Health & Fitness Articles

ਜ਼ਰੂਰੀ ਹੋ ਗਈ ਹੈ ਦੰਦਾਂ ਦੀ ਸੰਭਾਲ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਵਿਸ਼ਵ ਮੌਖਿਕ ਸਿਹਤ ਦਿਵਸ 20 ਮਾਰਚ, 2021 ਵਾਲੇ ਦਿਨ ਤੰਦਰੁਸਤ ਜ਼ਿੰਦਗੀ ਲਈ ਮੌਖਿਕ ਸਿਹਤ ਸੰਬੰਧੀ ਜਾਗਰੂਕਤਾ ਅਤੇ ਮਹੱਤਤਾ ਬਾਰੇ ਗੱਲ ਕੀਤੀ ਗਈ। ਅੱਜ 530 ਮਿਲੀਅਨ ਤੋਂ ਵੱਧ ਬੱਚੇ ਦੰਦਾਂ ਦੇ ਰੋਗਾਂ ਦੇ ਸ਼ਿਕਾਰ ਹਨ ਅਤੇ ਵਿਸ਼ਵ ਦੀ 15% ਆਬਾਦੀ ਮੌਖਿਕ ਰੌਗਾਂ ਦੇ ਘੇਰੇ ਵਿਚ ਆ ਚੱਕੇ ਹਨ। ਸਰੀਰ ਅੰਦਰ ਹੋਣ ਵਾਲੇ ਕੈਂਸਰ ਵਿੱਚੋਂ ਮੂੰਹ ਯਾਨਿ ਮੌਖਿਕ ਕੈਂਸਰ ਤੇਜ਼ੀ ਨਾਲ ਵੱਧ ਰਿਹਾ ਹੈ। ਓਰਲ ਯਾਨਿ ਲਿੱਪ, ਮੂੰਹ ਦੇ ਦੂਜੇ ਹਿਿਸਆਂ ਅਤੇ ਓਰੋਫੈਨਿਕਸ ਕੈਂਸਰ ਔਰਤਾਂ-ਮਰਦਾਂ ਵਿਚ ਦੇਖਿਆ ਜਾ ਰਿਹਾ ਹੈ। ਕੱੁਝ ਏਸ਼ਿਆਈ ਮੁਲਕਾਂ ਵਿਚ ਨੌਜਵਾਨਾਂ ਵਿਚ ਮੂੰਹ ਦੇ ਕੈਂਸਰ ਦਾ ਆਂਕੜਾ ਵੱਧਿਆ ਹੈ।

ਵਿਸ਼ਵ ਭਰ ਵਿਚ ਮੁੰਹ ਦਾ ਕੈਂਸਰ, ਦੰਦਾਂ ਦੀ ਇਨਫੈਕਸ਼ਨ, ਕੈਵਿਟੀ, ਸੂਜਨ, ਵਰਗੀ ਬਿਮਾਰੀਆਂ ਦਾ ਪ੍ਰਤੀਸ਼ਤ ਘਰੋ-ਘਰੀ ਤੇਜ਼ੀ ਨਾਲ ਵੱਧ ਰਿਹਾ ਹੈ। ਅੱਜ ਸਕੂਲੀ ਬੱਚੇ 65-85%, ਅਤੇ ਕਰੀਬਨ 90-95% ਬਾਲਗ ਮੂੰਹ ਦੇ ਰੋਗਾਂ ਦੇ ਸ਼ਿਕਾਰ ਹਨ। ਹਰ ਸਾਲ ਕਨੇਡਾ ਵਿਚ ਅੰਦਾਜ਼ਨ 2.3 ਮਿਲੀਅਨ ਬੱਚਿਆਂ ਨੂੰ ਦੰਦਾਂ ਦੀ ਤਕਲੀਫ ਕਾਰਨ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ। ਅਮਰੀਕਾ ਵਿਚ ਬੱਚੇ ਦਮੇ ਨਾਲੋਂ ਜ਼ਿਆਦਾ ਮੂੰਹ ਦੇ ਰੋਗਾਂ ਦੇ ਸ਼ਿਕਾਰ ਹਨ।

ਵਿਸ਼ਵ ਸਿਹਤ ਸੰਸਥਾ ਨੇ ਓਰਲ ਸਿਹਤ ਪ੍ਰੋਗਰਾਮਾਂ ਵਿਚ ਦੰਦਾਂ ਦੇ ਰੋਗਾਂ ਦੀ ਰੋਕਥਾਮ ਲਈ ਫਲੋਰਾਈਡ ਪ੍ਰਭਾਵਸ਼ਾਲੀ ਵਰਤੋਂ, ਪੌਸ਼ਟਿਕ ਖੂਰਾਕ ਦੁਆਰਾ ਓਰਲ ਬਿਮਾਰੀ ਦੀ ਰੋਕਥਾਮ, ਸੀਨੀਅਰਜ਼ ਅਤੇ ਗਰਭਵਤੀ ਔਰਤਾਂ ਵਿਚ ਮੌਖਿਕ ਸਿਹਤ ਬਾਰੇ ਦੇਖਭਾਲ, ਤੰਬਾਕੂ ਸੰਬੰਧੀ ਰੋਗਾਂ ‘ਤੇ ਕੰਟ੍ਰੋਲ, ਸਕੂਲੀ ਪੱਧਰ’ਤੇ ਮੌਖਿਕ ਸਿਹਤ ਨੂੰ ਉਤਸ਼ਾਹਤ ਕਰਨਾ, ਜ਼ੁਬਾਨੀ ਸਿਹਤ ਪ੍ਰਣਾਲੀਆਂ ਦਾ ਵਿਕਾਸ ਅਤੇ ਰੌਕਥਾਮ’ਤੇ ਸਿਹਤ ਨੂੰ ਉਤਸ਼ਾਹਤ ਕਰਨ ਲਈ ਸੇਵਾਵਾਂ ਦਾ ਰੁਝਾਨ, ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ’ ਤੇ ਮੌਖਿਕ ਸਿਹਤ ਪ੍ਰਤੀ ਅਵੇਅਰਨੈਸ ਨੂੰ ਅੱਗੇ ਰੱਖਿਆ ਹੈ।

ਪੀਰੀਅਡੋਂਟਿਲ ਬਿਮਾਰੀ ਵਿੱਚ ਦੰਦਾਂ ਦੇ ਆਲੇ-ਦੁਆਲੇ ਦੇ ਟਿਸ਼ੂਆਂ ਨੂੰ ਪ੍ਰਭਾਵਤ ਕਰਦੇ ਹਨ। ਖੂਨ ਵਗਣ ਦੇ ਨਾਲ ਦਰਦ ਅਤੇ ਸਾਹ ਬਦਬੂਦਾਰ ਆਉਂਦਾ ਹੈ। ਗੰਭੀਰ ਹਾਲਤ ਵਿਚ ਦੰਦ ਲੂਜ਼ ਹੋ ਕੇ ਬਾਹਰ ਵੀ ਆ ਜਾਂਦੇ ਹਨ। ਗੰਭੀਰ ਪੀਰੀਅਡੌਂਟਲ ਬਿਮਾਰੀਆਂ ਨੇ ਵਿਸ਼ਵ ਦੀ ਅਦਾਜ਼ਨ 15% ਆਬਾਦੀ ਨੂੰ ਪ੍ਰਭਾਵਿਤ ਕੀਤਾ ਹੈ। ਮੁੱਖ ਕਾਰਨ ਤੰਬਾਕੂ ਦੀ ਜ਼ਿਆਦਾ ਵਰਤੋਂ ਜ਼ੂਬਾਨ ਦੀ ਸਫਾਈ ਪ੍ਰਤੀ ਲਾਪ੍ਰਵਾਹੀ ਦੇਖੀ ਜਾ ਰਹੀ ਹੈ। ਤੰਬਾਕੂ, ਅਲਕੋਹਲ, ਖੰਡ (ਚੀਨੀ) ਦਾ ਜ਼ਿਆਦਾ ਇਸਤੇਮਾਲ, ਮੂਹ ਦੀ ਸਫਾਈ ਪ੍ਰਤੀ ਲਾਪ੍ਰਵਾਹੀ, ਆਰਿਥਕ ਤੰਗੀ, ਕਾਰਨ ਮੌਖਿਕ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ।

