Articles

ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਸੂਫ਼ੀਆਨਾ ਗਾਇਕੀ ਦਾ ਵਾਰਿਸ: ਹਾਕਮ ਸੂਫ਼ੀ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਕਈ ਵਾਰ ਧਰਤੀ ਤੇ ਅਜਿਹੇ  ਇਨਸਾਨ ਪੈਦਾ ਹੁੰਦੇ ਹਨ ਉਹ ਸਾਡੀ ਸਮਝ ਤੋਂ ਬਾਹਰ ਹੁੰਦੇ ਹਨ ਜਦ ਉਹ ਸਾਡੇ ਵਿਚ ਵਿਚਰ ਕੇ ਆਪਣੀ ਕਲਾਂ ਦਾ ਪ੍ਰਦਰਸ਼ਨ ਕਰਦੇ ਹਨ ਫਿਰ ਸਭ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇਕ ਸੂਫ਼ੀਆਨਾ ਗਾਇਕ ਹੋਇਆ ਹੈ ਹਾਕਮ ਸੂਫ਼ੀ।

ਹਾਕਮ ਸੂਫ਼ੀ ਦਾ ਜਨਮ ਪਿਤਾ ਸ੍ਰ. ਕਰਤਾਰ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੀ ਕੁੱਖੋਂ 3 ਮਾਰਚ 1952 ਨੂੰ ਨਸਵਾਰ ਮੰਡੀ ਗਿੱਦੜਬਾਹਾ (ਮੁਕਤਸਰ) ਕਸਬੇ ਵਿਚ ਹੋਇਆ। ਇਸ ਦੇ ਵੱਡੇ ਵਡੇਰੇ ਗਿਦੜਬਾਹਾ ਦੇ ਨਾਲ ਲਗਦੇ ਪਿੰਡ ਦੌਲਾ ਦੇ ਰਹਿਣ ਵਾਲੇ ਸਨ।

            ਗਿਦੜਬਾਹਾ ਵਿੱਚ ਹੋਰ ਵੀ ਬਹੁਤ ਸਾਰੇ ਕਲਾਕਾਰ ਪੈਦਾ ਹੋਏ ਹਨ। ਗੁਰਦਾਸ ਮਾਨ ਵੀ ਇਥੋਂ ਦਾ ਰਹਿਣ ਵਾਲਾ ਹੈ ਮੇਹਰ ਮਿੱਤਲ ਵੀ ਇਥੋਂ ਦਾ ਹੀ ਰਹਿਣ ਵਾਲਾ ਸੀ।
         ਇਹ ਕਲਾਕਾਰਾਂ ਨੇ ਪੀਰਾਂ ਫਕੀਰਾਂ ਦੀ ਅਜਿਹੀ ਰਹਿਮਤ ਮੰਗੀ ਉਹਨਾਂ ਦੇ ਹੀ ਹੋ ਕੇ ਰਹਿ ਗਏ। ਮੇਹਰ ਮਿੱਤਲ ਆਪਣੀ ਮੌਤ ਤੋਂ ਚਾਰ ਸਾਲ ਪਹਿਲਾਂ ਆਪਣਾ ਧਿਆਨ ਲਗਾਉਣ ਲਈ ਬ੍ਰਹਮ ਕੁਮਾਰੀ ਆਸ਼ਰਮ ਮਾਉਂਟ ਆਬੂ ਰਾਜਸਥਾਨ ਵਿਚ ਚੱਲਿਆ ਗਿਆ ਉਥੇ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਆਸ਼ਰਮ ਵਿਚ ਹੀ ਮੌਤ ਹੋ ਗਈ ਸੀ।
          ਗੁਰਦਾਸ ਮਾਨ ਨੇ ਪੀਰਾਂ ਦੀ ਰਹਿਮਤ ਮੰਗ ਲਈ ਇਸ ਕਰਕੇ ਨਾਮ ਨਾਲ ਵੀ ਬਾਬਾ ਗੁਰਦਾਸ ਲੱਗ ਗਿਆ। ਉਹ ਕਹਿ ਦਿੰਦਾ ਹੈ ਜਿਥੇ ਸਾਡੀ ਲੱਗੀ ਉਥੇ ਲੱਗੀ ਰਹਿਣ ਦੇ..।
         ਹਾਕਮ ਸੂਫ਼ੀ, ਅਚਾਰੀਆ ਰਜਨੀਸ਼ ਓਸ਼ੋ ਦਾ ਚੇਲਾ ਬਣ ਕੇ ਜੁਲਾਈ 1978 ਤੋਂ ਤਿੰਨ ਸਾਲ ਉਸ ਦੇ ਆਸ਼ਰਮ ਪੂਨੇ ਵਿਚ ਰਿਹਾ। ਉਸ ਨੇ ਓਸ਼ੋ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ। ਫਿਰ ਸਾਰੀ ਉਮਰ ਉਸ ਦਾ ਹੀ ਹੋ ਕੇ ਰਹਿ ਗਿਆ ਉਹ ਓਸ਼ੋ ਦੀ ਫ਼ੋਟੋ ਵਾਲਾ ਲੋਕਟ ਗੱਲ ਵਿਚ ਪਾ ਕੇ ਉਸ ਦੀ ਰਹਿਮਤ ਮੰਗਦਾ ਰਿਹਾ।
          ਹਾਕਮ ਸੂਫ਼ੀ ਨੇ ਸਕੂਲੀ ਵਿੱਦਿਆ ਗਿੱਦੜਬਾਹਾ ਦੇ ਸਕੂਲਾਂ ਤੋਂ ਪ੍ਰਾਪਤ ਕਰਕੇ ਬੀ ਏ ਭਾਗ ਪਹਿਲਾ ਤੱਕ ਦੀ ਪੜ੍ਹਾਈ ਗੁਰੂ ਗੋਬਿੰਦ ਸਿੰਘ ਕਾਲਜ ਗਿੱਦੜਬਾਹਾ ਤੋਂ ਪ੍ਰਾਪਤ ਕੀਤੀ ਫਿਰ ਨਾਭੇ ਤੋਂ ਦੋ ਸਾਲ ਦਾ ਆਰਟ ਅੈਂਡ ਕਰਾਫਟ ਦਾ ਕੋਰਸ ਕੀਤਾ। ਉਹ ਪੈਂਟਿੰਗ ਦਾ ਬਹੁਤ ਮਾਹਿਰ ਸੀ।
          1972 ਵਿੱਚ ਸਭ ਤੋਂ ਪਹਿਲਾਂ ਤਰਖਾਣਾ ਵਾਲਾ (ਮੁਕਤਸਰ) ਸਕੂਲ ਵਿੱਚ ਡਰਾਇੰਗ ਮਾਸਟਰ ਲੱਗ ਗਿਆ ਫਿਰ 22 ਜਨਵਰੀ 1976 ਨੂੰ ਸਰਕਾਰੀ ਸਕੈਂਡਰੀ ਸਕੂਲ ਜੰਗੀਆਣਾ (ਬਠਿੰਡਾ) ਵਿਚ 34 ਸਾਲ ਨੌਕਰੀ ਕਰਨ ਉਪਰੰਤ 31ਮਾਰਚ 2010 ਨੂੰ ਸੇਵਾਮੁਕਤ ਹੋ ਗਿਆ।
         ਹਾਕਮ ਸੂਫ਼ੀ ਆਪਣੀ ਮਰਜੀ ਦਾ ਕਿਸੇ ਜਗ੍ਹਾ ਤੇ ਵਿਆਹ ਕਰਵਾਉਣਾ ਚਹੁੰਦਾ ਸੀ ਪਰ ਪਰੀਵਾਰ ਉੱਥੇ ਵਿਆਹ ਕਰਨ ਲਈ ਰਾਜ਼ੀ ਨਾ ਹੋਇਆ। ਜਿਸ ਜਗ੍ਹਾ ‘ਤੇ ਹਾਕਮ ਸੂਫ਼ੀ ਦਾ ਪਰੀਵਾਰ  ਰਿਸ਼ਤਾ ਜੋੜਦਾ ਸੀ ਉਥੇ ਇਹ ਨਹੀ ਮੰਨਦਾ ਸੀ ਇਸ ਖਿੱਚੋਤਾਣ ਵਿਚ ਇਸ ਨੇ ਵਿਆਹ ਕਰਵਾਉਣਾ ਹੀ ਛੱਡ ਦਿੱਤਾ ਅਪਣੇ ਮਨ ਦੀ ਅਵੱਸਥਾ ਬਦਲਣ ਲਈ ਓੁਸ਼ੋ ਕੋਲ ਚੱਲਿਆ ਗਿਆ। ਜਦ ਬਾਪ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਬਾਅਦ ਵਿਚ ਇਹ ਪਰੀਵਾਰ ਵਿਚੋਂ ਵੱਡਾ ਹੋਣ ਕਰਕੇ ਪਰੀਵਾਰਕ ਜਿੰਮੇਵਾਰੀ ਇਸ ਉੱਪਰ ਆ ਪਈ।
         ਹਾਕਮ ਸੂਫ਼ੀ ਨੂੰ ਗਾਉਣ ਦੀ ਗੁੜਤੀ ਸਕੂਲ ਵਿਚ ਅਧਿਆਪਕ ਦਰਸ਼ਨ ਪਰਵਾਨਾਂ ਅਤੇ ਬੂਟਾ ਸਿੰਘ ਤੋਂ ਮਿਲ ਗਈ ਸੀ। ਹਾਕਮ ਸੂਫ਼ੀ ਨੂੰ ਗਾਇਕੀ ਦਾ ਸ਼ੌਂਕ ਹੋਲੀ ਹੋਲੀ ਵਧਦਾ ਗਿਆ। ਜਨਾਬ ਫ਼ਰੀਦ ਮਹੁੰਮਦ ਫ਼ਰੀਦ ਡਬਵਾਲੀ ਰਹਿੰਦੇ ਸਨ ਹਾਕਮ ਸੂਫ਼ੀ ਨੇ ਇਸ ਨੂੰ ਉਸਤਾਦ ਧਾਰ ਲਿਆ। ਸੂਫ਼ੀ ਇਸ  ਨਾਲ ਦਰਗਾਹਾਂ ਤੇ ਕਵਾਲੀਆਂ ਗਾਇਆ ਕਰਦਾ ਸੀ। ਇਸ ਤੋਂ ਸੰਗੀਤ ਦੀ ਵਿਦਿਆ ਲੈ ਕੇ ਗਾਉਣਾ ਸ਼ੁਰੂ ਕੀਤਾ। ਹਾਕਮ ਸੂਫ਼ੀ ਦਾ ਪਰੀਵਾਰਕ ਨਾਮ ਹਾਕਮ ਸਿੰਘ ਸੀ ਉਸਤਾਦ ਨੇ ਮਗਰ ਸੂਫ਼ੀ ਲਗਾ ਕੇ ਇਸ ਨੂੰ ਹਾਕਮ ਸੂਫ਼ੀ ਬਣਾ ਦਿੱਤਾ।             ਹਾਕਮ ਸੂਫ਼ੀ ਨੇ 1970 ਵਿਚ ਗਾਉਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਡਫਲੀ ਤੇ ਹੱਥ ਦਾ ਪੰਜਾਂ ਮਾਰ ਕੇ ਡਫਲੀ ਦੀ ਟੁਣਕਾਰ ਸਰੋਤਿਆਂ ਦੇ ਕੰਨੀ ਪਾਉਣ ਵਾਲਾ ਹਾਕਮ ਸੂਫ਼ੀ ਸੀ। ਸਰੋਤਿਆਂ ਨੂੰ ਦੋਗਾਣਾ ਗਾਇਕੀ ‘ਚ ਸੋਲੋ ਗਾਇਕੀ ਵੱਲ ਮੋੜ ਕੇ ਲਿਆਉਣ ਵਾਲਾ ਹਾਕਮ ਸੂਫ਼ੀ ਸੀ। ਡਫਲੀ ਨਾਲ ਸਟੇਜ ਤੇ ਨੱਚ ਕੇ ਸਭ ਤੋਂ ਪਹਿਲਾਂ ਅੈਕਸ਼ਨ ਕਰਨ ਵਾਲਾ ਵੀ ਹਾਕਮ ਸੂਫ਼ੀ ਸੀ। ਹਾਕਮ ਸੂਫ਼ੀ ਸਕੂਲ ਵਿਚ ਗੁਰਦਾਸ ਮਾਨ ਤੋਂ ਦੋ ਜਮਾਤਾਂ ਪਿੱਛੇ ਪੜ੍ਹਦਾ ਸੀ। ਇਹ ਦੋਨੋ ਸਕੂਲ ਵਿਚ ਗਾ ਲੈਂਦੇ ਸਨ। ਫਿਰ ਵੱਡੇ ਹੋ ਕੇ ਵੀ ਦੋਵੇ ਇਕੱਠੇ ਸਟੇਜਾਂ ਕਰਦੇ ਰਹੇ ਹਨ ਦੋਹਾਂ ਵਿਚ ਪਿਆਰ ਮੁਹੱਬਤ ਬਹੁਤ ਸੀ ਹਾਕਮ ਸੂਫ਼ੀ ਕਹਿ ਦਿੰਦਾ ਸੀ ਅਸੀਂ ਭਰਾ ਭਰਾ ਹਾਂ।
      ਜਦ ਹਾਕਮ ਸੂਫ਼ੀ ਦੀ ਜੀ. ਟੀ. ਵੀ ਤੇ ਸੁਰਮਈ ਸ਼ਾਮ ਵਿਚ ਗਾਉਣ ਨਾਲ ਪਛਾਣ ਬਣਨੀ ਸ਼ੁਰੂ ਹੋ ਗਈ  ਫਿਰ ਨਵੇ ਸਾਲ ਦੇ ਪ੍ਰੋਗਰਾਮ ਵਿਚ ਦੋ ਗੀਤ ਗਾ ਕੇ ਵਾਹਵਾ ਪ੍ਰਸੰਸਾ ਖੱਟੀ। ਹਾਕਮ ਸੂਫ਼ੀ ਦਾ ਸਭ ਤੋਂ ਪਹਿਲਾ ਅੈਲ ਪੀ ਰਿਕਾਰਡ ਤਵਾ 1984 ਨੂੰ ਮਾਰਕੀਟ ਵਿਚ ਆਇਆ ਇਸ ਤਵੇ ਦੇ ਸਾਰੇ ਗੀਤ ਹੀ ਮਕਬੂਲ ਹੋਏ ਸੂਫ਼ੀ ਦਾ ਨਾਮ ਪਹਿਲੇ 10 ਗਾਇਕਾਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ ਸੀ ਇਸ ਤਵੇ ਵਿਚ 9 ਗੀਤ ਸਨ। ਇਸ ਤਵੇ ਦੇ ਕੁਝ ਗੀਤ……
੦.. ਮੇਲਾ ਯਾਰਾਂ ਦਾ ਹੋ ਦਿਲਦਾਰਾਂ ਦਾ
੦…ਕਿੱਥੇ ਲਾਏ ਨੇ ਸਜਣਾ ਡੇਰੇ…
ਕਿਓੁ ਭੁੱਲ ਗਿਆ ਪਾਉਣੇ ਫੇਰੇ…
੦…ਮੇਰੇ ਚਰਖ਼ੇ ਦਾ ਟੁੱਟ ਗਈ ਮਾਲ…
ਵੇ ਚੰਨ ਕੱਤਾ ਕੁ ਨਾ…….
          ਉਸ ਦੇ ਕੁਝ ਹੋਰ ਗੀਤ…
੦…ਕੋਲ ਬਹਿ ਕੇ ਕੋਲ ਬਹਿ ਕੇ ਸੁਣ ਸੱਜਣਾ…
ਦੁੱਖਾਂ ਵਲਿਆਂ ਦੀ ਦਰਦ ਕਹਾਣੀ..
੦…. ਕਿਤੋ ਬੋਲ ਮਹਿਰਮਾਂ ਵੇ ਕੱਲ ਪਰਸੋਂ ਮੇਰੀ ਚੀਜ ਗਵਾਚੀ…. ਹੈ ਤੇਰੇ ਕੋਲ….ਮਹਿਰਮਾ ਵੇ…
੦… ਉਹ ਚੰਨ ਵਰਗਾ ਇਕ ਯਾਰ ਸੀ ਮੇਰਾ….
ਬਚਪਨ ਦਾ ਉਹ ਯਾਰ ਸੀ ਮੇਰਾ..
੦…. ਹਾਏ ਹਾਏ ਨੀ ਛੱਲਾ ਬੋਲ ਪਿਆ…
੦..ਘੜਾ ਖੋਰ ਤਾ ਛੱਲਾਂ ਨੇ ਮੇਰਾ ਸਾਰਾ…
ਵੇ ਕੰਢਾ ਤੇਰਾ ਦੂਰ ਦਿਸੇ……..
