Bollywood

ਸੁਪਰੀਮ ਕੋਰਟ ‘ਚ ਸੁਸ਼ਾਂਤ ਮਾਮਲੇ ‘ਚ ਸੀਬੀਆਈ ਨੂੰ ਨਿਰਦੇਸ਼ ਦੇਣ ਦੀ ਮੰਗ ਸਬੰਧੀ ਪਟੀਸ਼ਨ ਖਾਰਜ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਉਸ ਜਨਹਿੱਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ‘ਚ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ‘ਚ ਸੀਬੀਆਈ ਨੂੰ ਸਥਿਤੀ ਰਿਪੋਰਟ ਦਾਖ਼ਲ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤ ਗਈ ਸੀ। ਚੀਫ ਜਸਟਿਸ ਐੱਸਏ ਬੋਬੜੇ, ਜਸਟਿਸ ਏਐੱਸ ਬੋਪੰਨਾ ਤੇ ਜਸਟਿਸ ਬੀ, ਸੁਬਰਾਮਣੀਅਮ ਦੇ ਬੈਂਚ ਨੇ ਵਕੀਲ ਪੁਨਿਤ ਕੌਰ ਢਾਂਡਾ ਦੀ ਪਟੀਸ਼ਨ ਖਾਰਜ ਕਰ ਦਿੱਤੀ।

ਬੈਂਚ ਨੇ ਕਿ ਹਾ ਕਿ ਅਸੀਂ ਇਸ ‘ਤੇ ਕੋਈ ਹੁਕਮ ਨਹੀਂ ਦੇਣ ਜਾ ਰਹੇ। ਤੁਸੀਂ ਹਾਈ ਕੋਰਟ ਜਾਓ। ਪਟੀਸ਼ਨ ਕਰਤਾ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੇ 19 ਅਗਸਤ 2020 ਨੂੰ ਸੀਬੀਆਈ ਜਾਂਚ ਲਈ ਹੁਕਮ ਦਿੱਤਾ ਸੀ। ਕਰੀਬ ਪੰਜ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਜਾਂਚ ਏਜੰਸੀਆਂ ਅਜੇ ਜਾਂਚ ਪੂਰੀ ਨਹੀਂ ਕਰ ਸਕੀਆਂ। ਇਸ ‘ਚ ਕਿਹਾ ਗਿਆ ਹੈ ਕਿ ਮੌਜੂਦਾ ਮਾਮਲੇ ‘ਚ ਸੀਬੀਆਈ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰ ਰਹੀ। ਇਸ ਮਾਮਲੇ ਦੀ ਜਾਂਚ ਪੂਰੀ ਹੋਣ ‘ਚ ਦੇਰੀ ਹੋ ਰਹੀ ਹੈ। ਪਟੀਸ਼ਨ ‘ਚ ਸੀਬੀਆਈ ਨੂੰ ਦੋ ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਤੇ ਸਬੰਧਤ ਅਦਾਲਤ ‘ਚ ਆਖ਼ਰੀ ਰਿਪੋਰਟ ਦੇਣ ਦਾ ਨਿਰਦੇਸ਼ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ।

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਮੁੰਬਈ ਦੇ ਬਾਂਦਰਾ ਇਲਾਕੇ ‘ਚ ਆਪਣੇ ਅਪਾਰਟਮੈਂਟ ‘ਚ 14 ਜੂਨ 2020 ਨੂੰ ਸ਼ੱਕੀ ਹਾਲਾਤ ‘ਚ ਮਿ੍ਤ ਮਿਲੇ ਸਨ। ਇਸ ਬਾਰੇ ਮਹਾਰਾਸ਼ਟਰ ਤੇ ਬਿਹਾਰ ਦੀਆਂ ਸਰਕਾਰਾਂ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ। ਸੁਸ਼ਾਂਤ ਦੀ ਮਹਿਲਾ ਮਿੱਤਰ ਰਿਆ ਚੱਕਰਵਰਤੀ ਸਮੇਤ ਕਈ ਹੋਰ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਪੁਲਿਸ ਮੁੰਬਈ ਪਹੁੰਚ ਗਈ ਸੀ। ਮਾਮਲਾ ਤੂਲ ਫੜਨ ਤੋਂ ਬਾਅਦ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਰਾਜ ਕਪੂਰ ਸ਼ਤਾਬਦੀ ਸਮਾਗਮ: ਕਪੂਰ ਫੈਮਿਲੀ ਦਾ ਬਾਲੀਵੁੱਡ ‘ਚ ਯੋਗਦਾਨ ਨਾ-ਭੁਲਾਉਣਯੋਗ: ਮੋਦੀ

admin

ਬਾਲੀਵੁੱਡ: ਧਰਮਿੰਦਰ ਦਿਉਲ ਨੇ ਆਪਣੇ ਬੇਟਿਆਂ ਨਾਲ 89ਵਾਂ ਜਨਮਦਿਨ ਮਨਾਇਆ !

admin