• ਕਾਰਬੋਹਾਈਡ੍ਰੇਟਸ ਦਾ ਜ਼ਿਆਦਾ ਸੇਵਨ, ਬੈਕਟੀਰੀਆ ‘ਚ ਐਸਿਡ ਦੰਦਾਂ ਦੀ ਬਾਹਰੀ ਪਰਤ ਜਾਂ ਜੜਾਂ ਤੋਂ ਤੋੜ ਸਕਦੇ ਹਨ।
• ਦੰਦਾਂ ਦੀ ਆਮ ਸ਼ਿਕਾਇਤ ਦਾ ਇਲਾਜ਼ ਨਾ ਕੀਤੇ ਜਾਣ ਨਾਲ ਮਸੂੜਿਆਂ ਦੇ ਹੇਠ ਗੰਭੀਰ ਇਨਫੈਕਸ਼ਨ ਜੋ ਸਰੀਰ ਦੇ ਦੂਜੇ ਹਿੱਸਿਆਂ ਵਿਚ ਫੈਲ ਸਕਦੇ ਹਨ। ਨਤੀਜਾ ਖਤਰਨਾਕ ਹੋ ਸਕਦਾ ਹੈ।
• ਸ਼ੂਗਰ-ਫ੍ਰੀ ਪੌਸ਼ਟਿਕ ਖੁਰਾਕ ਅਤੇ ਸਨੈਕਸ ਰੂਟੀਨ ਵਿਚ ਸ਼ਾਮਿਲ ਕਰੋ।
• ਵਾਈਨ ਲੀਮਿਟ ਵਿਚ ਲਵੋ।
• ਦੰਦਾਂ ਦੇ ਰੋਗਾਂ ਦੀ ਰੋਕਥਾਮ ਲਈ ਫਲੋਰਾਈਡ ਦੇ ਅਨੁਕੂਲ ਪੱਧਰ ਲਈ ਫਲੋਰਿਡੇਟਿਡ ਪੀਣ ਵਾਲਾ ਪਾਣੀ, ਨਮਕ, ਦੁੱਧ, ਦੀ ਵਰਤੋਂ ਦੇ ਨਾਲ ਇੱਕ ਹਜਾਰ ਤੋਂ 1500 ਪੀਪੀਐਮ ਫਲੋਰਾਈਡ ਵਾਲੀ ਟੂੱਥਪੇਸਟ ਨਾਲ ਸਵੇਰੇ-ਸ਼ਾਮ ਦੰਦਾਂ ਨੂੰ ਕਲੀਨ ਕਰੋ।
• ਦੰਦ ਦੇ ਆਮ ਰੋਗਾਂ ਤੋਂ ਬਚਣ ਲਈ ਹਰ ਖਾਣੇ ਤੋਂ ਬਾਅਦ ਗਰਮ ਪਾਣੀ ਨਾਲ ਕੁਰਲੀ ਕਰਨ ਦੀ ਆਦਤ ਪਾ ਲਵੋ। ਦੰਦਾਂ ਦੇ ਵਿਚਕਾਰ ਫਸੇ ਹੋਏ ਖਾਣੇ ਨੂੰ ਕੱਢਣ ਲਈ ਡੇਲੀ ਫਲਾਸ ਕਰੋ।
• ਟੁੱਥ-ਬੁਰਸ਼ ਨੂੰ ਹਰ 2 ਮਹੀਨੇ ਬਾਅਦ ਜਰੂਰ ਬਦਲੋ। ਆਪਣੇ ਦੰਦਾਂ ਦੇ ਮੁਤਾਬਿਕ ਨਰਮ ਜਾਂ ਸਖਤ ਬ੍ਰਿਸਟਲ ਵਾਲਾ ਟੁੱਥ-ਬੁਰਸ਼ ਇਸਤੇਮਾਲ ਕਰੋ।
• ਦੰਦਾਂ ਨੂੰ ਹੇਲਦੀ ਰੱਖਣ ਲਈ ਸਾਲ ਵਿਚ 1 ਬਾਰ ਡੈਂਟਿਸਟ ਤੋਂ ਚੈਕ-ਅਪ ਕਰਾਉਣ ਦੀ ਆਦਤ ਪਾ ਲਵੋ।
• ਮੂੰਹ ਦੀ ਬਦਬੂ ਲਈ ਨਮਕ ਵਾਲੇ ਪਾਣੀ ਦੇ ਗਰਾਰੇ ਡੇਲੀ 2-3 ਬਾਰ ਕਰੋ। ਘਰੇਲੂ ਮਾਊਥ-ਬਾਸ਼ ਲਈ 1 ਕੱਪ ਘੱਟ ਗਰਮ ਪਾਣੀ ਵਿਚ 3 ਬੂੰਦਾਂ ਟੀ-ਟ੍ਰੀ ਆਇਲ ਪਾਕੇ ਇਸਤੇਮਾਲ ਕਰਨਾ ਚਾਹੀਦਾ ਹੈ।
• ਰਾਤ ਨੂੰ ਬੈਡ ‘ਤੇ ਜਾਣ ਤੋਂ ਪਹਿਲਾਂ 1-2 ਬੂੰਦਾਂ ਲੌਂਗ ਦਾ ਤੇਲ ਲਗਾਓ।

Related posts

Shepparton Paramedic Shares Sikh Spirit of Service This Diwali

admin

Specialist Fees Soar: From $650 to $5,650 for Common Procedures

admin

If Division Is What You’re About, Division Is What You’ll Get

admin