
ਜਦੋਂ ਵੀ ਕਿਤੇ ਮਹਾਨ ਮਨੋਵਿਗਿਆਨੀਆਂ ਦੀ ਗੱਲ ਚੱਲਦੀ ਹੋਵੇ ਤਾਂ ਸਿੰਗਮੰਡ ਫ੍ਰਾਇਡ ਦਾ ਜ਼ਿਕਰ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ।ਮਨੋਵਿਗਿਆਨਿਕ ਸਿੰਗਮੰਡ ਫ੍ਰਾਇਡ ਨੇ ਮਨੁੱਖੀ ਵਿਅਕਤੀਤਵ ਦਾ ਵਿਸ਼ਲੇਸ਼ਣ ਕਰਕੇ ਸਿਰਫ ਡਾਕਟਰੀ ਪੇਸ਼ੇ ਨੂੰ ਹੀ ਨਹੀਂ ਸਗੋਂ ਆਪਣੇ ਵਿਚਾਰਾਂ ਰਾਹੀਂ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ।ਸਿੰਗਮੰਡ ਫਰਾਇਡ ਦਾ ਜਨਮ 6 ਮਈ 1856 ਨੂੰ ਉਸ ਸਮੇਂ ਦੇ ਆਸਟ੍ਰੀਆ-ਹੰਗਰੀ ਸਾਮਰਾਜ ਦੇ ਮੋਰਾਵੀਆ ਸੂਬੇ ‘ਚ ਯਹੂਦੀ ਪਰਿਵਾਰ ਵਿਚ ਹੋਇਆ।ਅਜ ਕਲ੍ਹ ਇਹ ਸਥਾਨ ਜਰਮਨੀ ਦੇ ਛੋਟੇ ਜਿਹੇ ਕਸਬੇ ਫ੍ਰੀਅਬਰਗ ਵਿੱਚ ਹੈ।ਫ੍ਰਾਇਡ ਦਾ ਪਿਤਾ ‘ਜੈਕਬ ਫ੍ਰਾਇਡ’ ਉੱਨ ਦਾ ਵਪਾਰੀ ਸੀ।ਸਿੰਗਮੰਡ ਆਪਣੇ ਪਿਤਾ ਦੀ ਦੂਸਰੀ ਪਤਨੀ ਅਮਾਲੀ ਨਾਥਨਸੋਹਨ ਦਾ ਪਹਿਲਾਂ ਬੱਚਾ ਸੀ ਤੇ ਫ੍ਰਾਇਡ ਦੇ ਜਨਮ ਤੋਂ ਬਾਅਦ ਸੱਤ ਭੈਣ-ਭਰਾ ਹੋਰ ਪੈਦਾ ਹੋਏ। 1930 ਈ: ਵਿਚ ਉਨ੍ਹਾਂ ਦੀ ਮਾਂ 95 ਸਾਲ ਦੀ ਉਮਰ ਭੋਗ ਕੇ ਚਲਾਣਾ ਕਰ ਗਈ।ਬਚਪਨ ਫ੍ਰਾਇਡ ਦਾ ਰੋਮਨ ਵਿੱਚ ਬੀਤਿਆ। 1859 ਵਿੱਚ ਫ੍ਰਾਇਡ ਦੇ ਪਰਿਵਾਰ ਨੇ ਫ੍ਰੀਅਬਰਗ ਵੱਲ ਕੂਚ ਕੀਤਾ।ਕੁਝ ਸਮਾਂ ਲੀਪਜ਼ਿਗ ਵਿੱਚ ਰਹਿ ਕੇ ਫਿਰ ਵਿਆਨਾ ਵੱਲ ਰਵਾਨਾ ਹੋਏ ਤੇ ਉੱਥੇ ਰਹਿਣ ਲੱਗ ਪਏ।
