Articles

ਅੱਜ ਵੀ ਨਾਨਕਾ ਪਿੰਡ ਚੇਤੇ ਆਉਦਾ ਏ

ਲੇਖਕ: ਛਿੰਦਾ ਧਾਲੀਵਾਲ, ਕੁਰਾਈ ਵਾਲਾ

ਮੈਂ ਬੈਠਾ ਸੋਚ ਰਿਹਾ ਸੀ, ਥੋੜੇ ਸਮੇਂ ਵਿੱਚ ਹੀ ਸਮਾਂ ਕਿਨਾਂ ਬਦਲ ਗਿਆ ਹੈ, ਅੱਜ ਤੋਂ 30-35 ਸਾਲ ਪਹਿਲਾ ਨਾਨਕੇ ਪਿੰਡ ਜਾਣ ਦਾ ਕਿਨਾਂ ਚਾਅ ਹੋਇਆਂ ਕਰਦਾ ਸੀ, ਸਰਕਾਰੀ ਸਕੂਲ ਵਿੱਚ ਪੜਦਿਆਂ ਬੜੀ ਬੇਸਬਰੀ ਨਾਲ ਛੁੱਟੀਆਂ ਦੀ ਉਡੀਕ ਕਰਿਆ ਕਰਦੇ ਸੀ, ਕਿ ਛੁੱਟੀਆਂ ਹੋਣਗੀਆ ਨਾਨਕੇ ਪਿੰਡ ਜਾਵਾਂਗੇ, ਉਦੋਂ ਨਾ ਚੰਡੀਗੜ੍ਹ, ਨਾ ਸ਼ਿਮਲਾ, ਨਾ ਮਨਸੂਰੀ, ਨਾ ਪਹਾੜਾ ਵਿਚ  ਜਾਣ ਦਾ ਚਾਅ ,ਉਸ ਸਮੇ ਬੱਸ ਇੱਕ ਹੀ ਚਾਅ ਹੋਣਾ  ਛੁੱਟੀਆ ਵਿੱਚ ਨਾਨਕਿਆ ਨੂੰ ਜਾਣ ਦਾ , ਅੱਜ ਤੋਂ 30-35 ਸਾਲ ਪਹਿਲਾਂ ਇਹ ਚਾਅ ਬਿਲਕੁਲ ਬਰਕਰਾਰ ਹੁੰਦਾ ਸੀ ਤੇ ਹਰੇਕ ਬੱਚਾ ਖੁਸ਼ੀ ਨਾਲ ਨਾਨਕੇ ਜਾਦਾ ਹਰੇਕ ਪਿੰਡ ਹਰੇਕ ਸਹਿਰ ਦੇ ਬੱਚਿਆ ਨੂੰ ਨਾਨਕੇ ਜਾਣ ਦਾ ਚਾਅ ਹੁੰਦਾ ਤੇ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸਬੰਧਤ ਅਖਾਣ ਵੀ ਬੜਾ ਮਸ਼ਹੂਰ ਹੁੰਦਾ ਸੀ” ਨਾਨਕਿਆ ਨੂੰ ਜਾਵਾਂਗੇ ਤੇ ਮੋਟੇ ਹੋ ਕੇ ਆਵਾਗੇ”।

ਮੇਰੇ ਨਾਨਕੇ ਮੇਰੇ ਪਿੰਡ ਤੋਂ ਸਿਰਫ 18-20 ਕਿਲੋਮੀਟਰ ਦੂਰ ਪਿੰਡ ਭੰਗਚਿੜੀ ਸੀ, ਛੁੱਟੀਆਂ ਹੋਣ ਤੋ ਬਾਅਦ ਇੱਕ ਦਿਨ ਵੀ ਘਰੇ ਰਹਿਣਾ ਔਖਾ ਹੋ ਜਾਦਾ ਸੀ ਕਦੋ ਨਾਨਕੇ ਪਿੰਡ ਚਲੇ ਜਾਈਏ, ਉਦੋਂ ਨਾਨਾ ਨਾਨੀ ਮਾਮੇ ਮਾਮੀਆਂ ਬਹੁਤ ਪਿਆਰ ਕਰਦੇ ਸੀ, ਨਾਨੀ ਪਹੀਲਾ ਹੀ ਦੇਸੀ ਘਿਓ ਜੋੜ ਕੇ ਰੱਖਦੀ ਸੀ, ਮੇਰੇ ਦੋਹਤੇ ਆਉਣਗੇ, ਨਾਨਕੇ ਘਰ ਦੇ ਨਾਲ ਬਹੁਤ ਡੂੰਘੀ ਛੱਪੜੀ ਹੋਇਆਂ ਕਰਦ  ਸੀ, ਮੇਰੇ ਮਾਮੇ ਨੇ ਸਾਨੂੰ ਦੱਸਿਆ ਇਸ ਛੱਪੜੀ ਵਿੱਚ ਲਹੂ ਵਾਲਾ ਬੰਦਾ ਰਹਿੰਦਾ ਏ, ਇਸ ਕਰਕੇ ਇਧਰ ਨਹੀ ਜਾਣਾ, ਅਸੀ ਡਰਦੇ ਕਦੇ ਵੀ ਉਧਰ ਨਹੀ ਗੇ ਸੀ, ਹੁਣ ਮੈਂ ਕਈ  ਵਾਰ ਸੋਚਦਾ ਹੁੰਨਾ    ਬੱਚੇ ਕਿਤੇ ਛੱਪੜੀ ਵਿੱਚ ਡਿੱਗ ਨਾ ਜਾਣ ਇਸ ਕਰਕੇ ਇਹ ਡਰਾਵਾ ਪਾਇਆ ਜਾਦਾ ਸੀ, ਜੋ ਖੁਸ਼ੀ ਨਾਨਕੇ ਪਿੰਡ ਜਾ ਕੇ ਮਿਲਿਆਂ ਕਰਦੀ ਸੀ ਉਹ ਸ਼ਾਇਦ ਹੀ ਕਿਤੇ ਨਸੀਬ ਹੋਵੇ, ਉਹ ਖੁਸ਼ੀ ਵੀ ਫਰੀ ਵਿੱਚ ਮਿਲਿਆਂ ਕਰਦੀ ਸੀ, ਛੱਪੜਾ ਵਿੱਚ ਮੱਝਾ ਦੀਆਂ ਪੂਛਾਂ ਫੜ ਕੇ ਨਹਾਉਣਾ, ਕੱਠਿਆ ਹੋ ਕੇ ਖੇਡਣ , ਨਾਨੇ ਕੋਲ ਬੈਠ ਕੇ ਬਾਤਾ ਸੁਨਣੀਆ ,ਪਰ ਅੱਜ ਕੱਲ੍ਹ ਸਭ ਕੁਝ ਉਲਟ ਹੋ ਗਿਆ ਹੈ  ਨਾ ਬੱਚੇ ਜਾਦੇ ਹਨ ਨਾ ਨਾਨਕੇ ਉਡੀਕਦੇ ਹਨ।
ਮੈਨੂੰ ਅੱਜ ਵੀ ਚੇਤੇ ਆ, ਜਦ ਸਕੂਲ ਤੋ ਗਰਮੀਆ ਦੀਆ, ਜਾ ਸਰਦੀਆ ਦੀਆ ਛੁੱਟੀਆ ਹੁੰਦੀਆ ਤਾ ਸਾਨੂੰ ਇਕੋ ਇੱਕ ਚਾਅ ਹੋਣਾ ਨਾਨਕੇ ਜਾਣ ਦਾ। ਛੁੱਟੀਆ ਹੋਣ ਤੋ ਮਹੀਨਾ ਮਹੀਨਾ ਪਹਿਲਾ ਹੀ ਰੌਲਾ ਪਾਉਦੇ ਫਿਰਨਾ ਕੇ ਇਸ ਵਾਰ ਨਾਨਕੇ ਸਾਰੀਆ ਛੁੱਟੀਆ ਬਿਤਾ ਕੇ ਆਉਣਾ ਹੈ ਆਪਣੇ ਬੇਲੀਆ ਨੂੰ ਬੜੇ ਮਾਣ ਨਾਲ ਦੱਸਣਾ ਕੇ ਅਸੀ ਫਲਾਣੇ ਦਿਨ ਨਾਨਕਿਆ ਨੂੰ ਜਾਣਾ ਹੈ ਉਨੀ ਖੁਸੀ ਬੱਚਿਆ ਨੂੰ ਹੋਰ ਕਿਸੇ ਤਰਾਂ ਵੀ ਨਹੀ ਹੁੰਦੀ ਸੀ ਜਿੰਨੀ ਨਾਨਕਿਆ ਨੂੰ ਜਾਣ ਦੀ ਹੁੰਦੀ ਸੀ  ਉਹ ਸਮੇ ਹੀ ਅਜਿਹੇ ਸਨ ਜਦੋ  ਘਰਦਿਆਂ ਨੂੰ ਵੀ ਚਾਅ ਹੁੰਦਾ ਸੀ ਬੱਚਿਆ ਨੂੰ ਵੀ ਤੇ ਨਾਨਕਿਆ  ਨੂੰ ਵੀ  ਨਾਨਾ, ਨਾਨੀ ,ਮਾਮਾ, ਮਾਮੀਆ ਨੂੰ ਵੀ ਚਾਅ ਹੁੰਦਾ ਸੀ ਦਿਲੋ ਪਿਆਰ ਹੁੰਦਾ ਸੀ ਖੁਸ਼ੀ ਹੁੰਦੀ ਸੀ।  ਬਸ ਗੋਲੀ ਵਾਲਾ ਬੱਤਾ, ਮੋਟਾ ਭੁਜੀਆ ,ਮਿੱਠਾ ਟਾਗਰ, ਗੁੜ ਵਾਲਾ ਮਰੂਡਾ, ਸੰਤਰੇ ਵਾਲੀਆ ਟੋਫੀਆ ,ਤਿੰਨ ਗੁਠੀਆ ਨਮਕੀਨ ਮੱਠੀਆ, ਪਿੰਡ ਦੇ  ਲਾਲੇ ਦੀ ਹੱਟੀ ਤੋ ਲਿਆ ਕੇ ਖਾਦੇ ਰਹਿੰਣਾ ਜਾ ਫਿਰ ਨਾਨਕਿਆ ਦੇ ਘਰ ਸੇਵੀਆ ਬਣਨੀਆ, ਮਿਠੇ ਚੋਲ ਦਹੀ ਨਾਲ ,ਦਲੀਆ, ਗੰਨੇ ਦੇ ਰਸ ਦੀ ਖੀਰ ,ਘਰੇ ਆਟੇ ਦੀਆ ਮਿੱਠੀਆ ਮੱਠੀਆ , ਨਮਕੀਨ ਮੱਠੀਆ ਬਣਾਉਣੀਆ ਸਾਰਿਆ ਨੇ ਰਲ ਮਿਲ ਕੇ ਖਾਣੀਆ। ਕੱਠੇ ਪਰਿਵਾਰ ਹੋਣੇ ਇਕੋ ਚੁੱਲੇ ਤੇ ਰੋਟੀਆ ਪੱਕਣੀਆ ਇਕੱਠਿਆ ਚੁੱਲੇ ਕੋਲ ਹੀ ਬੈਠ ਕੇ ਖਾਣੀਆ।
ਸਾਮ ਮਾਮੇ ਕੀ ਆਟੇ ਵਾਲੀ ਚੱਕੀ ਤੇ ਇੱਕਠ  ਹੋ ਜਾਣਾ ਖੁਲੇ ਪਿੜਾਂ ਵਿੱਚ ਖੇਡਣਾ ਮਾਮੇ ਹੋਰਾ ਨੇ ਪਿਆਰ ਨਾਲ ਕਹਿਣਾ ਦੋਹਤਵਾਨੋ ਕਿਤੇ ਸੱਟ ਨਾ ਲੱਗ ਜਾਵੇ, ਬੈਠ ਕੇ ਖੇਡ ਲਵੋ, ਪਿਛੇ ਘਰ ਦਾ ਤਾ ਚੇਤਾ ਈ ਭੁੱਲ ਜਾਦਾ ਕਦੇ ਅਸੀ ਗੱਡੇ ਤੇ ਬੈਠ ਕੇ ਖੇਤ ਚਲੇ ਜਾਣਾ ਸਾਰਾ ਦਿਨ ਉਥੇ ਹੀ ਕੱਟਣਾ ਮਾਮਿਆ ਨੇ ਕੰਮ ਕਰਨਾ ਅਸੀ ਤੂਤਾ ਦੀ ਠੰਡੀ ਛਾਵੇ ਮੋਜ ਕਰਨੀ ਗੰਨੇ ਚੂਪਨੇ ,ਹਦਵਾਣੇ ਖਾਣੇ, ਖੱਖੜੀਆ, ਖਰਬੂਜੇ, ਚਿੱਬੜ ਮਰੂਦ ਰੱਜ ਕੇ ਖਾਦੇ ਰੱਜ ਕੇ  ਖੇਡਦੇ ਸਾਮ ਨੂੰ ਰੱਜ ਪੁੱਜ ਕੇ ਘਰ ਨੂੰ ਆਉਣਾ  ਰਾਤ ਨੂੰ ਸੋਣ ਵੇਲੇ ਕਦੇ ਨਾਨੀ ਨਾਲ ਕਦੇ ਨਾਨੇ ਨਾਲ ਕਦੇ ਮਾਮੇ ਕਦੇ ਮਾਮੀਆ ਨਾਲ ਸੋਣਾ ਨਾਨੀ ਨੇ ਰਾਤ ਨੂੰ ਬਾਤਾ ਕਹਾਣੀਆ ਸੁਨਾਉਣੀਆ ਨਾਨਕਿਆ ਦੇ ਘਰ ਬੜਾ ਮੇਲਾ ਲੱਗਣਾ।
ਫਿਰ ਅਖੀਰ ਜਦ ਛੁੱਟੀਆ ਮੁੱਕਣ ਤੇ ਆਉਣੀਆ ਮਨ ਤੇ  ਉਦਾਸੀ ਛਾ ਜਾਣੀ ਨਾਨੀ ਨਾਨੇ ਜਾ ਮਾਮੇ ਮਾਮੀ ਨੇ ਸਾਨੂੰ ਛੱਡ ਕੇ ਜਾਣਾ,ਵਾਵਾ ਸਾਰੇ  ਸੂਟ ਖਿਡਾਉਣੇ ਜੁੱਤੀਆ ਤੇ ਹੋਰ ਸਮਾਨ ਨਾਲ ਝੋਲੇ ਭਰ ਜਾਣੇ ਬੜੇ ਚਾਵਾ ਨਾਲ ਉਥੋ ਉਨਾ ਘੱਲਣਾ। ਕਿੰਨਾ ਪਿਆਰ ਸੀ ਰਿਸ਼ਤੇਦਾਰੀਆ ਵਿੱਚ ਕਿਥੇ ਚਲੇ ਗਏ ਉਹ ਜਮਾਨੇ ਕਿਥੋ ਲੱਭਾਗੇ ਉਹ ਖੁਸ਼ੀਆ ਕਿੰਨਾ ਚਾਅ ਕਰਦੇ ਸਨ ਸਭ ਰਿਸ਼ਤੇਦਾਰ ਪਰ ਅੱਜਕੱਲ੍ਹ ਤਾ ਸਭ ਕੁਝ ਝੂਠਾ ਜਿਹਾ ਹੋ ਗਿਆ ਹੈ ਕੋਈ  ਰਿਸ਼ਤੇਦਾਰੀਆ ਨਹੀ ਪੈਸੇ ਨਾਲ ਪਿਆਰ ਹੈ ਸੱਚ ਪੁੱਛੋ ਤਾ ਅੱਜ ਵੀ ਉਹ ਵੇਲੇ ਯਾਦ ਆਉਦੇ ਹਨ ਤਾ ਲੱਗਦਾ ਹੈ ਕੇ ਉਹ ਵੇਲੇ ਅੱਜ ਨਾਲੋ ਬੜੇ ਚੰਗੇ ਸਨ  ਅੱਜ ਸਭ ਕੁਝ ਫਿੱਕਾ ਫਿੱਕਾ ਲੱਗਦਾ ਹੈ ਨਕਲੀ ਜਿਹਾ ਜਾਪਦਾ ਹੈ ਹਰ ਕੋਈ ਮੁੰਹ ਦਾ ਮਿੱਠਾ ਹੈ ਦਿਲ ਦਾ ਕੋੜਾ ਹੈ।
ਹੁਣ ਤਾ ਇਉ ਲਗਦਾ ਜਿਵੇਂ ਇੰਟਰਨੈੱਟ ਨੇ ਸਾਡੀਆ ਸਾਰੀਆਂ ਖੁਸ਼ੀਆਂ ਹੀ ਖੋ ਲਈਆ ਹੋਣ, ਸਾਡੇ ਰਿਸਤੇ ਅਤੇ ਸਾਡੀਆਂ ਰਿਸ਼ਤੇਦਾਰੀਆਂ ਸਭ ਇੰਟਰਨੈੱਟ ਦੀ ਭੇਟ ਚੜ੍ਹ ਗਈਆਂ, ਅਸੀ ਹੁਣ ਕਦੇ ਉਚੀ ਉਚੀ ਹੱਸ ਕੇ ਨਹੀ ਦੇਖਿਆਂ, ਸਾਰਾ ਦਿਨ ਬੱਚੇ ਫੋਨਾਂ ਤੇ ਲੱਗੇ ਰਹਿੰਦੇ ਹਨ, ਸਰੀਰਕ ਅਤੇ ਮਾਨਸਿਕ ਤੌਰ ਤੇ ਬਿਮਾਰ ਹੋ ਰਹੇ ਹਾਂ।
(ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ; 75082-54006)

Related posts

ਸੰਸਦ ਦੇ ਦੂਸ਼ਿਤ ਵਾਤਾਵਰਨ ਲਈ ਕੌਣ ਜ਼ਿੰਮੇਵਾਰ ?

admin

ਵਿਸ਼ਵ ਸਾੜੀ ਦਿਵਸ 2024: ਸੁੰਦਰਤਾ, ਪਰੰਪਰਾ ਅਤੇ ਸ਼ਕਤੀਕਰਨ ਦਾ ਜਸ਼ਨ !

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin