Articles Pollywood

ਕੀ ਕਹਿੰਦੀਆਂ ਨੇ ਪ੍ਰੇਸ਼ਾਨ ਬਾਪ ਦੀਆਂ ਤਿੰਨ ਜਵਾਨ ਧੀਆਂ

ਲੇਖਕ: ਸੁਰਜੀਤ ਜੱਸਲ

ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਫ਼ਿਲਮ ‘ਕੁੜੀਆਂ ਜਵਾਨ-ਬਾਪੂ ਪ੍ਰੇਸ਼ਾਨ’ ਮਨੋਰੰਜਨ ਪੱਖੋਂ ਇੱਕ ਨਿਰੋਲ ਪਰਿਵਾਰਕ ਕਾਮੇਡੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਹਾਸੇ-ਹਾਸੇ ਵਿੱਚ ਸਮਾਜ ਪ੍ਰਤੀ ਚੰਗੀ ਸੋਚ ਵਾਲੇ ਜੁੰਮੇਵਾਰ ਇੰਨਸਾਨ ਬਣਨ ਦਾ ਸੁਨੇਹਾ ਦਿੰਦੀ ਹੈ। ਫ਼ਿਲਮ ਦਾ ਵਿਸ਼ਾ ਸਮਾਜ ਵਿੱਚੋਂ ਧੀਆਂ-ਪੁੱਤਾਂ ਦੇ ਫ਼ਰਕ ਨੂੰ ਮਿਟਾਉਦਾ ਹੈ ਤੇ ਦੱਸਦਾ ਹੈ ਕਿ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ। ਇਸ ਫ਼ਿਲਮ ਦੇ ਟਾਇਟਲ ਅਨੁਸਾਰ ਇੱਕ ਬਾਪ ਦੇ ਘਰ ਜਦ ਇੱਕ ਧੀ ਪੈਦਾ ਹੁੰਦੀ ਹੈ ਤਾਂ ਉਸਦੇ ਫ਼ਿਕਰ ਨੂੰ ਦਰਸਾਉਂਦਾ ਹੈ। ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਏਕਤਾ ਗੁਲਾਟੀ ਖੇੜਾ,ਪੀਹੂ ਸ਼ਰਮਾਂ, ਲਵ ਗਿੱਲ, ਲੱਕੀ ਧਾਲੀਵਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਅਵਤਾਰ ਸਿੰਘ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ਤਿੰਨ ਜਵਾਨ ਧੀਆਂ ਦੇ ਪ੍ਰੇਸ਼ਾਨ ਬਾਪ ਦੀ ਕਹਾਣੀ ਹੈ। ਜ਼ਿਕਰਯੋਗ ਹੈ ਕਿ ਦਰਜਨਾਂ ਫ਼ਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਤੇ ਡਾਇਲਾਗਾਂ ਨਾਲ ਦਰਸ਼ਕਾਂ ਨੂੰ ਹਸਾਉਣ ਵਾਲਾ ਸਿਰਮੌਰ ਕਾਮੇਡੀਅਨ ਕਰਮਜੀਤ ਅਨਮੋਲ ਪ੍ਰੇਸ਼ਾਨ ਬਾਪ ਦੀ ਭੂਮਿਕਾ ‘ਚ ਨਜ਼ਰ ਆਵੇਗਾ। ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਇਹ ਫ਼ਿਲਮ ਇੱਕ ਵੱਖਰੇ ਟੇਸਟ ਦੀ ਫ਼ਿਲਮ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਕਾਮੇਡੀ ਭਰਿਆ ਮਨੋਰੰਜਨ ਕਰੇਗੀ। ਆਓ ਇਸ ਪ੍ਰੇਸ਼ਾਨ ਬਾਪ ਦੀਆਂ ਧੀਆਂ ਬਾਰੇ ਵੀ ਗੱਲ ਕਰੀਏ–
ਏਕਤਾ ਗੁਲਾਟੀ ਖੇੜਾ: ਸਭ ਤੋਂ ਵੱਡੀ ਧੀ ਦਾ ਕਿਰਦਾਰ ਨਿਭਾਉਣ ਵਾਲੀ ਏਕਤਾ ਗੁਲਾਟੀ ਖੇੜਾ ਨੇ ਪੰਜਾਬੀ ਫਿਲ਼ਮਾਂ ‘ਚ ਬਤੌਰ ਆਰਟ ਡਾਇਰੈਕਟਰ ਸੁਰੂਆਤ ਕੀਤੀ ਸੀ ਤੇ ਫ਼ਿਰ ਉਹ ਪਰਦੇ ‘ਦੇ ਵੀ ਨਜ਼ਰ ਆਉਣ ਲੱਗੀ। ਇਸ ਫ਼ਿਲਮ ਤੋਂ ਪਹਿਲਾਂ ਦਰਸ਼ਕ ਉਸਨੂੰ ਫ਼ਿਲਮ ‘ਮਿੰਦੋ ਤਸੀਲਦਾਰਨੀ’ ਮੈਰਿਜ ਪੈਲਸ ਫ਼ਿਲਮਾ ਵਿੱਚ ਵੇਖ ਚੁੱਕੇ ਹਨ। ਫ਼ਿਲਮ ਮਿੰਦੋ ਤਸੀਲਦਾਰਨੀ ‘ਚ ਬੋਲੇ ਡਾਇਲਾਗ ‘ਲੌਂਗਾਂ ਵਾਲੀ ਚਾਹ’ ਨੂੰ ਤਾਂ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਏਕਤਾ ਨੇ ਦੱਸਿਆ ਕਿ ਇਹ ਫ਼ਿਲਮ ਵਿੱਚ ਉਸਨੇ ਵੱਡੀ ਬੇਟੀ ਦਾ ਕਿਰਦਾਰ ਨਿਭਾਇਆ ਹੈ, ਜੋ ਬਹੁਤ ਗੁੱਸੇ ਵਾਲੀ ਪ੍ਰੰਤੂ ਮਾਡਰਨ ਵਿਚਾਰਾਂ ਦੀ ਕੁੜੀ ਹੈ। ਇਹ ਫ਼ਿਲਮ ਸਾਡੇ ਅਜੋਕੇ ਸਮਾਜ ਨੂੰ ਧੀਆਂ-ਪੁੱਤਾਂ ਦੀ ਬਰਾਬਰਤਾ ਦਾ ਸੁਨੇਹਾ ਦਿੰਦੀ ਹੈ। ਜਲੰਧਰ ਸ਼ਹਿਰ ਦੀ ਏਕਤਾ ਨੇ ਦੱਸਿਆ ਕਿ ਸਕੂਲ ਕਾਲਜ਼ ਦੇ ਦਿਨਾਂ ਵਿੱਚ ਉਸਨੂੰ ਡਾਂਸ ਕਰਨ ਦਾ ਸ਼ੌਕ ਸੀ। ਏਕਤਾ ਕਲਾਸੀਕਲ ਡਾਂਸ ਵਿੱਚ ਗੋਲਡ ਮੈਡਲਿਸਟ ਹੈ। ਏਕਤਾ ਗੁਲਾਟੀ ਨੇ ਫ਼ਿਲਮ ‘ ਲਾਵਾਂ ਫੇਰੇ’ ਤੋਂ ਆਪਣੇ ਫ਼ਿਲਮ ਕੈਰੀਅਰ ਦੀ ਸੁਰੂਆਤ ਕੀਤੀ ਸੀ। ਜਿੱਥੇ ਉਸਨੂੰ ਰਿਸ਼ੀ ਕਪੂਰ ਦੀ ਫ਼ਿਲਮ ‘ਝੂਠਾ ਕਹੀਂ ਕਾ’ ਵਿੱਚ ਇੱਕ ਖ਼ਾਸ ਕਿਰਦਾਰ ਨਿਭਾਇਆ, ਉੱਥੇ ਹੈਪੀ ਰਾਏਕੋਟੀ ਦੇ ਗੀਤ ‘ਮਾਂ’ ਸਮੇਤ ਹੋਰ ਅਨੇਕਾਂ ਗਾਇਕਾਂ ਦੇ ਵੀਡਿਓਜ਼ ‘ਚ ਵੀ ਕੰਮ ਕੀਤਾ।
ਉੱਚੇ ਸੁਪਨਿਆਂ ਵਾਲੀ ਪੀਹੂ ਸ਼ਰਮਾ: ਗੀਤਾਂ ਦੀ ਮਾਡÇਲੰਗ ਤੋਂ ਫ਼ਿਲਮਾਂ ਵੱਲ ਆਈ ਚੰਡੀਗੜ੍ਹ ਵਾਸੀ ਪੀਹੂ ਸ਼ਰਮਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ। ਉਸਨੂੰ ਖੁਸ਼ੀ ਹੈ ਕਿ ਲਾਕਡਾਊਨ ਤੋਂ ਪਹਿਲਾਂ ਬਣੀ ਉਸਦੀ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਹੁਣ ਜਲਦ ਸਿਨੇਮਿਆਂ ਘਰਾਂ ਦਾ ਸਿੰਗਾਰ ਬਣਨ ਜਾ ਰਹੀ ਹੈ, ਜਿਸ ਤੋਂ ਉਸਨੂੰ ਬਹੁਤ ਆਸਾਂ ਹਨ। ਇਸੇ ਦੋਰਾਨ ਉਸਦੀਆਂ ਕੁਝ ਫ਼ਿਲਮਾਂ ਸੂਟਿੰਗ ਅਧੀਨ ਹਨ। 16 ਅਪ੍ਰੈਲ ਨੂੰ ਰਿਲੀਜ ਹੋ ਰਹੀ ਰੰਜੀਵ ਸਿੰਗਲਾ ਪ੍ਰੋਡਕਸ਼ਨ ਹੇਠ ਆਪਣੀ ਪਲੇਠੀ ਫ਼ਿਲਮ ਬਾਰੇ ਪੀਹੂ ਸ਼ਰਮਾ ਦਾ ਕਹਿਣਾ ਹੈ ਕਿ ਇਹ ਫ਼ਿਲਮ ਤਿੰਨ ਜਵਾਨ ਧੀਆਂ ਤੇ ਉਨ੍ਹਾਂ ਦੇ ਬਾਪ ਦੀ ਕਹਾਣੀ ਹੈ। ਫ਼ਿਲਮ ‘ਚ ਬਾਪੂ ਪ੍ਰੇਸ਼ਾਨ ਕਿਊ ਹੈ..? ਇਹ ਫ਼ਿਲਮ ਦਾ ਇੱਕ ਦਿਲਚਸਪ ਵਿਸ਼ਾ ਹੈ। ਕਰਮਜੀਤ ਅਨਮੋਲ ਨੇ ਦਰਸ਼ਕਾਂ ਨੂੰ ਹਮੇਸ਼ਾ ਹੀ ਹਟਵੇਂ ਵਿਸ਼ੇ ਦੀਆਂ ਫ਼ਿਲਮਾਂ ਦਿੱਤੀਆਂ ਹਨ। ਇਹ ਫ਼ਿਲਮ ਵੀ ਉਸਦੀਆਂ ਹੁਣ ਤੱਕ ਆਈਆਂ ਫ਼ਿਲਮਾਂ ਤੋਂ ਹਟਕੇ ਹੋਵੇਗੀ, ਜੋ ਤਿੰਨ ਜਵਾਨ ਧੀਆਂ ਦੇ ਬਾਪ ਦੀ ਪ੍ਰੇਸ਼ਾਨੀਆਂ, ਜੁੰਮੇਵਾਰੀਆਂ ਅਤੇ ਸਮਾਜਿਕ ਵਿਚਾਰਧਾਰਾ ਦੇ ਆਲੇ-ਦੁਆਲੇ ਘੁੰਮਦੀ ਹੈ। ਪੀਹੂ ਸ਼ਰਮਾ ਨੇ ਇਸ ਫ਼ਿਲਮ ਵਿੱਚ ਵਿਚਕਾਰਲੀ ਬੇਟੀ ਦਾ ਕਿਰਦਾਰ ਨਿਭਾਇਆ ਹੈ, ਜੋ ਆਪਣੇ ਬਾਪ ਦੇ ਬਹੁਤ ਨੇੜੇ ਹੈ, ਉਸਦੀਆਂ ਭਾਵਨਾਵਾਂ ਤੇ ਪ੍ਰੇਸ਼ਾਨੀਆਂ ਨੂੰ ਸਮਝਦੀ ਹੈ। ਉਹ ਪੜ੍ਹ ਕੇ ਵੱਡੀ ਅਫ਼ਸਰ ਬਣਨਾ ਚਾਹੁੰਦੀ ਹੈ ਤਾਂ ਕਿ ਆਪਣੇ ਬਾਪ ਨੂੰ ਹਰੇਕ ਸੁਖ-ਸਹੂਲਤ ਦੇ ਸਕੇ।
ਬਾਕਸਰ ਧੀ ‘ਲਵ ਗਿੱਲ’: ਮਾਡਲਿੰਗ ਤੋਂ ਅਦਾਕਾਰੀ ਵੱਲ ਆਈ ਮਾਝੇ ਦੀ ਖੂਬਸੁਰਤ ਅਦਾਕਾਰਾ ਲਵ ਗਿੱਲ ਆਪਣੀ ਕਲਾ ਸਦਕਾ ਕਦਮ ਦਰ ਕਦਮ ਅੱਗੇ ਵਧ ਰਹੀ ਹੈ। ‘ਜੀ ਪੰਜਾਬੀ ਦੇ ਚਰਚਿਤ ਲੜੀਵਾਰ ‘ ਤੂੰ ਪਤੰਗ ਮੈਂ ਡੋਰ’ ‘ਚ ਪਾਕਿਸਤਾਨੀ ਲੜਕੀ ਜ਼ਰੀਨਾ ਦਾ ਕਿਰਦਾਰ ਨਿÎਭਾਉਣ ਵਾਲੀ ਲਵ ਗਿੱਲ ਨੇ ਇੰਨ੍ਹੀ ਦਿਨੀਂ ਨਿਰਮਾਤਾ ਰੰਜੀਵ ਸਿੰਗਲਾ ਦੀ ਆ ਰਹੀ ਪੰਜਾਬੀ ਫ਼ਿਲਮ ‘ ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਵਿੱਚ ਪ੍ਰੇਸ਼ਾਨ ਬਾਪ ਦੀ ਸੱਭ ਤੋਂ ਛੋਟੀ ਬੇਟੀ ਦਾ ਕਿਰਦਾਰ ਨਿਭਾਇਆ ਹੈ। ਲਵ ਗਿੱਲ ਨੇ ਦੱਸਿਆ ਕਿ ਨਟਖਟ ਸੁਭਾਓ ਦੀ ਇਹ ਬੇਟੀ ਬਾਕਸਿੰਗ ਦੇ ਖੇਤਰ ਵਿੱਚ ਉੱਚਾ ਮੁਕਾਮ ਹਾਸਲ ਕਰਨ ਦਾ ਸੁਪਨਾ ਰੱਖਦੀ ਹੈ। ਉਸਦਾ ਕਿਰਦਾਰ ਬਹੁਤ ਚਣੌਤੀ ਭਰਿਆ ਹੈ ਜਿਸ ‘ਚ ਅਦਾਕਾਰੀ ਦੇ ਕਈ ਸੇਡਜ਼ ਨਜ਼ਰ ਆਉਣਗੇ। ਤਰਨਤਾਰਨ ਸ਼ਹਿਰ ਦੀ ਜੰਮਪਲ ਲਵ ਗਿੱਲ ਨੇ ਸਕੂਲ ਕਾਲਜ਼ ਦੀਆਂ ਕਲਾ ਸਰਗਰਮੀਆਂ ਨਾਲ ਆਪਣੀ ਕਲਾ ਸਫ਼ਰ ਦੀ ਸੁਰੂਆਤ ਕੀਤੀ। ਉਸਨੇ ਲਘੂ ਫ਼ਿਲਮਾਂ, ਟੀ ਵੀ ਸੀਰੀਅਲਾਂ ਦੇ ਇਲਾਵਾ ਅਨੇਕਾਂ ਗਾਇਕਾਂ ਦੇ ਸੰਗੀਤਕ ਵੀਡਿਓਜ਼ ਵੀ ਕੰਮ ਕੀਤਾ। 