
ਧਰਮ ਦੀ ਵਰਤੋ ਕਰਦਿਆਂ ਅਨੇਕਾ ਜਾਤਾਂ, ਪਾਤਾਂ ਅਤੇ ਜ਼ਮਾਤਾਂ ਨੂੰ ਵੰਡਦੀ ਰਾਜਨੀਤੀ ਦਾ ਪੈਸੇ ਦੇ ਪ੍ਮੁੱਖਤਾ ਨੂੰ ਨਿਕਾਰਦਿਆਂ ਹੋਇਆਂ ਵੀ ਇਸ ਤੋ ਅਲੱਗ ਨਾਂ ਹੋ ਕੇ ਸਗੋ ਪੈਸੇ ਦੇ ਮੁੱਖ ਸਰੋਤਾਂ ਕਾਰਪੋਰੇਟਾਂ, ਪੂੰਜੀਪਤੀਆਂ ਰਾਹੀ ਸਥਾਈ ਤੌਰ ਤੇ ਕਾਬਜ਼ ਹੋਣ ਦੀ ਬਿਰਤੀ ਦੁਨਿਆਂ ਵਿੱਚ ਭਾਰੂ ਹੋ ਗਈ ਹੈ। ਜਿਸ ਸਦਕਾ ਸਮੂਹ ਰਾਜਸੀ ਲੋਕਾਂ ਦਾ ਵੱਡੇ ਅਮੀਰ ਘਰਾਣਿਆਂ ਦੇ ਦਰਵਾਜ਼ੇ ਤੇ ਜਾ ਖੜਨਾਂ ਆਮ ਹੋ ਗਿਆ ਹੈ। ਰਾਜਨੀਤੀਕ ਵਰਗ ਆਪਣੀ ਮੁਫਾਜੀ ਜੇਤੂ ਕਾਰਜਾਂ ਲਈ ਸਭ ਤੋਂ ਵੱਧ ਉਹਨਾਂ ਲੋਕਾਂ ਉਪਰ ਕੇਂਦਰਤ ਹੁੰਦਾ ਜਾ ਰਿਹਾ ਹੈ ਜੋ ਉਸ ਦੀ ਜਿੱਤ ਲ਼ਈ ਵੱਧ ਤੋ ਵੱਧ ਵਿੱਤੀ, ਮੀਡੀਆ ਜਾਂ ਹੋਰ ਸਾਧਨ ਪੇਸ਼ ਕਰੇਗਾ। ਅਜਿਹੀ ਰਾਜਨੀਤੀ ਦੇ ਸਮਝੌਤੇ ਅੱਗੇ ਜਾ ਕੇ ਦੇਸ਼ ਆਰਥਿੱਕਤਾਂ ਅਤੇ ਅਖੰਡਤਾ ਲਈ ਘਾਤਕ ਹੋਣੇ ਸੁਰੂ ਹੋ ਗਏ ਹਨ। ਖਾਸ ਕਰਕੇ ਪੂੰਜੀਪਤੀ ਲੋਕਾਂ ਦਾ ਲੋੜੋ ਵੱਧ ਰਾਜਨੀਤੀ ਵਿੱਚ ਦਖਲ, ਲੋਕਤੰਤਰ ਦੇ ਅਸਲ ਮੁਹਾਂਦਰੇ ਨੂੰ ਵਿਗਾੜ ਰਿਹਾ ਹੈ। ਜਿਸ ਦੀ ਭਾਰਤ ਵਿੱਚ ਪ੍ਤੱਖ ਉਦਾਹਣ ਵੇਖਣ ਨੂੰ ਮਿਲ ਰਹੀ ਹੈ ਕੁਝ ਕੁ ਅਮੀਰ ਘਰਾਣਿਆਂ ਦੀ ਅਜ਼ਾਰੇਦਾਰੀ ਨੇ ਲਾਲਚੀ ਬਿਰਤੀ ਵਿੱਚ ਅੰਨੇ ਲੀਡਰਾਂ ਨੂੰ ਖਰੀਦਣਾਂ ਸੌਖੇ ਕਰ ਦਿਤਾ ਹੈ। ਆਪਣੇ ਜਾਤੀ ਫਾਇਦੇ ਦੀ ਸਿਆਸਤ ਨੂੰ ਮੋਹਰਾਂ ਬਣਾ ਲਿਆ ਹੈ। ਆਪਣੀ ਮਰਜ਼ੀ ਦੀ ਲੋਕਰਾਜ ਵਿਵਸਥਾ ਨੂੰ ਘੜਨਾ ਸੁਰੂ ਕਰ ਦਿਤਾ ਹੈ। ਲੋਕ ਰਾਜ ਦੀ ਚੋਣ ਪ੍ੰਪਰਾ ਨੂੰ ਖਤਮ ਕਰ ਦਿਤਾ ਹੈ। ਕਿਸੇ ਵੇਲੇ ਕਿਰਦਾਰੀ ਲੀਡਰਸ਼ਿੱਪ ਹੁੰਦੀ ਸੀ। ਲੀਡਰ ਗਰੀਬ ਰਿਹ ਕੇ ਕੌਮ, ਦੇਸ਼ ਦੀ ਸੇਵਾ ਵਿੱਚ ਇਜ਼ਤ ਮਾਣ ਨੂੰ ਵਧੇਰੇ ਤਹਿਜ਼ੀਹ ਦੇਦੇ ਸਨ। ਪੈਰਿਸ ਵਿੱਚ ਕਿਸੇ ਕਾਲਜ ਵਿੱਚ ਸਾਲਾਨਾ ਕੰਵੋਕੇਸ਼ਨ ਦੁਰਾਨ ਇਕ ਵਿਦਿਆਰਥਣ ਵਲੋਂ ਜਦੋ ਰਾਜਨੀਤੀ ਵਿਸ਼ੇ ਨੂੰ ਚੁਣਿਆਂ ਤਾਂ ਸਾਰਾ ਹਾਲ ਖੜੇ ਹੇ ਕੇ ਤਾੜੀਆ ਮਾਰ ਰਿਹਾ ਸੀ। ਤਾਂ ਇਸ ਦੇ ਅਰਥ ਸਨ ਕਿ ਇਹ ਜੀਵਨ ਵਿੱਚ ਬਹੁਤੀਆਂ ਖਾਹਿਸ਼ਾ ਨੂੰ ਮਾਰ ਕੇ ਸੱਚੀ ਸੇਵਾ ਮਾਰਗ ਤੇ ਤੁਰੀ ਹੈ ਜੋ ਅੱਜੇ ਜਾ ਕੇ ਦੇਸ਼, ਕੌਮ ਦਾ ਨਾਮ ਰੋਸ਼ਨ ਕਰੇਗੀ। ਭਾਰਤ ਵਿਚਲੀ ਅੱਜ ਦੀ ਰਾਜਨੀਤੀ ਵਿੱਚ ਗੁੰਡਾ ਬਿਰਤੀ, ਜ਼ਰਾਇਮ ਪੇਸ਼ਾ, ਤਾਨਾਂਸ਼ਾਹੀ ਵੱਧ ਰਹੀ ਹੈ। ਅਜਿਹੇ ਵਿੱਚ ਅਸਲ ਲੋਕਾਂ ਦੀ ਚੁਣੀਦਾ ਸਰਕਾਰ ਨਹੀਂ ਹੋਵੇਗੀ। ਪੈਸੇ ਨਾਲ ਵੋਟ ਦਾ ਖਰੀਦਣਾ, ਖਰੀਦ ਨਾਲ ਜ਼ਰਾਈਮ ਪੇਸ਼ਾ ਲੋਕਾਂ ਦਾ ਚੁਣੇ ਜਾਣਾ, ਚੁਣੇ ਹੋਏ ਜ਼ਰਾਈਮ ਪੇਸ਼ਾ ਲੋਕਾਂ ਨਾਲ ਹੋਰ ਜ਼ੁਲਮ ਦੇ ਵੱਧਣ ਦਾ ਖਤਰਾ, ਨਿਆ ਦਾ ਖਰੀਦਿਆ ਜਾਣਾ, ਲੋਕ-ਤੰਤਰ ਉਪਰ ਗਲਤ ਲੋਕਾਂ ਦਾ ਕਾਬਜ਼ ਹੋਣ ਨਾਲ ਗਲਤ ਫ਼ੈਸਲੇ ਦੇਸ਼ ਅਤੇ ਕੌਮਾਂ ਨੂੰ ਕਮਜ਼ੋਰ ਜ਼ਰੂਰ ਕਰਨਗੇ। ਧੋਖੇ, ਡਰ, ਪੈਸੇ ਦੇ ਜ਼ੋਰ ਨਾਲ਼ ਜਿੱਤ ਦੇਸ਼ ਦੀ ਆਰਥਿਕਤਾ ਨੂੰ ਤਬਾਹੀ ਦੇ ਕੰਢੇ ਤੇ ਲੈ ਆਵੇਗਾ। ਖ਼ਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ ਇਹ ਬਹੁਤ ਮਾਰੂ ਸਿੱਧ ਹੋ ਰਹੇ ਹਨ। 2014 ਵਿੱਚ ਚੁਣੀ ਭਾਜਪਾ ਸਰਕਾਰ ਦੇ ਮਨੋਰਥ ਪਿੱਛਲੀਆਂ 73 ਸਾਲਾ ਦੇ ਭਾਰਤ ਦੇ ਇਤਿਹਾਸ ਵਿੱਚ ਨੁੰਮਾਇਦਾ ਪਾਰਟੀਆਂ ਤੋਂ ਬਿੱਲਕੁਲ ਹੱਟ ਕੇ ਹਨ। ਵੱਖਰੀ ਫਿਰਕੂ ਰਾਜਨੀਤੀ ਦਾ ਅਗਾਜ ਸ਼ੁਰੂ ਹੋਇਆ ਹੈ। ਜਿਸ ਦਾ ਮਨੋਰਥ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਵੱਲ ਵੱਧ ਰਿਹਾ ਹੈ। ਘੱਟ ਗਿਣਤੀਆ ਦੇ ਲੋਕਾਂ, ਧਾਰਮਿੱਕ ਸਥਾਨਾਂ, ਪੰਪਰਾਵਾਂ, ਅਕੀਦੇਆਂ ਨੂੰ ਨਿਸ਼ਾਨਾ ਬਣਾਇਆਂ ਜਾ ਰਿਹਾ ਹੈ। ਭਾਰਤ ਦੇ ਲੋਕਤੰਤਰ ਦੀ ਹਾਲਾਤ ਨਾਜ਼ੀਵਾਦੀ ਡਿਕਟੇਟਰਸ਼ਿੱਪ ਵੱਲ ਵੱਧਦੀ ਨਜ਼ਰ ਆ ਰਹੀ ਹੈ। ਨਵੇਂ ਕਾਨੂੰਨਾਂ ਨੂੰ ਬਣਾਉਣ ਲਈ ਜ਼ਰੂਰੀ ਪਰਕ੍ਰਿਆ ਮਿੱਧ ਕੇ ਸਿੱਧੇ ਆਰਡੀਨੈਂਸ ਲਿਆ ਕੇ ਕਾਨੂੰਨਾਂ ਦੀ ਸ਼ਕਲ ਦਿੱਤੀ ਜਾ ਰਹੀ ਹੈ। ਅਨੇਕਾਂ ਬਿੱਲਾਂ ਨੂੰ ਆ-ਸੰਵਿਧਾਨਕ ਤਾਰੀਕੇ ਨਾਲ ਬਣਾਇਆ ਜਾ ਰਿਹਾ ਹੈ।