Story

ਕਰੋਨਾ ਦਾ ਸਹੀ ਇਲਾਜ਼।

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਪਾਰਕ ਵਿੱਚ ਬੈਠੇ ਬਜ਼ੁਰਗ ਦੇਸ਼ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਹਾਲਾਤਾਂ ਆਦਿ ਬਾਰੇ ਗਰਮਾ ਗਰਮ ਬਹਿਸ ਕਰ ਰਹੇ ਸਨ। ਚੱਲਦੇ ਚੱਲਦੇ ਬਹਿਸ ਆਣ ਕੇ ਕਰੋਨਾ ‘ਤੇ ਰੁਕ ਗਈ। ਇੱਕ ਸੱਜੇ ਪੱਖੀ ਬਜ਼ੁਰਗ ਕਹਿਣ ਲੱਗਾ, “ਵੇਖੋ ਪੰਜਾਬ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਕਰੋਨਾ ‘ਤੇ ਕਾਬੂ ਪਾਉਣ ਵਿੱਚ ਕਾਮਯਾਬ ਨਹੀਂ ਹੋ ਪਾ ਰਹੀਆਂ। ਦਿਨ ਬਦਿਨ ਮਾਮਲੇ ਵਧਦੇ ਹੀ ਜਾ ਰਹੇ ਹਨ। ਇਨ੍ਹਾਂ ਸੂਬਿਆਂ ਨੂੰ ਟੀਕਾਕਰਣ ਦੀ ਰਫਤਾਰ ਤੇਜ਼ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਨਾਲ ਦੀ ਨਾਲ ਲੋਕਾਂ ‘ਤੇ ਆਪਸੀ ਫਾਸਲਾ ਰੱਖਣ ਅਤੇ ਮਾਸਕ ਪਾਉਣ ਲਈ ਸਖਤੀ ਵੀ ਕਰਨੀ ਚਾਹੀਦੀ ਹੈ।” ਦੂਸਰੇ ਬਜ਼ੁਰਗ ਰਾਮ ਲਾਲ ਨੇ ਜਵਾਬ ਦਿੱਤਾ, “ਕਰੋਨਾ ਦਾ ਇਲਾਜ਼ ਟੀਕਾਕਰਣ ਹੈ ਈ ਨਹੀਂ। ਇਸ ਦਾ ਇਲਾਜ਼ ਤਾਂ ਸਿਰਫ ਚੋਣਾਂ ਹਨ।” ਸਾਰਿਆਂ ਨੇ ਚੌਂਕ ਕੇ ਉਸ ਵੱਲ ਵੇਖਿਆ, “ਹੈਂ! ਉਹ ਕਿਵੇਂ?”

“ਉਹ ਇਸ ਤਰਾਂ ਕਿ ਜਿਸ ਵੀ ਸੂਬੇ ਵਿੱਚ ਚੋਣਾਂ ਹੁੰਦੀਆਂ ਹਨ, ਉਥੇ ਕਰੋਨਾ ਕੁਝ ਦੇਰ ਲਈ ਆਪਣੀ ਕਾਰਵਾਈ ਮੁਅੱਤਲ ਕਰ ਦੇਂਦਾ ਹੈ। ਆਹ ਅਸਾਮ, ਬੰਗਾਲ, ਪਾਂਡੀਚੇਰੀ ਅਤੇ ਕੇਰਲਾ ਦੀ ਮਿਸਾਲ ਤੁਹਾਡੇ ਸਭ ਦੇ ਸਾਹਮਣੇ ਹੈ। ਰੈਲੀਆਂ ਵਿੱਚ ਲੱਖਾਂ ਦਾ ‘ਕੱਠ ਹੋ ਰਿਹਾ ਹੈ, ਨਾ ਕੋਈ ਆਪਸੀ ਫਾਸਲਾ ਰੱਖ ਰਿਹਾ ਹੈ ਤੇ ਨਾ ਹੀ ਕੋਈ ਮਾਸਕ ਪਹਿਨ ਰਿਹਾ ਹੈ। ਬੰਦੇ ‘ਤੇ ਬੰਦਾ ਚੜਿ੍ਆ ਹੋਇਆ ਹੈ, ਪਰ ਮਜ਼ਾਲ ਹੈ ਕਿ ਕਿਸੇ ਵਰਕਰ ਜਾਂ ਲੀਡਰ ਨੂੰ ਕਰੋਨਾ ਹੋ ਜਾਵੇ। ਕੋਈ ਵੀ ਲੀਡਰ ਸਟੇਜ ਤੋਂ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਨਹੀਂ ਕਰ ਰਿਹਾ। ਸਾਰੇ ਵਿਰੋਧੀ ਪਾਰਟੀਆਂ ਨੂੰ ਭੰਡਣ ‘ਤੇ ਹੀ ਜੋਰ ਲਗਾ ਰਹੇ ਹਨ। ਤੁਸੀਂ ਵੇਖ ਲਿਉ, ਜਦੋਂ 7 – 8 ਮਹੀਨੇ ਬਾਅਦ ਪੰਜਾਬ ਵਿੱਚ ਚੋਣਾਂ ਹੋਈਆਂ ਤਾਂ ਇਥੇ ਵੀ ਦੋ ਕੁ ਮਹੀਨੇ ਲਈ ਕਰੋਨਾ ਆਪਣੀ ਕਾਰਵਾਈ ਬੰਦ ਕਰ ਦੇਵੇਗਾ।” ਸਾਰਿਆਂ ਨੇ ਸਹਿਮਤੀ ਵਿੱਚ ਸਿਰ ਹਿਲਾਇਆ।

Related posts

ਕਹਾਣੀ : ਖ਼ਾਮੋਸ਼ ਸਫ਼ਰ !

admin

ਮਾਂ ਦੀ ਮਮਤਾ !

admin

ਮਿੰਨੀ ਕਹਾਣੀ : ਚੜ੍ਹਦੀਕਲਾ !

admin