ਹਕੀਮ ਫਕੀਰ ਚੰਦ ਪਿੰਡ ਵਿੱਚ ਹਿੱਕਮਤ ਦਾ ਕੰਮ ਕਰਦਾ ਸੀ।ਛੋਟੀਆ ਮੋਟੀਆ ਬੀਮਾਰੀਆ ਨੂੰ ਠੀਕ ਕਰਣ ਲਈ ਉਹ ਆਯੂਰਵੈਦਿਕ ਜੜ੍ਹੀਆਂ ਬੂਟੀਆਂ ਰਾਹੀਂ ਦਵਾਈ ਤਿਆਰ ਕਰ ਕੇ ਦਿੰਦਾ ਸੀ।ਰੋਗੀਆਂ ਨੂੰ ਜੋ ਉਸ ਪਾਸ ਆਉਦੇ ਸਨ ਆਪਣੇ ਤਜੱਰਬੇ ਦੇ ਨਾਲ ਠੀਕ ਕਰ ਦਿੰਦਾ ਸੀ।ਲਾਲਚੀ ਨਹੀਂ ਸੀ ਦਵਾਈ ਦੇ ਪੈਸੇ ਵੀ ਨਾਂ-ਮਾਤਰ ਲੈਂਦਾ ਸੀ।ਇੱਕ ਦਿਨ ਨਵੀਂ ਆਈ ਸੀਐਮਉ ਸਾਹਿਬਾ ਨੇ ਪਿੰਡ ਵਿੱਚ ਹਕੀਮ ਫਕੀਰ ਚੰਦ ਦੀ ਦੁਕਾਨ ਤੇ ਛਾਪਾ ਮਾਰਿਆਂ ਤੇ ਉਸ ਪਾਸ ਡਾਕਟਰੀ ਦੀ ਡਿਗਰੀ ਨਾਂ ਹੋਣ ਕਰਕੇ ਨਾਲ ਲਜਾਨ ਲੱਗੀ ਤਾਂ ਪਿੰਡ ਦੀ ਬਜ਼ੁਰਗ ਔਰਤ ਨੇ ਸੀਐਮਉ ਸਾਹਿਬਾ ਨੂੰ ਕਿਹਾ ਕੇ ਇਸ ਨੂੰ ਕਾਹਦੇ ਵਾਸਤੇ ਲੈਕੇ ਚਲੋ ਉ?ਸੀਐਮਔ ਸਾਹਿਬਾ ਨੇ ਕਿਹਾ ਇਹ ਜਿਹੇ ਨੀਮ ਹਕੀਮ ਝੋਲਾ ਛਾਪ ਡਾਕਟਰ ਲੋਕਾਂ ਨੂੰ ਦਵਾਈਆਂ ਦੇਕੇ ਮਾਰ ਰਹੇ ਹਨ।ਬੀਬੀ ਨੇ ਡਾਕਟਰ ਸਾਹਿਬਾ ਨੂੰ ਕਿਹਾ ਦੇਖ ਬੀਬਾ ਜਦੋਂ ਦੀ ਮੈ ਇਸ ਪਿੰਡ ਵਿੱਚ ਵਿਆਹ ਕੇ ਆਈ ਸੀ ਜਵਾਨ ਸੀ ਤੇ ਹੁਣ ਬੁੱਢੀ ਹੋ ਗਈ ਹਾ।ਉਦੋਂ ਦੇ ਇਹ ਹਕੀਮ ਸਾਹਿਬ ਲੋਕਾ ਦਾ ਸੇਵਾ ਨਾਂ-ਮਾਤਰ ਪੈਸੇ ਲੈਕੇ ਕਰ ਰਹੇ ਹਨ।ਹੁਣ ਤੱਕ ਤਾਂ ਕੋਈ ਬੰਦਾ ਮਰਿਆ ਨਹੀਂ।ਸਗੋਂ ਇਹਨਾ ਦੀ ਦਵਾਈ ਨਾਲ ਠੀਕ ਹੋਏ ਹਨ।ਹੁਣ ਵੀ ਇਹ ਜੜ੍ਹੀਆਂ ਬੂਟੀਆ ਦੀ ਬਣਾਈ ਦਵਾਈ ਦੇ ਰਹੇ ਹਨ।ਜਿਸ ਦੇ ਖਾਣ ਨਾਲ ਬੀਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ਵੱਧਦੀ ਹੈ।ਸਾਡੇ ਪਿੰਡ ਵਿੱਚ ਇੱਕ ਵੀ ਕੋਰੋਨਾ ਦਾ ਮਰੀਜ਼ ਨਹੀਂ ਹੈ।ਤੁਹਾਡੀ ਡਿਸਪੈਂਸਰੀ ਵਿੱਚ ਅੱਬਲ ਤਾਂ ਡਾਕਟਰ ਨਹੀਂ ਮਿਲਦਾ ਜੇ ਮਿਲਦਾ ਹੈ ਤੇ ਦਵਾਈ ਵੀ ਨਹੀਂ ਮਿਲਦੀ।ਬਾਹਰੋਂ ਦਵਾਈ ਲਉ ਉਸ ਵਿੱਚ ਵੀ ਡਾਕਟਰ ਦੀ ਕਮਿਸ਼ਨ ਹੁੰਦੀ ਹੈ ਤੇ ਗਰੀਬਾ ਦੀ ਪਹੁੰਚ ਤੋ ਬਾਹਰ ਹੈ।ਪ੍ਰਾਈਵੇਟ ਹਸਪਤਾਲਾਂ ਵਾਲੇ ਲੋਕਾ ਨੂੰ ਕੋਰੋਨਾ ਦੇ ਨਾਂ ਤੇ ਲੁੱਟ ਰਹੇ ਹਨ।ਕੋਈ ਡਰਦਾ ਮਾਰਾ ਹਸਪਤਾਲ ਵਿੱਚ ਨਹੀਂ ਜਾਂਦਾ।ਇਸ ਦਾ ਸੀਐਮਉ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ।ਚੁੱਪ ਕਰ ਕੇ ਆਪਣੇ ਅਮਲੇ ਨਾਲ ਬਿਨਾ ਜਵਾਬ ਦੇ ਹਕੀਮ ਨੂੰ ਛੱਡ ਕੇ ਚਲੀ ਗਈ।
– ਗੁਰਮੀਤ ਸਿੰਘ ਵੇਰਕਾ