    ਹਾਕਮ ਸੂਫ਼ੀ ਗੀਤਕਾਰ ਵੀ ਸੀ ਉਹ ਮਿਆਰੀ ਗੀਤ ਲਿਖਦਾ ਸੀ। ਬਹੁਤ ਸਾਰੇ ਗੀਤ ੳਸ ਦੇ ਆਪਣੇ ਲਿਖ ਕੇ ਗਾਏ ਹੋਏ ਹਨ। ਉਸ ਦੀਆਂ ਲਗਭਗ 12 ਕੈਸਿਟਾਂ ਮਾਰਕੀਟ ਵਿਚ ਆਈਆਂ… ਰੂਹ ਨਾਲ ਤੱਕ ਚੰਨ ਵੇ, ਝੱਲਿਆ ਦਿਲਾ ਵੇ, ਦਿਲ ਵੱਟੇ ਦਿਲ, ਕੋਲ ਬਹਿ ਕੇ ਸੁਣ ਸੱਜਣਾ, ਦਿਲ ਤੜਫੇ, ਸੁਪਨਾ ਮਾਹੀ ਦਾ ਆਦਿ।
          ਸੂਫ਼ੀ ਨੇ ਕਈ ਫਿਲਮਾਂ ਵਿਚ ਅਦਾਕਾਰੀ ਕੀਤੀ ਅਤੇ ਗਾਇਆ ਉਸ ਦਾ ਮਸ਼ਹੂਰ ਗੀਤ…..
੦…ਪਾਣੀ ਵਿਚ ਮਾਰਾਂ ਡੀਟਾਂ…..
ਕਰਦੀ ਪਈ ਰੋਜ਼ ਉਡੀਕਾਂ..
ਸੱਜਣ ਮਿਲਵਾਦੇ ਪਾਵੀ ਨਾਂ ਦੂਰ ਤਰੀਕਾਂ……
‘ਯਾਰੀ ਜੱਟ ਦੀ’ ਫਿਲਮ ਵਿਚ ਵਰਿੰਦਰ ਵਲੋਂ ਫ਼ਿਲਮਾਇਆ ਗਿਆ ਹੈ। ਅੱਜ ਵੀ ਸਰੋਤਿਆਂ ਦੀ ਜਬਾਨ ਤੇ ਉਸ ਤਰਾਂ ਹੀ ਹੈ। ਹਾਕਮ ਸੂਫ਼ੀ ਨੇ ਲਗਭਗ ਛੇ ਫਿਲਮਾਂ ਵਿਚ ਕੰਮ ਕੀਤਾ ਜਿਵੇ ਨਿਖੱਟੂ, ਪੰਚਾਇਤ, ਦੀਵਾ ਬਲੇ ਸਾਰੀ ਰਾਤ ਆਦਿ।
          ਹਾਕਮ ਸੂਫ਼ੀ ਪੀਰਾਂ ਫਕੀਰਾਂ ਦੀ ਜਗ੍ਹਾ ਅਤੇ ਜਗਰਾਤਿਆਂ ਵਿਚ ਹਾਜਰੀ ਭਰ ਦਿੰਦਾ ਸੀ।
 ਹਾਕਮ ਸੂਫ਼ੀ ਦਾ ਕਹਿਣਾ ਸੀ ਗਾਇਕੀ ਸਿਰਫ ਪੈਸੇ ਇਕੱਠੇ ਕਰਨ ਖ਼ਾਤਰ ਨਹੀਂ ਹੁੰਦੀ ਸਰੋਤਿਆਂ ਨੂੰ ਆਪਣੇ ਸਭਿਾਚਾਰ ਨਾਲ ਜੋੜ ਕੇ ਰੱਖਣਾ ਵੀ ਗਾਇਕ ਦੀ ਜਿੰਮੇਵਾਰੀ ਹੁੰਦੀ ਹੈ।
        ਮਾਰਚ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਕਮ ਸੂਫ਼ੀ ਤੇ ਗੁਰਦਾਸ ਮਾਨ ਨੇ ਪੰਦਰਾਂ ਸਾਲ ਬਾਅਦ ਇਕ ਸਟੇਜ ਤੇ ਇਕੱਠੇ ਹੋ ਕੇ ਸੱਜਣਾ ਓ ਸੱਜਣਾ ਗਾਇਆ ਸਰੋਤੇ ਕੀਲੇ ਗੲੇ। ਇਹਨਾਂ ਦੋਵੋਂ ਦੀਆਂ ਅੱਖਾਂ ਨਮ ਹੋ ਗੲੀਅਾਂ ਇਕ ਦੂਜੇ ਵੱਲ ਵੇਖ ਰਹੇ ਸਨ ਮੁਖ ‘ਚੋਂ ਓ ਸੱਜਣਾ! ਓ ਸਜਣਾ!! ਨਿਕਲ ਰਿਹਾ ਸੀ। ਸ਼ਾਇਦ ਇਹ ਸਟੇਜ ਤੇ ਆਖਰੀ ਮਿਲਾਪ ਸੀ।
         ਹਾਕਮ ਸੂਫ਼ੀ ਵਿਦੇਸ਼ਾ ਵਿਚ ਬੈਠੇ ਸਰੋਤਿਆਂ ਦੀ ਮੰਗ ਤੇ ਵਿਦੇਸ਼ੀ ਟੂਰ ਵੀ ਲਾ ਆਇਆ ਸੀ। ਜਿਸ ਤਰਾਂ..ਅਮਰੀਕਾਂ, ਮਲੇਸ਼ੀਆ, ਸਿੰਗਾਪੁਰ, ਡੁਬਈ , ਮਾਸਕਟ, ਆਦਿ ਉਸ ਨੇ ਕਿਹਾ ਸੀ, “ਮੈਂ ਜਿੰਦਗੀ ਵਿਚ ਬਹੁਤੀ ਕਮਾਈ ਨਹੀ ਕੀਤੀ ਕਈ ਵਾਰ ਮੈਨੂੰ ਪ੍ਰੋਗਰਾਮਾਂ ਦਾ ਜ਼ੋਰ ਹੋਣ ਕਰਕੇ ਸਕੂਲ ਵਿਚੋਂ ਗੈਰਹਾਜ਼ਰ ਰਹਿਣਾ ਪੈਂਦਾ ਸੀ ਮੈਂ ਸੱਤ ਸਾਲ ਸਕੂਲ ਵਿਚ ਪੂਰੀ ਦੀ ਪੂਰੀ ਤਨਖਾਹ ਕਟਵਾ ਕੇ ਗਾਉਂਦਾ ਰਿਹਾ ਹਾਂ। ਉਸ ਦੀ ਸੋਚ ਸੀ ਸਕੂਲ ਦੇ ਬੱਚਿਆਂ ਤੇ ਸਰਕਾਰ ਨਾਲ ਧੋਖਾ ਨਹੀ ਕਰਨਾਂ।
        ਉਸ ਨੂੰ ਪੀਪਲਜ਼ ਫੋਰਮ ਬਰਗਾੜੀ ਵਲੋਂ ਲਾਈਫ ਟਾਇਮ ਅਚੀਵਮੈਂਟ ਪੁਰਸਕਾਰ ਮਿਲਿਆ।
ਬਠਿੰਡਾ ਵਿਖੇ ਨਵੰਬਰ 2011 ਨੂੰ ਲਾਲ ਚੰਦ ਯਮਲਾ ਜੱਟ ਪੁਰਸਕਾਰ ਨਾਲ ਨਿਵਾਜਿਆ ਗਿਆ।
      ਹਾਕਮ ਸੂਫ਼ੀ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ। ਇਹ ਬਿਮਾਰੀ ਹੀ ਉਸ ਦੇ ਮੌਤ ਦਾ ਕਾਰਨ ਬਣੀ। 4 ਸਤੰਬਰ 2012 ਨੂੰ ਭੈਣ ਭਰਾਵਾਂ ਅਤੇ ਚਾਹੁੰਣ ਵਾਲੇ ਸਰੋਤਿਆਂ ਨੂੰ ਸਦਾ ਲਈ ਛੱਡ ਕੇ ਅਲਵਿਦਾ ਕਹਿ ਗਿਆ। ਪਰ ਉਸ ਦੇ ਗਾਏ ਗੀਤਾਂ ਦਾ ਸਰਮਾਇਆ ਸਾਡੇ ਕੋਲ ਹੈ।
       ਹਾਕਮ ਸੂਫ਼ੀ ਦਾ ਉਹ ਗੀਤ ਜਿਸ ਨੂੰ ਹਰ ਥਾਂ ਰੂਹ ਨਾਲ ਗਾਉਂਦਾ  ਸੀ…..
੦..ਸੱਜਣ ਜੀ ਮੇਰੇ ਗੀਤਾਂ ਦਾ ਮੁੱਲ ਪਾਇਆ ਨਾਂ……….
ਡੂਘੀਆਂ ਅੱਖੀਆਂ ਵਾਲਿਆ ਸੱਜਣਾ ਆਇਆ  ਨਾਂ…………
ਪੁੱਗ ਜਾਂਦਾ ਇਕਰਾਰ ਜੇ ਤੇਰਾ……. ਗੀਤ ਰੰਡੇਪਾ ਕੱਟਦੇ ਨਾਂ…………
ਮੇਰੀ ਲਾਸ਼ ਕਬਰੇ ਪਹੁੰਚ ਗਈ…….. ਮੇਰਾ ਸੱਥਰ ਕਿਸੇ ਵਿਛਾਇਆ ਨਾਂ…

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin