Articles Pollywood

ਨਹੀ ਰਹੇ ਫ਼ਿਲਮੀ ਅਦਾਕਾਰ…ਸੁਖਜਿੰਦਰ ਸ਼ੇਰਾ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਪੰਜਾਬੀ ਫ਼ਿਲਮਾਂ ਦਾ ਅਨਮੋਲ ਹੀਰਾ ਸੁਖਜਿੰਦਰ ਸ਼ੇਰਾ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਮਲਕ (ਨੇੜੇ ਜਗਰਾਓੁਂ)  ਵਿਖੇ ਹੋਇਆ। ਇਹ ਤਿੰਨ ਭਰਾ ਅਤੇ ਇਕ ਭੈਣ ਸਨ। ਇਸ ਦੇ ਤਿੰਨ ਬੱਚੇ ਇਕ ਲੜਕਾ ਅਤੇ ਦੋ ਲੜਕੀਆਂ ਹਨ।

ਸੁਖਜਿੰਦਰ ਸ਼ੇਰਾ ਨੇ ਰੋਟੀ ਰੋਜ਼ੀ  ਖਾਤਰ ਸਾਡੇ ਮੁੱਲਾਂਪੁਰ ਕਸਬੇ ਵਿਚ ਮਕੈਨਿਕ ਲਾਈਨ ਦੀ ਇਕ ਦੁਕਾਨ ਕਰ ਲਈ ਸੀ। ਪਰ ਕਹਾਣੀਆਂ ਅਤੇ ਹੋਰ ਵਿਧਾ ਵਿਚ ਲਿਖਣ ਦੀ ਚੇਟਕ ਇਸ ਨੂੰ ਛੋਟੇ ਹੁੰਦਿਆਂ ਹੀ ਪੈ ਗਈ ਸੀ।
ਇਸ ਦੀ ਪਹਿਲੀ ਮੁਲਾਕਾਤ ਫ਼ਿਲਮੀ ਕਲਾਕਾਰ ਸਵਾਰਗੀ ਵਰਿੰਦਰ ਨਾਲ 1974 ਵਿਚ ਹੋਈ। ਵਰਿੰਦਰ ਨੇ ਸ਼ੇਰੇ ਦੀਆਂ ਫੋਟੋਆਂ  ਕਲਾਕਾਰ ਧਰਮਿੰਦਰ ਨਾਲ ਵੇਖੀਆਂ ਸਨ।ਸੁਖਜਿੰਦਰ ਸ਼ੇਰੇ ਦਾ ਕੱਦ ਬਹੁਤ ਲੰਮਾ ਸੀ ਇਸ ਦੇ ਚਹਿਰੇ ਦੇ ਹਾਵ ਭਾਵ ਅਤੇ  ਫਿਲਮੀ ਕਲਾਕਾਰਾਂ ਵਾਲੇ ਗੁਣ ਵਰਿੰਦਰ ਨੇ ਪਹਿਲੀ ਮੁਲਾਕਾਤ ਵਿਚ ਹੀ ਵੇਖ ਲਏ ਸਨ। ਫਿਰ ਵਰਿੰਦਰ ਸੁਖਜਿੰਦਰ ਸ਼ੇਰੇ ਨੂੰ ਫ਼ਿਲਮਾਂ ਵਿਚ ਲੈ ਆਇਆ।
ਲਗਭਗ 1980 ਵਿਚ ਸੁਖਜਿੰਦਰ ਸ਼ੇਰਾ ਫਿਲਮਾਂ ਵਿਚ ਆਇਆ। ਇਸ ਦੀ ਪਹਿਲੀ ਫਿਲਮ ਵਰਿੰਦਰ ਨਾਲ ਯਾਰੀ  ਜੱਟ ਦੀ ਸੀ। ਇਸ ਫਿਲਮ ਦੀ ਕਹਾਣੀ ਵੀ ਸੁਖਜਿੰਦਰ ਸ਼ੇਰਾ ਨੇ ਲਿਖੀ ਸੀ ਆਪ ਸਾਈਡ ਹੀਰੋ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਨੇ ਬਹੁਤ ਨਾਮ ਕਮਾ ਦਿੱਤਾ ਸੀ ਫਿਰ ਸ਼ੇਰਾ ਹਰ ਫਿਲਮ ਵਿਚ ਆਉਣ ਆਉਣ ਲੱਗ ਪਿਆ ਸੀ ਇਸ ਦੀ ਹਾਜਰੀ ਤੋਂ ਬਿਨਾਂ ਫ਼ਿਲਮ ਅਧੂਰੀ ਲੱਗਣ ਲਗ ਜਾਂਦੀ ਸੀ।
ਸੁਖਜਿੰਦਰ ਸ਼ੇਰਾ ਨੇ ਦਸ ਬਾਰ੍ਹਾਂ  ਫਿਲਮਾਂ ਵਿਚ ਕੰਮ ਕੀਤਾ। ਪ੍ਰੀਤੀ ਸਪਰੂ, ਮਨਜੀਤ ਕੁਲਾਰ, ਗੁਗਨੀ ਗਿੱਲ, ਰਵਿੰਦਰ ਮਾਨ, ਸੀਤਲ ਬੇਦੀ ਆਦਿ ਹੀਰੋਅਨਾ ਨਾਲ ਬਿਤੌਰ ਹੀਰੋ ਕੰਮ ਕੀਤਾ। ਸ਼ੇਰੇ ਦੀਆਂ ਉੱਚਾ ਪਿੰਡ, ਸਿਰ ਧੜ ਦੀ ਬਾਜੀ, ਜੰਗੀਰਾ,ਜੋਰ ਜੱਟ ਦਾ, ਪੱਗੜੀ ਸੰਭਾਲ ਜੱਟਾ, ਧਰਮ ਜੱਟ ਦਾ, ਗੈਰਤ, ਕਤਲੇਆਮ, ਹਥਿਆਰ ਆਦਿ ਫਿਲਮਾਂ ਹਿਟ ਹੋਈਆਂ। ਸੁਖਜਿੰਦਰ ਸ਼ੇਰਾ ਨੇ ਡਾਇਰੈਕਟਰ, ਪ੍ਰਡਿਊਸਰ, ਹੀਰੋ ਅਤੇ ਕਹਾਣੀ ਵੀ ਆਪ ਲਿਖ ਕੇ ਪੰਜ ਛੇ ਫ਼ਿਲਮਾਂ ਕੀਤੀਆਂ। ਸੁਖਜਿੰਦਰ ਸ਼ੇਰਾ ਨੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੀ ਮਹਾਨ ਹਸਤੀ ਰਾਜ ਬੱਬਰ ਅਤੇ ਦਾਰਾ ਸਿੰਘ ਵਰਗਿਆਂ ਨਾਲ ਕੰਮ ਕੀਤਾ। ਸੁਖਜਿੰਦਰ ਸ਼ੇਰਾ, ਗੁਗੂ ਗਿੱਲ ਅਤੇ ਯੋਗਰਾਜ ਇਹ ਤਿੰਨ ਜਾਣੇ ਇਕੱਠੇ ਹੀ ਫ਼ਿਲਮਾਂ ਵਿਚ ਆਏ ਸਨ।
ਵਰਿੰਦਰ ਅਤੇ ਸੁਖਜਿੰਦਰ ਸ਼ੇਰੇ ਨੇ ਪੰਜ ਸਾਲ ਫ਼ਿਲਮਾ ਵਿਚ ਇਕੱਠਿਆਂ ਕੰਮ ਕੀਤਾ। ਇਹਨਾਂ ਦੋਵਾਂ ਇਕੱਠਿਆਂ ਦੀ ਅਖੀਰਲੀ ਫ਼ਿਲਮ ਜੱਟ ਤੇ ਜਮੀਨ ਸੀ। ਇਸ ਫ਼ਿਲਮ ਨੂੰ ਲੁਧਿਆਣਾ ਜਿਲ੍ਹੇ ਦੇ ਤਲਵੰਡੀ ਕਲਾਂ ਪਿੰਡ ਵਿਚ ਬਣਾ ਰਹੇ ਸਨ ਉੱਥੇ ਹੀ ਵਰਿੰਦਰ ਦੀ ਮੌਤ ਹੋ ਗਈ ਸੀ। ਸੁਖਜਿੰਦਰ ਸ਼ੇਰੇ ਦੀ ਅਖੀਰਲੀ ਫ਼ਿਲਮ ਯਾਰ ਬੇਲੀ ਸੀ।
ਸੁਖਜਿੰਦਰ ਸ਼ੇਰਾ 17 ਅਪ੍ਰੈਲ ਨੂੰ ਆਪਣੇ ਇਕ ਦੋਸਤ ਕੋਲ ਅਫ਼ਰੀਕੀ ਦੇਸ਼  ਯੁਗਾਂਡਾ ਵਿਖੇ ਗਿਆ ਸੀ ਉੱਥੇ ਉਹ ਬਿਮਾਰ ਹੋ ਗਿਆ ਅਤੇ 5 ਮਈ ਨੂੰ ਸਵੇਰੇ 2 ਵਜੇ ਪਰੀਵਾਰ ਨੂੰ ਅਤੇ ਚਾਹੁੰਣ ਵਾਲਿਆਂ ਨੂੰ ਅਲਵਿਦਾ ਕਹਿ ਗਿਆ। ਇਸ ਦੀ ਘਾਟ ਫ਼ਿਲਮ ਜਗਤ ਵਿਚ ਸਦਾ ਰੜਕਦੀ ਰਹੇਗੀ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin