Articles

ਜਦੋਂ ਰਾਤੋ-ਰਾਤ ਸਾਰਾ ਭਾਰਤ ਐਮਰਜੈਂਸੀ ਦੇ ਸਿਕੰਜੇ ‘ਚ ਕੱਸ ਦਿੱਤਾ . . .

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

1971 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਗਰਸ ਦੋ ਤਿਹਾਈ ਤੋਂ ਵੀ ਵੱਧ 352 ਸੀਟਾ ਲੈ ਕੇ ਸਤਾ ਤੇ ਕਾਬਜ਼ ਹੋ ਗਈ ਸੀ। ਰਾਏ  ਬਰੇਲੀ (ਉਤਰ ਪ੍ਰਦੇਸ਼) ਸੀਟ ਤੋਂ ਸਮਾਜਵਾਦੀ ਨੇਤਾ ਰਾਜ ਨਰਾਇਣ ਨੂੰ ਇੰਦਰਾ ਗਾਂਧੀ ਨੇ ਇਕ ਲੱਖ ਵੋਟਾਂ ਤੋਂ ਵੀ ਵੱਧ ਫ਼ਰਕ ਨਾਲ ਹਰਾ ਦਿੱਤਾ ਸੀ। ਰਾਜ ਨਰਾਇਣ ਨੇ ਇੰਦਰਾ ਗਾਂਧੀ ਉੱਪਰ ਚੋਣਾਂ  ਵਿਚ ਕੁਝ ਇਤਰਾਜ ਜਾਹਿਰ ਕਰਦਿਆਂ ਕਿਹਾ ਇੰਦਰਾ ਗਾਂਧੀ ਨੇ ਚੋਣਾਂ ਵਿਚ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਮਸ਼ੀਨਰੀ ਵਿਚ ਕਈ ਸਿਰਫ ਦਿੱਲੀ ਪਰਮਿਟ ਦੀਆਂ ਗੱਡੀਆਂ ਸਨ ਉਹਨਾਂ ਨੂੰ ਦਿੱਲੀ ਤੋਂ ਬਾਹਰ ਰਾਏ ਬਰੇਲੀ ਵਿਚ ਚਲਾਇਆ ਗਿਆ ਚੋਣਾਂ ਉੱਪਰ ਜਿਆਦਾ  ਪੈਸੇ ਖਰਚ ਕਰਨ, ਵੋਟਰਾਂ ਨੂੰ ਭਰਮਾਉਣ ਅਤੇ ਵੋਟਾਂ ਵਿਚ ਸਰਕਾਰੀ ਕਰਮਚਾਰੀਆਂ ਦੀ ਵਰਤੋਂ ਕਰਨ ਦੇ ਦੋਸ਼ ਲਗਾਂਉਂਦਿਆਂ ਕੁਝ ਸਮੇ ਬਾਅਦ ਇਲਾਹਾਬਾਦ ਹਾਈਕੋਰਟ ਵਿਚ ਵਕੀਲ ਸਾਂਤੀ ਭੂਸ਼ਣ ਦੁਆਰਾ ਕੇਸ  ਦਾਇਰ ਕਰ ਦਿੱਤਾ।
12 ਜੂਨ 1975 ਨੂੰ ਅਦਾਲਤ ਨੇ ਫੈਸਲਾ ਸਣਾਉਂਦਿਆਂ ਇੰਦਰਾ ਗਾਂਧੀ ਉੱਪਰ ਲੱਗੇ ਦੋਸ਼ਾ ਨੂੰ ਸਹੀ ਠਹਿਰਿਇਆ। ਜੱਜ ਜਗਮੋਹਣ ਲਾਲ ਸਿਨ੍ਹਾਂ ਨੇ ਇੰਦਰਾ ਗਾਂਧੀ ਤੇ ਰੋਕ ਲਗਾਉਂਦਿਆਂ ਪ੍ਰਧਾਨ ਮੰਤਰੀ ਪਦ ਤੋਂ ਤਰੁੰਤ ਅਸਤੀਫ਼ਾ ਦੇਣ ਲਈ ਕਿਹਾ ਨਾਲ ਹੀ ਸ਼ਰਤ ਰੱਖ ਦਿੱਤੀ ਇਹ ਛੇ ਸਾਲ ਕੋਈ ਚੋਣ ਨਹੀ ਲੜ ਸਕਦੀ ਨਾਂ ਕੋਈ ਹੋਰ ਆਹੁਦਾ ਪ੍ਰਾਪਤ ਕਰ ਸਕਦੀ ਹੈ। ਹਾਈਕੋਰਟ ਨੇ ਕਾਗਰਸ ਨੂੰ ਤਿੰਨ ਹਫਤੇ ਤੱਕ ਅਗਲੀ ਕਾਰਵਾਈ ਕਰਨ ਤੇ ਵੀ ਰੋਕ ਲਗਾ ਦਿੱਤੀ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਪਦ ਤੋਂ ਅਸਤੀਫ਼ਾ ਨਹੀਂ ਦੇਣਾ ਚਹੁੰਦੀ ਸੀ ਉਸ ਨੇ ਹਰ ਹੀਲਾ ਵਰਤਣਾ ਸ਼ੁਰੂ ਕਰ ਦਿੱਤਾ। ਇੰਦਰਾ ਗਾਂਧੀ ਨੇ ਤਿੰਨ ਹਫਤੇ ਦਾ ਲਾਹਾ ਲੈਂਦਿਆਂ 23 ਜੂਨ ਨੂੰ ਸੁਪਰੀਮ ਵਿਚ ਕੇਸ ਦਾਇਰ ਕਰ ਦਿੱਤਾ ਅਤੇ ਨਾਲ ਹੀ ਮੰਗ ਕੀਤੀ ਹਾਈਕੋਰਟ ਦੇ ਫ਼ੈਸਲੇ ਤੇ ਤਰੁੰਤ ਰੋਕ ਲਗਾਈ ਜਾਵੇ। ਦੂਸਰੇ ਦਿਨ ਸੁਪਰੀਮ ਕੋਰਟ ਨੇ ਕਿਹਾ ਹਾਈਕੋਰਟ ਦੇ ਹੁਕਮਾਂ ਤੇ ਪੂਰਨ ਰੋਕ ਨਹੀ ਲਗਾਈ ਜਾਵੇਗੀ ਪਰ ਫ਼ੈਸਲਾ ਆਉਣ ਤੱਕ ਇੰਦਰਾ ਗਾਧੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੀ ਰਹੇਗੀ ਪਰ ਸੰਸਦ ਵਿਚ ਕੋਈ ਮਤਦਾਨ ਨਹੀ ਕਰ  ਸਕਦੀ। ਇੰਦਰਾ ਗਾਂਧੀ ਨੇ ਭਾਵੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕਰ ਦਿੱਤਾ ਸੀ ਪਰ ਉਸ ਅੰਦਰ ਹਾਈਕੋਰਟ ਦੇ ਫ਼ੈਸਲੇ ਦਾ ਡਰ ਜਿਉ ਦਾ ਤਿਉਂ ਖੜ੍ਹਾ ਸੀ।
ਉਸ ਟਾਇਮ ਮਹਿਗਾਈ ਵੀ ਪੂਰੇ ਜ਼ੋਰਾਂ ਤੇ ਚਲ ਰਹੀ ਸੀ ਉਸ ਨੂੰ ਅਤੇ ਹੋਰ ਕਈ ਕੰਮਾ ਨੂੰ ਨੱਥ ਪਾਉਣ ਲਈ ਜੈ ਪ੍ਰਕਾਸ਼ ਨਰਾਇਣ ਇੱਕ ਨੇਤਾ ਵਜੋਂ ਉਭਰ ਕੇ ਮੂਹਰੇ ਆਇਆ। ਜੈ ਪ੍ਰਕਾਸ਼ ਨਰਿਇਣ ਦਾ ਅੰਦੋਲਨ ਬਿਹਾਰ ਅਤੇ ਗੁਜਰਾਤ ਤੋਂ ਚੱਲਿਆ ਹੌਲੀ ਹੌਲੀ ਰਾਸ਼ਟਰ ਪੱਧਰ ਤੱਕ ਪਹੁੰਚ ਗਿਆ। 25 ਜੂਨ 1975 ਨੂੰ ਰਾਮ ਲੀਲ੍ਹਾ ਗਰਾਉਂਡ ਵਿਚ ਭਾਰੀ ਚੋਣ ਜਲਸਾ ਹੋਇ ਆ ਜਿਸ ਵਿਚ ਦੇਸ਼ ਭਰ ਦੇ ਵਿਰੋਧੀ ਨੇਤਾ ਪਹੁੰਚੇ। ਇੰਦਰਾ ਗਾਂਧੀ ਇਸ ਚੋਣ ਜਲਸੇ ਨੂੰ ਦੇਖ ਕੇ ਬੁਖਲਾ ਉੱਠੀ। ਉਸ ਰਾਤ ਹੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ  ਸਿਧਾਰਥ ਸੰਕਰ ਰੇਅ ਅਤੇ ਆਪਣੇ ਛੋਟੇ ਲੜਕੇ ਸੰਜੇ ਗਾਂਧੀ ਦੀ ਸਲਾਹ ਨਾਲ 25-26 ਜੂਨ 1975 ਦੀ ਵਿਚਕਾਰਲੀ ਰਾਤ ਨੂੰ ਭਾਰਤ ਦੇ ਰਾਸ਼ਟਰਪਤੀ ਫਾਰੁਖਦੀਨ ਅਲੀ ਅਹਿਮਦ ਤੋਂ ਦਸਤਖ਼ਤ ਕਰਵਾ ਚੋਣ ਜਲਸੇ ਨੂੰ ਦੇਸ ਨੂੰ ਅੰਦਰੂਨੀ ਤਾਕਤਾਂ ਤੋਂ ਖ਼ਤਰੇ ਦਾ ਬਹਾਨਾਂ ਬਣਾ ਕੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਰਾਤ ਨੂੰ ਦਿੱਲੀ ਵਿਚ ਛਪਦੇ ਅਖ਼ਬਾਰਾਂ ਦੀ ਬਿਜਲੀ ਬੰਦ ਕਰ ਦਿੱਤੀ।
ਪ੍ਰਧਾਨ ਮੰਤਰੀ ਨੇ ਸਾਰੇ ਅਧਿਕਾਰ ਆਪਣੇ ਹੱਥ ਵਿਚ ਲੈ ਲਏ ਸਨ। ਧਾਰਾ 352 ਅਧੀਨ ਸਾਰੇ ਦੇਸ਼ ਦੇ ਲੋਕਾਂ ਤੇ ਕਾਨੂੰਨ ਦਾ ਅਜਿਹਾ ਜਾਲ ਵਿਛਾਇਆ ਗਿਆ ਲੋਕਾਂ ਦੇ ਸਾਰੇ ਹੱਕ ਖੋਹ ਲਏ ਲੋਕਤੰਤਰ ਦਾ ਘਾਣ ਕਰਦਿਆਂ ਲੋਕਾਂ ਲਈ 26 ਜੂਨ ਦੀ ਸਵੇਰ ਕਾਲੇ ਕਨੂੰਨ ਵਜੋਂ ਚੜ੍ਹੀ। ਲੋਕ ਕਿਸੇ ਜਗ੍ਹਾ ਤੇ ਇਕੱਠੇ  ਹੋ ਕੇ ਨਹੀ ਖੜ੍ਹ ਸਕਦੇ ਸਨ। ਸਰਕਾਰ ਦੇ ਉਲਟ ਕੋਈ ਰੋਸ ਮੁਜਾਹਰਾ ਜਾਂ ਰੋਸ ਜਲਸਾ ਨਹੀ ਕਰ ਸਕਦੇ ਸਨ। 25 ਜੂਨ ਦੀ ਰਾਤ ਨੂੰ ਆਰ ਕੇ ਧਵਨ, ਸੰਜੇ ਗਾਂਧੀ ਅਤੇ ਅਰੂਣ ਮਹਿਤਾ ਨੇ ਆਰ ਕੇ ਧਵਨ ਦੇ ਕਮਰੇ ਵਿਚ ਬੈਠ ਕੇ ਜੇਲ੍ਹਾਂ ਅੰਦਰ ਸੁੱਟੇ ਜਾਣ ਵਾਲੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਲਿਸਟ ਬਣਾਈ ਗਈ। ਤੜਕੇ ਨੂੰ ਮੁਲਾਇਮ ਯਾਦਵ, ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਲਾਲੂ ਪ੍ਰਸ਼ਾਦ ਯਾਦਵ, ਜੈ ਪ੍ਰਕਾਸ਼ ਨਰਇਣ ਆਦਿ ਨੇਤਾ ਜੇਲਾਂ ਵਿਚ ਡੱਕ ਦਿੱਤੇ। 26 ਜੂਨ ਨੂੰ ਸਵੇਰ ਵੇਲੇ ਇੰਦਰਾ ਗਾਂਧੀ ਨੇ ਰਾਸ਼ਟਰ ਦੇ ਨਾਮ ਇਕ ਸੰਦੇਸ਼ ਦਿੰਦੇ ਕਿਹਾ ਤੁਹਾਨੂੰ ਕਿਸੇ ਤਰਾਂ ਵੀ ਡਰਨ ਦੀ ਲੋੜ ਨਹੀਂ। ਦੇਸ਼ ਨੂੰ ਦੇਸ਼ ਦੀਆਂ ਅੰਦਰੂਨੀ ਤਾਕਤਾਂ ਤੋਂ ਖ਼ਤਰਾ ਪੈਦਾ ਹੋ ਗਿਆ ਸੀ ਜਿਸ ਕਰਕੇ ਐਮਰਜੈਂਸੀ ਲਗਾਉਣੀ ਪਈ।
ਅਖ਼ਬਾਰਾਂ ਤੇ ਵੀ ਸਰਕਾਰ ਨੇ ਸੈਂਸਰਸ਼ਿਪ ਲਗਾ ਦਿੱਤੀ ਕੋਈ ਵੀ ਖ਼ਬਰ ਸਰਕਾਰ ਦੀ ਮਰਜੀ ਤੋਂ ਬਿੰਨਾਂ ਛਾਪ ਨਹੀ ਸਕਦਾ ਸੀ। ਪੀ. ਟੀ. ਆ ਈ ਤੇ ਯੂ. ਐਨ.ਏ ਮੀਡੀਏ ਦੀਆ ਦੋਵੇ  ਏਜਾਂਸੀਆ ਖ਼ਤਮ ਕਰ ਕੇ ਨਵੀ ਏਜਾਂਸੀ ਸਮਾਚਾਰ ਨਿਊਜ਼ ਬਣਾ ਦਿੱਤੀ ਗਈ। ਇਸ ਏਜਾਂਸੀ ਰਾਹੀ ਖਬਰਾਂ ਛਾਣਬੀਣ ਹੋ ਕੇ ਬਾਹਰ ਆਉਂਦੀਆ। ਬਿੰਨਾਂ ਕਾਰਨ ਦੱਸੇ ਤੋਂ ਹੀ ਸਰਕਾਰ ਨੇ ਲੋਕਾਂ ਨੂੰ ਚੁੱਕ ਚੁੱਕ ਕੇ ਜੇਲ੍ਹਾਂ ਵਿਚ ਸੁਟ ਦਿੱਤਾ। ਲੋਕਾਂ ‘ਤੇ ਇ ਹ ਸ਼ਿਕੰਜਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੱਸਿਆ ਗਿਆ ਸੀ।
ਇੰਦਰਾ ਗਾਂਧੀ ਕੋਮੀ ਪੱਧਰ ਦੀਆ ਪਾਰਟੀਆ ਨੂੰ ਹੱਥ ਪਾਇਆ ਸੀ। ਅਕਾਲੀਆ ਦਾ ਕੋਈ ਲੀਡਰ ਵੀ ਗ੍ਰਿਫ਼ਤਾਰ ਨਾ ਕੀਤਾ। ਉਸ ਨੇ ਅਕਾਲੀਆ ਪ੍ਰਤੀ ਆਪਣਾ ਰਵੱਈਆ ਨਰਮ ਰੱਖਿਆ ।
ਐਮਰਜੈਂਸੀ ਤੇ ਵਿਚਾਰ ਕਰਨ ਲਈ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ 29, 30 ਜੂਨ 1975 ਨੂੰ ਹੋਈ। ਕਾਗਰਸ, ਅਕਾਲੀਆ ਦੀ ਵਿਰੋਧੀ ਧਿਰ ਦੀ ਪਾਰਟੀ ਹੋਣ ਕਰਕੇ ਅਤੇ ਜੈ ਪ੍ਰਕਾਸ਼ ਨਰਾਇਣ ਦੇ ਹਮਾਇ ਤੀ ਹੋਣ ਕਰਕੇ ਮਤਾ ਪਾਸ ਕਰਦਿਆ ਕਿਹਾ ਸਰਕਾਰ ਨੇ ਐਮਰਜੈਂਸੀ ਰਾਜਨੀਤਕ ਹਿੱਤਾਂ ਦਾ ਲਾਹਾ ਲੈਣ ਖ਼ਾਤਰ ਲਾਈ ਹੈ ਲੋਕਾਂ ਦਾ ਇਕਦਮ ਗਲਾ ਘੁੱਟ ਕੇ ਬੁਨਿਆ ਦੀ ਹੱਕ ਖੋਹ ਲਏ ਹਨ ਬਿੰਨ੍ਹਾਂ ਕਿਸੇ ਗੱਲ ਤੋਂ ਵਿਰੋਧੀ ਪਾਰਟੀਆਂ ਦੇ ਨੇਤਾ ਜ਼ੇਲ੍ਹਾਂ ਵਿੱਚ ਡੱਕ ਦਿਤੇ ਹਨ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦਾ ਹੋਇਆ ਮੋਰਚਾ ਲਾਉਣ ਦਾ ਐਲਾਨ ਕਰਦਾ ਹੈ।
9 ਜਲਾਈ 1975 ਨੂੰ ਜਥੇਦਾਰ ਮੋਹਣ ਸਿੰਘ ਤੁੜ ਦੀ ਅਗਵਾਈ ਹੇਠ ਮੋਰਚਾ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਪੰਜ ਸੀਨੀਅਰ ਨੇਤਾਵਾਂ ਨੇ ਗ੍ਰਿਫਤਾਰੀ ਦਿੱਤੀ ਜਿਨ੍ਹਾਂ ਵਿੱਚ ਸਰਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਪ੍ਰਕਾਸ਼ ਸਿੰਘ ਬਾਦਲ, ਬਸੰਤ ਸਿੰਘ ਖ਼ਾਲਸਾ ਤੇ ਆਤਮਾ ਸਿੰਘ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ ਤੇ ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਗ੍ਰਿਫ਼ਤਾਰ ਹੋ ਗਏ। 16 ਜੁਲਾਈ ਨੂੰ ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ 75 ਸਿੰਘਾਂ ਨੇ ਗ੍ਰਿਫਤਾਰੀ ਦਿੱਤੀ ਇਸ ਤੋਂ ਮਗਰੋਂ ਰੋਜ਼ਾਨਾ ਪੰਜ ਪੰਜ ਸਿੰਘਾਂ ਦੇ ਜੱਥੇ ਗ੍ਰਿਫ਼ਤਾਰੀ ਦਿੰਦੇ ਰਹੇ।
ਸਰਕਾਰ ਨੇ ਮੋਰਚਾ ਫੇਲ੍ਹ ਕਰਨ ਖ਼ਾਤਰ ਅਕਾਲੀ ਦਲ ਨੂੰ ਪਾੜਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਜੋ ਅਸਫ਼ਲ ਰਹੀਆਂ। 13 ਅਪੈ੍ਲ 1976 ਵਿਸਾਖੀ ਵਾਲੇ ਦਿਨ ਮੋਹਨ ਸਿੰਘ ਤੁੜ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਮੋਰਚੇ ਦੀ ਅਗਵਾਈ ਸੰਭਾਲ ਲਈ। ਮੋਰਚਾ ਸਾਢੇ ਅਠਾਰਾਂ ਮਹੀਨੇ ਚੱਲਿਆ ਇਸ ਵਿੱਚ ਲੱਗਭੱਗ 43 ਹਜ਼ਾਰ ਤੋਂ ਵੱਧ ਸਿੱਖਾਂ ਨੇ ਗ੍ਰਿਫ਼ਤਾਰੀ ਦਿੱਤੀ ਹੋਰ ਕਿਸੇ ਪਾਰਟੀ ਦੇ ਵਰਕਰ ਨੇ ਅਕਾਲੀ ਦਲ ਨਾਲ ਮੋਰਚੇ ਵਿੱਚ ਗਿ੍ਫ਼ਤਾਰੀ ਨਾ ਦਿੱਤੀ ਸਭ ਸ਼ਾਂਤ ਰਹੇ। ਹੋਰ ਪਾਰਟੀਆਂ ਵਾਲੇ ਜੇਲ੍ਹਾਂ ਵਿੱਚ ਬੈਠੇ ਔਖੇ ਹੋ ਗਏ ਸਨ। ਬਾਹਰ ਨਿਕਲਣ ਵਾਲੇ ਸਮੇ ਦੀ ਉਡੀਕ ਕਰ ਰਹੇ ਸਨ। ਪਰ ਸਿੱਖ ਜੇਲ੍ਹਾਂ ਦੇ ਅੰਦਰ ਨੂੰ ਜਾ ਰਹੇ ਸਨ।
ਪੰਜਾਬ ਦੀਆਂ ਜੇਲਾਂ ਭਰਨ ਤੋਂ ਬਾਅਦ ਸਰਕਾਰ ਨੇ ਕੈਦੀਆ ਨਾਲ ਸਕੂਲ ਕਾਲਜ ਅਤੇ ਯੂਨੀਵਰਸਿਟੀ ਭਰਨੀਆਂ ਸ਼ੁਰੂ ਕਰ ਦਿਤੀਆਂ।
ਵਿਦੇਸ਼ਾਂ ਵਾਲੀਆਂ ਸਰਕਾਰਾਂ ਇੰਦਰਾ ਗਾਂਧੀ ਦੇ ਇਸ ਕਾਲੇ ਕਾਰਨਾਮੇ ਤੋਂ ਨਰਾਜ਼ ਹੋਣ ਲੱਗੀਆ। ਇੰਦਰਾ ਗਾਂਧੀ ਨੇ ਆਪਣਾ ਵਕਾਰ ਘਾਟੇ ਵਾਲੇ ਪਾਸੇ ਨੂੰ ਜਾਂਦਾ ਵੇਖ 18 ਜਨਵਰੀ 1977 ਨੂੰ ਐਮਰਜੈਂਸੀ ਖ਼ਤਮ ਕਰ ਦਿੱਤੀ। ਜੇਲ੍ਹਾਂ ਚੋਂ ਬਾਹਰ ਆ ਰਹੇ ਨੇਤਾਵਾਂ ਨੂੰ ਲੋਕਾਂ ਨੇ ਬਹੁਤ ਮਾਣ ਸਤਿਕਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦਾ ਮੋਰਚਾ ਸਾਰੇ ਸਿੰਘਾਂ ਦੇ  ਰਿਹਾਅ ਹੋਣ  ਤੱਕ ਚੱਲਿਆ । ਇਸ ਕਰਕੇ ਇਹ ਮੋਰਚਾ 23 ਜਨਵਰੀ 1977 ਨੂੰ ਸਮਾਪਤ ਹੋ ਹੋਇਆ।
ਮਾਰਚ 1977 ਨੂੰ ਲੋਕ ਸਭਾ ਦੀਆ ਚੋਣਾਂ ਹੋਈਆ ਕਾਗਰਸ ਨੂੰ ਕਰਾਰੀ ਹਾਰ ਹੋਈ ਸਿਰਫ 154 ਸੀਟਾਂ ਹੀ ਹਾਸਲ ਕਰ ਸਕੀ ਬਰੇਲੀ ਤੋਂ ਇ ੰਦਰਾ ਗਾਂਧੀ ਚੋਣ ਹਾਰ ਗਈ ਸੀ ਰਾਜ ਨਰਾਇ ਣ ਭਾਰੀ ਵੋਟਾਂ ਦੇ ਫ਼ਰਕ ਨਾਲ ਜਿਤਿੱਆ ਸੀ। ਅਕਾਲੀ ਦਲ ਪੰਜਾਬ ਵਿਚ ਤੇਰਾਂ ਚੋਂ ਦਸ ਸੀਟਾਂ ਤੇ ਕਾਬਜ਼ ਹੋ ਗਿਆ ਸੀ। ਲੋਕ ਸਭਾ ਵਿੱਚ ਜੰਨਤਾ ਦਲ ਦੀ ਸਰਕਾਰ ਬਣੀ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣੇ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin