Culture Articles

ਅਲੋਪ ਹੋ ਗਿਆ ਗੁੱਲੀ ਡੰਡਾ !

ਜਦੋਂ ਅਸੀਂ ਛੋਟੇ ਸੀ।ਬੱਚਿਆਂ ਲਈ ਮਨੋਰੰਜਨ ਤੇ ਖੇਡਾਂ ਦੇ ਕੋਈ ਸਾਧਨ ਨਹੀਂ ਸਨ। ਮੁੰਡੇ ਪਿੰਡਾਂ ਵਿੱਚ ਖਿੱਦੋ ਖੂੰਡੀ,ਕਾਨਾਂ ਘੋੜੀ,ਪਿੰਨੀ ਪਿੱਚੀ,ਪਿੱਠੂ ਗਰਮ,ਬੰਟੇ,ਲੁਕਨਮਿਟੀ ਆਦਿ ਖੇਡਦੇ ਸੀ। ਜਿੰਨਾਂ ਵਿੱਚ ਇੱਕ ਗੇਂਮ ਗੁੱਲੀ ਡੰਡਾ ਬਹੁਤ ਪਰਚੱਲਤ ਸੀ। ਇਹ ਇੱਕ ਡੰਡੇ ਤੇ ਗੁੱਲੀ ਦੀ ਮਦਦ ਨਾਲ ਖੁੱਲੇ ਮੈਦਾਨ ਵਿੱਚ ਖੇਡੀ ਜਾਂਦੀ ਸੀ। ਖਿਡਾਰੀਆਂ ਦੀ ਤਦਾਤ ਵਿੱਚ ਕੋਈ ਰੋਕ ਨਹੀਂ ਸੀ। ਡੰਡਾ ਕਿਸੇ ਵੀ ਮਾਪ ਦਾ ਹੋ ਸਕਦਾ ਸੀ। ਗੁੱਲੀ,ਡੰਡੇ ਨਾਲ ਖੇਡੀ ਜਾਂਦੀ ਸੀ।ਜਿਸ ਦੀ ਲੰਬਾਈ 9 ਇੰਚ ਦੇ ਲੱਗਭੱਗ ਹੁੰਦੀ ਸੀ।ਗੁੱਲੀ ਦੇ ਦੋਨੋ ਸਿਰੇ ਤਰਾਸ਼ੇ ਹੋਏ ਤੇ ਨੋਕਦਾਰ ਹੁੰਦੇ ਸਨ। ਜੋ ਅਸੀਂ ਗੁੱਲੀ ਤੇ ਡੰਡਾ ਆਪਣੇ ਪਿੰਡ ਦੇ ਤਰਖਾਣ ਪਾਸੋ ਘੜਾਉਂਦੇ ਸੀ। ਇਸ ਖੇਲ ਵਿੱਚ ਪਹਿਲੀ ਮੀਟੀ ਦਾ ਨਿਰਣਾ ਕਰਣ ਲਈ ਬੱਚੀਆਂ ਪਾਈਆਂ ਜਾਂਦੀਆਂ ਸਨ।ਵੱਧ ਬੱਚੀਆਂ ਪਾਉਣ ਵਾਲਾ ਖਿਡਾਰੀ ਪਹਿਲਾ ਵਾਰੀ ਲੈਂਦਾ ਸੀ।ਉਹ ਖੁੱਤੀ ਦੇ ਉੱਤੇ ਗੁੱਲੀ ਰੱਖ ਕੇ ਡੰਡੇ ਨਾਲ ਉੱਪਰ ਚੜਾਉਦਾ ਸੀ।ਵਿਰੋਧੀ ਖਿਡਾਰੀ ਉਸ ਗੁੱਲੀ ਨੂੰ ਚੁੱਕ ਕੇ ਖੁੱਤੀ ਵੱਲ ਸੁੱਟਦਾ ਸੀ।ਖੁੱਤੀ ਦੇ ਉੱਪਰ ਰੱਖੇ ਡੰਡੇ ਨੂੰ ਮਾਰਦਾ ਸੀ।ਡੰਡੇ ਵਿੱਚ ਨਿਸ਼ਾਨਾ ਲੱਗ ਜਾਵੇ ਜਾਂ ਕਈ ਥਾਂਈਂ ਖੁੱਤੀ ਕੋਲ ਮਿੱਥੇ ਖ਼ਾਨੇ ਵਿੱਚ ਪੈ ਜਾਵੇ ਤਾਂ ਦੂਸਰੀ ਧਿਰ ਦੀ ਵਾਰੀ ਆ ਜਾਦੀ ਸੀ।ਜਦੋਂ ਇਹ ਸਫਲਤਾ ਨਾਂ ਮਿਲੇ ਕਇਮ ਖਿਡਾਰੀ ਵੱਲੋਂ ਗੁੱਲੀ ਦੇ ਨੋਕਦਾਰ ਹਿੱਸੇ ਉਤੇ ਡੰਡਾ ਮਾਰਿਆ ਜਾਂਦਾ ਸੀ।ਜਿਸ ਨਾਲ ਗੁੱਲੀ ਉੱਤੇ ਨੂੰ ਬੁੜ੍ਹਕਦੀ ਸੀ।ਇਸ ਦੌਰਾਨ ਜਦੋਂ ਉਹ ਹਵਾ ਵਿੱਚ ਹੁੰਦੀ ਗੁੱਲੀ ਨੂੰ ਪੂਰੇ ਜ਼ੋਰ ਨਾਲ ਡੰਡਾ ਮਾਰਦਾ ਸੀ।ਜੋ ਗੁੱਲੀ ਦੂਰ ਚਲੀ ਜਾਦੀ ਸੀ ਜਾਂ ਨੇੜੇ ਡਿੱਗ ਪੈਂਦੀ ਸੀ।ਜੇ ਕਰ ਮੁਖ਼ਾਲਫ਼ਤ ਪਾਰਟੀ ਇਸ ਗੁੱਲੀ ਨੂੰ ਹਵਾ ਵਿੱਚ ਬੁੱਚ ਲਵੇ ਜਿਸ ਤਰਾਂ ਕ੍ਰਿਕਟ ਵਿੱਚ ਕੈਂਚ ਲਿਆ ਜਾਂਦਾ ਹੈ।ਜਾਂ ਉਸ ਨੂੰ ਖੁੱਤੀ ਕੋਲ ਨਿਸ਼ਾਨ ਦੇਹੀ ਵਾਲੀ ਜਗਾ ਥੋੜੀ ਜਿਹੀ ਖ਼ਾਸ ਜਗਾ ਤੇ ਸੁੱਟ ਦੇਵੇ ਡੰਡੇ ਨਾਲ ਗੁੱਲੀ ਮਾਰਨ ਵਾਲੇ ਮੁੰਡੇ ਦੀ ਵਾਰੀ ਖਤਮ ਹੋ ਜਾਦੀ ਸੀ।ਅਗਲੇ ਖਿਡਾਰੀ ਦੀ ਵਾਰੀ ਆ ਜਾਦੀ ਸੀ।ਸਾਡੇ ਮਾਸ਼ਟਰ ਜੀ ਬੱਚਿਆਂ ਨੂੰ ਅਕਸਰ ਗਲ਼ੀਆਂ ਵਿੱਚ ਖੇਡਨ ਦੀ ਬਜਾਏ ਖੁੱਲੀ ਗਰਾਊਂਡ ਵਿੱਚ ਖੇਲਨ ਲਈ ਕਹਿੰਦੇ ਸੀ।ਤਾਂ ਜੋ ਰਾਹਗੀਰ ਜਾਂਦੇ ਕਿਸੇ ਵਿਅਕਤੀ ਨੂੰ ਗੁੱਲੀ ਨਾਂ ਵੱਜ ਜਾਵੇ।ਇਹਨਾ ਗੇਮਾਂ ਖੇਡਨ ਨਾਲ ਬੱਚੇ ਸਿਹਤ ਪੱਖੋਂ ਤੰਦਰੁਸਤ ਰਹਿੰਦੇ ਸੀ।ਬਾਲ ਸ਼ਭਾ ਵਿੱਚ ਬੋਲਨ ਲਈ ਅਕਸਰ ਸਾਡੇ ਮਾਸਟਰ ਜੀ ਸਾਨੂੰ ਸਿੱਖਿਆ ਦਾਇਕ ਗੀਤ ਕਵਿਤਾ ਲਿਖ ਕੇ ਦਿੰਦੇ ਸੀ।ਇਸੇ ਤਰਾਂ ਉਹਨਾਂ ਨੇ ਗੁੱਲੀ ਡੰਡੇ ਤੇ ਕਵਿਤਾ ਲਿਖ ਕੇ ਮੈਨੂੰ ਦਿੱਤੀ ਸੀ ਜੋ ਮੈਂ ਬਾਲ ਸਭਾ ਵਿੱਚ ਪੜ੍ਹੀ ਸੀ। ਜੋ ਮੈਨੂੰ ਹੁਣ ਵੀ ਯਾਦ ਹੈ।
ਇੱਕ ਦਿਨ ਸੀ ਕੁੱਝ ਮੌਸਮ ਠੰਡਾ,
ਯਾਰਾਂ ਖੇਡਿਆ ਗੁੱਲੀ ਡੰਡਾਂ
ਗੁੱਲੀ ਮੇਰੀ ਇਸ ਤਰਾਂ ਭੱਜੀ,
ਜਾ ਸਿੱਧੀ ਇੱਕ ਦੀ ਅੱਖ ਚ ਵੱਜੀ,
ਜ਼ੋਰ ਦਾ ਮੈਂ ਮਾਰਿਆਂ ਸੀ ਟੁੱਲ,
ਅੱਖ ਦਾ ਦੀਵਾ ਹੋ ਗਿਆ ਗੁੱਲ,
ਉਤੋਂ ਇੱਕ ਬੰਦਾ ਆਇਆ,
ਉਹ ਨੇ ਫੜ੍ਹ ਮੈਨੂੰ ਲੰਮਿਆਂ ਪਾਇਆ,
ਖਾਹ ਕੇ ਮਾਰ ਮੈਂ ਪੈ ਗਿਆ ਠੰਡਾ,
ਫਿਰ ਨਾਂ ਖੇਡਿਆ ਗੁੱਲੀ ਡੰਡਾ।
ਹੁਣ ਗੁੱਲੀ ਡੰਡਾ ਅਲੋਪ ਹੋ ਗਿਆ ਹੈ।ਇਸ ਦੀ ਜਗਾ ਮਹਿੰਗੀ ਗੇਮ ਕ੍ਰਿਕਟ ਨੇ ਲੈ ਲਈ ਹੈ।ਬੱਚੇ ਇਹਨਾਂ ਗੇਮਾਂ ਤੋਂ ਕੌਹਾ ਦੂਰ ਅਨਜਾਨ ਮੁਬਾਇਲ ਤੇ ਗੇਮਾਂ ਖੇਡ ਮਨੋਰੋਗੀ ਹੋ ਗਏ ਹਨ।ਨਵੀਂ ਪੀੜ੍ਹੀ ਨੂੰ ਇਸ ਬਾਰੇ ਦੱਸਨਾ ਚਾਹੀਦਾ ਹੈ।ਤਾਂ ਜੋ ਇਸ ਵਿਰਸੇ ਨਾਲ ਜੁੜੇ ਰਹਿਣ।

– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin