ਣ ਦੇ ਅੰਤਲੇ ਭਾਗ ਵਿੱਚ ਪ੍ਰਗਟ ਕੀਤੇ ਵਿਚਾਰਾਂ ਦਾ ਗਹਿਰਾ ਪ੍ਰਭਾਵ ਪੈਂਦਾ ਹੈ।ਭਾਸ਼ਣ ਦੀ ਸ਼ੁਰੂਆਤ ਭਾਵੇਂ ਬਹੁਤ ਪ੍ਰਭਾਵਸ਼ਾਲੀ ਹੋਵੇ ਪਰ ਜੇ ਅੰਤ ਵਿੱਚ ਬੁਲਾਰਾ ਇੱਕਦਮ ਆਪਣੀ ਗੱਲ ਖ਼ਤਮ ਕਰਕੇ ਮੰਚ ਤੋਂ ਪਰੇ ਹੋ ਜਾਂਦਾ ਹੈ ਤਾਂ ਸਰੋਤਿਆਂ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਕੋਈ ਰੋਚਿਕ ਫ਼ਿਲਮ ਦੇਖ ਰਹੇ ਹੋਣ ਤੇ ਅਚਾਨਕ ਬਿਜਲੀ ਚਲੀ ਜਾਵੇ।ਇਸ ਲਈ ਭਾਸ਼ਣ ਦੇ ਅੰਤਲੇ ਭਾਗ ‘ਤੇ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ।ਜੇਕਰ ਭਾਸ਼ਣ ਦਾ ਅੰਤ ਤਾੜੀਆਂ ਦੀ ਗੂੰਜ ਵਿੱਚ ਹੋਵੇ ਤਾਂ ਸਮਝੋ ਸਰੋਤਿਆਂ ਉਪਰ ਬੁਲਾਰੇ ਦਾ ਜਾਦੂ ਚੱਲ ਚੁਕਿਆ

Related posts

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin