Story

ਦੋ ਥਾਂ ਹਾਜ਼ਰੀ

ਲੇਖਕ: ਮੇਜਰ ਸਿੰਘ ਨਾਭਾ

ਸਰਵਿਸ ਘੱਟ ਹੋਣ ਕਾਰਣ ਮਾਸਟਰ ਹਾਕਮ ਸਿੰਘ ਦੀਆਂ ਅਜੇ ਦਸ ਛੁੱਟੀਆਂ ਹੀ ਸਾਲ ‘ਚ ਲੈਣ ਦੀ ਮਜਬੂਰੀ ਸੀ ਪਰ ਉਹ ਇੱਕ ਬਾਬੇ ਦੇ ਡੇਰੇ ਨਾਲ ਜੁੜਿਆ ਹੋਇਆ ਸੀ। ਪ੍ਰਿੰਸੀਪਲ ਨਾਲ ਉਸਦੀ ਵਧੀਆ ਬਣਦੀ ਸੀ ਕਿਉਂ ਕਿ ਮਿਡ ਡੇ ਮੀਲ ਦਾ ਇੰਚਾਰਜ਼ ਹਾਕਮ ਸਿੰਘ ਸੀ।ਇਸ ਲਈ ਮਿਡ ਡੇ ਮੀਲ ‘ਚੋਂ ਬਚਤ ਨੂੰ ਉਹ ਦੋਵੇਂ ਲੇਖੇ ਲਾਉਂਦੇ ਸੀ। ਕਈ ਕਈ ਦਿਨਾਂ ਦੀ ਡੇਰੇ ਸੇਵਾ ਕਰਕੇ ਜਦੋਂ ਸਕੂਲ ਆਉਂਦਾ ਤਾਂ ਪ੍ਰਿੰਸੀਪਲ ਤੋਂ ਆਪਣੀ ਪੂਰੀ ਛੁੱਟੀ ਨੂੰ ਅੱਧੀ ਕਰਵਾ ਲੈਂਦਾ ਤੇ ਹਾਜ਼ਰੀ ਪਾ ਲੈਂਦਾ। ਉਸ ਦਾ ਬਾਬਾ ਹਮੇਸ਼ਾਂ ਇਮਾਨਦਾਰੀ ਨਾਲ ਕਿਰਤ ਕਰਨ ਦੀ ਗੱਲ ਕਰਦਾ, ਹਾਕਮ ਸਿੰਘ ਵੀ ਇਮਾਨਦਾਰ ਜਾਣਿਆ ਜਾਂਦਾ ਸੀ। ਇੱਕ ਦਿਨ ਬਾਬਾ ਆਪਣੇ ਵਿਿਖਆਨ ਵਿੱਚ ਸੁਰਤੀ ਇੱਕ ਥਾਂ ਟਿਕਾਉਣ ਦੀ ਗੱਲ ਕਰਦਾ ਸੀ ਕਿ ਬੰਦੇ ਦੀ ਹਾਜ਼ਰੀ ਇੱਕ ਥਾਂ ਹੀ ਹੋ ਸਕਦੀ ਹੈ। ਇਹ ਬਚਨ ਸੁਣੇ ਹਾਕਮ ਸਿੰਘ ਨੂੰ ਪਚ ਨਹੀਂ ਰਹੇ ਸਨ ਕਿ ਉਹ ਦੋ ਥਾਂ ਹਾਜ਼ਰ ਕਿਵੇਂ ਹੋ ਸਕਦਾ ਹੈ।

Related posts

ਜਿੰਦਗੀ ਬਣੀ ਹਨ੍ਹੇਰਾ (ਕਹਾਣੀ)

admin

ਸਰਾਪ (ਕਹਾਣੀ)

admin

ਸਮਾਂ ਬਦਲ ਗਿਆ !

admin