Articles Pollywood

ਤਿੰਨ ਜਵਾਨ ਧੀਆਂ ਦਾ ਫ਼ਿਕਰਮੰਦ ਬਾਪ ਬਣਿਆ ‘ਕਰਮਜੀਤ ਅਨਮੋਲ’

ਲੇਖਕ: ਸੁਰਜੀਤ ਜੱਸਲ

ਪੰਜਾਬੀ ਗਾਇਕੀ ਤੋਂ ਫ਼ਿਲਮ ਕਾਮੇਡੀਅਨ ਬਣਿਆ ਕਰਮਜੀਤ ਅਨਮੋਲ ਆਪਣੀ ਨਵੀਂ ਫ਼ਿਲਮ ਵਿੱਚ ਤਿੰਨ ਜਵਾਨ ਧੀਆਂ ਦੇ ਫ਼ਿਕਰਮੰਦ ਬਾਪ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਕੁਝ ਹਟਕੇ ਹੋਵੇਗੀ ਪਰ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰੇਗੀ।ਕੋਵਿਡ 19 ਦੇ ਪ੍ਰਕੋਪ ਤੋਂ ਬਾਅਦ ਸੁੰਨੇ ਪਏ ਸਿਨੇਮਾਂ ਘਰਾਂ ‘ਚ ਮੁੜ ਰੌਣਕਾਂ ਲਿਆਉਣ ਲਈ ‘ਲਾਵਾਂ ਫੇਰੇ’, ਮਿੰਦੋ ਤਸੀਲਦਾਰਨੀ’ ਵਰਗੀਆਂ ਸੁਪਰਹਿੱਟ ਪੰਜਾਬੀ ਫ਼ਿਲਮਾਂ ਬਣਾਉਣ ਵਾਲੀ ਪ੍ਰੋਡਕਸ਼ਨ ਹਾਊਸ ਹੁਣ ਇੱਕ ਹੋਰ ਵੱਡੀ ਕਾਮੇਡੀ ਫ਼ਿਲਮ ‘ ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ’ ਨਾਂ ਦੀ ਕਾਮੇਡੀ ਭਰਪੂਰ ਫ਼ਿਲਮ ਲੈ ਕੇ ਆ ਰਹੀ ਹੈ।
ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ 16 ਅਪ੍ਰੈਲ ਵਿਸਾਖੀ ਦੇ ਦਿਨਾਂ ‘ਤੇ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਚ ਪੰਜਾਬੀ ਸਿਨੇਮੇ ਦਾ ਸਿਰਮੌਰ ਕਾਮੇਡੀਅਨ ਕਰਮਜੀਤ ਅਨਮੋਲ ਪਹਿਲੀ ਵਾਰ ਤਿੰਨ ਜਵਾਨ ਧੀਆਂ ਦੇ ਪ੍ਰੇਸ਼ਾਨ ਬਾਪ ਦੀ ਭੂਮਿਕਾ ‘ਚ ਕਾਮੇਡੀ ਕਰਦਾ ਨਜ਼ਰ ਆਵੇਗਾ। ਫ਼ਿਲਮ ‘ਚ ਕਰਮਜੀਤ ਅਨਮੋਲ, ਏਕਤਾ ਗੁਲਾਟੀ ਖੇੜਾ,ਪੀਹੂ ਸ਼ਰਮਾਂ, ਲਵ ਗਿੱਲ, ਲੱਕੀ ਧਾਲੀਵਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਗਾਂਧੀ , ਮਿੰਦੋ ਤਸੀਲਦਾਰਨੀ ਫ਼ਿਲਮਾਂ ਦੇ ਨਾਮੀਂ ਨਿਰਦੇਸ਼ਕ ਅਵਤਾਰ ਸਿੰਘ ਨੇ ਦਿੱਤਾ ਹੈ। ਜ਼ਿਰਕਯੋਗ ਹੈ ਕਿ ਬੀਤੇ ਦਿਨੀਂ ਇਸ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੀ ਸੋਸਲ ਮੀਡੀਆ ‘ਤੇ ਕਾਫ਼ੀ ਚਰਚਾ ਹੈ।
ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਰਮਾਤਾ ਰੰਜੀਵ ਸਿੰਗਲਾ ਨੇ ਦੱਸਿਆ ਕਿ ਇਹ ਫ਼ਿਲਮ ‘ਲਾਵਾਂ ਫੇਰੇ’ ਵਾਂਗ ਫੁੱਲ ਪਰਿਵਾਰਕ ਕਾਮੇਡੀ ਹੋਵੇਗੀ। ਫ਼ਿਲਮ ਦਾ ਵਿਸ਼ਾ ਸਮਾਜ ਵਿੱਚੋਂ ਧੀਆਂ-ਪੁੱਤਾਂ ਦੇ ਫ਼ਰਕ ਨੂੰ ਮਿਟਾਉਦਾ ਹੈ ਤੇ ਦੱਸਦਾ ਹੈ ਕਿ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ। ਇਸ ਫ਼ਿਲਮ ਦੇ ਟਾਇਟਲ ਅਨੁਸਾਰ ਇੱਕ ਬਾਪ ਦੇ ਘਰ ਜਦ ਇੱਕ ਧੀ ਪੈਦਾ ਹੁੰਦੀ ਹੈ ਤਾਂ ਉਸਦੇ ਫ਼ਿਕਰ ਨੂੰ ਦਰਸਾਉਂਦਾ ਹੈ। ਮਨੋਰੰਜਨ ਪੱਖੋਂ ਇਹ ਇੱਕ ਨਿਰੋਲ ਪਰਿਵਾਰਕ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਹਾਸੇ-ਹਾਸੇ ਵਿੱਚ ਸਮਾਜ ਪ੍ਰਤੀ ਚੰਗੀ ਸੋਚ ਵਾਲੇ ਜੁੰਮੇਵਾਰ ਇੰਨਸਾਨ ਬਣਨ ਦਾ ਸੁਨੇਹਾ ਦਿੰਦੀ ਹੈ। ਇਸ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਅਮਨ ਸਿੱਧੂ ਨੇ ਲਿਖੇ ਹਨ। ਸੰਗੀਤ ਲਾਡੀ ਗਿੱਲ ਤੇ ਜੱਗੀ ਸਿੰਘ ਨੇ ਦਿੱਤਾ ਹੈ। ਹੈਪੀ ਰਾਏਕੋਟੀ, ਰੌਸ਼ਨ ਪ੍ਰਿੰਸ਼, ਤਲਬੀ ਅਤੇ ਜੱਗੀ ਸਿੰਘ ਦੇ ਲਿਖੇ ਗੀਤਾਂ ਨੂੰ ਗੁਰਨਾਮ ਭੁੱਲਰ, ਕਮਲ ਖਾਨ,ਆਰ ਬੀ ਤੇ ਤਲਬੀ ਨੇ ਪਲੇਅ ਬੈਕ ਗਾਇਆ ਹੈ। ਫ਼ਿਲਮ ਦੇ ਸਿਨਮੈਟੋਗ੍ਰਾਫ਼ਰ ਨਵਨੀਤ ਬੀਓਹਰ ਹਨ। ਫ਼ਿਲਮ ਦੇ ਪ੍ਰੋਡਿਊਸਰ ਰੰਜੀਵ ਸਿੰਗਲਾ ਹਨ ਤੇ ਐਗਜ਼ੀਕਿਊਟਰ ਪ੍ਰੋਡਿਊਸਰ ਰਾਜਿੰਦਰ ਕੁਮਾਰ ਗਾਗਾਹਰ ਹਨ। ਕਰੈਟਿਵ ਪ੍ਰੋਡਿਊਸਰ ਇੰਦਰ ਬਾਂਸਲ ਹਨ। ਇਹ ਫ਼ਿਲਮ ਓਮ ਜੀ ਗਰੁੱਪ ਵਲੋਂ 16 ਅਪੈ੍ਰਲ 2021 ਨੂੰ ਦੇਸ਼-ਵਿਦੇਸ਼ਾਂ ‘ਚ ਰਿਲੀਜ਼ ਕੀਤੀ ਜਾ ਰਹੀ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin