Health & Fitness Articles

ਕਈ ਜੀਵ ਬਿਮਾਰ ਹੋਣ ਉੱਤੇ ਸਮਾਜਿਕ ਦੂਰੀਆਂ ਬਣਾਉਂਦੇ ਹਨ

ਹਰ ਵਿਅਕਤੀ ਬਿਮਾਰੀ ਤੋਂ ਬਚਣ ਲਈ ਹਰ ਉਪਰਾਲੇ ਕਰਦਾ। ਬਿਮਾਰੀ ਲਗਣ ਦੇ ਕਈ ਕਾਰਨ ਹੁੰਦੇ ਹਨ। ਉਨ੍ਹਾਂ ਵਿਚੋਂ ਇਕ ਵਡਾ ਕਾਰਨ ਰੋਗੀ ਵਿਅਕਤੀ ਦੇ ਸੰਪਰਕ ਵਿਚ ਆਉਣਾ, ਜਦੋਂ ਕੋਈ ਰੋਗੀ ਵਿਅਕਤੀ ਖੰਘ ਜਾਂ ਨਿਛ ਮਾਰਦਾ ਤਦ ਉਹ ਹਜ਼ਾਰਾਂ ਦੀ ਗਿਣਤੀ ਵਿਚ ਬਹੁਤ ਮਹੀਨਕਣ, ਜਰਮ ਆਦਿ ਆਲੇ-ਦੁਆਲੇ ਦੀ ਹਵਾ ਵਿਚ ਛਡਦਾ।
ਮਾਹਰਾਂ ਅਨੁਸਾਰ ਇਨ੍ਹਾਂ ਦੀ ਮਾਰ 6 ਫੁਟ (2 ਮੀਟਰ) ਤਕ ਹੋ ਸਕਦੀ ਜੇ ਕੋਈ ਵਿਅਕਤੀ ਇਸ ਦੇ ਨੇੜੇ ਆਉਂਦਾ ਤਦ ਇਹ ਮਹੀਨ ਕਣ ਮੂੰਹ, ਨਕ ਅਤੇ ਅਖਾਂ ਰਾਹੀਂ ਸਰੀਰ ਵਿਚ ਦਾਖਲ ਹੋ ਸਕਦੇ ਹਨ ਅਤੇ ਬਿਮਾਰ ਕਰ ਸਕਦੇ ਹਨ। ਇਸ ਤੋਂ ਬਚਾਵ ਲਈ ਡਾਕਟਰਾਂ ਵ¾ਲੋਂ ਰੋਗੀ ਵਿਅਕਤੀ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਜਾਂਦੀ। ਅਰਥਾਤ ਰੋਗੀ ਵਿਅਕਤੀ ਤੋਂ ਸਮਾਜਿਕ ਦੂਰੀ ਬਣਾ ਕੇ ਰਖਣੀ ਚਾਹੀਦੀ।
ਸਮਾਜਿਕ ਦੂਰੀ ਤੋਂ ਭਾਵ :-
1. ਕਿਸੇ ਵੀ ਵਿਅਕਤੀ ਨਾਲ ਹਥ ਨਾ ਮਿਲਾਓ, ਚੁੰਮਣ ਨਾ ਕਰੋ ਅਤੇ ਜਫੀ ਨਾ ਪਾਓ।
2. ਵਡੇ ਇਕਠ ਵਿਚ ਨਾ ਜਾਵੋ ਅਤੇ ਆਪ ਵੀ ਵਡੇ ਇਕਠ ਨਾ ਕਰੋ।
3. ਭੀੜ ਵਾਲੀ ਥਾਂ ਜਿਵੇਂ ਸਬਜ਼ੀ ਮੰਡੀ, ਜਿਸ ਥਾਂ ਸੇਲ ਲਗੀ ਹੋਵੇ ਆਦਿ ਨਾ ਜਾਵੋ।
4. ਹੋਰਨਾਂ ਨਾਲੋਂ ਘਟੋ-ਘਟ 6 ਫੁਟ ਦੀ ਦੂਰੀ ਬਣਾ ਕੇ ਰਖੋ।
5. ਵਧ ਤੋਂ ਵਧ ਆਪਣੇ ਘਰ ਵਿਚ ਰਹੋ।
6. ਹੋਰਨਾਂ ਨੂੰ ਕੇਵਲ ਅਤਿ ਲੋੜ ਸਮੇਂ ਹੀ ਮਿਲੋ।
ਜੀਵਾਂ ਵਿਚ ਸਮਾਜਿਕ ਦੂਰੀ :-
ਅਸਲ ਵਿਚ ਰੋਗ ਵਿਅਕਤੀ ਤੋਂ ਸਮਾਜਿਕ ਦੂਰ ਬਣਾ ਕੇ ਰਖਣਾ, ਕੋਈ ਨਵਾਂ ਸੰਕਲਪ ਨਹੀਂ । ਕਈ ਜੀਵ ਬਿਮਾਰ ਹੋਣ ਸਮੇਂ ਆਪਣੀ ਸ੍ਰੇਣੀ ਦੇ ਜੀਵਾਂ ਦੇ ਬਚਾਵ ਲਈ ਹੋਰਨਾਂ ਤੋਂ ਸਮਾਜਿਕ ਦੂਰੀ ਬਣਾ ਲੈਂਦੇ ਹਨ ਜਾਂ ਇਕਾਂਤ-ਵਾਸ ਵਿਚ ਚਲੇ ਜਾਂਦੇ ਹਨ। ਜੀਵਾਂ ਨੂੰ ਕੋਈ ਅਕਲ ਨਹੀਂ ਹੁੰਦੀ, ਕੋਈ ਜਾਣਕਾਰੀ ਨਹੀਂ ਦਿਤੀ ਜਾਂਦੀ। ਉਹ ਆਪਣੀ ਸ੍ਰੇਣੀ ਨੂੰ ਤੰਦਰੁਸਤ ਵੇਖਣਾ ਚਾਹੁੰਦੇ ਹਨ।
ਮਾਹਿਰਾਂ ਅਨੁਸਾਰ ਇਸ ਦੀਆਂ ਹੇਠ ਲਿਖੀਆਂ ਉਦਾਹਰਣਾਂ ਹਨ :-
1. ਕੀੜੀਆਂ :-ਕੀੜੀਆਂ ਵਿਚ ਵੇਖਿਆ ਗਿਆ ਕਿ ਜੇਕਰ ਕੋਈ ਕੀੜੀ ਰੋਗੀ ਹੋ ਜਾਵੇ ਤਦ ਉਹ ਆਪਣੇ ਹੋਰਨਾਂ ਸਾਥੀਆਂ ਤੋਂ ਵਖ ਹੋ ਜਾਂਦੀ। ਉਹ ਹੋਰਨਾਂ ਨੂੰ ਰੋਗੀ ਨਹੀਂ ਬਣਾਉਣਾ ਚਾਹੁੰਦੀ।
2. ਸਹਿਦ ਦੀਆਂ ਮਖੀਆਂ : -ਜਦੋਂ ਕੋਈ ਸਹਿਦ ਦੀ ਮਖੀ ਬਿਮਾਰ ਹੋ ਜਾਵੇ ਤਦ ਉਸ ਵਿ¾ਚੋਂ ਖਾਸ ਕਿਸਮ ਦੀ ਗੰਧ ਨਿਕਲਦੀ। ਬਾਕੀ ਮਖੀਆਂ ਨੂੰ ਉਸ ਦੇ ਰੋਗੀ ਹੋਣ ਦਾ ਪਤਾ ਲਗ ਜਾਂਦਾ ਅਤੇ ਸਮਾਜਿਕ ਦੂਰੀ ਬਣਾ ਲੈਂਦੀਆਂ ਹਨ।
3. ਛੰਪੈਂਜੀ :- ਇਹ ਸਮਾਜਿਕ ਦੂਰੀ ਰਖਣ ਵਿਚ ਬਹੁਤ ਦਿ੍ੜ ਹਨ। ਜਦੋਂ ਕੋਈ ਛੰਪੈਂਜੀ ਨੂੰ ਪੋਲੀਓ ਜਾਂ ਕੋਈ ਹੋਰ ਬਿਮਾਰੀ ਹੋ ਜਾਵੇ ਤਦ ਤੰਦਰੁਸਤ ਛੰਪੈਂਜੀ ਉਸ ਨੂੰ ਝੂੰਡ ਤੋਂ ਵਖ ਕਰ ਦਿੰਦੇ ਹਨ।
4. ਕੁਦਰਤ ਵਿਚ ਮਾਦਾ ਹਾਊਸ ਮਾਈਸ ਦਾ ਵਿਲਖਣ ਅਕੀਦਾ ਉਹ ਮੈਟਿੰਗ ਕਰਨ ਤੋਂ ਪਹਿਲਾਂ ਨਰ ਮਾਈਸ ਦੀ ਸਿਹਤ ਬਾਰੇ ਸੁੰਘ ਕੇ ਜਾਣਕਾਰੀ ਲੈਂਦੀ ਕਿ ਕਿਤੇ ਨਰ ਕਮਜ਼ੋਰੀ/ਰੋਗੀ ਤਾਂ ਨਹੀਂ।
ਇਨ੍ਹਾਂ ਤੋਂ ਬਿਨਾਂ ਕਈ ਕੀੜੇ, ਪੰਛੀ, ਟੋਡਪੋਲ, ਕੁਝ ਕਿਸਮ ਦੀਆਂ ਮਛੀਆਂ, ਲੈਬਸਟਰ ਆਦਿ ਵੀ ਸਮਾਜਿਕ ਦੂਰੀ ਦਾ ਧਿਆਨ ਰ¾ਖਦੇ ਹਨ।
ਕੁਝ ਮਹੀਨਿਆਂ ਤੋਂ ਵਿਸ਼ਵ ਵਿਚ ਭਿਆਨਕ ਬਿਮਾਰੀ ਕੋਰੋਨਾ ਦੀ ਮਾਰ ਹੇਠਾਂ ਆਏ ਹੋਏ ਹਨ, ਕਰੋੜਾਂ ਲੋਕ ਪ੍ਰਭਾਵਿਤ ਹਨ ਅਤੇ ਲਖਾਂ ਮੌਤਾਂ ਹੋ ਕੀਆਂ ਹਨ।
ਡਾਕਟਰਾਂ ਅਤੇ ਸਰਕਾਰਾਂ ਵਲੋਂ ਇਸ ਤੋਂ ਬਚਾਵ ਲਈ ਕਈ ਸੁਝਾਵ ਦਿਤੇ ਗਏ ਹਨ। ਉਨ੍ਹਾਂ ਵਿਚੋਂ ਸਮਾਜਿਕ ਦੂਰੀਆਂ ਬਣਾ ਕੇ ਰਖਣਾ ਵੀ ਸ਼ਾਮਲ, ਪਰ ਤਰਾਸ਼ਦੀ ਇਹ ਕਿ ਵਿਸ਼ਵ ਵਿਚ ਕੁਝ ਵਰਗ ਇਸ ਸੁਝਾਵ ਉੱਤੇ ਅਮਲ ਨਹੀਂ ਕਰਦਾ ਜੋ ਕਿ ਸਾਰਿਆਂ ਲਈ ਘਾਤਕ।

– ਮਹਿੰਦਰ ਸਿੰਘ ਵਾਲੀਆ, ਜ਼ਿਲ੍ਹਾ ਸਿਖਿਆ ਅਫ਼ਸਰ (ਸੇਵਾ ਮੁਕਤ)

Related posts

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin

If Division Is What You’re About, Division Is What You’ll Get

admin