Articles

ਪੰਜਾਬ ਵਿਚ ਪੰਜਾਬੀਆਂ ਦੀ ਹੋਂਦ ਖਤਰੇ ’ਚ?

ਸਦੀਆਂ ਤੋਂ ਲੋਕ ਅੱਛੇ ਭਵਿੱਖ ਲਈ ਪ੍ਰਵਾਸ ਕਰਦੇ ਆ ਰਹੇ ਹਨ। ਇਕ ਔਖਾ ਸਮਾਂ ਸੀ ਜਦੋਂ ਪੰਜਾਬ ਵਿਚ ਗਰੀਬ ਅਤੇ ਘੱਟ ਪੜੇ ਲਿਖੇ ਕਿਰਤੀ ਯੂ.ਕੇ, ਯੂ.ਐਸ.ਏ, ਅਤੇ ਕੈਨੇਡਾ ਪ੍ਰਵਾਸ ਕਰਦੇ ਸਨ। ਉਹ ਸਖਤ ਮਿਹਨਤ ਕਰਦੇ ਸਨ ਅਤੇ ਕਮਾਈ ਦਾ ਕੁੱਝ ਹਿੱਸਾ ਮਾਪਿਆਂ ਨੂੰ ਭੇਜਦੇ ਸਨ।
ਪ੍ਰੰਤੂ ਹੁਣ ਪ੍ਰਵਾਸ ਦਾ ਚਿਹਰਾ ਮੋਹਰਾ ਬਦਲ ਗਿਆ ਹੈ। ਪੜਿਆ ਲਿਿਖਆ ਨੌਜਵਾਨ, ਰੱਜਦੇ ਪੁੱਜਦੇ ਪਰਿਵਾਰ ਪ੍ਰਵਾਸ ਕਰ ਰਹੇ ਹਨ। ਲੱਖਾਂ ਦੀ ਗਿਣਤੀ ਵਿਚ ਵਿਿਦਆਰਥੀ ਅਗੇਰੀ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ ਅਤੇ ਘੱਟ ਪੜ੍ਹੇ ਲਿਖੇ ਖਾੜੀ ਮੁਲਕਾਂ ਵਿਚ ਜਾ ਰਹੇ ਹਨ। ਹੁਣ ਪ੍ਰਵਾਸ ਇਕ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ।
ਪ੍ਰਵਾਸ ਸਬੰਧੀ ਵਿਦੇਸ਼ਾਂ ਦੇ ਅਖਬਾਰਾਂ ਦੀਆਂ ਕੁੱਝ ਸੁਰਖੀਆਂ :-
* ਮੈਂ ਦੋਆਬੇ ਤੋਂ ਬਾਅਦ ਮਾਝੇ ’ਚ ਵੀ ਵਿਦੇਸ਼ ਜਾਣਾ ਬਣਿਆ ਸਟੇਟਸ ਸਿੰਬਲ
* ਪੰਜਾਬੀਆਂ ਦਾ ਪੰਜਾਬ ਨੂੰ ਬੇਦਾਵਾ
* ਕੈਨੇਡਾ ਵਿਚ ਵਰਕ ਪਰਮਿਟ ਲਈ ਸਮਾਂ 20 ਦਿਨਾਂ ਤੋਂ ਵਧਾ ਕੇ 80 ਦਿਨ ਕੀਤਾ
* 2019 ਦੇ ਪਹਿਲੇ 2 ਮਹੀਨਿਆਂ ’ਚੋਂ ਕੈਨੇਡਾ ਨੇ 145000 ਪ੍ਰਵਾਸੀਆਂ ਨੂੰ ਦਿੱਤੀ ਪਰਮਾਨੈਟ ਰੈਸੀਡੈਂਟ
* ਪੰਜਾਬ ਵਿਚ ਨਹੀਂ ਲਗਦਾ ਹੁਣ ਪੰਜਾਬੀਆਂ ਦਾ ਦਿਲ
* ਆਈਲੈਟਸ ਨੇ ਵਜਾਇਆ ਪੰਜਾਬ ਦਾ ਬੈਂਡ
* ਹੁਣ ਪੰਜਾਬ ਵਿਚ ਲੱਗਣੋਂ ਹਟਿਆ ਨੌਜਵਾਨਾ ਦਾ ਜੀਅ
* ਪਰਵਾਸ: ਮਨੁੱਖੀ ਹੁਨਰ ਅਤੇ ਆਰਥਿਕ ਸੰਕਟ ਦੀ ਚਿਤਾਵਨੀ
* ਫਰਾਂਸ ਵਿਚ ਪੰਜਾਬੀਆਂ ਦਾ ਗ਼ੈਰਕਾਨੂੰਨੀ ਪ੍ਰਵਾਸ ਵਧਿਆ
* ਪੰਜਾਬੀਆਂ ਨੇ ਅਸਟ੍ਰੇਲੀਆ ਵਿਚ ਵੀ ਆਪਣੀ ਮਿਹਨਤ ਦਾ ਮਨਵਾਇਆ ਲੋਹਾ
* ਵਿਦੇਸ਼ ਜਾਣ ਦੇ ਕਾਹਲੇ ਪੰਜਾਬੀਆਂ ਨੇ ਵੀਜ਼ਾ ਅਰਜ਼ੀਆਂ ਦੀ ਲਿਆਂਦੀ ਹਨ੍ਹੇਰੀ
* ਗ਼ੈਰਕਾਨੂੰਨੀ ਪਰਵਾਸ ਦਾ ਪੰਜਾਬ ’ਤੇ ਡੂੰਘਾ ਅਸਰ
* ਨੌਜਵਾਨ ਕਿਉਂ ਨਹੀਂ ਰਹਿਣਾ ਚਾਹੁੰਦੇ ਪੰਜਾਬ ਵਿਚ
* ਗ਼ੈਰ-ਕਾਨੂੰਨੀ ਪ੍ਰਵਾਸ ਦਲਾਲ ਦੇ ਜਾਲ ਵਿਚ
* ਵਿਦੇਸ਼ ’ਚ ਪੜ੍ਹਨ ਜਾਣ ਵਾਲੇ ਪੰਜਾਬੀ ਨੌਜਵਾਨ ਕਰਕੇ ਪੰਜਾਬ ਨੂੰ ਹੋਇਆ 20 ਹਜ਼ਾਰ ਕਰੋੜ ਦਾ ਨੁਕਸਾਨ
* ਪੰਜਾਬੀ ਨੌਜਵਾਨ ਦੀ ਵਿਦੇਸ਼ ਉਡਾਰੀ ਨੇ ਵਿਿਦਅਕ ਅਦਾਰੇ ਕੀਤੇ ਕੱਖੋਂ ਹੌਲੇ
* ਪੰਜਾਬ ਤੋਂ ਕੈਨੇਡਾ ਆ ਰਹੇ ਵਿਿਦਆਰਥੀਆਂ ਦੀ ਗਿਣਤੀ ਸਵਾ ਲੱਖ ਸਾਲਾਨਾ ਤੋਂ ਵਧੀ
* ਖੁਸ਼ਗਵਾਰ ਰੁਝਾਨ ਨਹੀਂ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਉਡਾਰੀ ਮਾਰਨ ਦਾ
ਵਿਦਵਾਨਾਂ ਦਾ ਵਿਚਾਰ ਹੈ ਕਿ ਪਹਿਲਾਂ ਪੰਜਾਬ ਦਾ ਹੁਨਰ ਜਾਣ ਲੱਗਾ ਪਰ ਹੁਣ ਨਾਲ ਪੈਸਾ ਜਵਾਨੀ, ਪੰਜਾਬ ਦਾ ਭਵਿੱਖ ਹੱਥੋਂ ਨਿਕਲ ਰਿਹਾ ਹੈ। 19ਵੀਂ ਸਦੀ ਦੇ ਅਖੀਰਲੇ ਦਹਾਕੇ ਚਲੇ ਪ੍ਰਵਾਸ ਸਮੇਂ ਲੋਕ ਪੈਸਾ ਕਮਾ ਕੇ ਪੰਜਾਬ ਮਾਪਿਆਂ ਕੋਲ ਭੇਜਦੇ ਸਨ ਜਾਂ ਪੰਜਾਬ ਵਿਚ ਘਰ/ਜ਼ਮੀਨ ਖਰੀਦਦੇ ਸਨ ਪ੍ਰੰਤੂ ਹੁਣ ਤਾਂ ਪੰਜਾਬ ਦਾ ਬੇਹਿਸਾਬ ਪੈਸਾ ਬਾਹਰ ਜਾ ਰਿਹਾ ਹੈ ਅਤੇ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਹੀ ਪੱਕੇ ਰਹਿਣ ਲੱਗ ਜਾਣਾ ਹੈ।
ਸੈਂਟਰ ਫਾਰ ਇੰਡਸਟਰੀਅਲ ਡਿਵੈਲਪਮੈਂਟ ਅਨੁਸਾਰ ਪੰਜਾਬ ਦੇ 55 ਲੱਖ ਪਰਿਵਾਰਾਂ ਵਿਚੋਂ 11 ਪ੍ਰਤੀਸ਼ਤ ਪਰਿਵਾਰ ਦਾ ਇਕ ਜਾਂ ਵੱਧ ਜੀਅ ਵਿਦੇਸ਼ ਵਿਚ ਹੈ। ਇਕ ਹੋਰ ਸਰਵੇ ਅਨੁਸਾਰ ਦੁਆਬੇ ਵਿਚ 25[7 ਪ੍ਰਤੀਸ਼ਤ, ਮਾਝੇ ਵਿਚ 12 ਪ੍ਰਤੀਸ਼ਤ ਅਤੇ 3.5 ਪ੍ਰਤੀਸ਼ਤ ਲੋਕ ਮਾਲਵੇ ਵਿੱਚੋਂ ਵਿਦੇਸ਼ਾਂ ਵਿਚ ਹਨ।
ਇਸੇ ਤਰ੍ਹਾਂ ਪਿੰਡਾਂ ਵਿਚੋਂ 13 ਪ੍ਰਤੀਸ਼ਤ ਅਤੇ ਸ਼ਹਿਰਾਂ ਵਿਚੋਂ 6 ਪ੍ਰਤੀਸ਼ਤ ਲੋਕ ਪ੍ਰਵਾਸ ਕਰ ਚੁੱਕੇ ਹਨ। ਬਾਹਰ ਜਾਣਾ ਸਟੇਟਸ ਸਿੰਬਲ ਬਣ ਗਿਆ ਹੈ। ਚੰਗੀ ਜਾਇਦਾਦ ਅੱਛੀ ਨੌਕਰੀ ਵਾਲੇ ਵੀ ਪੰਜਾਬ ਨੂੰ ਵੇਦਾਵਾ ਦੇ ਰਹੇ ਹਨ। ਇਕ ਜਾਣਕਾਰੀ ਅਨੁਸਾਰ ਬਾਹਰ ਜਾਣ ਵਾਲਿਆਂ ਵਿਚੋਂ 93 ਪ੍ਰਤੀਸ਼ਤ ਲੋਕ ਗ਼ਰੀਬ ਨਹੀਂ ਹਨ।
2018 ਵਿਚ ਪੰਜਾਬ ਦੇ 5.36 ਲੱਖ ਵਿਿਦਆਰਥੀਆਂ ਨੇ ਆਈਲੈਟਸ ਦਾ ਇਮਤਿਹਾਨ ਪਾਸ ਕੀਤਾ। ਇਸ ਨਾਲ ਪੰਜਾਬ ਦਾ 1.50 ਲੱਖ ਵਿਿਦਆਰਥੀ ਵਿਦੇਸਾਂ ਵਿਚ ਪੜ੍ਹਨ ਜਾ ਚੁੱਕਾ ਹੈ। ਇਸ ਨਾਲ ਪੰਜਾਬ ਨੂੰ ਹਰ ਸਾਲ 20 ਹਜ਼ਾਰ ਕਰੋੜ ਰੁਪੈ ਦਾ ਨੁਕਸਾਨ ਹੁੰਦਾ ਹੈ।
ਵਿਸ਼ਵ ਦੇ ਕਈ ਦੇਸ਼ ਪੰਜਾਬੀ ਵਿਿਦਆਰਥੀਆਂ ਨੂੰ ਸੋਨੇ ਦੀ ਮੁਰਗੀ ਸਮਝਦੇ ਹਨ ਅਤੇ ਨਵੀਆਂ-ਨਵੀਆਂ ਸਹੂਲਤਾਂ ਦਿੰਦੇ ਹਨ ਕਿਉਂਕਿ ਵਿਦੇਸ਼ਾਂ ਵਿਚ ਪੰਜਾਬ ਦੇ ਮੁਕਾਬਲੇ ਮਾਹੌਲ ਸਹੂਲਤਾਂ, ਕਮਾਈ ਆਦਿ ਜ਼ਿਆਦਾ ਵਧੀਆ ਹਨ। ਜਿਸ ਕਰਕੇਨ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ।
ਪੰਜਾਬ ਤੋਂ ਹਰ ਰੋਜ਼ ਜਹਾਜਾਂ ਦੇ ਜਹਾਜ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਲਿਜਾ ਰਹੇ ਹਨ ਜਿਸ ਨਾਲ ਪੰਜਾਬ ਵਿਚ ਸੰਤੁਲਨ ਵਿਗੜ ਰਿਹਾ ਹੈ। ਪੰਜਾਬੀਆਂ ਦੇ ਪ੍ਰਵਾਸ ਕਾਰਨ ਖਲਾਅ ਪੈਦਾ ਹੋ ਰਿਹਾ ਹੈ ਕਿਉਂਕਿ ਕੁਦਰਤ ਦੇ ਨਿਯਮ ਅਨੁਸਾਰ ਖਲਾਅ ਰਹਿ ਨਹੀਂ ਸਕਦਾ। ਭਾਰਤ ਦੇ ਹੋਰ ਪ੍ਰਾਂਤਾਂ ਤੋਂ ਗ਼ੈਰ ਪੰਜਾਬੀ ਹੁਣ ਪੰਜਾਬ ਆ ਰਹੇ ਹਨ। ਹੁਣ ਵੀ ਕਈ ਕਾਰੋਬਾਰਾਂ ‘ਤੇ ਗ਼ੈਰ-ਪੰਜਾਬੀਆਂ ਦਾ ਕਬਜਾ ਹੈ।
ਇਕ ਅਨੁਮਾਨ ਅਨੁਸਾਰ ਇਸ ਸਦੀ ਦੇ ਅਖੀਰ ਤੱਕ ਬਹੁਤ ਜਿਆਦਾ ਹੱਦ ਤੱਕ ਪੰਜਾਬੀ ਵਿਦੇਸ਼ਾਂ ਵਿਚ ਜਾ ਚੁੱਕੇ ਹੋਣਗੇ। ਇਹ ਪ੍ਰਵਾਸੀ ਪੰਜਾਬੀ ਕਦੇ ਕਦਾਈਂ ਗੁਰਦਵਾਰਿਆਂ ਦੇ ਦਰਸ਼ਨ ਕਰਨ ਲਈ ਜਾਂ ਆਪਣੇ ਪਿੱਛੇ ਛੱਡੀ ਜਾਇਦਾਦ ‘ਤੇ ਝਾਤੀ ਮਾਰਨ ਪੰਜਾਬ ਜਾਇਆ ਕਰਨਗੇ।

– ਮਹਿੰਦਰ ਸਿੰਘ ਵਾਲੀਆ
ਜਿਲ੍ਹਾ ਸਿੱਖਿਆ ਅਫ਼ਸਰ (ਸੇਵਾ ਮੁਕਤ)
ਬਰਮਿੰਗਟਨ (ਕੈਨੇਡਾ)

Related posts

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਪੈਟ ਕਮਿੰਸ ਨੇ ਚੈਂਪੀਅਨਜ਼ ਟਰਾਫੀ ਲਈ ਆਸਟ੍ਰੇਲੀਅਨ ਟੀਮ ਦੀ ਵਾਗਡੋਰ ਸੰਭਾਲੀ !

admin

ਮਕਰ ਸੰਕ੍ਰਾਂਤੀ, ਸੂਰਜ ਦੇਵਤਾ ਨੂੰ ਸਮਰਪਿਤ ਸੱਭਿਆਚਾਰਕ, ਧਾਰਮਿਕ ਅਤੇ ਖੇਤੀਬਾੜੀ ਤਿਉਹਾਰ ਹੈ !

admin