16 ਅਪ੍ਰੈਲ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ਤੋਂ ਲਵ ਗਿੱਲ ਨੂੰ ਬਹੁਤ ਆਸਾਂ ਹਨ।
ਫ਼ਿਲਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਰਮਾਤਾ ਰੰਜੀਵ ਸਿੰਗਲਾ ਨੇ ਦੱਸਿਆ ਕਿ ਇਹ ਫ਼ਿਲਮ ‘ਲਾਵਾਂ ਫੇਰੇ’ ਵਾਂਗ ਫੁੱਲ ਪਰਿਵਾਰਕ ਕਾਮੇਡੀ ਹੋਵੇਗੀ। ਇਸ ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਅਮਨ ਸਿੱਧੂ ਨੇ ਲਿਖੇ ਹਨ। ਸੰਗੀਤ ਲਾਡੀ ਗਿੱਲ ਤੇ ਜੱਗੀ ਸਿੰਘ ਨੇ ਦਿੱਤਾ ਹੈ। ਹੈਪੀ ਰਾਏਕੋਟੀ, ਰੌਸ਼ਨ ਪ੍ਰਿੰਸ਼, ਤਲਬੀ ਅਤੇ ਜੱਗੀ ਸਿੰਘ ਦੇ ਲਿਖੇ ਗੀਤਾਂ ਨੂੰ ਗੁਰਨਾਮ ਭੁੱਲਰ, ਕਮਲ ਖਾਨ,ਆਰ ਬੀ ਤੇ ਤਲਬੀ ਨੇ ਪਲੇਅ ਬੈਕ ਗਾਇਆ ਹੈ। ਫ਼ਿਲਮ ਦੇ ਸਿਨਮੈਟੋਗ੍ਰਾਫ਼ਰ ਨਵਨੀਤ ਬੀਓਹਰ ਹਨ। ਫ਼ਿਲਮ ਦੇ ਪ੍ਰੋਡਿਊਸਰ ਰੰਜੀਵ ਸਿੰਗਲਾ ਹਨ ਤੇ ਐਗਜ਼ੀਕਿਊਟਰ ਪ੍ਰੋਡਿਊਸਰ ਰਾਜਿੰਦਰ ਕੁਮਾਰ ਗਾਗਾਹਰ ਹਨ। ਕਰੈਟਿਵ ਪ੍ਰੋਡਿਊਸਰ ਇੰਦਰ ਬਾਂਸਲ ਹਨ। ਇਹ ਫ਼ਿਲਮ ਓਮ ਜੀ ਗਰੁੱਪ ਵਲੋਂ 16 ਅਪੈ੍ਰਲ 2021 ਨੂੰ ਦੇਸ਼-ਵਿਦੇਸ਼ਾਂ ‘ਚ ਰਿਲੀਜ਼ ਕੀਤੀ ਜਾ ਰਹੀ ਹੈ। ਆਸ ਹੈ ਕਿ ਪਹਿਲੀਆਂ ਫ਼ਿਲਮਾਂ ਵਾਂਗ ਦਰਸ਼ਕ ਇਸ ਫ਼ਿਲਮ ਨੂੰ ਵੀ ਭਰਵਾਂ ਹੂੰਗਾਰਾਂ ਦੇਣਗੇ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin