ਪਹੁ ਫੁਟਦੀ ਨਾਲ ਟਰਾਲੀ ਪਿੰਡ ਦੇ ਅੱਡੇ ਤੋਂ ਕਿਸਾਨਾਂ ਨੂੰ ਲੈਕੇ ਦਿੱਲੀ ਮੋਰਚੇ ਨੂੰ ਚੱਲ ਪਈ।ਹਿੱਚਕੋਲੇ ਖਾਂਦੀ ਟਰਾਲੀ ਵਿੱਚ ਸਰਵਣ ਸਿੰਘ ਗ਼ਮਗੀਨ ਹੋਇਆ ਬੈਠਾ ਸੀ।ਘਰ ਬੀਮਾਰ ਪਈ ਗੁਰਨਾਮ ਕੌਰ ਨੂੰ ਇੱਕਲੌਤੇ ਬੇਟੇ ਕਰਮਜੀਤ ਦੇ ਸਹਾਰੇ ਛੱਡ ਆਇਆ ਸੀ।ਕਰਮਜੀਤ ਸਾਊ ਸੁਭਾਅ ਦਾ ਮਾਪਿਆਂ ਲਈ ਹੀਰਾ ਪੁੱਤ ਸੀ।ਕਾਲਜ਼ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਹ ਬਾਪ ਨਾਲ ਖੇਤੀ ਵਿੱਚ ਹੱਥ ਵਟਾਉਣ ਲੱਗ ਪਿਆ ਸੀ।ਭਾਵੇਂ ਜੱਦੀ ਜਮੀਨ ਥੋੜੀ ਸੀ,ਨਾਲ ਕੁਝ ਠੇਕੇ ਉਤੇ ਲੈਕੇ ਘਰ ਦਾ ਗੁਜਾਰਾ ਚਲ ਰਿਹਾ ਸੀ।”ਕਰਮਿਆਂ”,
“ਕਦੇ ਪੁਰਾਣੇ ਯਾਰਾਂ ਨੁੰ ਵੀ ਮਿਲ ਲਿਆ ਕਰ”?ਖੇਤ ਨੂੰ ਜਾ ਰਹੇ ਕਰਮਜੀਤ ਨੂੰ ਤਰਕ ਭਰੀ ਅਵਾਜ਼ ਪਈ,ਪਿੱਛੇ ਭੋਲਾ ਆ ਰਿਹਾ ਸੀ,ਜਿਹੜਾ ਉਸ ਦੇ ਕਾਲਜ਼ ਦਾ ਸਾਥੀ ਸੀ।ਤਾਇਆ ਦਿੱਲੀ ਮੋਰਚੇ ਤੇ ਕਾਹਦਾ ਗਿਆ,ਪਤੰਦਰਾ ਮਸ਼ੀਨ ਈ ਬਣਿਆ ਫਿਰਦਾਂ”!”ਆ ਕਿਤੇ ਤੈਨੂੰ ਵੀ ਸਵਰਗ ਦਾ ਗੇੜਾ ਲਵਾ ਦੀ ਏ”?ਉਹ ਨਸ਼ੇ ਵਾਲੇ ਟੀਕੇ ਨੂੰ ਕਹਿ ਰਿਹਾ ਸੀ।ਭੋਲੇ,”ਮਾਪੇ ਕਿਤੇ ਵੀ ਹੋਣ ਪਰ ਦਿੱਲ ਤੋਂ ਦੂਰ ਨਹੀ ਹੁੰਦੇ”!”ਜੋ ਮਾਂ ਪਿਉ ਦੀ ਇਜ਼ਤ ਤੇ ਜਮੀਨ ਦੀ ਕਦਰ ਨਹੀ ਕਰਦੇ,ਉਹ ਬੇ ਅਕਲਾਂ ਦੇ ਗਰਾਂ ਵਸਦੇ ਨੇ”!ਕਰਮਜੀਤ ਬਿਨ੍ਹਾ ਰੁਕੇ ਬੋਲਦਾ ਰਿਹਾ,”ਮਿਹਨਤ ਕੋਈ ਮੇਹਣਾ ਨਹੀ,ਤੇ ਜਮੀਨ ਕੋਈ ਤੋਹਫਾ ਨਹੀ,ਇਹ ਮੇਰੇ ਖਾਨਦਾਨ ਦੀ ਵਿਰਾਸਤ ਏ”।”ਪੈਡੂੰਆਂ ਨਾਲ ਬਹੁਤੀ ਫ਼ਿਲਾਸਫ਼ੀ ਨਹੀ ਘੋਟੀ ਦੀ”!”ਕਰੋਨਾ ਚਲਦਾ,ਪਤਾ ਨੀ੍ਹ ਭੌਰ ਕਦੋਂ ਉਡਾਰੀ ਮਾਰਜੇ”,”ਕਰੋਨੇ ਵਾਲੇ ਨੂੰ ਤਾਂ ਘਰ ਦੇ ਫੂਕਣ ਤੋਂ ਵੀ ਡਰਦੇ ਨੇ”!ਭੋਲਾ ਬੋਲੀ ਜਾ ਰਿਹਾ ਸੀ, ਕਰਮਜੀਤ ਅਣਸੁਣੀ ਕਰਕੇ ਖੇਤ ਵੱਲ ਨੂੰ ਮੁੜ ਗਿਆ।”ਅਗਰ ਬੱਚੇ ਚੰਗੇ ਹੋਣ ਦੌਲਤ ਦੀ ਲੋੜ ਨਹੀ,ਜੇ ਮਾੜੇ ਨੇ ਫਿਰ ਪੈਸਾ ਕਿਸ ਕੰਮ ਦਾ”!ਤੁਰਕੀ ਦੀ ਕਹਾਵਤ ਕਰਮਜੀਤ ਉਤੇ ਪੂਰੀ ਢੁੱਕਦੀ ਸੀ।ਟਰੈਕਟਰ ਦੀਆਂ ਜੋਰਦਾਰ ਬਰੈਕਾਂ ਲੱਗੀਆਂ,ਸਰਵਣ ਸਿੰਘ ਨਾਲ ਦੇ ਸਾਥੀ ਵਿੱਚ ਜਾ ਵੱਜਿਆ।ਅੱਗੇ ਪੁਲਿਸ ਦਾ ਨਾਕਾ ਸੀ।ਕੁਝ ਆਦਮੀ ਥੱਲੇ ਉਤਰੇ ਤੇ ਪੁਲਿਸ ਨੂੰ ਸਮਝਾਉਣ ਲੱਗ ਪਏ।ਪਰ ਪੁਲਿਸ ਵੀ ਡਿਊਟੀ ਦੀ ਪਾਬੰਦ ਸੀ।ਕੁਝ ਨੌਜੁਆਨ ਤਲਖਬਾਜ਼ੀ ਵਿੱਚ ਆ ਗਏ,ਮੋਹਤਬਰਾਂ ਵਲੋਂ ਇਧਰ ਉਧਰ ਫੋਨ ਕਰਨ ਤੋਂ ਬਾਅਦ ਲਾਘਾਂ ਦੇ ਦਿੱਤਾ ਗਿਆ।”ਹੈਲੋ” “ਕਰਮ,ਲਗਦਾ ਮੈਨੂੰ ਭੁੱਲ ਗਏ ਓ”?,”ਨਾ ਕੋਈ ਫੋਨ,ਨਾ ਮੇਸੈਜ਼ “!ਬਠਿੰਡੇ ਤੋਂ ਕਰਮਜੀਤ ਦੀ ਦੋਸਤ ਨਿੰਮੋ ਬੋਲ ਰਹੀ ਸੀ।”ਨਿੰਮੋ”,”ਮੰਮੀ ਬੀਮਾਰ ਆ”!”ਡੈਡੀ ਦਿੱਲੀ ਮੋਰਚੇ ਤੇ ਗਿਆ”।”ਕੱਲੇ ਦਾ ਇੱਕ ਪੈਰ ਘਰ ਤੇ ਇੱਕ ਖੇਤ ਰਹਿੰਦਾ”।”ਮੰਮੀ ਨੂੰ ਠੀਕ ਹੋ ਲੈਣ ਦੇ ਨਾਲੇ ਡੈਡੀ ਮੁੜ ਆਊਗਾ”!”ਫੇਰ ਤੇਰੇ ਸ਼ਹਿਰ ਗੇੜ੍ਹਾ ਮਾਰਨਾ!”ਵਾਅਦਾ” “ਮੇਰੀ ਕਸਮ””ਕਸਮ ਨਹੀ ਖਾਈਦੀ”!”ਕਰਮ”,”ਮੈਨੂੰ ਐਵਰੈਸਟ ਮਾਲ ਦੀ ਗੁਡ ਬੈੱਲ ਕੰਪਨੀ ਚ’ ਇੰਮਪੋਰਟ ਐਕਸਪੋਰਟ ਚ’ ਸਰਵਿਸ ਮਿਲ ਗਈ ਆ”!ਗੁੱਡ “ਨਿੰਮੋ”,”ਡੈਡੀ ਦਾ ਫੋਨ ਆ ਰਿਹਾ”,ਕਹਿ ਕਿ ਫੋਨ ਕੱਟ ਹੋ ਗਿਆ।ਸੂਰਜ਼ ਢਲਣ ਤੋਂ ਪਹਿਲਾਂ ਸਰਵਣ ਸਿੰਘ ਦਾ ਜੱਥਾ ਦਿੱਲੀ ਜਾ ਪਹੁਚਿਆ ਸੀ।ਪਹੁੰਚਣ ਦੀ ਖਬਰ ਕਰਮਜੀਤ ਨੂੰ ਵੀ ਮਿਲ ਗਈ ਸੀ।।ਹਾਈਵੇ ਦੇ ਬੰਨਿਆਂ ਤੇ ਟਰੈਕਟਰ ਟਰਾਲੀਆਂ ਸਿਰ ਜੋੜੀ ਖੜ੍ਹੇ ਸਨ।ਖੁੱਲੇ ਅਸਮਾਨ ਥੱਲੇ ਪੱਥਰਾਂ ਨਾਲ ਬਣਾਏ ਚੁੱਲਿਆਂ ਉਤੇ ਲੰਗਰ ਪੱਕ ਰਿਹਾ ਸੀ।ਮੇਲੇ ਵਾਂਗ ਸਭ ਧਰਮਾਂ,ਜਾਤਾਂ ਅਤੇ ਗੋਤਾਂ ਦੇ ਲੋਕ ਰਲ ਗੱਡ ਹੋਏ ਪਏ ਸਨ।ਆਟਾ, ਦਾਲਾਂ,ਫਲ, ਜੂਸ ,ਕੰਬਲ ਟੈਂਟ ਅਤੇ ਦਵਾਈਆਂ ਵੰਡੇ ਜਾ ਰਹੇ ਸਨ।ਰੱਬ ਮੇਹਰਬਾਨ ਹੋਇਆ ਲਗਦਾ ਸੀ।ਪੰਜਾਬੀਆਂ ਦੀ ਅਵਾਜ ਦਿੱਲੀ ਬਾਡਰ ਤੇ ਜਾ ਗੂੰਜੀਂ ਸੀ।ਸਰਕਾਰ ਮੁਤਾਬਕ ਇਹ ਨਵੇਂ ਬਣੇ ਕਨੂੰਨ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ
ਸਨ ।ਪਰ ਕਿਸਾਨ ਇਹ ਤਿੰਨੇ ਕਨੂੰਨ ਮੁਢੋਂ ਹੀ ਰੱਦ ਕਰਨ ਦੀ ਮੰਗ ਕਰ ਰਹੇ ਸਨ।ਕਿਸਾਨਾਂ ਦੀ ਇਕਮੁਠਤਾ ਅੱਗੇ ਸਰਕਾਰ ਕੁਝ ਸੋਧਾਂ ਕਰਨ ਤੱਕ ਸਹਿਮਤ ਹੋ ਗਈ।ਪਰ ਕਿਸਾਨ ਆਪਣੀ ਮੰਗ ਤੇ ਅੜ੍ਹੇ ਹੋਏ ਸਨ।ਸਰਕਾਰ ਦਾ ਆਪਣੇ ਨਾਗਰਿਕਾਂ ਪ੍ਰਤੀ ਸਖਤ ਰਵੱਈਆ ਤੇਲ ਦਾ ਕੰਮ ਕਰ ਰਿਹਾ ਸੀ।ਬਜ਼ੁਰਗ, ਔਰਤਾਂ ਤੇ ਨੌਜੁਆਨ ਸਰਦੀ,ਧੁੱਪ ਤੇ ਝੱਖੜਾਂ ਵਿੱਚ ਘਰੋਂ ਬੇਘਰ ਹੋਏ ਬੈਠੇ ਸਨ।ਕਿਸੇ ਨੇ ਸੱਚ ਹੀ ਕਿਹਾ ਹੈ,ਅੱਗ,ਪਾਣੀ ਤੇ ਸਰਕਾਰਾਂ ਕੋਲ ਰਹਿਮ ਨਹੀ ਹੁੰਦਾ।ਸਿੰਗਰ,ਖਿਡਾਰੀ,ਐਕਟਰ ਅਤੇ ਪਤਵੰਤੇ ਬਣਦਾ ਯੋਗਦਾਨ ਪਾ ਰਹੇ ਸਨ।ਸਰਵਣ ਸਿੰਘ ਨੂੰ ਸਵੇਰੇ ਆਈ ਫੋਨ ਕਾਲ ਨੇ ਪ੍ਰੇਸ਼ਾਨ ਕੀਤਾ ਹੋਇਆ ਸੀ।ਗੁਰਨਾਮ ਕੌਰ ਦੀ ਹਾਲਤ ਦਿੱਨ ਬਦਿੱਨ ਵਿਗੜਦੀ ਜਾ ਰਹੀ ਸੀ।ਕਿਸਾਨ ਜੱਥੇ ਬੰਦੀਆਂ ਨੇ ਦਿੱਲੀ ਦੀ ਰਿੰਗ ਰੋਡ ਤੇ ਮੁਜ਼ਾਹਰਾ ਕਰਨ ਦਾ ਪ੍ਰੋਗ੍ਰਾਮ ਉਲੀਕ ਲਿਆ,ਜਿਹੜਾ ਦੋ ਦਿੱਨ ਬਾਅਦ ਸੀ।ਸਰਵਣ ਸਿੰਘ ਨੇ ਮੁਜ਼ਾਹਰੇ ਤੋਂ ਬਾਅਦ ਪਿੰਡ ਨੂੰ ਮੁੜਣ ਦਾ ਮਨ ਬਣਾ ਲਿਆ।ਘਰ ਵਿੱਚ ਆਰਥਿੱਕ ਮੰਦਹਾਲੀ ਨੇ ਪੈਰ ਪਸਾਰ ਲਏ ਸਨ।ਹੁਣ ਡਾਕਟਰ ਵੀ ਸਿਰ ਫੇਰ ਗਿਆ ਸੀ।ਫਿਕਰਾਂ ਵਿੱਚ ਡੁੱਬੇ ਹੋਏ ਕਰਮਜੀਤ ਨੂੰ ਵੇਖ ਕੇ ਭੋਲੇ ਨੇ ਮੋਟਰਸਾਈਕਲ ਦੀ ਆ ਬਰੇਕ ਮਾਰੀ।”ਸੁਣਾ ਕਰਮੇ,ਤਾਈ ਦਾ ਕੀ ਹਾਲ ਏ”?”ਡਾਕਟਰ ਕਹਿੰਦਾ,ਜਲਦੀ ਬਠਿੰਡੇ ਲੈ ਜਾਓ”!ਕਰਮਜੀਤ ਨੇ ਥਰਕਵੀਂ ਅਵਾਜ਼ ਵਿੱਚ ਕਿਹਾ,”ਘਬਰਾ ਨਾ ਬਾਬਾ ਭਲੀ ਕਰੂਗਾ”!”ਪੈਸੇ ਧੇਲੇ ਦੀ ਲੋੜ ਆ ਤਾਂ ਸ਼ਰਮਾਈ ਨਾਂ”,”ਮੈ ਮੁੜ ਕੇ ਆਉਣਾ!ਕਹਿ ਕਿ ਚਲਿਆ ਗਿਆ।ਇੰਝ ਲਗਦਾ ਸੀ, ਜਿਵੇਂ ਸ਼ੇਰ ਮੀਂਹ ਵਿੱਚ ਭਿੱਜਦੇ ਜਾਨਵਰ ਨੂੰ ਕਹਿ ਰਿਹਾ ਹੋਵੇ,ਮੈਥੋਂ ਵੇਖ ਨਹੀ ਹੁੰਦਾ।ਕਰਮਜੀਤ ਨੇ ਟੈਕਸੀ ਬੁਲਾਈ ਤੇ ਮੰਮੀ ਨੂੰ ਹਸਪਤਾਲ ਲੈ ਜਾਣ ਦੀ ਤਿਆਰੀ ਕਰ ਲਈ।ਦਰਵਾਜ਼ਿਓ ਨਿੱਕਲਦੇ ਹੀ ਅੱਗੇ ਭੋਲਾ ਖੜ੍ਹਾ ਸੀ,”ਕਰਮੇ ਸ਼ਹਿਰ ਦਾ ਕੰਮ ਆ ਬੀਮਾਰੀ ਤਾਂ ਖੂਹ ਖਾਲੀ ਕਰ ਦਿੰਦੀ ਆ”!”ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ,ਮਾਣਕ ਕੇ ਐਵੇਂ ਨਹੀ ਕਿਹਾ”!” ਆਹ ਲੈ,ਦਸ ਹਜ਼ਾਰ ਦੀ ਗੁੱਥੀ” ਫੜਾਉਦਾ ਬੋਲਿਆ,”ਨਾ.. ਨਾ ਕਰੀ,!”ਇੱਕ ਇਹ ਲਿਫ਼ਾਫਾ ਉਥੇ ਸ਼ੈਰੂ ਨਾਂ ਦੇ ਮੁੰਡੇ ਨੂੰ ਦੇ ਦੇਈਂ”!”ਉਹ ਆਪੇ ਈ ਲੈ ਜਾਉ ਗਾ”!ਦੁਖ ਆਦਮੀ ਨੂੰ ਕਮਜੋਰ,ਬੇਬਸ ਤੇ ਮਜ਼ਬੂਰ ਵੀ ਕਰ ਦਿੰਦਾ ਹੈ।ਡੇਢ ਘੰਟੇ ਬਾਅਦ ਉਹ ਹਸਪਤਾਲ ਦੇ ਐਮਰਜੈਂਸੀ ਗੇਟ ਅੱਗੇ ਜਾ ਪਹੁੰਚੇ।ਬੇਹੋਸ਼ ਪਈ ਗੁਰਨਾਮ ਕੌਰ ਨੰੂੰ ਡਾਕਟਰ ਸਿੱਧੇ ਆਈ,ਸੀ,ਯੂ ਵਾਰਡ ਵਿੱਚ ਲੈ ਗਏ।ਕਰਮਜੀਤ ਬਾਹਰ ਬੈਠ ਗਿਆ।ਅੱਜ ਦਿੱਲੀ ਦੀ ਰਿੰਗ ਰੋਡ ਉਪਰ ਕਿਸਾਨਾਂ ਦਾ ਮੁਜ਼ਾਹਰਾ ਸੀ।ਕਿਸਾਨ ਟਰੈਕਟਰਾਂ ਉਪਰ ਬੈਨਰ ਤੇ ਹੱਥਾਂ ਵਿੱਚ ਕਿਰਸਾਨੀ ਝੰਡੇ ਫੜ੍ਹ ਕੇ ਰੋਸ ਪ੍ਰਗਟ ਕਰ ਰਹੇ ਸਨ।ਕੁਝ ਪ੍ਰਦਰਸ਼ਨਕਾਰੀ ਦੀ ਭੀੜ ਦਿੱਲੀ ਦੇ ਲਾਲ ਕਿਲੇ੍ਹ ਤੇ ਜਾ ਚੜੀ੍ਹੇ।ਮੌਕੇ ਦਾ ਫਾਇਦਾ ਉਠਾਦਿਆਂ ਕੁਝ ਕਿ ਸ਼ਰਾਰਤੀ ਅਨਸਰਾਂ ਨੇ ਕਿਲ੍ਹੇ ਅੰਦਰ ਭੰਨ ਤੋੜ ਸ਼ੁਰੂ ਕਰ ਦਿੱਤੀ।ਪੁਲਿਸ ਦੀ ਮੁਜ਼ਾਹਰਾਕਾਰੀਆਂ ਨਾਲ ਜਬਰਦਸਤ ਝੜੱਪ ਹੋਈ।ਜਿਸ ਦੌਰਾਨ ਪੁਲਿਸ ਸਮੇਤ ਬਹੁਤ ਸਾਰੇ ਲੋਕੀ ਫੱਟੜ ਹੋ ਗਏ।ਕਈਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਹਫੜਾ ਦਫੜੀ ਮਾਰ ਪੀਟ ਵਿੱਚ ਮੁਜ਼ਾਹਰਾ ਸਮਾਮਤ ਹੋ ਗਿਆ।ਸਰਵਣ ਸਿੰਘ ਨੇ ਦੁਖੀ ਮਨ ਨਾਲ ਬਠਿੰਡੇ ਲਈ ਬੱਸ ਫੜ੍ਹ ਲਈ।ਗੁਰਨਾਮ ਕੌਰ ਦੀ ਸਿਹਤ ਜਿਉਂ ਦੀ ਤਿਉਂ ਸੀ।ਡਾਕਟਰਾਂ ਮੁਤਾਬਕ ਜਿੰਦਗੀ ਦੀ ਆਸ ਮਿੱਟਦੀ ਜਾ ਰਹੀ ਸੀ।ਬਲੱਡ ਲੋਅ ਹੋਣ ਦੇ ਨਾਲ ਨਾਲ ਦਿੱਲ ਦੀ ਧੜਕਣ ਵੀ ਧੀਮੀ ਹੋ ਗਈ ਸੀ।”ਬੱਸ ਰੱਬ ਅੱਗੇ ਅਰਦਾਸ ਕਰੋ”! ਡਾਕਟਰ ਵੀ ਕਹਿ ਗਿਆ ਸੀ।ਹਨੇ੍ਹਰਾ ਹੁੰਦੇ ਹੀ ਸਰਵਣ ਸਿੰਘ ਹਸਪਤਾਲ ਪਹੁੰਚ ਗਿਆ।ਦੋਵਾਂ ਜਾਣਿਆਂ ਨੇ ਰਾਤ
ਜਾਗਦਿਆ ਹੀ ਲੰਘਾਈ।ਚੜ੍ਹਦੀ ਸਵੇਰ ਹੀ ਸ਼ੈਰੂ ਦਾ ਫੋਨ ਆਗਿਆ।”ਡੈਡੀ ਆਹ ਪਿੰਡ ਵਾਲੇ ਭੋਲੇ ਦਾ ਲਿਫ਼ਾਫਾ ਗੇਟ ਤੇ ਦੇ ਆਵਾਂ”।ਕਹਿ ਕੇ,ਕਰਮਜੀਤ ਚਲਿਆ ਗਿਆ।ਜਿਉਂ ਹੀ ਉਸ ਨੇ ਲਿਫ਼ਾਫਾ ਫੜਾਉਣ ਲਈ ਕੱਢਿਆ ਤਾਂ ਓਹਲੇ ਖੜ੍ਹੀ ਵਾ ਵਰਦੀ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।ਕਰਮਜੀਤ ਨੇ ਪੁਲਿਸ ਅੱਗੇ ਬਹੁਤ ਤਰਲੇ ਮਿੰਨਤਾਂ ਕੀਤੇ ਸਭ ਬੇਅਰਥ ਹੋ ਗਏ।ਸਰਵਣ ਸਿੰਘ ਆਈ.ਸੀ.ਯੂ.ਦੇ ਬਾਹਰ ਖੜ੍ਹਾ ਕਰਮਜੀਤ ਦਾ ਇੰਤਜਾਰ ਕਰ ਰਿਹਾ ਸੀ।ਜਿਸ ਨੂੰ ਗਏ ਦੋ ਘੰਟੇ ਹੋ ਗਏ ਸਨ।ਆਈ.ਸੀ.ਯੂ. ਵਿੱਚੋਂ ਡਾਕਟਰ ਨੀਵੀਂ ਪਾਈ ਬਾਹਰ ਆਉਦਾਂ ਬੋਲਿਆ,”ਸਰਦਾਰ ਜੀ”,”ਆਈ. ਐਮ.ਸੌਰੀ”.”ਅਸੀ ਪੇਸ਼ੈਂਟ ਨੂੰ ਨਾ ਬਚਾ ਸਕੇ”।”ਪ੍ਰਮਾਤਮਾ ਅੱਗੇ ਕੀਹਦਾ ਜੋਰ”!ਸਰਵਣ ਸਿੰਘ ਸਿਰ ਫੜ੍ਹ ਕੇ ਬੈਠ ਗਿਆ।ਲੰਬਾ ਸਾਹ ਲੈਣ ਤੋਂ ਬਾਅਦ ਕਰਮਜੀਤ ਦਾ ਨੰਬਰ ਮਿਲਾਇਆ,ਪਰ ਫੋਨ ਬੰਦ ਆ ਰਿਹਾ ਸੀ।ਉਹ ਪਾਗਲਾਂ ਵਾਂਗ ਦਰਵਾਜ਼ੇ ਅੱਗੇ ਗੇੜੇ ਕੱਢਣ ਲੱਗ ਪਿਆ।ਜੇਬ ਵਿਚਲੇ ਫੋਨ ਦੀ ਟਰਰ ਟਰਰ ਦੀ ਅਵਾਜ਼ ਆਈ।”ਹੈਲੋ” “ਕਰਮਜੀਤ ਤੁਹਾਡਾ ਬੇਟਾ ਏ”?”ਹਾਂ..,ਜੀ.. ਕੀ ਹੋਇਆ”?”ਮੈਂ ਗੁੰਬਦਪੁਰੀ ਥਾਣੇ ਤੋਂ ਐਸ.ਐਚ.ਓ.ਬੋਲ ਰਿਹਾ ਹਾਂ”।”ਉਹ ਸਾਡੀ ਹਿਰਾਸਤ ਵਿੱਚ ਏ”!”ਸਾਹਬ..ਕਿਉਂਂ.”.?”ਬਜ਼ੁਰਗੋ ਬੱਚਿਆ ਦਾ ਖਿਆਲ ਵੀ ਰੱਖਿਆ ਕਰੋ”?”ਉਸ ਕੋਲੋਂ ਪਾਊਡਰ ਬਰਾਮਦ ਹੋਇਆ ਏ”!ਥਾਣੇਦਾਰ ਜੀ,”ਕੱਲੀ ਜਿੰਦ ਸੌ ਸਿਆਪੇ”,”ਕਿਥੇ 2 ਖਿਆਲ ਰੱਖੀਏ,ਪ੍ਰਵਾਰ ਦਾ,ਜਮੀਨ ਦਾ ਜਾਂ ਫਸਲਾਂ ਦਾ ਮੈਂ ਰਾਤੀ ਦਿੱਲੀਓ ਸਰਕਾਰ ਦਾ ਸਿਆਪਾ ਕਰਦਾ ਆਇਆ”।”ਸਵੇਰੇ ਇਹ ਦੀ ਮਾਂ ਪੂਰੀ ਹੋ ਗਈ”!”ਸੌਰੀ”..”ਬਜ਼ੁਰਗੋ ਤੁਸੀ ਜੋ ਵੀ ਕਹਿਣਾ ਇਥੇ ਆਕੇ ਕਹੋ”?ਕਰਮਜੀਤ ਤੇ ਸ਼ੈਰੂ ਹਵਾਲਾਤ ਅੰਦਰ ਬੰਦ ਕੀਤੇ ਹੋਏ ਸਨ।ਸਰਵਣ ਸਿੰਘ ਨੇ ਸਾਰੀ ਦੁਖਭਰੀ ਵਾਰਤਾ ਥਾਣੇਦਾਰ ਅੱਗੇ ਬਿਆਨ ਕਰ ਦਿੱਤੀ।ਇਨਸਾਨੀਅਤ ਭਰਪੂਰ ਥਾਣੇਦਾਰ ਨੇ ਦੋ ਪੁਲਿਸ ਵਾਲਿਆਂ ਸਮੇਤ ਨਾਲ ਜਾਣ ਦੀ ਇਜ਼ਾਜ਼ਤ ਦੇ ਦਿੱਤੀ।ਉਹ ਗੁਰਨਾਮ ਕੌਰ ਦੀ ਦੇਹ ਲੈਕੇ ਪਿੰਡ ਨੂੰ ਚੱਲ ਪਏ।ਕਰਮਜੀਤ ਦੇ ਅੱਥਰੂ ਆਪ ਮੁਹਾਰੇ ਵਹਿ ਰਹੇ ਸਨ।ਸਰਵਣ ਸਿੰਘ ਦੀ ਗੰਭੀਰ ਚੁੱਪ ਢੇਰ ਦੁੱਖ ਸਮੋਈ ਬੈਠੀ ਸੀ।ਅੱਖਾਂ ਪੂੰਝਦੇ ਕਰਮਜੀਤ ਨੇ ਡੈਡੀ ਤੋਂ ਫੋਨ ਲੈਕੇ ਕੁਝ ਲਿਖਣਾ ਸ਼ੁਰੂ ਕਰ ਦਿੱਤਾ।”ਨਿੰਮੋ” “ਕਰਮਜੀਤ ਦੇ ਕਰਮ ਫੁੱਟ ਗਏ”!”ਮੰਮੀ ਛੱਡ ਕੇ ਚਲੀ ਗਈ”!”ਦੁਖਾਂ ਦੀ ਪੰਡ ਲੈਕੇ ਪਿੰਡ ਜਾ ਰਿਹਾ ਹਾਂ”!ਸ਼ਹਿਰ ਵਰਤਿਆ ਕਹਿਰ ਮੈਥੋਂ ਝੱਲ ਨਹੀ ਹੁੰਦਾ”!ਇਹ ਮੁਹਾਵਰਾ ਵੀ ਸ਼ੱਕੀ ਹੋ ਗਿਆ,”ਸ਼ਹਿਰੀ ਵਸਦੇ ਦੇਵਤੇ,ਪਿੰਡੀ ਵਸਦੇ ਜਿੰਨ”!ਕਿਸੇ ਨੇ ਸੱਚ ਹੀ ਕਿਹਾ,”ਰੱਬ ਨੂੰ ਸ਼ਕਾਇਤਾਂ ਕਰਦੇ ਜਿਉਦੇਂ ਹਾਂ,ਨਿਰਾਸ਼ਾ ਵਿੱਚ ਡੁੱਬ ਕੇ ਫਿਕਰਾਂ ਵਿੱਚ ਮਰ ਜਾਂਦੇਂ ਆਂ”!ਤੂੰ ਮਿਲਣ ਨੂੰ ਕਿਹਾ ਸੀ,”ਸ਼ਾਮੀ ਸੱਤ ਵਜੇ ਗੁੰਬਦਪੁਰੀ ਪੁਲਿਸ ਸ਼ਟੇਸ਼ਨ ਆ ਕੇ ਮੁਲਾਕਾਤ ਕਰ ਲੈਣੀ”! “ਮੈਨੂੰ ਚਾਰ ਘੰਟਿਆ ਲਈ ਮਾਂ ਦੇ ਸਸਕਾਰ ਤੇ ਜਾਣ ਦੀ ਇਜ਼ਾਜ਼ਤ ਮਿਲੀ ਆ”!” ਮੈਂ ਦਰਦਾਂ ਤੇ ਮੱਲਮ ਲਾਉਣ ਆਇਆ ਸੀ,ਪਰ ਜਖਮ ਉਧੇੜ ਕਿ ਲੈ ਚਲਿਆ ਹਾਂ”।
“ਬਾਕੀ.. ਮਿਲ ਕੇ”! “ਕਰਮਜੀਤ” ਬੇ ਕਰਮਾਂ
next post